Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

 
 

ਰਾਮਗੜ੍ਹੀਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।

“ਬਬਾਣੀਆਂ ਕਹਾਣੀਆਂ ਪੱੁਤ ਸਪੁੱਤ ਕਰੇਣਿ” ਦੇ ਮਹਾਂਵਾਕ ਅਨੁਸਾਰ ਸੰਸਾਰ ਵਿਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿੰਨ੍ਹਾਂ ਦੇ ਅਨੁਆਈ ਆਪਣੇ ਇਤਹਾਸ ਅਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਕਿਸੇ ਕੌਮ ਦਾ ਸੱਚਾ ਸੁੱਚਾ ਇਤਿਹਾਸ ਤੇ ਵਿਰਾਸਤਾਂ ਹੀ ਉਸ ਕੌਮ ਦੇ ਬਜੁਰਗਾਂ ਜਾਂ ਵਡੇਰਿਆਂ ਦੇ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹਨ ਜੋ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ।ਇਸ ਵਿਚਾਰ ਨੂੰ ਲੈ ਕੇ ਦਾਸ ਨੇ 1980 ਵਿਚ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਵਿਚ ਜਨਰਲ ਸਕੱਤਰ ਦੇ ਤੌਰ ਤੇ ਸ਼ਾਮਲ ਹੋ ਕਿ ਆਪਣੀ ਕੌਮ ਲਈ ਸੇਵਾ ਨਿਭਾਈ ।ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ-ਦਿਵਸ ਮਨਾ ਕੇ ਅਤੇ ਉਹਨਾਂ ਦੇ ਜੀਵਨ ਇਤਹਾਸ ਤੇ ਲਿਟਰੇਚਰ ਛਪਵਾ ਕੇ ਵੰਡਣਾਂ ਸ਼ੁਰੂ ਕੀਤਾ। ਆਪਣੇ ਭਰਾਵਾਂ ਦੀ ਮਦਦ ਨਾਲ ਮਹਾਰਾਜੇ ਦਾ ਕਾਂਸੀ ਦਾ ਬੱੁਤ ਅੰਮ੍ਰਿਤਸਰ ਦੀ ਜੀ. ਟੀ. ੍ਰਰੋਡ ਤੇ ਲਗਵਾਇਆ। ਇਸਤਰਾਂ ਮਹਾਰਾਜੇ ਦੇ ਇਤਹਾਸ ਦਾ ਪ੍ਰਚਾਰ ਕੀਤਾ ਗਿਆ ਜਿਸ ਨਾਲ ਆਪਣੀ ਕੌਮ ਵਿਚ ਇਤਹਾਸ ਤੇ ਵਿਰਾਸਤਾਂ ਸਬੰਧੀ ਜਾਗਰਿਤੀ ਆਈ। 1992 ਵਿਚ ਆਲ ਇੰਡੀਆ ਸ੍ਰ. ਜੱਸਾ ਸਿੰਘ ਰਾਮਗੜੀ੍ਹਆ ਫੈਡਰੇਸ਼ਨ ਵਿਚ ਵੀ ਦਾਸ ਨੇ ਸਕੱਤਰ ਜਨਰਲ ਦੇ ਤੌਰ ਤੇ 2022 ਤੱਕ ਕੌਮ ਦੀ ਸੇਵਾ ਕੀਤੀ। ਇਸ ਦੁਰਾਨ ਅੰਮ੍ਰਿਤਸਰ ਵਿਚ ਅਪਣੇ ਭਰਾਵਾਂ ਦੀ ਮਦਦ ਨਾਲ ਰਾਮਗੜ੍ਹੀਆ ਗੇਟ, ਨਜਦੀਕ ਗੁਰਦੁਵਾਰਾ ਬਾਬਾ ਦੀਪ ਸਿੰਘ ਸ਼ਹੀਦ, ਵਿਖੇ ਉਸਾਰਿਆ ਗਿਆ ਜਿਸ ਦੀ ਹੋਂਦ ਸਮੇ ਨਾਲ ਖਤੱਮ ਕਰ ਦਿੱਤੀ ਗਈ ਸੀ।

