Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਸੋਸਾਇਟੀ ਦਾ ਨਾਮ : ਰਾਮਗੜ੍ਹੀਆ ਹੈਰੀਟੇਜ ਹਿਸਟੋਰੀਕਲ ਸੋਸਾਇਟੀ
ਦਫਤਰ ਦਾ ਅਸਥਾਨ : ਵੱਲਾ, ਸਾਹਮਣੇ ਐਸ. ਪੀ. ਕੰਡਾ, ਮਹਿਤਾ ਰੋਡ,ਅੰਮ੍ਰਿਤਸਰ

ਮੁੱਖ ਮੰਤਵ

ਰਾਮਗੜ੍ਹੀਆ ਅਤੇ ਸਿੱਖ ਇਤਹਾਸ ਨੂੰ ਸਾਰੇ ਪ੍ਰਚਾਰ ਸਾਧਨਾ ਰਾਹੀਂ ਘਰ ਘਰ ਪੰਹੁਚਾਉਣਾ

ਇਤਹਾਕ ਯਾਦਗਾਰਾਂ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਸੰਭਾਲਣ ਦੇ ਯਤਨ ਕਰਨੇ ਤੇ ਨਵੀਆਂ ਯਾਦਗਾਰਾਂ ਕਾਇਮ ਕਰਨੀਆਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਤੋਂ ਜੀਵਨ ਸੇਧ ਲੈ ਸਕਣ।

ਹਰ ਕਿਸਮ ਦੀ ਕਿਰਤ ਤੇ ਕਾਰੋਬਾਰ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਜਾਤ-ਪਾਤ, ਧਰਮ ਜਾਂ ਭੇਦ-ਭਾਵ ਦੇ ਲੋੜਵੰਦ, ਬੇ ਸਹਾਰਾ, ਇਸਤਰੀ ਜਾਂ ਮਰਦ ਆਦਿ ਦੀ ਸਹਾਇਤਾ ਕਰਨੀ।

ਆਮ ਲੋਕਾਂ ਦੀ ਮਦਦ ਲਈ ਹਸਪਤਾਲ, ਸਕੂਲ, ਕਾਲਜ ਤੇ ਦਸਤਕਾਰੀ ਕੇਂਦਰ ਖੋਲਣੇ।

ਗੁਰੂ-ਬਾਣੀ ਦਾ ਸਹੀ ਅਰਥਾਂ ਵਿੱਚ ਪ੍ਰਚਾਰ ਕਰਕੇ, ਗੁਰੂ-ਸ਼ਬਦਾਂ ਨੂੰ ਘਰ ਘਰ ਪੰਹੁਚਾਉਣਾ ਅਤੇ ਕੌਮ ਦਾ ਆਚਰਣ ਉੱਚਾ ਚੁੱਕਣ ਦੇ ਯਤਨ ਕਰਨੇ।

ਖਾਲਸਾ ਪੰਥ ਦੇ ਮਹਾਨ ਸੂਰਬੀਰਾਂ ਦੇ ਜਨਮ ਦਿਵਸ ਮਨਾ ਕੇ ਉਹਨਾਂ ਦੇ ਜੀਵਨ ਤੇ ਕਾਰਨਾਮਿਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਾਉਣਾ ਅਤੇ ਕੌਮੀ ਪਿਆਰ ਪੈਦਾ ਕਰਨਾ।

ਮੈਂਬਰਸ਼ਿਪ : ਜੋ ਕੋਈ ਵੀ ਸੰਸਥਾ ਦੇ ਪ੍ਰੌਗਰਾਮ ਅਤੇ ਵਿਚਾਰਾਂ ਨਾਲ ਸਹਿਮਤ ਹੈ, ਇਸ ਦਾ ਮੈਂਬਰ ਬਣ ਸਕਦਾ ਹੈ।

• ਮੈਂਬਰਸ਼ਿਪ ਚੰਦਾ :
ਅਹੁਦੇਦਾਰ / ਮੈਂਬਰ 1000 ਸਲਾਨਾ
ਲਾਈਫ ਮੈਂਬਰ 20,000 ਲਾਈਫ ਮੈਂਬਰ
• ਇਲੈਕਸ਼ਨ : ਸਾਰੇ ਐਗਜ਼ੈਕਟਿਵ ਮੈਂਬਰ ਅਤੇ ਅਹੁਦੇਦਾਰ ਹਰ ਪੰਜ ਸਾਲ ਬਾਅਦ ਚੁਣੇ ਜਾਣੇ ਚਾਹੀਦੇ ਹਨ। 2/3 ਮੈਂਬਰਾਂ ਦੀ ਬਹੁ-ਸੰਮਤੀ ਨਾਲ ਇਹ ਸਮਾਂ ਵਧਾਇਆ ਜਾ ਸਕਦਾ ਹੈ।
• ਐਗਜ਼ੈਕਟਿਵ ਕਮੇਟੀ : ਇਸਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ 11 ਹੋਣੀ ਚਾਹੀਦੀ ਹੈ, ਵੱਧ ਤੋਂ ਵੱਧ ਦੀ ਕੋਈ ਸੀਮਾਂ ਨਹੀਂ।
• ਮੈਂਬਰਸ਼ਿਪ ਦੀ ਸਮਾਪਤੀ : ਜੋ ਵੀ ਮੈਂਬਰ ਸੋਸਾਇਟੀ ਨੂੰ ਸਲਾਨਾ ਚੰਦਾ ਜਮਾਂ ਨਹੀਂ ਕਰਾਉਂਦਾ ਜਾਂ ਸੋਸਾਇਟੀ ਦੇ ਪ੍ਰੋਗਰਾਮ ਤੇ ਮੰਤਵਾਂ ਨੂੰ ਨਹੀਂ ਮੰਨਦਾ, ਉਸਦੀ ਮੈਂਬਰਸ਼ਿਪ ਹਰ ਸਾਲ ਦੇ ਖਤਮ ਹੋਣ ਨਾਲ ਆਪਣੇ-ਆਪ ਖਤਮ ਹੋ ਜਾਵੇਗੀ।ਇਸ ਵਾਸਤੇ ਹਰ ਮੈਂਬਰ ਆਪਣਾ ਸਲਾਨਾ ਚੰਦਾ ਸੋਸਾਇਟੀ ਦੇ ਖਜਾਨਚੀ ਪਾਸ ਜਮਾਂ ਕਰਾਉਣ ਦਾ ਆਪ ਜਿਮੇਵਾਰ ਹੋਵੇਗਾ ।
• ਸਾਰੀਆਂ ਮੀਟਿੰਗਾਂ ਪ੍ਰਧਾਨ ਸਾਹਿਬ ਦੇ ਹੁਕਮ ਮੁਤਾਬਕ ਉਹਨਾਂ ਦੀ ਪ੍ਰਧਾਨਗੀ ਹੇਠ ਹੋਣਗੀਆਂ ਜਾਂ ਉਹਨਾਂ ਵੱਲੋਂ ਅਧਿਕਾਰਤ ਅਹੁਦੇਦਾਰ ਦੀ ਪ੍ਰਧਾਨਗੀ ਹੇਠ ਹੋਣਗੀਆਂ।
• ਹਰ ਮਤਾ ਐਗਜ਼ੈਕਟਿਵ ਮੈਂਬਰਾਂ ਦੀ 2/3 ਬਹੁ-ਗਿਣਤੀ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ।ਅਗਰ ਕਿਸੇ ਕਾਰਨ 2/3 ਬਹੁ-ਗਿਣਤੀ ਨਹੀਂ ਹੁੰਦੀ ਤਾਂ ਅਗਲੀ ਮੀਟਿੰਗ ਵਿੱਚ ਬਾਕੀ ਮੈਂਬਰਾਂ ਦੀ ਸਹਿਮਤੀ ਲਈ ਜਾਣੀ ਚਾਹੀਦੀ ਹੈ।ਪਿਛਲੀ ਮੀਟਿੰਗ ਵਿਚ ਪਾਸ ਹੋਏ ਮਤੇ ਦਾ ਵੇਰਵਾ ਅਗਲੀ ਮੀਟਿੰਗ ਵਿਚ ਦੇਣਾ ਚਾਹੀਦਾ ਹੈ।
• ਸੋਸਾਇਟੀ ਦੇ ਚੰਦੇ, ਦਾਨ ਅਤੇ ਖਰਚ ਦਾ ਪੂਰਾ ਪੂਰਾ ਹਿਸਾਬ ਰਖਿਆ ਜਾਣਾ ਚਾਹੀਦਾ ਹੈ ਅਤੇ ਇਸਨੂੰ ਸਲਾਨਾ ਆਮਦਨ –ਖਰਚ ਦੇ ਵੇਰਵੇ ਨਾਲ ਮੀਟਿੰਗਾਂ ਰਾਂਹੀ ਪ੍ਰਵਾਨਗੀ ਲੈਣੀ ਚਾਹੀਦੀ ਹੈ।
ਅਹੁਦੇਦਾਰਾਂ ਦੀਆਂ ਜਿੰਮੇਵਾਰੀਆਂ :
ਚੇਅਰਮੈਨ : ਇਹ ਇਕ ਸਤਿਕਾਰ ਯੋਗ ਅਹੁਦਾ ਹੈ ਅਤੇ ਇਹਨਾਂ ਦੀ ਗਿਣਤੀ ਇਕ ਜਾਂ ਇਸਤੋਂ ਵੱਧ ਹੋ ਸਕਦੀ ਹੈ । ਸਰਪ੍ਰਸਤ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਵਿਚ ਇਕ ਕੜੀ ਵਾਂਗ ਕੰਮ ਕਰੇਗਾ ਅਤੇ ਸੋਸਾਇਟੀ ਦੇ ਪ੍ਰੋਗਰਾਮਾਂ ਨੂੰ ਪੂਰਾ ਕਰਨ ਲਈ ਮਦਦ ਕਰੇਗਾ। ਉਹ ਫੰਡ ਇਕੱਠੇ ਕਰਨ ਵਿਚ ਸਹਾਇਤਾ ਕਰੇਗਾ।ਸਰਪ੍ਰਸਤ ਜਾਂ ਸਰਪ੍ਰਸਤਾਂ ਨੂੰ ਚੋਣਾਂ ਵਿਚ ਵੋਟ ਦਾ ਅਧਿਕਾਰ ਨਹੀਂ ਹੋਵੇਗਾ ਤਾਂ ਕਿ ਉਹ ਨਿਰ-ਵਿਵਾਦਤ ਰਹਿਣ ਅਤੇ ਉਹਨਾਂ ਦਾ ਮਾਣ ਸਤਿਕਾਰ ਬਣਿਆ ਰਹੇ। ਪ੍ਰਧਾਨ : ਐਗਜ਼ੈਕਟਿਵ ਕਮੇਟੀ ਵਿੱਚੋਂ ਵਰਕਿੰਗ ਕਮੇਟੀ ਤੇ ਅਹੁਦੇਦਾਰਾਂ ਦੀ ਚੋਣ ਕਰਨਾ ਅਤੇ ਜੋ ਮੈਂਬਰ ਆਪਣੇ ਫਰਜ਼ ਪੂਰੇ ਨਹੀਂ ਕਰਦੇ, ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਨਵੇਂ ਅਹੁਦੇਦਾਰ ਦੀ ਨਿਯੁਕਤੀ ਕਰਨੀ।ਸੋਸਾਇਟੀ ਦੇ ਸਾਰੇ ਪ੍ਰੋਗਰਾਮ ਤੇ ਮੰਤਵ ਪੂਰੇ ਕਰਨ ਲਈ ਬਾਕੀ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਸਹਿਯੋਗ ਕਰਨਾ । ਹਰ ਅਹੁਦੇਦਾਰ ਦੇ ਕੰਮਾਂ ਦੀ ਨਿਗਰਾਨੀ ਕਰਨਾ।ਸੋਸਾਇਟੀ ਦੇ ਖਰਚਾ ਬਿੱਲਾਂ ਨੂੰ ਪਾਸ ਕਰਨਾ ਤੇ ਹਿਸਾਬ ਕਿਤਾਬ ਦੀ ਨਿਗਰਾਨੀ ਰਖਣੀ। ਮੀਤ-ਪ੍ਰਧਾਨ : ਪ੍ਰਧਾਨ ਦੀ ਗੈਰ ਹਾਜਰੀ ਵਿੱਚ ਪ੍ਰਧਾਨ ਦੇ ਸਾਰੇ ਫਰਜ ਪੂਰੇ ਕਰਨੇ ਅਤੇ ਪ੍ਰਧਾਨ ਦੀ ਹਰ ਤਰਾਂ ਨਾਲ ਸਹਾਇਤਾ ਕਰਨੀ। ਸਕੱਤਰ ਜਨਰਲ : ਪ੍ਰਧਾਨ ਦੀ ਆਗਿਆ ਅਨੁਸਾਰ ਸੋਸਾਇਟੀ ਦੇ ਮੈਂਬਰਾਂ ਦੀਆਂ ਮੀਟਿੰਗਾਂ ਕਰਨੀਆਂ, ਸੋਸਾਇਟੀ ਦੇ ਪ੍ਰੋਗਰਾਮਾਂ ਤੇ ਮੰਤਵਾਂ ਨੂੰ ਪੂਰਾ ਕਰਨ ਲਈ ਸਕੱਤਰਾਂ ਤੇ ਹੋਰ ਮੈਂਬਰਾਂ ਦੀਆਂ ਡਿਉਟੀਆਂ ਲਾਉਣੀਆਂ ਤੇ ਉਹਨਾਂ ਦੇ ਕੰਮਾਂ ਦੀ ਦੇਖ ਰੇਖ ਕਰਨੀ ਤੇ ਬਾਕੀ ਅਹੁਦੇਦਾਰਾਂ ਦੇ ਕੰਮਾਂ ਦਾ ਵੀ ਧਿਆਨ ਰੱਖਣਾ। ਸੋਸਾਇਟੀ ਦੇ ਖਰਚਾ ਬਿੱਲਾਂ ਨੂੰ ਪਾਸ ਕਰਨਾ ਤੇ ਪ੍ਰਧਾਨ ਕੋਲੋਂ ਵੀ ਪਾਸ ਕਰਵਾਉਣਾ। ਸਕੱਤਰ ਤੇ ਜਾਇੰਟ ਸਕੱਤਰ : ਸਕੱਤਰ ਜਨਰਲ ਦੀ ਆਗਿਆ ਅਨੁਸਾਰ ਉਸਦੇ ਦੱਸੇ ਹੋਏ ਕੰਮਾਂ ਨੂੰ ਪੂਰਾ ਕਰਨਾ ਤੇ ਉਸਦੀ ਹਰ ਤਰਾਂ ਨਾਲ ਸਹਾਇਤਾ ਕਰਨਾ ਅਤੇ ਇਕ ਟੀਮ ਦੀ ਤਰਾਂ ਕੰਮ ਕਰਨਾ।
ਖਜਾਨਚੀ : ਸੋਸਾਇਟੀ ਦੇ ਫੰਡਾਂ ਨੂੰ ਬੈਂਕ ਵਿੱਚ ਜਮਾਂ ਕਰਾਉਣਾ ਤੇ ਕਢਵਾਉਣਾ।ਖਰਚ ਤੇ ਆਮਦਨ ਦਾ ਸਾਰਾ ਹਿਸਾਬ ਕਿਤਾਬ ਰੱਖਣਾ ਤੇ ਸਲਾਨਾ ਰਿਪ੍ਰੋਟਾਂ ਤਿਆਰ ਕਰਕੇ ਸੋਸਾਇਟੀ ਦੀਆਂ ਮੀਟਿੰਗਾਂ ਵਿੱਚ ਪਾਸ ਕਰਵਾਉਣਾ। ਪ੍ਰਚਾਰ ਸਕੱਤਰ : ਸੋਸਾਇਟੀ ਦੀਆਂ ਮੀਟਿੰਗਾਂ ਦਾ ਇੰਤਜਾਮ ਕਰਨਾ, ਕਾਰਵਾਈ ਦੀਆਂ ਰਿਪੋਰਟਾਂ ਸਾਰੇ ਮੈਂਬਰਾਂ ਨੂੰ ਭੇਜਣੀਆਂ ਤੇ ਮੀਡੀਆ ਨੂੰ ਦੇਣੀਆਂ।ਸੋਸਾਇਟੀ ਦੇ ਕੰਮਾਂ, ਪ੍ਰਾਪਤੀਆਂ ਤੇ ਪ੍ਰੋਗਰਾਮਾਂ ਦਾ ਪ੍ਰਚਾਰ ਕਰਕੇ ਆਮ ਲੋਕਾਂ ਨੂੰ ਜਾਣੂ ਕਰਾਉਣਾ। ਪ੍ਰਚਾਰ ਸਮੱਗਰੀ ਤਿਆਰ ਕਰਾਕੇ ਲੋਕਾਂ ਵਿੱਚ ਵੰਡਣੀ ਆਦਿ।
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters