|
|
|
Contact details |
Contact Person :
Mr. Gian Singh Bamrah
ADDRESS :
GN PRINT PACK MACHINES,
Opp. SP Dharam Kanda,Vallah, Mehta Rd., Amritsar 143501.
Mobile : +91-9464283050
Email : aisjsrf1980@gmail.com |
|
|
ਅਠਾਰਵੀਂ ਸਦੀ ਦਾ ਮਹਾਨ ਯੋਧਾ ਦਿਲੀ ਲਾਲ ਕਿਲ੍ਹੇ ਦਾ ਜੇਤੂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਇਹ ਵਾਕਿਆ ਸੋਲਵੀਂ ਸਦੀ ਦੇ ਚੜਾਅ ਦੇ ਲਾਗੇ ਚਾਗੇ ਦਾ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਵਡ-ਵਡੇਰੇ, ਰਾਜਪੂਤਾਂ ਦੇ ਕੁਝ ਖਾਨਦਾਨ ਰਾਜਪੁਤਾਨੇ ਅਤੇ ਕਨੌਜ ਦੀ ਧਰਤੀ ਨੂੰ ਛੱਡ ਪੰਜਾਬ, ਲਾਹੌਰ ਵੱਲ ਆ ਗਏ।ਕੇ. ਅੇਸ. ਨਾਰੰਗ ਦੀ ‘ਹਿਸਟਰੀ ਆਫ ਪੰਜਾਬ- 1526-1849’ ਵਿੱਚ ਲਿਿਖਆ ਹੈ ਕਿ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਦੇ ਵਡ-ਵਡੇਰੇ ਰਾਠੌਰ ਰਾਜਪੂਤਾਂ ਦੀ ਬੰਸਾਵਲੀ, ਰਾਜਪੂਤਾਂ ਅਤੇ ਕਨੌਜ ਦੇ ਮਾਲਕਾਂ ਨਾਲ ਮਿਲਦੀ ਹੈ ਅਤੇ ਇਹ ਉਨ੍ਹਾਂ ਵਿਚੋਂ ਹੀ ਸਨ। ਬੰਬਰਾ ਜਾਂ ਭਾਬਰਾਉ ਜਾਂ ਭਮਰਾ, ਭਾਮਬੂ-ਰਾਠੌਰ ਰਾਜਪੂਤ ਕਨੌਜ ਦੇ ਮਾਲਕ ਸਨ, ਤਦੇ ਹੀ ਆਪ ਦੀ ਗੋਤਰ ਭਮਰਾ ਜਾਂ ਬਮਰਾਹ ਸੀ।ਆਪ ਦੇ ਬਾਬਾ ਜੀ ਦੇ ਬਾਬਾ ਜੀ ਰਾਜਪੂਤਾਨੇ ਵੱਲੋਂ ਆਕੇ ਨਗਰ ਸੁਰਸਿੰਘ, ਜਿਲਾ ਲਾਹੌਰ ਵਿਖੇ ਜਮੀਨ ਲੈਕੇ ਖੇਤੀਬਾੜੀ ਦੇ ਕੰਮਾ ਵਿਚ ਲਗ ਗਏ ਸਨ ।ਇਨਾਂ੍ਹ ਦਿਨਾ ਵਿਚ ਹਿੰਦੁਸਤਾਨ ਤੇ ਬਾਬਰ ਦੇ ਹਮਲੇ ਹੋ ਰਹੇ ਸਨ, ਇਹ ਹਮਲਾਵਰ ਦਿੱਲੀ ਤੇ ਹਮਲੇ ਤੋੰ ਪਹਿਲਾਂ ਲਾਹੌਰ, ਪੰਜਾਬ ਨੂੰ ਲੁਟਦੇ ਸਨ ਤੇ ਫੇਰ ਅੱਗੇ ਵਧਦੇ ਸਨ। ਕਿਉੰਕਿ ਨਗਰ ਸੁਰਸਿੰਘ ਹਮਲਾਵਰਾਂ ਦੀ ਜਰਨੈਲੀ ਸੜਕ ਦੇ ਲਾਗੇ ਹੋਣ ਕਰਕੇ ਲੁਟ-ਮਾਰ ਤੇ ਤਬਾਹੀ ਦਾ ਅਕਸਰ ਹੀ ਸ਼ਿਕਾਰ ਹੁੰਦਾ ਸੀ ਸੋ ਸੁਭਾਵਕ ਹੀ ਸੀ ਕਿ ਇਸ ਇਲਾਕੇ ਦੇ ਵਸਨੀਕ ਵੀ ਇਸ ਸਭ ਦਾ ਮੁਕਾਬਲਾ ਕਰਦੇ ਕਰਦੇ ਲੜਾਕੇ ਤੇ ਜੰਗਜੂ ਬਣ ਗਏ ਸਨ। ਸ੍ਰੀ ਰਾਮੂ ਬਮਰਾਹ ਜੀ ਦੇ ਇਕ ਪੁੱਤਰ ਸੰਨ 1632 ਦੇ ਲਾਗੇ ਜਨਮਿਆ ਤੇ ਉਸ ਦਾ ਨਾਮ ਬਿਧੀ ਚੰਦ ਰਖਿਆ ਗਿਆ।ਸ੍ਰੀ ਬਿਧੀ ਚੰਦ ਦੇ ਦੋ ਪੁੱਤਰ ਜਨਮੇ।ਇਹਨਾਂ ਚੋਂ ਇਕ ਭਾਈ ਹਰਦਾਸ ਜੀ ਸਨ ਜਿਹਨਾਂ ਦਾ ਜਨਮ 1660 ਦੇ ਲਾਗੇ ਹੋਇਆ ਸੀ ਜਿਹਨਾਂ ਨੇ ਸਾਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਦੇ ਕਰ-ਕਮਲਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸਜੇ ਸਨ ਅਤੇ ਸਾਰੀ ਉਮਰ ਹੀ ਉਹਨਾਂ ਦੇ ਚਰਨਾਂ ਦੀ ਸੇਵਾ ਵਿਚ ਅਰਪਣ ਕਰ ਦਿੱਤੀ।ਸ੍ਰ: ਹਰਦਾਸ ਸਿੰਘ ਜੀ ਅਨੰਦਪੁਰ ਸਾਹਿਬ ਜੀ ਦੀ ਉਸ ਅਸਲਾਜ ਫੇਕਟਰੀ ਦੇ ਇੰਚਾਰਜ ਸਨ ਜਿੱਥੇ ਖਾਲਸਾ ਫੋਜਾਂ ਲਈ ਹਰ ਤਰਾਂ ਦੇ ਸ਼ਸਤਰ ਤਿਆਰ ਕੀਤੇ ਜਾਂਦੇ ਸਨ।ਦਸਮੇਸ਼ ਪਿਤਾ ਨਾਲ 22 ਧਾਰ ਦੇ ਰਾਜਿਆਂ ਦੇ ਭੰਗਾਣੀ ਦੇ ਯੁੱਧ ਵਿਚ ਰਾਜਾ ਭੀਮ ਸੈਨ ਇਕ ਸ਼ਰਾਬੀ ਹਾਥੀ ਨੂੰ ਕਿਲੇ੍ਹ ਦਾ ਦਰਵਾਜਾ ਤੋੜਣ ਲਈ ਲੈ ਕੇ ਆਇਆ ਤਾਂ ਦਸਮੇਸ਼ ਜੀ ਦੇ ਹੁਕਮ ਤੇ ਭਾਈ ਬਚਿਤੱਰ ਸਿੰਘ ਨੇ ਭਾਈ ਹਰਦਾਸ ਸਿੰਘ ਜੀ ਦੁਆਰਾ ਤਿਆਰ ਕੀਤੇ ਨਾਗਣੀ ਵਰਗੇ ਬਰਸ਼ੇ ਨਾਲ ਉਸ ਹਾਥੀ ਦਾ ਸਿਰ ਵਿੰਨ ਦਿੱਤਾ ਸੀ। ਇਹ ਨਾਗਣੀ ਬਰਸ਼ਾ ਅੱਜ ਵੀ ਸਿੱਖ ਕੌਮ ਤੇ ਰਾਮਗੜ੍ਹੀਆਂ ਦੀ ਕਾਰੀਗਰੀ ਦੇ ਨਮੂਨੇ ਵਜੋਂ ਤਖਤ ਸ੍ਰੀ ਕੇਸਗੜ੍ਹ, ਅਨੰਦਪੁਰ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਸੁਰੱਖਸ਼ਿਤ ਹੈ।ਦਸਮੇਸ਼ ਪਿਤਾ ਦੇ ਨੰਦੇੜ ਸਾਹਿਬ ਵਿਖੇ ਪ੍ਰਲੋਕ ਗਮਨ ਤੋਂ ਬਾਅਦ ਆਪ ਵੀ ਬੰਦਾ ਸਿੰਘ ਬਹਾਦੁਰ ਦੀ ਕਮਾਨ ਹੇਠ ਪੰਜਾਬ ਆ ਕੇ ਸਰਹੰਦ, ਸਢੌਰਾ ਅਤੇ ਬਜਵਾੜਾ ਦੀਆਂ ਜੰਗਾਂ ਵਿਚ ਸ਼ਾਮਲ ਹੋਏ। ਬਜਵਾੜੇ ਦੀ ਜੰਗ ਦੀ ਪੂਰੀ ਕਮਾਨ ਆਪ ਜੀ ਦੇ ਹੱਥ ਸੀ।ਸੰਨ 1710 ਨੂੰ ਰਾਹੋਂ ਦੀ ਲੜਾਈ ਵਿਚ ਸ਼ਮੁਸਦੀਨ ਖੇਸ਼ਗੀ ਦੇ ਭਰਾ ਦਲੇਰ ਖਾਂ ਆਹੀਆਪੁਰੀ ਦਸ ਹਜਾਰ ਫੋਜਾਂ ਦੇ ਮੁਕਾਬਲੇ ਆਪ ਦੇ ਪਾਸ ਸਿਰਫ ਦੋ ਹਜਾਰ ਲੜਾਕੇ ਸਿੰਘ ਸੂਰਮੇ ਸਨ।ਇਸ ਲੜਾਈ ਵਿਚ ਦਲੇਰ ਖਾਂ ਮਾਰਿਆ ਗਿਆ ਪਰ ਆਪ ਵੀ ਬਹੁਤ ਜਖਮਾਂ ਦੀ ਤਾਬ ਨਾ ਝਲਦੇ ਹੋਏ ਸ਼ਹੀਦ ਹੋ ਗਏ।ਆਪਜੀ ਦੇ ਦੋ ਸਪੁਤੱਰ ਸ੍ਰ: ਭਗਵਾਨ ਸਿੰਘ ਅਤੇ ਸ਼੍ਰ: ਦਾਨ ਸਿੰਘ ਸਨ। ਸ੍ਰ: ਭਗਵਾਨ ਸਿੰਘ ਜੀ ਆਪਣੇ ਪਿਤਾ ਨਾਲ ਜੰਗਾਂ ਵਿਚ ਹਿੱਸਾ ਲੈਂਦੇ ਰਹੇ ਤੇ ਹਰ ਤਰਾਂ ਨਾਲ ਜੰਗਜੂ ਬਣ ਗਏ ਸਨ।ਆਪ ਜੀ ਆਪਣੇ ਪਿਤਾ ਜੀ ਵਾਂਗ ਅੰਮ੍ਰਿਤਧਾਰੀ ਸਿੰਘ ਸਨ ਅਤੇ ਬਾਕੀ ਸਿੰਘਾਂ ਨੂੰ ਗੁਰਬਾਣੀ ਪੜ੍ਹਾਉਂਦੇ ਸਨ ਇਸ ਲਈ ਆਪਜੀ ਨੂੰ ਸਤਕਾਰ ਵਜੋਂ ਗਿਆਨੀ ਜੀ ਕਹਿੰਦੇ ਸਨ।ਅਪਣੇ ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਆਪਜੀ 300 ਸਵਾਰਾਂ ਸਮੇਤ ਸ਼ਾਹੀ ਫੋਜ ਵਿਚ ਲਾਹੋਰ ਦੇ ਸੂਬੇ ਅਬਦੁਲ ਸਮੁੰਦ ਖਾਂ ਪਾਸ ਕੰਮ ਕਰਦੇ ਰਹੇ। ਸੰਨ 1738 ਵਿਚ ਜਿਕਰੀਆ ਖਾਨ ਲਾਹੌਰ ਦੇ ਸੂਬੇ ਨੂੰ ਪਤਾ ਲਗਾ ਕਿ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ ਹੈ।ਦਿਵਾਨ ਟੋਡਰ ਮੱਲ ਦੀ ਪ੍ਰੇਰਨਾ ਨਾਲ ਖਾਲਸਾ ਪੰਥ ਨੇ ਗੁਰਮਤਾ ਸੋਧ ਕੇ ਗਿਅਨੀ ਭਗਵਾਨ ਸਿੰਘ ਦੀ ਕਮਾਨ ਹੇਠ ਲਾਹੌਰ ਦੇ ਸੂਬੇ ਖਾਨ ਬਹਾਦੁਰ ਜਿਕਰੀਆ ਖਾਨ ਦੀ ਨਾਦਰ ਸ਼ਾਹ ਤੇ ਮੁਕਾਬਲੇ ਲਈ ਮਦਦ ਕੀਤੀ।ਇਸ ਲੜਾਈ ਵਿੱਚ ਗਿਆਨੀ ਭਗਵਾਨ ਸਿੰਘ ਅਤੇ ਉਸਦੇ ਪੁਤੱਰ ਸ੍ਰ; ਜੱਸਾ ਸਿੰਘ ਨੇ ਬਹਾਦੁਰੀ ਦੇ ਉਹ ਜੌਹਰ ਦਿਖਾਏ ਕਿ ਨਾਦਿਰ ਸ਼ਾਹ ਨੂੰ ਮੂੰੰਹ ਦੀ ਖਾਣੀ ਪਈ ਪਰ ਗਿਆਨੀ ਭਗਵਾਨ ਸਿੰਘ ਆਪ ਵੀ ਸ਼ਹੀਦ ਹੋ ਗਏ।ਗਿਆਨੀ ਭਗਵਾਨ ਸਿੰਘ ਦੀ ਕੁਰਬਾਨੀ ਤੇ ਬਹਾਦੁਰੀ ਤੋਂ ਪਰਭਾਵਤ ਹੋ ਕੇ ਜਕਰੀਆ ਖਾਨ ਨੇ ਸ੍ਰ: ਜੱਸਾ ਸਿੰਘ ਤੇ ਉਸਦੇ ਭਰਾਵਾਂ ਨੂੰ ਪੰਜ ਪਿੰਡ, ਵੱਲਾ, ਚੱਬਾ, ਤੁੰਗ, ਸੁਲਤਾਨਵਿੰਡ ਤੇ ਵੇਰਕਾ, ਜਗੀਰ ਵਜੋ ਦਿੱਤੇ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਸੰਨ 1723 ਨੂੰ ਗਿਆਨੀ ਭਗਵਾਨ ਸਿੰਘ ਜੀ ਦੇ ਗ੍ਰਹਿ ਮਾਤਾ ਗੰਗੋ ਜੀ ਦੀ ਕੱੁਖੋਂ ਪਿੰਡ ਈਚੋਗਿਲ ਅੱਜਕਲ ਪਾਕਿਸਤਾਨ ਵਿਖੇ ਹੋਇਆ ਸੀ।ਗਿਆਨੀ ਭਗਵਾਨ ਸ਼ਿੰਘ ਜੀ ਆਪਣਾ ਜੱਦੀ ਪਿੰਡ ਛੱਡਕੇ, ਪਿੰਡ ਈਚੋਗਿਲ ਆ ਵੱਸੇ ਸਨ ਜੋ ਕਿ ਉਸ ਵੇਲੇ ਜਿਆਦਾ ਸੁਰੱਖਸ਼ਤ ਸੀ।ਆਪ ਜੀ ਆਪਣੇ ਪਿਤਾ ਜੀ ਨਾਲ ਜੰਗਾਂ ਯੁੱਧਾਂ ਵਿੱਚ ਹਿੱਸਾ ਲਂੈਦੇ ਰਹੇ ਤੇ ਛੋਟੀ ਉਮਰ ਤੋਂ ਹੀ ਲੜਾਈਆਂ ਲੜਨ ਦੇ ਹਰ ਤਰਾਂ ਦੇ ਗੁਰ ਸਿੱਖ ਕੇ ਮਾਹਿਰ ਯੋਧਾ ਬਣ ਕੇ ਕੋਮ ਦੀ ਅਗਵਾਈ ਕਰਨ ਲਗ ਪਏ।ਆਪ ਨੇ ਸ੍ਰ: ਗੁਰਦਿਆਲ ਸਿੰਘ ਪੰਜਵੜ੍ਹ ਪਾਸੋਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ । ਆਪ ਪੱਕੇ ਨਿਤ ਨੇਮੀ ਅਤੇ ਪੂਰਨ ਗੁਰ ਸਿੱਖ ਸਨ ਅਤੇ 25 ਸਾਲ ਦੀ ਉਮਰ ਵਿਚ ਆਪਦੀ ਸ਼ਾਦੀ ਸ੍ਰੀਮਤੀ ਦਿਆਲ ਕੌਰ ਨਾਲ ਹੋਈ।ਆਪਜੀ ਦੇ ਦੋ ਸਪੁੱਤਰ ਸ੍ਰ: ਜੋਧ ਸਿੰਘ ਅਤੇ ਸ੍ਰ: ਵੀਰ ੰਿਸੰਘ ਹੋਏ ਸਨ।ਆਪਜੀ ਦੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਸ਼ਹੀਦੀ ਵੇਲੇ ਆਪਜੀ ਦੀ ਉਮਰ 15-16 ਸਾਲ ਦੀ ਸੀ ਤੇ ਜਕਰੀਆ ਖਾਨ ਤੋ ਮਿਲੇ ਪੰਜ ਪਿੰਡਾਂ ਦੀ ਜਗੀਰ ਦੀ ਦੇਖ ਭਾਲ ਦੀ ਜਿਮੇਵਾਰੀ ਤੇ ਨਾਲ ਰਿਸਾਲਦਾਰ ਦੀ ਅਹੁਦੇਦਾਰੀ ਵੀ ਆਪਦੇ ਪਾਸ ਸੀ । ਸੋ ਆਪਨੇ ਵੱਲਾ ਪਿੰਡ ਆਪਣੇ ਪਾਸ ਰੱਖਕੇ ਬਾਕੀ ਚਾਰ ਪਿੰਡ ਆਪਣੇ ਚਾਰਾਂ ਭਰਾਵਾਂ ਨੂੰ ਦੇ ਦਿੱਤੇ।ਵੱਲੇ ਦੀ ਹੱਦਬੰਦੀ ਵੇਲੇ ਜਲੰਧਰ ਦੇ ਫੋਜਦਾਰ ਅਦੀਨਾ ਬੇਗ ਨਾਲ ਆਪਦੀ ਝੜਪ ਹੋ ਗਈ ਜਿਸਨੂੰ ਇਤਹਾਸ ਵਿੱਚ ਵੱਲੇ ਦੀ ਲੜਾਈ ਕਰਕੇ ਜਾਣਿਆ ਜਾਂਦਾ ਹੈ। ਸੰਨ 1747 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਲੇ ਮਹੱਲੇ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸੇ ਸਾਲ ਹੀ ਵਿਸਾਖੀ ਤੇ ਸ਼੍ਰੀ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ। ਇਸ ਇਕੱਠ ਵਿਚ ਉਘੇ ਸਿੱਖ ਆਗੂਆਂ ਨੇ ਸਰਬ ਸੰਮਤੀ ਨਾਲ ਫੇਸਲਾ ਕੀਤਾ ਕਿ ਆਪਣੀ ਤਾਕਤ ਵਧਾਉਣ, ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਮੰਦਰ ਸ਼ਾਹਿਬ ਦੀ ਰਾਖੀ ਲਈ ਆਪਣੇ ਕਿਲ੍ਹੇ ਉਸਾਰਨੇ ਚਾਹੀਦੇ ਹਨ।ਕਿਉਂਕਿ ਜਦੋਂ ਵੀ ਸਿੱਖਾਂ ਦੇ ਪਵਿੱਤਰ ਗੁਰ ਅਸਥਾਨਾਂ ਅਤੇ ਸ਼ਹਿਰਾਂ ਤੇ ਮੁਗਲਾਂ ਦੇ ਹਮਲੇ ਹੁੰਦੇ ਹਨ ਤਾਂ ਸਿੰਘਾਂ ਨੂੰ ਜੰਗਲਾਂ ਚੋਂ ਨਿਕਲ ਕੇ ਉਹਨਾਂ ਦਾ ਟਾਕਰਾ ਕਰਨਾ ਪੈਂਦਾ ਹੈ ਪਰ ਤਦ ਤੱਕ ਕੌਮ ਦਾ ਜਾਨ ਮਾਲ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।ਭਾਈ ਸੁਖੱਾ ਸਿੰਘ ਕਲਸੀ, ਮਾੜੀ ਕੰਬੋਕੀ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਇਹ ਫੇਸਲਾ ਕੀਤਾ ਗਿਆ ਕਿ ਪਹਿਲਾ ਕਿਲ੍ਹਾ ਅੰਮ੍ਰਿਤਸਰ ਦੀ ਧਰਤੀ ਤੇ ਹੀ ਉਸਾਰਿਆ ਜਾਵੇ ਤੇ ਇਸਦੀ 1748 ਨੂੰ ਸ਼ਹਿਰ ਦੀ ਪੂਰਬ ਵਾਲੀ ਬਾਹੀ ਵੱਲ ਇਕ ਕੱਚੀ ਗੜ੍ਹੀ ਦੀ ਨੀਂਹ ਰੱਖਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਤੇ ਕੁਝ ਹੀ ਸਮੇ ਵਿੱਚ ਸਿੰਘਾਂ ਨੇ 500 ਯੋਧਿਆਂ ਦੇ ਰਹਿਣ ਲਈ ਇਹ ਗੜ੍ਹੀ ਤਿਆਰ ਕਰ ਦਿੱਤੀ । ਇਸਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ‘ਰਾਮਰੌਣੀ’ ਰੱਖਿਆ ਗਿਆ।1748 ਨੂੰ ਹੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉਤੇ ਪਹਿਲੀ ਵਾਰ ਹਮਲਾ ਕੀਤਾ ਤੇ ਇਸਨੂੰ ਮੁਈਨ-ਉਲ-ਮੁਲਕ ਨੇ ਮਨੂੰਪੁਰ ਦੇ ਅਸਥਾਨ ਤੇ ਭਾਰੀ ਹਾਰ ਦਿੱਤੀ ਜਿਸ ਤੋਂ ਬਾਦਸ਼ਾਹ ਨੇ ਖੁਸ਼ ਹੋ ਕਿ ਉਸਨੂੰ ਮੀਰ-ਮੰਨੂ ਦਾ ਖਿਤਾਬ ਦਿੱਤਾ ਤੇ ਨਾਲ ਹੀ ਪੰਜਾਬ ਦਾ ਗਵਰਨਰ ਥਾਪ ਦਿੱਤਾ।ਮੀਰ ਮਨੂੰ ਸਿੱਖਾਂ ਦੀ ਵਧਦੀ ਤਾਕਤ ਤੇ ਰਾਮ ਰੌਣੀ ਨੂੰ ਦੇਖਕੇ ਬਹੁਤ ਘਬਰਾ ਗਿਆ ਤੇ ਆਪਣੀ ਗੱਦੀ ਨੂੰ ਕਾਇਮ ਰੱਖਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਅਪਣਾ ਲਈ। ਅਮਨ ਕਾਇਮ ਕਰਨ ਦੇ ਬਹਾਨੇ ਉਸਨੇ ਇਲਾਕੇ ਵਿਚ ਗਸ਼ਤੀ ਫੋਜ ਭੇਜ ਕੇ ਸਿੰਘਾਂ ਦੇ ਕਤਲੇ-ਆਮ ਦਾ ਹੁਕਮ ਚਾੜ੍ਹ ਦਿੱਤਾ।ਸਿੰਘ ਹਮੇਸ਼ਾਂ ਵਾਂਗ ਜੰਗਲਾਂ ਵਿਚ ਆਪਣੀਆਂ ਲੁਕਣਗਾਹਾਂ ‘ਚ ਰੁਪੋਸ਼ ਹੋ ਗਏ।ਕੁਝ ਚੋਣਵੇਂ ਸਿੰਘ ਯੋਧੇ ਸ੍ਰ. ਜੱਸਾ ਸਿੰਘ ਆਹਲੁਵਾਲੀਆ ਦੀ ਅਗਵਾਈ ਹੇਠ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਹਿਤ ਰਾਮ ਰੌਣੀ ਵਿਚ ਜਮਾਂ ਹੋ ਗਏ।ਮੀਰ ਮਨੂੰ ਨੂੰ ਜਦ ਇਸ ਗਲ ਦੀ ਖਬਰ ਮਿਲੀ ਤਾਂ ਉਸਨੇ ਆਪਣੀਆਂ ਫੋਜਾਂ ਨੂੰ ਰਾਮ ਰੌਣੀ ਨੂੰ ਘੇਰਨ ਦਾ ਹੁਕਮ ਦੇ ਦਿੱਤਾ ਨਾਲ ਹੀ ਅਦੀਨਾ ਬੇਗ ਨੂੰ ਵੀ ਆਪਣੀਆਂ ਫੋਜਾਂ ਨਾਲ ਅੰਮ੍ਰਿਤਸਰ ਪਹੁੰਚਣ ਦਾ ਹੁਕਮ ਕੀਤਾ।ਤਕਰੀਬਨ 6 ਮਹੀਨੇ ਘੇਰਾ ਪਿਆ ਰਿਹਾ, ਰਾਮ ਰੌਣੀ ਅੰਦਰ ਰਾਸ਼ਨ ਵਗੈਰਾ ਮੁੱਕਣ ਨਾਲ ਸਿੰਘਾਂ ਦੀ ਹਾਲਤ ਮਾੜੀ ਹੋ ਗਈ।ਤਾਂ ਸਿੰਘਾਂ ਨੇ ਮਤਾ ਪਕਾਇਆ ਕਿ ਹੁਣ ਰਾਮ ਰਾਉਣੀ ਨੂੰ ਬਚਾਉਣ ਅਤੇ ਦੁਸ਼ਮਣ ਦਾ ਟਾਕਰਾ ਕਰਨ ਲਈ ਇਸ ਰਾਉਣੀ ਨੂੰ ਬਨਾਉਣ ਵਾਲੇ ਸ੍ਰ.ਜੱਸਾ ਸਿੰਘ ਈਚੋਗਿਲੀਏ ਦੀ ਸਹਾਇਤਾ ਲਈ ਜਾਵੇ।ਇਸ ਮਕਸਦ ਲਈ ਸਿੰਘਾਂ ਨੇ ਆਪਣੇ ਸੂਹੀਆਂ ਰਾਹੀਂ ਸ੍ਰ: ਜੱਸਾ ਸਿੰਘ ਈਚੋਗਿਲੀਆ ਨੂੰ ਉਸਦੇ ਟਿਕਾਣੇ ਤੇ ਸੰਦੇਸ਼ਾ ਘਲਿਆ ਕਿ ਇਸ ਵੇਲੇ ਅਸੀਂ ਮੁਸੀਬਤ ਵਿਚ ਹਾਂ ਤੇ ਸਾਡੀ ਮਦਦ ਕਰੋ।ਇਹ ਜਾਣਕੇ ਫੋਰਨ ਹੀ ਸ੍ਰ: ਜੱਸਾ ਸਿੰਘ ਈਚੋਗਿਲੀਆ ਆਪਣੇ ਸਾਰੇ ਸਾਥੀਆਂ ਸਮੇਤ ਮਿਥੇ ਪੌ੍ਰਗਰਾਮ ਮੁਤਾਬਕ ਰਾਤ ਦੇ ਹਨੇਰੇ ਦਾ ਫਾਇਦਾ ਲੈਕੇ ਰਾਮ ਰੌਣੀ ਵਿਚ ਆ ਗਿਆ। ਇਸ ਤਰਾਂ ਕਰਨ ਨਾਲ ਸਿੱਖ ਫੋਜਾਂ ਦੇ ਹੌਂਸਲੇ ਦੁਗਣੇ ਹੋ ਗਏ ਤੇ ਮੁਗਲ ਫੋਜਾਂ ਦੇ ਹੌਂਸਲੇ ਪਸਤ ਹੋ ਗਏ।ਉਧਰੋਂ ਅਹਿਮਦ ਸ਼ਾਹ ਅਬਦਾਲ਼ੀ ਦੇ ਮੁੜ ਹਮਲੇ ਦੀ ਖਬਰ ਨੇ ਮੀਰ ਮੰਨੂ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੱਤਾ ਸੋ ਉਸਨੇ ਦਿਵਾਨ ਕੌੜਾ ਮੱਲ ਰਾਹੀਂ ਸਿੱਖਾਂ ਨਾਲ ਸੁਲਹ ਕਰਕੇ ਰਾਮ ਰੌਣੀ ਦਾ ਘੇਰਾ ਚੁੱਕ ਲਿਆ ਗਿਆ।ਇਸਤੋਂ ਬਾਅਦ ਸਿੱਖ ਸਰਦਾਰਾਂ ਨੇ ਇਸ ਜਿੱਤ ਦੀ ਬਹੁਤ ਖੁਸ਼ੀ ਮਨਾਈ ਅਤੇ ਸ੍ਰ: ਜੱਸਾ ਸਿੰਘ ੲਚਿੋਗਿਲੀਆ ਦੀ ਇਸ ਔਖੇ ਸਮੇ ਕੌਮ ਦੀ ਮਦਦ ਕਰਨ ਲਈ ਬਹੁਤ ਪ੍ਰਸ਼ੰਸਾ ਕੀਤੀ ਤੇ ਉਸਨੂੰ ਰਾਮ ਰੌਣੀ ਦੀ ਜੱਥੇਦਾਰੀ ਸੌਂਪ ਦਿੱਤੀ।ਸ੍ਰ: ਜੱਸਾ ਸਿੰਘ ੲਚਿੋਗਿਲੀਆ ਨੇ ਜੱਥੇਦਾਰੀ ਮਿਲਣ ਤੋਂ ਬਾਅਦ ਰਾਮ ਰੌਣੀ ਨੂੰ ਇਕ ਵਿਸ਼ਾਲ ਪੱਕੇ ਕਿਲੇ੍ਹ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਮ ‘ਰਾਮਗੜ੍ਹ’ਰੱਖ ਦਿੱਤਾ।ਹੁਣ ਇਹ ਸਿੱਖਾਂ ਦਾ ਕਿਲ੍ਹਾ ‘ਰਾਮਗੜ੍ਹ’ ਮੁਗਲਾਂ ਦੀਆਂ ਅੱਖਾਂ ਦਾ ਰੋੜਾ ਬਣ ਗਿਆ ਅਤ ਉਹ ਜਦ ਵੀ ਲਾਹੌਰ ਜਾਂ ਅੰਮ੍ਰਿਤਸਰ ਤੇ ਹਮਲਾ ਕਰਦੇ ਤਾਂ ਸੱਭ ਤੋਂ ਪਹਿਲਾਂ ਰਾਮਗੜ੍ਹ ਕਿਲ੍ਹੇ ਨੂੰ ਘੇਰਾ ਪਾ ਕੇ ਇਸਤੇ ਕਬਜਾ ਕਰਦੇ ਤੇ ਇਸਨੂੰ ਢਾਹ ਕੇ ਮਲੀਆ ਮੇਟ ਕਰ ਦੇਂਦੇ । ਸਾਰੇ ਸਿੱਖ ਇਸਨੂੰ ਹਰਵਾਰ ਸ੍ਰ: ਜੱਸਾ ਸਿੰਘ ਦੀ ਜੱਥੇਦਾਰੀ ਹੇਠ ਮੁੜ ਉਸਾਰ ਕੇ ਮੁਗਲਾਂ ਦਾ ਮੂੰਹ ਚਿੜਾਉਂਦੇ।ਇਸਤਰਾਂ ਇਸ ਰਾਮਗੜ੍ਹ ਕਿਲੇ੍ਹ ਨੂੰ ਬਾਰ ਬਾਰ ਉਸਾਰਨ ਅਤੇ ਇਸਦੀ ਰਖਸ਼ਾ ਲਈ ਲੜਦਿਆਂ ਸ੍ਰ: ਜੱਸਾ ਸਿੰਘ ਤੇ ਬਾਕੀ ਸਾਰੇ ਸਿੰਘਾਂ ਨੂੰ ਰਾਮਗੜ੍ਹ ਕਿਲੇ੍ਹ ਵਾਲੇ ਕਹਿ ਕੇ ਮਾਣ ਦਿੱਤਾ ਜਾਣ ਲੱਗ ਪਿਆ। ਇਸਤਰਾਂ ਸ੍ਰ: ਜੱਸਾ ਸਿੰਘ ਹੁਣ ਰਾਮਗੜ੍ਹੀਆ ਵਜੋਂ ਜਾਣਿਆ ਜਾਣ ਲਗ ਪਿਆ ਅਤੇ ਉਸਦੇ ਸਬ ਅਨੁਆਈ ਵੀ ਰਾਮਗੜ੍ਹੀਆ ਕਹਾਉਣ ਵਿਚ ਮਾਣ ਮਹਿਸੂਸ ਕਰਨ ਲਗ ਪਏ।ਜਦੋਂ ਸਿੱਖ ਬਾਰਾਂ ਮਿਸਲਾਂ ਵਿਚ ਵੰਡੇ ਗਏ ਤਾਂ ਸ੍ਰ: ਜੱਸਾ ਸਿੰਘ ਉਸ ਵੇਲੇ ਸ੍ਰ: ਨੰਦ ਸਿੰਘ ਸੰਘਾਣੀਆਂ ਦੀ ਮਿਸਲ ਵਿਚ ਸੀ ਪਰ ਸੰਘਾਣੀਆਂ ਦੀ ਮੌਤ ਦੇ ਬਾਅਦ ਇਸ ਨੂੰ ਇਸ ਮਿਸਲ ਦਾ ਮੁਖੀ ਥਾਪ ਦਿੱਤਾ ਗਿਆ ਜੋ ਕਿ ਬਾਅਦ ਵਿਚ ‘ਰਾਮਗੜ੍ਹੀਆ ਮਿਸਲ’ ਵਜੋਂ ਮਸ਼ਹੂਰ ਹੋਈ।ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੀ ਬਹਾਦੁਰੀ, ਸਿਆਣਪ, ਦੂਰਅੰਦੇਸ਼ੀ ਅਤੇ ਯੁੱਧ ਕੌਸ਼ਲ ਨਾਲ ਇਸ ਮਿਸਲ ਨੂੰ ਬਾਕੀ ਸਾਰੀਆਂ ਮਿਸਲਾਂ ਨਾਲੋਂ ਤਾਕਤਵਰ ਅਤੇ ਅਮੀਰ ਮਿਸਲ ਬਣਾ ਦਿੱਤਾ ਅਤੇ ਆਪਣੇ ਇਲਾਕਿਆਂ ਦਾ ਸੱਭ ਤੋਂ ਵੱਧ ਵਿਸਤਾਰ ਕਰਕੇ ਮਹਾਰਾਜਾ ਦਾ ਦਰਜਾ ਪ੍ਰਾਪਤ ਕੀਤਾ।ਇਸਦੇ ਜਿੱਤੇ ਇਲਾਕਿਆਂ ਵਿਚ ਅੰਮ੍ਰਿਤਸਰ, ਪੱਟੀ, ਲਾਹੌਰ, ਬਟਾਲਾ, ਕਦੀਆਂ, ਸ੍ਰੀ ਹਰਗੋਬਿੰਦਪੁਰ, ਕਲਾਨੌਰ, ਦੀਨਾਨਗਰ, ਮੁਕੇਰੀਆਂ, ਹਾਜੀਪੁਰ, ਤਲਵਾੜਾ, ਸਿੰਘਪੁਰ ਬਰਨਾਲਾ, ਉੜਮੁੜ ਟਾਂਡਾ, ਬੇਗੋੋਵਾਲ, ਦਾਤਾਰਪੁਰ, ਦੀਪਾਲਪੁਰ, ਮਿਆਨੀ, ਹਾਜੀਪੁਰ, ਕਾਂਗੜਾ, ਨੂਰਪੁਰ, ਸਰੋਹੀ, ਰੋਹਿਲਾ, ਸਮੋਹਾ ਜੰਗ, ਦਿੱਲੀ, ਸਹਾਰਨਪੁਰ, ਮੁਜੱਫਰਨਗਰ, ਮੇਰਠ, ਹਿਸਾਰ, ਰੋਹਤਕ, ਹਾਂਸੀ ਤੇ ਸਿਰਸਾ ਆਦਿਕ ਸਨ।ਇਹ ਪਹਿਲਾ ਸਿੱਖ ਰਾਜਾ ਸੀ ਜਿਸਨੇ ਪਹਾੜੀ ਰਿਆਸਤਾਂ ਜਿੱਤ ਕੇ ਉਹਨਾਂ ਨੂੰ ਆਪਣੇ ਅਧੀਨ ਕੀਤਾ ਜਿਸਨਾਲ ਇਸਦੀ ਸਲਾਨਾ ਆਮਦਨ ਦਸ ਤੋਂ ਪੰਦਰਾਂ ਲੱਖ ਰੁਪਏ ਤੋਂ ਵੀ ਵੱਧ ਹੋ ਗਈ ਸੀ।ਆਪਨੇ ਆਪਣੇ ਰਾਜ ਵਿੱਚ ਛੋਟੇ-ਵੱਡੇ ਮਿਲਾ ਕੇ ਤਕਰੀਬਨ 360 ਕਿਲੇ੍ਹ ਬਣਾਏ ਸਨ।ਹਰਿਮੰਦਰ ਸਾਹਿਬ ਦੀ ਰਾਖੀ ਲਈ ਚਾਰ ਮੰਜਲਾ ਰਾਮਗੜ੍ਹੀਆ ਬੁੰਗਾ ਤੇ ਦੋ ਮਿਨਾਰ ਜੋ ਅੱਜ ਵੀ ਮੌਜੂਦ ਹਨ ਅਤੇ ਸ੍ਰੀ ਅੰੰਿਮ੍ਰਤਸਰ ਸ਼ਹਿਰ ਦੇ ਚੌਥੇ ਹਿੱਸੇ ਵਿਚ ਰਾਮਗੜ੍ਹੀਆ ਕਟੜ੍ਹਾ ਵਸਾਇਆ ਜਿਸ ਵਿਚ ਖਾਲਸਾ ਫੋਜਾਂ ਲਈ ਹਥਿਆਰ ਬਨਾਉਣ ਲਈ ਕਾਰਖਾਨੇ ਲਾਏ ਗਏ ਸਨ। ਬਟਾਲਾ ਤੇ ਅੰਮ੍ਰਿਤਸਰ ਸ਼ਹਿਰ ਦੀਆਂ ਫਸੀਲਾਂ, ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਵਜੋਂ ਵਿਕਸਿਤ ਕੀਤਾ, ਲਾਗੇ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਬਣਵਾਇਆ, ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨਦੇਵ ਜੀ ਵੇਲੇ ਸਰੋਵਰ ਦੀ ਪਰਕਰਮਾ ਨੂੰ ਪਕਿਆਂ ਕਰਨ ਲਈ ਇੱਟਾਂ ਤਿਆਰ ਕੀਤੀਆਂ ਗਈਆਂ ਸਨ ਪਰ ਨੂਰਦੀਨ ਦਾ ਪੁੱਤਰ ਅਮੀਰਦੀਨ ਜਬਰਦਸਤੀ ਚੁੱਕ ਕੇ ਲੈ ਗਿਆ ਤੇ ਨੂਰਦੀਨ ਦੀ ਸਰਾਂ ਬਣਵਾਈ ਸੀ ਤਾਂ ਗੁਰੂ ਜੀ ਨੇ ਗੁਰਵਾਕ ਕੀਤਾ ਸੀ ਕਿ ਸਮਾਂ ਆਉਣ ਤੇ ਇਹ ਇੱਟਾਂ ਮੁੜਕੇ ਇਸ ਸਰੋਵਰ ਤੇ ਹੀ ਲਗਣਗੀਆਂ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਨੂਰਦੀਨ ਦੀ ਸਰਾਂ ਢੁਵਾ ਕੇ ਮੁੜ ਸਰੋਵਰ ਦੀ ਪਰਕਰਮਾਂ ਪੱਕੀ ਕਰਵਾ ਕੇ ਗੁਰਵਾਕ ਨੂੰ ਪੂਰਾ ਕੀਤਾ ਸੀ।ਏਸੇ ਤਰਾਂ ਆਪਨੇ ਗੁਰੂਦੁਆਰਾ ਸ੍ਰੀ ਬਾਬਾ ਅਟੱਲ ਸਾਹਿਬ ਦੀ ਉਸਾਰੀ ਸ਼ੁਰੂ ਕੀਤੀ ਜਿਸਨੂੰ ਬਾਅਦ ਵਿਚ ਅਪਦੇ ਸਪੁਤੱਰ ਬਾਬਾ ਜੋਧ ਸਿੰਘ ਜੀ ਨੇ ਪੂਰਾ ਕੀਤਾ ਸੀ। ਆਪਨੇ ਛੋਟਾ ਘਲੂਘਾਰਾ ਤੇ ਵੱਡਾ ਘੱਲੂਘਾਰਾ ਸਮੇ ਬਾਕੀ ਸਿੱਖ ਸਰਦਾਰਾਂ ਨਾਲ ਮਿਲਕੇ ਮੁਗਲਾਂ ਦੇ ਉਹ ਦੰਦ ਖੱਟੇ ਕੀਤੇ ਕਿ ਉਹ ਕਈ ਪੁਸ਼ਤਾਂ ਤਕ ਯਾਦ ਕਰਦੇ ਰਹੇ ਤੇ ਮੁੜ ਪੰਜਾਬ ਵੱਲ ਮੁੰਹ ਨਹੀਂ ਕੀਤਾ।ਆਪਦੀ ਬਹਾਦਰੀ ਦੇ ਕਿਸੇ ਤਾਂ ਦੁਸ਼ਮਨ ਵੀ ਆਪਣੇ ਇਤਹਾਸ ਵਿਚ ਲਿਖਣਾ ਨਹੀਂ ਭੱੁਲੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਲਗਾਤਾਰ ਜਿੱਤਾਂ ਅੱਤੇ ਰਾਜ ਦੀ ਵਿਸ਼ਾਲਤਾ ਨਾਲ ਸਲਾਨਾ ਆਮਦਨ ਵਿੱਚ ਚੋਖਾ ਵਾਧਾ ਹੋ ਗਿਆ ਸੀ ਇਸਤਰਾਂ ਫੋਜੀ ਤਾਕਤ ਵਿਚ ਵਾਧਾ ਹੋਣਾ ਵੀ ਸੁਭਾਵਕ ਸੀ ਇਸ ਕਾਰਨ ਬਾਕੀ ਸਾਰੀਆਂ ਮਿਸਲਾਂ ਇਸ ਨਾਲ ਈਰਖਾ ਕਰਨ ਲਗ ਪਈਆਂ ਤੇ ਇਸਤੇ ਕਾਬੂ ਪਾਉਣ ਦੀਆਂ ਵਿਉੰਤਾਂ ਕਰਨ ਲਗ ਪਈਆਂ।ਸ੍ਰ: ਜੱਸਾ ਸਿੰਘ ਆਹਲੂਵਾਲੀਏ ਦੀ ਰਾਮਗੜ੍ਹੀਆਂ ਹੱਥੌਂ ਗਿਰਫਤਾਰੀ ਅਤੇ ਸ੍ਰ: ਚੜ੍ਹਤ ਸਿੰਘ ਸ਼ੁਕਰਚਕੀਏ ਦੀ ਹਾਰ ਨੇ ਬਾਕੀ ਮਿਸਲਾਂ ਦੇ ਗਠਜੋੜ ਦਾ ਮੱੁਢ ਬੰਨ ਦਿੱਤਾ।ਇਹਨਾਂ ਨੇ ਇਕ-ਇਕ ਕਰਕੇ ਰਾਮਗੜੀਏ ਦੇ ਸਾਰੇ ਇਲਾਕਿਆਂ ਤੇ ਕਬਜਾ ਕਰ ਲਿਆ।ਇਹ ਸਮਾ 1776 ਦਾ ਸੀ, ਹੁਣ ਰਾਮਗੜ੍ਹੀਆ ਸਰਦਾਰ ਆਪਣਾ ਇਲਾਕਾ ਛੱਡ ਕੇ ਆਪਣੇ ਚੋਣਵੇ ਯੋਧਿਆਂ ਨਾਲ ਸਤਲੁਜ ਤੋ ਪਾਰ ਹੋ ਗਿਆ । ਇਥੇ ਪਟਿਆਲਾ ਰਿਆਸਤ ਦੇ ਰਾਜੇ ਸ੍ਰ: ਅਮਰ ਸਿੰਘ ਨੇ ਇਸਨੂੰ ਜੀ ਆਇਆਂ ਕਿਹਾ ਅਤੇ ਦੋਸਤੀ ਦਾ ਹੱਥ ਵਧਾਇਆ ਕਿਉਕਿ ਉਹ ਇਸਦੀ ਬਹਾਦਰੀ, ਤਾਕਤ, ਸਿਆਣਪ ਤੇ ਯੁੱਧ ਕੁਸ਼ਲਤਾ ਨੂੰ ਜਾਣਦਾ ਸੀ ਅਤੇ ਆਪਣੇ ਵਿਰੋਧੀਆਂ ਖਿਲਾਫ ਮਦਦ ਲਈ ਵਰਤਣਾਂ ਚਹੁੰਦਾ ਸੀ।ਇਸ ਲਈ ਇਸਨੂੰ ਹਾਂਸੀ ਤੇ ਹਿਸਾਰ ਦਾ ਇਲਾਕਾ ਜਗੀਰ ਵਜੋਂ ਦਿੱਤਾ ਜੋ ਇਸਨੇ ਆਪਣੇ ਪੁੱਤਰ ਸ੍ਰ: ਜੌਧ ਸਿੰਘ ਦੇ ਹਵਾਲੇ ਕਰ ਦਿੱਤਾ ਤੇ ਆਪ ਜਮੁਨਾ-ਗੰਗਾ ਦੇ ਵਿਚਲੇ ਇਲਾਕਿਆਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ।ਇਸਤਰਾਂ ਸਹਾਰਨਪੁਰ, ਮੁਜਫਰਪੁਰ, ਮੀਰਪੁਰ, ਸਾਂਬਲ, ਕਾਸਗੰਜ, ਕੋਸੀ, ਖੁਰਜਾ, ਸਿਕੰਦਰਾ ਤੇ ਦਾਰਾ ਆਦਿ ਸ਼ਹਿਰਾਂ ਨੂੰ ਮੁਗਲਾਂ ਪਾਸੋਂ ਖੋਹ ਲਿਆ।ਹੁਣ ਅਗਲੀ ਮੰਜਿਲ ਮੁਗਲਾਂ ਦੀ ਰਾਜਧਾਨੀ ਦਿੱਲੀ ਸੀ।ਇਸਦੀ ਖਬਰ ਮਲਿਦਆਿਂ ਦੱਿਲੀ ਦਾ ਬਾਦਸ਼ਾਹ ਸ਼ਾਹ ਆਲਮ ਦੂਜਾ ਲਾਲ ਕਲਿੇ੍ਹ ਵਚਿੋਂ ਨਕਿਲ ਕੇ ਜਮੁਨਾ ਪਾਰ ਸ਼ਾਹਦਰੇ ਵੱਲ ਆਪਣੇ ਲੁਕਣ ਟਕਿਾਣੇ ‘ਚ ਚਲਾ ਗਆਿ ਅਤੇ ਸਮਰੂ ਬੇਗਮ ਜੋ ਕ ਿਮੇਰਠ ਦੇ ਲਾਗੇ ਸਰਧਨੇ ਦੀ ਰਆਿਸਤ ਤੇ ਰਾਜ ਕਰਦੀ ਸੀ ਅਤੇ ਜਸਿਨੇ ਸ. ਬਘੇਲ ਸੰਿਘ ਨੂੰ ਆਪਣਾ ਮੂੰਹ ਬੋਲਾ ਭਰਾ ਬਣਾਇਆ ਹੋਇਆ ਸੀ, ਰਾਹੀਂ ਮ. ਜੱਸਾ ਸੰਿਘ ਰਾਮਗੜ੍ਹੀਏ ਨੂੰ ਸੁਨੇਹਾ ਭੇਜਆਿ ਕ ਿਉਹ ਮੁਗਲਪੁਰੇ ਦੀ ਬਰਬਾਦੀ ਬੰਦ ਕਰ ਦੇਵੇ ਮੈਂ ਉਸਦੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਆਿਰ ਹਾਂ। ਇੰਨੇ੍ਹ ਨੂੰ ਮਹਾਰਾਜਾ ਨੇ ਆਪਣੀਆਂ ਫੌਜਾਂ ਨਾਲ ਜਮਨਾ ਨਦੀ ਪਾਰ ਕਰਕੇ ਲਾਲ ਕਲਿੇ੍ਹ ਵਚਿ ਆ ਧਾਵਾ ਬੋਲਆਿ। ਕਲਿ੍ਹੇ ਵਚਿਲੀਆਂ ਮੁਗਲ ਫੌਜਾਂ ਖਾਲਸਾ ਫੌਜਾਂ ਦਾ ਮੁਕਾਬਲਾ ਨਾ ਕਰ ਸਕੀਆਂ। ਇਸਤਰਾਂ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਦਾਖਲ ਹੋ ਕੇ ਕਿਲੇ੍ਹ ਤੇ ਕਬਜਾ ਕਰ ਲਿਆ ਅਤੇ ਇਸਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿੱਤੇ।ਅਗਰ ਇਸ ਵੇਲੇ ਸਿੱਖ ਸਰਦਾਰਾਂ ਵਿਚ ਆਪਸੀ ਏਕਤਾ ਤੇ ਦੂਰਦਰਸ਼ੀ ਹੰਦੀ ਤਾਂ ਹਿੰਦੁਸਤਾਨ ਤੇ ਸਿੱਖ ਰਾਜ ਕਾਇਮ ਹੋ ਗਿਆ ਹੁੰਦਾ। ਮੁਗਲਾਂ ਦੇ ਰਾਜ ਨੂੰ ਜੜ੍ਹੋਂ ਪੁੱਟਣ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਮੁਗਲਾਂ ਦੀ ਤਾਜ-ਪੋਸ਼ੀ ਵਾਲੀ ਪੱਥਰ ਦੀ ਸਿਲ ਜੋ ਕਿ 6’-3” ਲੰਬੀ 4’-6” ਚੌੜੀ 9” ਮੋਟੀ ਹੈ ਅਤੇ ਕੁਰਾਨ ਦੀਆਂ ਕਲਾਮਾਂ ਨਾਲ ਪਵਿਤੱਰ ਕੀਤੀ ਗਈ ਸੀ, ਨੂੰ ਪੁੱਟਕੇ ਅਤੇ ਬਾਰਾਂਦਰੀ ਦੇ 40 ਥੰਮ ਆਪਣੇ ਨਾਲ ਲੈਕੇ ਆਂਦੇ ਜੋ ਕਿ ਅੱਜ ਵੀ ਰਾਮਗੜੀਆ ਬੁੰਗਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਲਗੇ ਹੋਏ ਦੇਖੇ ਜਾ ਸਕਦੇ ਹਨ।ਇਕ ਵਾਰ ਫਿਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਫੋਜੀ ਤਾਕਤ ਵਿਚ ਕਈ ਗੁਣਾ ਵਾਧਾ ਹੋ ਗਿਆ ਤਾਂ ਉਸਨੇ ਪੰਜਾਬ ਵਾਪਿਸ ਆਕੇ ਆਪਣੇ ਖੁਸੱੇ ਹੋਏ ਸਾਰੇ ਇਲਾਕੇ ਦੁਬਾਰਾ ਹਾਸਿਲ ਕਰ ਲਏ ਤੇ ਰਾਮਗੜ੍ਹੀਆ ਮਿਸਲ ਦੀ ਸ਼ਾਨ ਬਹਾਲ ਕਰ ਲਈ।ਅਖੀਰ 8 ਅਗਸਤ 1803 ( ਕੁਝ ਲੇਖਕਾਂ ਅਨੁਸਾਰ 20 ਅਪ੍ਰੈਲ, 1803, ਇਸ ਬਾਰੇ ਪੂਰੀ ਖੋਜ ਕਰਨ ਦੀ ਲੋੜ ਹੈ) ਨੂੰ ਇਸ ਰਾਮਗੜ੍ਹੀਏ ਮਹਾਰਾਜੇ ਦਾ ਆਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ, ਬਿਆਸ ਦਰਿਆ ਦੇ ਕੰਢੇ, ਕੁਛ ਚਿਰ ਬਿਮਾਰ ਰਹਿਣ ਮਗਰੋਂ 80 ਸਾਲ ਦੀ ਉਮਰ ਭੋਗਣ ਉਪਰੰਤ ਅੰਤ ਹੋ ਗਿਆ।ਆਪਜੀ ਤੋਂ ਮਗਰੌ ਆਪਜੀਦਾ ਸਪੁੱਤਰ ਸ੍ਰ: ਜੋਧ ਸਿੰਘ ਵਾਰਿਸ ਬਣਿਆ ਜੋ ਕਿ ਆਪਜੀ ਵਾਂਗ ਹੀ ਇਕ ਅਜੀਮ ਯੋਧਾ ਸੀ। ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਖ਼ਸੀਅਤ ਅਤੇ ਆਚਰਣ ਅਜਿੱਤ ਹੌਂਸਲੇ ਅਤੇ ਸਿਰੜੀ ਸੁਭਾਅ ਦਾ ਦ੍ਰਿੜ ਇਰਾਦਾ ਅਤੇ ਪ੍ਰਬਲ ਸਰੀਰਕ ਸ਼ਕਤੀ, ਅਪਾਰ ਦਲੇਰੀ, ਰੌਸ਼ਨ ਦਿਮਾਗ ਦਾ ਮਾਲਕ ਸੀ । ਉਹ ਇਕ ਚਤੁਰ ਨੀਤੀਵਾਨ, ਸਿਆਣਾ ਜਰਨੈਲ ਤੇ ਵਧੀਆ ਪ੍ਰਬµਧਕ ਸੀ । ਇਸ ਅਦੁੱਤੀ ਯੋਧੇ ਦਾ ਲµਬਾ ਕੱਦ ਤੇ ਤਗੜੇ ਜੁੱਸੇ ਵਾਲਾ ਪ੍ਰਭਾਵਸ਼ਾਲੀ ਪੁਰਖ ਸੀ । ਆਪਣੇ ਚੌੜੇ ਮੱਥੇ ਤੇ ਰੌਸ਼ਨ ਅੱਖਾਂ ਨਾਲ ਉਸਦੀ ਸੂਰਤ ਬੜੀ ਸੁµਦਰ ਤੇ ਦਿਲ-ਖਿਚਵੀਂ ਲਗਦੀ ਸੀ । ਉਸਦੀ ਚੌੜੀ ਛਾਤੀ ਅੰਦਰ ਇਕ ਫੌਲਾਦੀ ਦਿਲ ਧੜਕਦਾ ਸੀ । ਅਪਾਰ ਸਰੀਰਕ ਬਲ ਦੇ ਮਾਲਕ ਤੇ ਇਹ ਮਹਾਂਬਲੀ ਨੂੰ ਰਾਜਨੀਤਕ ਸੂਝ ਅਤੇ ਨਿਰਮਲ ਬੁੱਧੀ ਉਹਦੇ ਜੀਵਨ ਘੋਲ ’ਚੋਂ ਹੀ ਪ੍ਰਾਪਤ ਹੋਈ ਇਹ ਸਾਰਾ ਕੁਝ ਉਸਦੇ ਮਿਹਨਤੀ ਤੇ ਕਦੇ ਵੀ ਹਾਰ ਨਾ ਮੰਨਣ ਵਾਲੇ ਸੁਭਾਅ ਸਦਕਾ ਹੋ ਸਕਿਆ । ਕਾਜੀ ਨੂਰ ਮੁਹੰਮਦ ਜੋ 1764 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਸੱਤਵਾਂ ਹਮਲਾ ਜੋ ਉਸਨੇ ਭਾਰਤ ਉੱਤੇ ਕੀਤਾ ਸੀ । ਉਸ ਸਮੇਂ ਜµਗਨਾਮਾ ਕਿਤਾਬ ਦਾ ਕਰਤਾ ਸੀ ਨੇ ਆਪਣੀ ਕਿਤਾਬ ਵਿੱਚ ਅਬਦਾਲੀ ਦੀ ਸਿੱਖਾਂ ਨਾਲ ਜµਗ ਸਮੇਂ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਤਾਕਤ ਅਤੇ ਦਲੇਰੀ ਆਪਣੀ ਅੱਖੀਂ ਵੇਖੀ ਉਸਦੀ ਉਸਤਤ ਉਸ ਇਹਨਾਂ ਸ਼ਬਦਾਂ ਨਾਲ ਕੀਤੀ ਹੈ : ਦਗਰ ਜੱਸਾ ਸਿੰਘ ਠੋਕਾ ਬਦਸ਼ ਹਮਹਿਨਾਂ ਕਿ ਸ਼ੇਰਾ ਬਦਾ ਸਰਾ ਬਤਾਬ ਦਤਵਾਂ ਅਰਥਾਤ :- ਉਹ (ਸ. ਜੱਸਾ ਸਿੰਘ ਕਲਾਲ) ਦੇ ਨਾਲ ਇਕ ਸ. ਜੱਸਾ ਸਿੰਘ ਠੋਕਾ (ਤਰਖਾਣ) ਵੀ ਸੀ ਜੋ ਉਹਨਾਂ ਕੁੱਤਿਆਂ (ਸਿੱਖਾਂ) ਦੇ ਵਿਚਕਾਰ ਬਿਫਰੇ ਹੋਏ ਸ਼ੇਰ ਵਾਂਗ ਸੀ । ਕਾਜੀ ਨੂਰ ਮੁਹੰਮਦ ਨੂੰ ਸਿੱਖਾਂ ਨਾਲ ਬਹੁਤ ਨਫਰਤ ਸੀ ਇਸ ਲਈ ਜਿੱਥੇ ਵੀ ਉਹ ਸਿੱਖ ਸ਼ਬਦ ਦੀ ਵਰਤੋਂ ਕਰਦਾ ਹੈ ਉਹ ਉਹਨਾਂ ਨੂੰ ਕੁੱਤੇ (ਸਗ) ਹੀ ਲਿਖਦਾ ਹੈ । ਨਾ ਚਾਹੁµਦਾ ਹੋਇਆ ਵੀ ਉਹ ਕਈ ਥਾਈਂ ਸਿੱਖਾਂ ਦੀ ਅਤੇ ਖਾਸ ਕਰਕੇ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਨਿਡਰਤਾ, ਬੀਰਤਾ, ਦਲੇਰੀ ਅਤੇ ਉੱਚੇ ਆਚਰਣ ਦੀ ਤਰੀਫ ਕਰਨੋਂ ਨਹੀਂ ਰਹਿ ਸਕਿਆ । ਇਤਿਹਾਸ ਵਿੱਚ ਕਿੰਨੇ ਸੂਰਮੇ ਹੋਏ ਹਨ, ਜਿਨ੍ਹਾਂ ਦੀ ਵੈਰੀ ਨੇ ਵੀ ਉਸਤਤ ਕੀਤੀ ਹੈ । ਇਹ ਵਡਿਆਈ ਸਿਰਫ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਹੀ ਹਿੱਸੇ ਆਈ । ਅਬਦਾਲੀ ਵਿਰੁੱਧ ਉਹ ਕਈ ਚਿਰ ਇੱਕਲਾ ਹੀ ਜµਗ ਲੜਦਾ ਰਿਹਾ ਇਸ ਦੀ ਦ੍ਰਿੜਤਾ ਤੇ ਹੱਠ ਵੀ ਕਮਾਲ ਦਾ ਸੀ । ਸਖਤ ਔਕੜਾਂ ਤੇ ਮੁਸ਼ਕਲਾਂ ਵਿੱਚ ਵੀ ਹੌਂਸਲਾ ਨਹੀਂ ਸੀ ਹਾਰਦਾ ਆਪਣੇ ਸਾਰੇ ਇਲਾਕੇ ਖੁੱਸ ਜਾਣ ਤੇ ਵੀ ਉਸਨੇ ਦਿਲ ਨਹੀਂ ਛੱਡਿਆ ਤੇ ਦੂਰ-ਦੁਰਾਡੀਆਂ, ਅਣਜਾਣੀਆਂ ਥਾਂਵਾਂ ਤੇ ਵੱਡੀਆਂ ਸ਼ਕਤੀਆਂ ਦੇ ਟਾਕਰੇ ਵਿੱਚ ਮੱਲਾਂ ਮਾਰਦਾ ਰਿਹਾ । ਉਸਨੇ ਵਧੇਰੇ ਉਤਸ਼ਾਹ ਨਾਲ ਯਤਨ ਕੀਤਾ ਤੇ ਲਗਭਗ ਸਾਰੇ ਖੁੱਸੇ ਆਪਣੇ ਇਲਾਕਿਆਂ ਨੂੰ ਵਾਪਸ ਲੈਣ ਵਿੱਚ ਸਫਲ ਹੋ ਗਿਆ । ਦੁੱਖ ਵਿੱਚ ਸੁਖਮਨੀ ਵਾਲੀ ਗੁਰਬਾਣੀ ਦੀ ਤੁੱਕ ਨੂੰ ਉਸਨੇ ਆਪਣਾ ਜੀਵਨ ਆਦਰਸ਼ ਹੀ ਬਣਾਇਆ ਸੀ । ਆਮ ਧਾਰਨਾ ਹੈ ਕਿ ਹੇਠ ਲਿਿਖਆ ਕਬਿੱਤ ਉਹਨਾਂ ਨੇ ਆਪ ਹੀ ਰਚਿਆ ਤੇ ਉਸਨੂੰ ਆਪ ਅਕਸਰ ਪੜ੍ਹਿਆ ਕਰਦੇ ਸਨ । ਕਬਹੂµ ਕਬਹੂµ ਬਾਜ ਹਾਥ ਬਾਜ ਤੇ ਨਗਾਰੇ ਸਾਥ । ਕਬਹੂµ ਤੋਂ ਪਾਇ ਪਿਆਦੇ ਬੋਝ ਸੀਸ ਸਹੀਏ । ਕਬਹੂµ ਕਬਹੂµ ਮੇਵੇ ਔ ਮਿਿਠਆਈ ਕੀ ਨਾ ਰੁਚੀ ਹੋਤ । ਕਬਹੂµ ਤੇ ਏਕ ਮੁਠੀ ਨਾਜ ਕੀ ਨਾ ਲਹੀਏ । ਕਬਹੂµ ਨਿਜ ਦੁਆਰ ਪਰ ਭਿਖਾਰੀਅਨ ਕੀ ਭੀੜ ਹੋਤ । ਕਬਹੂµ ਤੇ ਪਰ ਦੁਆਰ ਆਪ ਜਾਇ ਬਹੀਏ । ਛੋਡੀਏ ਨਾ ਹਿੰਮਤ ਵਿਸਾਰੀਏ ਨਾ ਹਰੀ ਨਾਮ ।ਜਾਹੂµ ਬਿਧ ਰਾਮ ਰਾਖੇ ਤਾਂਹੂµ ਬਿਧ ਰਹੀਏ ਕਿੰਨਾ ਭਰੋਸਾ ਹੈ ਉਸਨੂੰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਤੇ ਇਸ ਵਿਸ਼ਵਾਸ਼ ਨੂੰ ਉਦੋਂ ਫ਼ਲ ਲੱਗਾ ਜਦੋਂ ਇਕ ਵਾਰੀ ਜµਗੀ ਮੁਹਿੰਮ ਸਮੇਂ ਰਾਮਗੜ੍ਹੀਏ ਸਰਦਾਰ ਪਾਸੋਂ ਸਾਰੀ ਮਾਇਆ ਖਤਮ ਹੋ ਗਈ ਤਾਂ ਉਸਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕੁਝ ਚਿਰ ਬਾਅਦ ਇਕ ਸਿਪਾਹੀ ਖੂਹ ਤੋਂ ਪਾਣੀ ਲੈਣ ਗਿਆ ਤਾਂ ਉਸਦਾ ਡੋਲ ਖੂਹ ਵਿੱਚ ਡਿੱਗ ਪਿਆ । ਡੋਲ ਖੂਹ ਵਿੱਚੋਂ ਕੱਢਣ ਲਈ ਜਦੋਂ ਉਹ ਪਾਣੀ ਵਿੱਚ ਉਤਰਿਆ ਤਾਂ ਖੂਹ ਵਿੱਚ ਉਸਨੂੰ ਕੁਝ ਬਰਤਨ ਪਏ ਲੱਗੇ ਤਾਂ ਉਹ ਖੂਹ ਵਿੱਚੋਂ ਬਾਹਰ ਆ ਗਿਆ ਤੇ ਰਾਮਗੜ੍ਹੀਏ ਸਰਦਾਰ ਨੂੰ ਦੱਸਿਆ ਤਾਂ ਉਹਨਾਂ ਬਰਤਨਾਂ ਨੂੰ ਖੂਹ ਵਿੱਚੋਂ ਕੱਢਿਆ ਤਾਂ ਉਹਨਾਂ ਵਿੱਚੋਂ ਮੋਹਰਾਂ ਨਿਕਲੀਆਂ ਤਾਂ ਰਾਮਗੜ੍ਹੀਏ ਸਰਦਾਰ ਨੇ ਵਾਹਿਗੁਰੂ ਦਾ ਧµਨਵਾਦ ਕੀਤਾ ਤੇ ਸਾਰੀ ਮਾਇਆ ਆਪਣੇ ਸਿਪਾਹੀਆਂ ਵਿੱਚ ਵµਡ ਦਿੱਤੀ । ਦਲੇਰੀ, ਬਹਾਦਰੀ, ਹਿੰਮਤ ਤੇ ਨਿਡਰਤਾ ਤੋਂ ਛੁੱਟ ਸ. ਜੱਸਾ ਸਿੰਘ ਵਿੱਚ ਇਕ ਸਿਆਣੇ ਜਰਨੈਲ ਵਾਲੇ ਸਾਰੇ ਗੁਣ ਮੌਜੂਦ ਸਨ । ਉਹ ਜµਗੀ ਦ੍ਰਿਸ਼ਟੀਕੋਣ ਤੋਂ ਫੌਜੀ ਮਹੱਤਵ ਦੀਆਂ ਸਕੀਮਾਂ ਘੜਨ ਤੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਮਹਿਮੂਦ ਵਾਂਗ ਨਿਪੁੰਨ ਸੀ । ਆਪਣੇ ਇਲਾਕੇ ਮੁੜ ਵਾਪਸ ਲੈਣ ਵੇਲੇ 1784 ਈ: ਵਿੱਚ ਉਸਨੇ ਜੈ ਸਿੰਘ ਕਨ੍ਹਈਏ ਦੇ ਵਿਰੁੱਧ ਹਮਲੇ ਦੀ ਜੋ ਯੋਜਨਾ ਬਣਾਈ ਉਹ ਇਕ ਤਜ਼ਰਬੇਕਾਰ ਜਰਨੈਲ ਦਾ ਹੀ ਕµਮ ਹੋ ਸਕਦਾ ਸੀ । ਪੂਰਨ ਸੋਚ ਵਿਚਾਰ ਨਾਲ ਬਣਾਈ ਵਿਉਂਤ ਦੇ ਸਦਕੇ ਹੀ ਉਹ ਕਨ੍ਹਈਏ ਸਰਦਾਰ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਇਲਾਕੇ ਵਾਪਸ ਲੈ ਸਕਿਆ ਤੇ ਮੁੜ ਪਹਾੜੀ ਰਾਜਿਆਂ ਉੱਤੇ ਆਪਣਾ ਅਧਿਕਾਰ ਜਮਾਂ ਸਕਿਆ ਸੀ । ਉਹ ਇਕ ਮਹਾਨ ਨੀਤੀਵਾਨ ਸੀ । ਅਠਾਰਵੀਂ ਸਦੀ ਦੇ ਬਿਖੜੇ ਦਿਨਾਂ ਵਿੱਚ ਵਿਸ਼ਾਲ ਇਲਾਕਿਆਂ ਉੱਤੇ ਕਬਜ਼ਾ ਕਰ ਲੈਣਾ ਕੋਈ ਛੋਟਾ ਜਿਹਾ ਕµਮ ਨਹੀਂ ਸੀ । ਉਹ ਆਪਣੀ ਦ੍ਰਿੜਤਾ ਅਤੇ ਸਫਲ ਨੀਤੀ ਦੇ ਸਦਕੇ ਹੀ ਸਭ ਬਲਵਾਨ ਸਿੱਖ ਮਿਸਲਾਂ ਦੇ ਗਠਜੋੜ ਦਾ ਟਾਕਰਾ ਕਰਦਾ ਰਿਹਾ । ਅਠਾਰਵੀਂ ਸਦੀ ਵਿੱਚ ਬਲਵਾਨ ਮੁਗਲ ਹਕੂਮਤ ਤੇ ਪਠਾਣ ਹਮਲਾਅਵਰਾਂ ਉੱਤੇ ਜੋ ਸ਼ਾਨਦਾਰ ਸਿੱਖਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ । ਉਹਨਾਂ ਜਿੱਤਾਂ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਸਿਆਣਪ ਤੇ ਰਾਜਨੀਤਕ ਸੂਝ-ਬੂਝ ਦਾ ਵਿਸ਼ੇਸ਼ ਹਿੱਸਾ ਹੈ । ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਸਭ ਸਿੱਖ ਸਰਦਾਰਾਂ ਤੋਂ ਪਹਿਲਾਂ ਪਹਾੜੀ ਰਿਆਸਤਾਂ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਦੂਸਰੇ ਸਿੱਖ ਸਰਦਾਰਾਂ ਨੂੰ ਪਹਾੜੀ ਇਲਾਕਿਆਂ ਦਾ ਰਾਹ ਦਿਖਾਇਆ । ਰਾਮਗੜ੍ਹੀਏ ਸਰਦਾਰ ਨੇ ਫੌਜੀ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਥਾਂਵਾਂ ਉੱਤੇ ਕਿਲ੍ਹੇ ਉਸਾਰਣ ਦੀ ਨੀਤੀ ਨੂੰ ਬੜੇ ਵੱਡੇ ਪੈਮਾਨੇ ਉੱਤੇ ਵਰਤੋਂ ਵਿੱਚ ਲਿਆਂਦਾ । ਇਕ ਸਾਊ ਮਨੱੁਖ ਤੇ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਮਹਾਨਤਾ ਵੀ ਬਹੁਤ ਹੈ । ਆਪਣੇ ਵਿਰੋਧੀਆਂ ਦਾ ਵੀ ਉਹ ਪੂਰਾ ਮਾਣ ਕਰਦਾ ਸੀ । 1762 ਈ: ਵਿੱਚ ਵੱਡੇ ਘਲੂਘਾਰੇ ਵਿੱਚ ਆਹਲੂਵਾਲੀਆ ਸਰਦਾਰ ਬਹੁਤ ਜ਼ਖ਼ਮੀ ਹੋ ਗਿਆ ਤਾਂ ਰਾਮਗੜ੍ਹੀਏ ਸਰਦਾਰ ਨੇ ਬਾਕੀ ਸਰਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਰਦਾਰ ਆਹਲੂਵਾਲੀਏ ਨੂੰ ਮੈਦਾਨੇ ਜµਗ ਵਿੱਚੋਂ ਨਿਕਲ ਜਾਣ ਦੀ ਪ੍ਰੇਰਨਾ ਦਿੱਤੀ । ਇਸ ਵਿੱਚੋਂ ਉਸਦੇ ਕੌਮੀ ਪਿਆਰ ਅਤੇ ਪੰਥਕ ਭਲਾਈ ਦਾ ਸਬੂਤ ਮਿਲਦਾ ਹੈ । ਜਿਸ ਵੇਲੇ ਸ. ਮਾਲੀ ਸਿੰਘ ਰਾਮਗੜ੍ਹੀਏ ਨੇ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਗੁਰਦਾਸ ਨµਗਲ ਦੇ ਲਾਗੇ ਇਕ ਮੁੱਠਭੇੜ ਵਿੱਚ ਫੱਟੜ ਕਰਕੇ ਕੈਦ ਕਰ ਲਿਆ ਸੀ ਤਾਂ ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਸ. ਮਾਲੀ ਸਿੰਘ ਦੀ ਅਵਗਿਆ ਦੀ ਮੁਆਫੀ ਮੰਗੀ ਅਤੇ ਫੱਟਾਂ ਦਾ ਇਲਾਜ ਕਰਵਾਇਆ ਜਦੋਂ ਸ. ਜੱਸਾ ਸਿੰਘ ਆਹਲੂਵਾਲੀਆ ਠੀਕ ਹੋ ਗਿਆ ਤਾਂ ਉਸਨੂੰ ਜਾਣ ਲੱਗਿਆਂ ਖਿੱਲਤ ਅਤੇ ਪਾਲਕੀ ਭੇਟ ਕਰਕੇ ਆਦਰ ਮਾਨ ਸਨਮਾਨ ਕੀਤਾ । ਪਰ ਸ. ਜੱਸਾ ਸਿੰਘ ਆਹਲੂਵਾਲੀਏ ਨੇ ਆਪਣੇ ਦਿਲੋਂ ਈਰਖਾ ਨਾ ਛੱਡੀ ਤੇ ਕੁਝ ਚਿਰ ਬਾਅਦ ਰਾਮਗੜ੍ਹੀਏ ਸਰਦਾਰ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ । ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਆਚਰਨ ਬਿਲਕੁਲ ਬੇਦਾਗ ਸੀ । ਉਸਨੇ ਪਰਾਈ ਇਸਤਰੀ ਦੀ ਇੱਜ਼ਤ ਨੂੰ ਬਚਾਉਣਾ ਆਪਣੇ ਆਦਰਸ਼ ਵਿੱਚ ਸ਼ਾਮਲ ਕਰ ਰੱਖਿਆ ਸੀ । ਇਕ ਵਾਰੀ ਹਿਸਾਰ ਦਾ ਸੂਬੇਦਾਰ ਇਕ ਬ੍ਰਾਹਮਣ ਦੀਆਂ ਦੋ ਧੀਆਂ ਚੁੱਕ ਕੇ ਲੈ ਗਿਆ ਪਤਾ ਲੱਗਣ ਤੇ ਬ੍ਰਾਹਮਣ ਦੀਆਂ ਧੀਆਂ ਨੂੰ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤੀਆਂ ਤੇ ਉਸ ਨਵਾਬ ਨੂੰ ਕਰੜਾ ਦµਡ ਦਿੱਤਾ ਅਤੇ ਬ੍ਰਾਹਮਣ ਨੂੰ ਮਜ਼ਬੂਰ ਕੀਤਾ ਕਿ ਉਹ ਆਪਣੀਆਂ ਲੜਕੀਆਂ ਨੂੰ ਆਪਣੇ ਧਰਮ ਵਿੱਚ ਅਭੇਦ ਕਰੇ ।ਇਸ ਸ਼ੇਰ ਦਿਲ ਸਰਦਾਰ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਸ਼ਕਤੀਸ਼ਾਲੀ ਅਫਗਾਨ ਬਾਦਸ਼ਾਹ ਦਾ ਅਜਿਹਾ ਨੱਕ ਵਿੱਚ ਦਮ ਕੀਤਾ ਕਿ ਉਹ ਹੌਂਸਲਾ ਹਾਰ ਗਿਆ ਕਿ ਮੁੜ ਕੇ ਉਸਦਾ ਪੰਜਾਬ ਉੱਤੇ ਹਮਲਾ ਕਰਨ ਦਾ ਹੀਆ ਨਾ ਪਿਆ । ਇਕ ਪੰਥਕ ਜਰਨੈਲ ਨੇ ਅਜਿਹੇ ਦµਦ ਖੱਟੇ ਕੀਤੇ ਕਿ ਉਹ ਸ੍ਰੀ ਦਸ਼ਮੇਸ਼ ਜੀ ਦੇ ਸੂਰਬੀਰ ਸਿੰਘਾਂ ਦੇ ਬਾਹੂਬਲ ਤੇ ਮਹਾਨ ਸ਼ਕਤੀ ਤੋਂ ਭੈਅ ਖਾਣ ਲੱਗ ਪਏ । ਖ਼ਾਲਸਾ ਪੰਥ ਵਿੱਚ ਇਕ ਮਹਾਨ ਯੋਧਾ ਸ. ਜੱਸਾ ਸਿੰਘ ਰਾਮਗੜ੍ਹੀਆ ਹੀ ਹੋਇਆ ਹੈ ਜਿਸਨੇ ਦਿੱਲੀ ਦਾ ਲਾਲ ਕਿਲ੍ਹਾ ਫ਼ਤਹਿ ਕਰਕੇ ਹਿੰਦੁਸਤਾਨ ਦੇ ਇਤਿਹਾਸ ਅੰਦਰ ਇਕ ਸੁਨਹਿਰੀ ਵਰਕ ਲਿੱਖ ਦਿੱਤਾ ਹੈ ਕਿ ਸਿੰਘਾਂ ਨੇ ਵੀ ਦਿੱਲੀ ਲਾਲ ਕਿਲ੍ਹੇ ਉੱਤੇ ਕਬਜਾ ਕੀਤਾ ਸੀ । ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਮਗਰੋਂ ਮੁੜ ਕਿਸੇ ਦਾ ਵੀ ਹੌਂਸਲਾ ਨਹੀਂ ਪਿਆ ਕਿ ਉਹ ਲਾਲ ਕਿਲ੍ਹੇ ਵੱਲ ਮੂੰਹ ਵੀ ਕਰ ਸਕੇ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਤਲੁਜ ਪਾਰ ਦੇ ਇਲਾਕਿਆਂ ਨੂੰ ਰਾਮਗੜ੍ਹੀਏ ਸਰਦਾਰ ਨੇ ਜੋ ਜਿੱਤੇ ਸਨ ਵੱਲ ਵੱਧਣ ਦਾ ਹੀਆ ਨਾ ਕਰ ਸਕਿਆ । ਇਸ ਕੌਮੀ ਜਰਨੈਲ ਨੇ ਦਿੱਲੀ ਫ਼ਤਹਿ ਕਰਕੇ ਸਾਰੇ ਭਾਰਤ ਵਰਸ਼ ਵਿੱਚ ਉਹ ਧਾਕ ਬਣਾਈ ਕਿ ਮੁਗਲੀਆ ਸਲਤਨਤ, ਮਰਹੱਟੇ, ਪਠਾਣ, ਰਾਜਪੂਤ ਤੇ ਰੁਹੇਲੇ ਮੂਲ ਕੀ ਉਸ ਸਮੇਂ ਦੀਆਂ ਮਹਾਨ ਤਾਕਤਾਂ ਖ਼ਾਲਸੇ ਦੀ ਸ਼ਾਨ ਤੇ ਤਾਕਤ ਨੂੰ ਮੰਨਣ ਲੱਗ ਪਈਆਂ । ਕਈ ਵਿਦਵਾਨਾਂ ਦੀ ਰਾਇ ਹੈ ਕਿ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਨਾਲ ਮਿਸਲ ਕਨ੍ਹਈਆ, ਮਿਸਲ ਆਹਲੂਵਾਲੀਆ ਤੇ ਮਿਸਲ ਸ਼ੁਕਰਚੱਕੀਆ ਦੇ ਸਰਦਾਰਾਂ ਨੇ ਵਿਰੋਧਤਾ ਕੀਤੀ ਸੀ । ਪਰ ਰਾਮਗੜ੍ਹੀਆ ਸਰਦਾਰ ਪੰਥਕ ਏਕਤਾ ਅਤੇ ਪੰਥ ਦਾ ਬੜਾ ਚਾਹਵਾਨ ਸੀ । ਇਹ ਕੇਵਲ ਜੈ ਸਿੰਘ ਕਨ੍ਹਈਏ ਦੀ ਸ਼ਰਾਰਤ ਸੀ ਕਿ ਰਾਮਗੜ੍ਹੀਏ ਸਰਦਾਰ ਦਾ ਰਿਆੜਕੀ ਹਿਸਾਰ ਦਾ ਇਲਾਕਾ ਆਪਣੇ ਅਧੀਨ ਕਰ ਲਵਾਂ । ਸ. ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਏ ਦੀ ਸਹਾਇਤਾ ਨਾਲ ਰਾਮਗੜ੍ਹੀਏ ਸਰਦਾਰ ਦੀ ਪੰਜਾਬ ਵਿੱਚੋਂ ਹੋਂਦ ਖਤਮ ਕਰਨ ਦਾ ਯਤਨ ਕੀਤਾ । ਪਰ ਜਿਸ ਮਹਾਂਪੁਰਸ਼ ਨੇ ਪੰਥ ਲਈ ਏਨੀਆਂ ਕੁਰਬਾਨੀਆਂ ਕੀਤੀਆਂ ਹੋਣ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਜੀ ਸਦਾ ਹੀ ਉਸਦੇ ਅੰਗ ਸੰਗ ਰਹਿੰਦੇ ਸਨ। ਇਹਨਾਂ ਸਰਦਾਰਾਂ ਦੀ ਦੁਸ਼ਮਨੀ ਸ. ਜੱਸਾ ਸਿੰਘ ਰਾਮਗੜ੍ਹੀਏ ਤੇ ਪੰਥ ਦੀ ਸ਼ਾਨ ਲਈ ਅਕਾਲ ਪੁਰਖ ਦੀ ਇਕ ਗੁੱਝੀ ਰਹਿਮਤ ਸਾਬਤ ਹੋਈ । ਇਹ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਬਹਾਦਰੀ, ਦਲੇਰੀ ਅਤੇ ਨਿਰਭੈਤਾ ਸੀ ਕਿ ਉਸਨੇ ਮੁਗਲੀਆ ਸਲਤਨਤ ਦੇ ਬਾਦਸ਼ਾਹ ਸ਼ਾਹ ਆਲਮ ਦੂਸਰੇ ਨੂੰ ਬੁਰੀ ਤਰ੍ਹਾਂ ਹਾਰ ਦਿੱਤੀ ਤੇ ਦਿੱਲੀ ਲਾਲ ਕਿਲ੍ਹੇ ਨੂੰ ਫ਼ਤਹਿ ਕਰਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ । ਸੋ ਜੇ ਨਿਰਪੱਖ ਤੌਰ ਤੇ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਜੀਵਨ ਉੱਪਰ ਆਲੋਚਨਾਤਮਕ ਦ੍ਰਿਸ਼ਟੀਕੋਣ ਤੇ ਨਜ਼ਰ ਮਾਰੀਏ ਤਾਂ ਸਾਨੂੰ ਕਹਿਣਾ ਪਵੇਗਾ ਕਿ ਜਿਸ ਦ੍ਰਿੜਤਾ ਅਤੇ ਉਤਸ਼ਾਹ ਤੇ ਪੰਥਕ ਪਿਆਰ ਨਾਲ ਰਾਮਗੜ੍ਹੀਏ ਸਰਦਾਰ ਨੇ ਪੰਥਕ ਪਿਆਰ ਲਈ ਕੁਰਬਾਨੀਆਂ ਕੀਤੀਆਂ ਅਤੇ ਮੱਲਾਂ ਮਾਰੀਆਂ ਜੇਕਰ ਜੈ ਸਿੰਘ ਕਨ੍ਹਈਆ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਵੀ ਆਪਣੇ ਨਿੱਜੀ ਲਾਭਾਂ ਨੂੰ ਤਿਆਗ ਕਰਕੇ ਪੰਥਕ ਪਿਆਰ ਨੂੰ ਮੁੱਖ ਰੱਖ ਕੇ ਸਿੰਘ ਬਹਾਦਰ ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਸਾਥ ਦਿੰਦੇ ਤਾਂ ਭਾਰਤ ਵਰਸ਼ ਦਾ ਇਤਿਹਾਸ ਕੁਝ ਹੋਰ ਹੀ ਹੁµਦਾ । ਜਿਸ ਤਰ੍ਹਾਂ ਰਾਮਗੜ੍ਹੀਏ ਸਰਦਾਰ ਨੇ ਦਿੱਲੀ ਦਾ ਲਾਲ ਕਿਲ੍ਹਾ ਫ਼ਤਹਿ ਕਰ ਲਿਆ ਸੀ । ਜੇ ਉਸ ਸਮੇਂ ਪੰਥਕ ਫੁੱਟ ਨਾ ਹੁµਦੀ ਤਾਂ ਸ. ਜੱਸਾ ਸਿੰਘ ਰਾਮਗੜ੍ਹੀਆ ਆਪਣੇ ਪਿੱਛੇ ਮਹਾਨ ਪੰਥਕ ਤਾਕਤ ਦੇਖ ਕੇ ਦਿੱਲੀ ਤੋਂ ਕਦੀ ਵਾਪਸ ਨਾ ਆਉਂਦਾ । ਦਿੱਲੀ ਉੱਪਰ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਸਪੂਤਾਂ ਦਾ ਕਬਜਾ ਦੇਖ ਕੇ ਅੰਗਰੇਜ਼ਾਂ ਨੂੰ ਵੀ ਹੌਂਸਲਾ ਨਾ ਪੈਂਦਾ ਕਿ ਉਹ ਦਿੱਲੀ ਵੱਲ ਆਪਣੇ ਪੈਰ ਪਸਾਰ ਦੇ ਅਤੇ ਭਾਰਤ ਵਰਸ਼ ਨੂੰ ਵਿਦੇਸ਼ੀ ਹਕੂਮਤ ਦਾ ਕਦੀ ਵੀ ਗੁਲਾਮ ਨਾ ਹੋਣਾ ਪੈਂਦਾ । ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਇਕ ਕਿਰਤੀ ਘਰਾਣੇ ਵਿੱਚੋਂ ਉੱਠ ਕੇ ਆਪਣੇ ਸਮੇਂ ਦਾ ਇਕ ਉੱਘਾ ਮਿਸਲਦਾਰ ਬਣਿਆ । ਉਸ ਸਮੇਂ ਦੇ ਹਾਲਾਤ ਤੇ ਉਸਦੇ ਤੁੱਛ ਵਸੀਲਿਆਂ ਦਾ ਖਿਆਲ ਕਰਦਿਆਂ ਇਹ ਛੋਟੀ ਜਿਹੀ ਸਫਲਤਾ ਨਹੀਂ ਸੀ । ਸ੍ਰੀ ਅੰਮ੍ਰਿਤਸਰ ਦੀ ਰਖਵਾਲੀ ਲਈ ਬਣਾਏ ਗਏ ਪਹਿਲੇ ਕਿਲ੍ਹੇ ਰਾਮਗੜ੍ਹ ਦੀ ਰਖਵਾਲੀ ਲਈ ਕਈ ਸਾਲ ਜੂਝਦਾ ਰਿਹਾ ਅਤੇ ਇਸਨੂੰ ਕਈ ਵਾਰ ਉਸਾਰਿਆ ਅਤੇ ਉਸਦੇ ਸਾਥੀਆਂ ਨੇ ਹਰ ਵਾਰ ਹੀ ਭਰਪੂਰ ਯੋਗਦਾਨ ਪਾਇਆ । ਰਾਮਗੜ੍ਹ ਕਿਲ੍ਹੇ ਲਈ ਅਦੁੱਤੀ ਪਿਆਰ ਸਦਕਾ ਉਸਨੂੰ ਰਾਮਗੜ੍ਹੀਆ ਪੱਦਵੀ ਮਿਲੀ ਤੇ ਆਪਣੀ ਹਿੰਮਤ, ਸਿਰੜ, ਬੁਲµਦ ਹੌਂਸਲੇ ਨਾਲ ਉਸਨੇ ਆਪਣੇ ਆਪ ਨੂੰ ਉਸਦੇ ਯੋਗ ਸਿੱਧ ਕਰ ਦਿਖਲਾਇਆ ਤੇ ਇਸ ਤਰ੍ਹਾਂ ਨਾਲ ਰਾਮਗੜ੍ਹੀਆ ਨਾਮ ਦੀ ਸਦਾ ਲਈ ਲਾਜ ਰੱਖੀ । ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਿੰਘ ਬਹਾਦਰ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਖਸੀਅਤ ਬਹੁ-ਪੱਖੀ ਸੀ ਤੇ ਇਤਨੇ ਜਿਆਦਾ ਗੁਣਾਂ ਭਰਪੂਰ ਇਸ ਮਹਾਂਬਲੀ ਪੰਥਕ ਯੋਧੇ ਦਾ ਸਮੁੱਚਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਅਤੇ ਉਤਸ਼ਾਹੀ ਗੱਭਰੂਆਂ ਲਈ ਇਕ ਚਾਨਣ ਮੁਨਾਰਾ ਬਣਿਆ ਰਹੇਗਾ ।ਆੳ ਇਸ ਅਜੀਮ ਯੋਧੇ ਤੇ ਕੌਮ ਦੇ ਮਹਾਰਾਜੇ ਦੇ ਜੀਵਨ ਤੌਂ ਜੀਵਨ ਸੇਧ ਲੈਕੇ ਆਪਣੀ ਕੌਮ ਦੇ ਭਲੇ ਤੇ ਬਿਹਤਰੀ ਵਾਸਤੇ ਕੰਮ ਕਰੀਏ ਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਵੱਡਮੁਲੇ ਇਤਹਾਸ ਤੇ ਵਿਰਾਸਤਾਂ ਤੋਂ ਜਾਣੂ ਕਰਾਈਏ। ਦਾਸਿਨ ਦਾਸ : ਗਿਆਨ ਸਿੰਘ ਬਮਰਾਹ, 9464283050, 9356021857 ਪ੍ਰਧਾਨ ਰਮਗੜ੍ਹੀਆ ਹੈਰਟਿੇਜ ਹਿਸਟੋਰੀਕਲ ਸੁਸਾਇਟੀ, ਅੰੰਿਮ੍ਰਤਸਰ। website; www.ramgarhiahhsociety.org |
|
|
|
Humble Request |
|
|
|