ਅੱਜ ਇਹ ਗੇਟ ਅੰਮ੍ਰਿਤਸਰ ਸ਼ਹਿਰ ਵਿਚ ਰਾਮਗੜ੍ਹੀਆ ਇਤਹਾਸ ਦੀ ਗਵਾਹੀ ਭਰ ਰਿਹਾ ਹੈ ਅਤੇ ਇਸ ਗੇਟ ਨੂੰ ਹੁਣ ਸਾਰੀ ਦੁਨੀਆਂ ਤੋਂ ਲੋਕ ਦੇਖਣ ਆ ਰਹੇ ਹਨ ਅਤੇ ਰਾਮਗੜ੍ਹੀਆ ਵਿਰਾਸਤਾਂ ਦੀ ਜਾਨਕਾਰੀ ਹਾਸਲ ਕਰ ਰਹੇ ਹਨ। ਰਾਮਗ੍ਹੜੀਆ ਇਤਹਾਸ ਦੇ ਪ੍ਰਚਾਰ ਅਤੇ ਵਿਰਾਸਤਾਂ ਦੀ ਸੰਭਾਲ ਦੇ ਕੰਮ ਨੂੰ ਜਾਰੀ ਰੱਖਦੇ ਹੋਏ ਦਾਸ ਨੇ ਹੁਣ ਇਕ ਨਵੀਂ ਸੰਸਥਾ ਬਨਾਉਣ ਦਾ ਉਪਰਾਲਾ ਕੀਤਾ ਹੇ। ਇਸ ਦਾ ਨਾਮ “ਰਾਮਗੜ੍ਹੀਆ ਹੈਰੀਟੇਜ ਸੁਸਾਇਟੀ” ਰਖਿਆ ਗਿਆ ਹੈ। ਇਹ ਸੰਸਥਾ ਵੀ ਪਹਿਲਾਂ ਦੀ ਤਰਾਂ ਸਮਾਜ ਭਲਾਈ ਦੇ ਕੰਮਾ ਦੇ ਇਲਾਵਾ ਆਪਣੀਆਂ ਵਿਰਾਸਤਾਂ ਦੀ ਦੇਖ-ਭਾਲ ਅਤੇ ਨਵੀਂਆਂ ਉਸਾਰੀਆਂ ਦੇ ਯਤਨ ਕਰੇਗੀ।ਇਸਦੇ ਤਹਿਤ ਸਭ ਤੋਂ ਪਹਿਲਾਂ ਮਹਾਰਾਜੇ ਦੀ ਰਾਜਧਾਨੀ ਹਰਗੋਬਿੰਦਪੁਰ ਵਿਖੇ ਉਹਨਾਂ ਦੇ ਅੰਤਿਮ ਅਸਥਾਨ (ਸਮਾਧ ਸਥਲ) ਜੋ ਕਿ ਐਸ ਵੇਲੇ ਬਿਲਕੁਲ ਖਸਤਾ ਹਾਲ ਵਿਚ ਹੈ, ਨੂੰ ਨਵਿਆਉਣਾ ਹੈ ਤਾਕਿ ਇਹ ਆਉਣ ਵਾਲੇ ਸਮੇ ਤੱਕ ਕਾਇਮ ਰਹਿ ਸਕੇ ਅਤੇ ਅਸੀਂ ਸਭ ਉੱਥੇ ਜਾ ਕੇ ਆਪਣਾ ਸਿਰ ਝੁਕਾ ਕੇ ਆਪਣੇ ਅਜੀਮ ਯੋਧੇ ਨੂੰ ਯਾਦ ਕਰ ਸਕੀਏ। ਐਸ ਵੇਲੇ ਇੱਥੇ ਇਕ ਹਿੰਦੂ ਸੱਜਣ ਪ੍ਰਵਾਰ ਸਮੇਤ ਰਹਿ ਰਿਹਾ ਹੈ, ਉਸ ਨੂੰ ਯੋਗ ਰਿਹਾਇਸ਼ੀ ਅਸਥਾਨ ਦੇ ਕੇ ਇਸ ਅਸਥਾਨ ਨੂੰ ਹਾਸਲ ਕਰਨਾ ਹੈ। ਜਿਸ ਲਈ ਸਭ ਭਰਾਵਾਂ ਨੂੰ ਸਹਾਇਤਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

ਇਸਤੋਂ ਅਗਲਾ ਪ੍ਰੋਜੈਕਟ ਮਹਾਰਾਜੇ ਦੇ 300 ਸਾਲਾ ਸ਼ਤਾਬਦੀ ਨਾਲ ਸਬੰਧਤ ਹੈ ।ਇਕ ਬਹੁਤ ਵੱਡਾ ਰਾਮਗੜ੍ਹੀਆ ਕੰਪਲੈਕਸ ਤਿਆਰ ਕਰਨਾ ਜਿਸ ਤਰਾਂ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਕਿੱਲ ਡਵੈਲਪਮੈਂਟ ਸੈਂਟਰ ਜਿਸ ਵਿਚ ਬੱਚਿਆਂ ਨੂੰ ਕਾਰੋਬਾਰੀ ਟ੍ਰੇਨਿੰਗ ਦੇ ਕੇ ਕੰਮ-ਕਾਰ ਕਰਨ ਦੇ ਯੋਗ ਬਣਾਇਆ ਜਾਵੇ, ਭਾਈ ਲਾਲੋ ਜੀ ਦੇ ਨਾਮ ਤੇ ਇਕ ਸੁਪਰ ਸਪੈਲਸ਼ਿਟੀ ਹਸਪਤਾਲ ਬਣਾਇਆ ਜਾਵੇ ਜਿਸ ਵਿਚ ਹਰ ਰੋਗ ਦਾ ਇਲਾਜ ਕੀਤਾ ਜਾਵੇ ਅਤੇ ਇਕ ਕਲਚਰਲ ਸੈਂਟਰ ਬਣਾਇਆ ਜਾਵੇ ਜਿਸ ਵਿਚ ਆਡੋਟੋਰੀਅਮ, ਰਿਸਰਚ ਬਲਾਕ ਅਤੇ ਪ੍ਰਚਾਰ ਦਾ ਕੰਮ ਕੀਤਾ ਜਾ ਸਕੇ। ਇਸ ਕੰਪਲੈਕਸ ਦਾ ਆਲਾ ਦੁਆਲਾ ਰਾਮਗੜ੍ਹ ਕਿਲੇ੍ਹ ਦੀ ਸ਼ਕਲ ਦਾ ਬਣਾਇਆ ਜਾਵੇ ਜੋ ਕਿ ਅੰਮ੍ਰਿਤਸਰ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੁਆਰਾ 1748 ਵਿਚ ਰਾਮ ਰੌਣੀ ਨੂੰ ਇਕ ਪੱਕੇ ਵਿਸ਼ਾਲ ਕਿਲ੍ਹੇ ਵਿਚ ਤਬਦੀਲ ਕੀਤਾ ਗਿਆ ਸਿੱਖਾਂ ਦਾ ਪਹਿਲਾ ਕਿਲਾ੍ਹ ਸੀ ਜੋ ਮੁਗਲਾਂ ਦੇ ਹਮਲਿਆਂ ਦਾ ਟਾਕਰਾ ਕਰਨ ਲਈ ਬਣਾਇਆ ਗਿਆ ਸੀ। ਇਸਤਰਾਂ ਇਹ ਕਿਲਾ੍ਹ ਨੁਮਾ ਕੰਪਲੈਕਸ ਇਕ ਯਾਦਗਾਰ, ਸੇਵਾ ਅਤੇ ਪ੍ਰਚਾਰ ਦਾ ਕੇਂਦਰ ਬਣ ਜਾਵੇਗਾ।ਆਸ ਕਰਦਾ ਹਾਂ ਕਿ ਸਾਰੇ ਭਰਾ ਦਾਸ ਦੇ ਇਹਨਾਂ ਪ੍ਰੋਗਰਾਮਾਂ ਨਾਲ ਸਹਿਮਤ ਹੋਕਿ ਇਹਨਾਂ ਦੀ ਪੂਰਤੀ ਲਈ ਮਦਦ ਵੀ ਕਰਨਗੇ।
ਧੰਨਵਾਦੀ ਦਾਸਿਨ ਦਾਸ : ਗਿਆਨ ਸਿੰਘ ਬਮਰਾਹ, ਵੱਲਾ, ਅੰਮ੍ਰਿਤਸਰ -9464283050, 6283317292.
 
 
 

ਸੋਸਾਇਟੀ ਦਾ ਉਦੇਸ਼

  • ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਅਤੇ ਸ. ਜੱਸਾ ਸਿੰਘ ਰਾਮਗੜ੍ਹੀਆ ਅਤੇ ਸੁਸਾਇਟੀ ਦੇ ਹੋਰ ਸਰਦਾਰਾਂ ਦੀਆਂ ਨਵੀਆਂ ਯਾਦਗਾਰਾਂ ਕਾਇਮ ਕਰਨ ਲਈ।
  • ਸਾਡੇ ਗੁਰੂਆਂ ਅਤੇ ਧਾਰਮਿਕ ਆਗੂਆਂ ਦੀਆਂ ਸਿੱਖਿਆਵਾਂ ਅਤੇ ਚੰਗੇ ਕੰਮਾਂ ਦਾ ਪ੍ਰਚਾਰ ਕਰਨ ਲਈ
  • ਸਾਡੇ ਦੇਸ਼ ਦੇ ਸਭ ਤੋਂ ਵਧੀਆ ਨਾਗਰਿਕ ਬਣਨ ਲਈ ਨੌਜਵਾਨ ਪੀੜ੍ਹੀਆਂ ਦੇ ਨੈਤਿਕਤਾ ਨੂੰ ਉੱਚਾ ਚੁੱਕਣ ਲਈ।
  • ਸਾਰੇ ਗਰੀਬਾਂ ਅਤੇ ਮਜ਼ਦੂਰ ਵਰਗ ਨੂੰ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਨਾ।
  • ਸਕੂਲਾਂ, ਹਸਪਤਾਲਾਂ ਅਤੇ ਉਦਯੋਗਿਕ ਸਿਖਲਾਈ ਕੇਂਦਰਾਂ ਨੂੰ ਖੋਲ੍ਹਣ ਲਈ, ਆਮ
  • ਆਦਮੀਆਂ ਅਤੇ ਔਰਤਾਂ ਦੀ ਮਦਦ ਕਰਨ ਅਤੇ ਉਹਨਾਂ ਨੂੰ ਸਿੱਖਿਆ ਦੇਣ ਲਈ। ਉੱਪਰ ਦੱਸੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਮੁਫ਼ਤ ਸਾਹਿਤ ਛਾਪਣਾ ਅਤੇ ਵੰਡਣਾ।
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters