Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਸ਼ਰੋਮਣੀ ਸੂਰਬੀਰ ਮਹਾਨ ਯੋਧਾ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ

ਖਾਲਸਾ ਪੰਥ ਦਾ ਸਾਰਾ ਇਤਹਾਸ ਹੀ ਸ਼ਰੋਮਣੀ ਸੂਰਬੀਰਾਂ ਨਾਲ ਭਰਿਆ ਪਿਆ ਹੈ ਜਿਨਾਂ ਨੇ ਕੌਮ ਲਈ ਅਦੁੱਤੀ ਕਾਰਨਾਮੇ ਕਰਕੇ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ ਹੈ।ਅਜਿਹਾ ਹੀ ਬੇਮਿਸਾਲ ਤੇ ਹੈਰਾਨਕੁਨ ਸਾਹਸ ਤੇ ਦਲੇਰੀ ਵਾਲਾ ਬਾਂਕਾ ਗੁਰੂ ਦਾ ਸਿੰਘ ਸੀ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ । ਮਾੜੀ ਕੰਬੋਕੀ ਪਿੰਡ, ਅੰਮ੍ਰਿਤਸਰ ਸ਼ਹਿਰ ਦੇ ਪੱਛਮ ਵੱਲ ਕੋਈ ੪੦-੪੨ ਕਿਲੋਮੀਟਰ ਦੂਰੀ ਤੇ, ਪਾਕਿਸਤਾਨ ਦੇ ਬਾਰਡਰ ਦੇ ਲਾਗੇ ਹੈ।ਇਸ ਪਿੰਡ ਦੇ ਵਾਸੀ ਸ੍ਰੀ ਲੱਧਾ ਦੇ ਘਰ, ਬੀਬੀ ਹਰੋ ਦੀ ਕੁੱਖੋਂ ਸੰਨ ੧੭੦੭ ਨੂੰ ਮਾਘ ਮਹੀਨੇ ਇਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਸੁੱਖਾ ਰਖਿਆ ਗਿਆ।ਇਹ ਉਹ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਰਹੰਦ ਫਤਿਹ ਕਰਕੇ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਅਤੇ ਵਿਸ਼ਾਲ ਮੁਗਲ ਬਾਦਸ਼ਾਹੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ।ਇਸ ਕਾਰਨ ਮੁਗਲ ਰਾਜ ਦੀ ਰਹਿੰਦ ਖੂੰਦ ਤੇ ਧਾੜਵੀ ਨਾਦਰਾਂ ਤੇ ਅਬਦਾਲੀਆਂ ਵੱਲੋਂ ਸਿੱਖਾਂ ਤੇ ਹਰ ਤਰਾਂ ਦਾ ਦਮਨ ਚੱਕਰ ਚਲਾਇਆ ਜਾ ਰਿਹਾ ਸੀ।ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਬਹੁਤ ਵਾਰ ਜੰਗਲਾਂ, ਪਹਾੜਾਂ ਜਾਂ ਦੂਰ ਦੂਰ ਦੇ ਇਲਾਕਿਆਂ ਵਿਚ ਪਨਾਹ ਲੈਣੀ ਪਂੈਦੀ ਸੀ ਤੇ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਕਰਨੇ ਪੈਂਦੇ ਸਨ।ਅਜਿਹੇ ਮੁਸ਼ਕਲਾਂ ਭਰੇ ਹਾਲਾਤ ਵਿੱਚ ਜੁਆਨ ਹੋਏ ਭਾਈ ਸੁੱਖਾ ਸਿੰਘ, ਮਾਪਿਆਂ ਦੀ ਮਰਜੀ ਦੇ ਉਲਟ ੧੪-੧੫ ਸਾਲ ਦੀ ਉਮਰ ਵਿਚ ਦਸ਼ਮੇਸ਼ ਪਿਤਾ ਦੀ ਬਖਸ਼ਿਸ਼, ਅੰਮਿੰ੍ਰਤ ਦੀ ਪਹੁਲ ਲੈਕੇ ਸਿੰਘ ਸੱਜ ਗਏ।ਜਿਸ ਸਮੇਂ ਮੁਗਲ ਹਕੁਮਤਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਲੱਗੀਆਂ ਹੋਈਆਂ ਸਨ, ਅੰੰਿਮ੍ਰਤਪਾਨ ਕਰਕੇ ਸਿੰਘ ਸਜਨਾ ਮੌਤ ਨੂੰ ਵਾਜਾਂ ਮਾਰਨ ਵਾਲੀ ਗੱਲ ਸੀ।ਸਾਰੇ ਪਿੰਡ ਵਿਚ ਚਰਚਾ ਹੋਣ ਲਗ ਪਈ।ਪਿੰਡ ਦੇ ਮੋਹਤਬਰ ਸੱਜਣ, ਸਰਪੰਚ ਨੂੰ ਨਾਲ ਲੈਕੇ ਭਾਈ ਸੁੱਖਾ ਸਿੰਘ ਦੇ ਮਾਪਿਆਂ ਨੂੰ ਮਿਲਣ ਆ ਗਏ ਅਤੇ ਆਉਣ ਵਾਲੇ ਖਤਰੇ ਦੀ ਚਿੰਤਾ ਜਾਹਰ ਕੀਤੀ।ਉਹਨਾ ਕਿਹਾ ਕਿ ਜਿੱਥੇ ਮੁਗਲ ਤੁਹਾਨੂੰ ਸਾਰਿਆਂ ਨੂੰ ਮਾਰ ਮੁਕਾਉਣੇਗੇ ਉਥੇ ਬਾਕੀ ਪਿੰਡ ਨੂੰ ਵੀ ਨਹੀਂ ਛੱਡਣਗੇ ਇਸ ਲਈ ਆਪਣੇ ਪੁੱਤਰ ਸੁੱਖੇ ਨੂੰ ਇਸ ਕੰਮ ਤੋਂ ਫੌਰਨ ਵਰਜ ਲਵੋ। ਕੇਸ ਕਤਲ ਹੋਣ ਤੇ ਖੂਹ ਵਿਚ ਛਾਲ ਮਾਰਨੀ ਸਾਰੇ ਪਿੰਡ ਦੀ ਚਿੰਤਾ ਤੇ ਮੁਗਲਾਂ ਦੇ ਕਹਿਰ ਨੂੰ ਦੇਖਦਿਆਂ ਭਾਈ ਸੁੱਖਾ ਸਿੰਘ ਦੀ ਮਾਤਾ ਜੀ ਨੇ ਆਪਣੇ ਪੁੱਤਰ ਦੇ ੱਿਜੱਦੀ ਸੁਭਾਅ ਨੂੰ ਜਾਣਦਿਆਂ ਮਮਤਾਵੱਸ ਉਸਨੂੰ ਰਾਤ ਨੂੰ ਸੌਣ ਲਗੇ ਨੂੰ ਧੋਖੇ ਨਾਲ ਭੰਗ ਦੇ ਪਕੌੜੇ ਖਵਾ ਦਿੱਤੇ ਤੇ ਸੁੱਤੇ ਹੋਏ ਦੇ ਕੇਸ ਕਟਵਾ ਦਿੱਤੇ।ਜੱਦੋਂ ਸਵੇਰੇ ਜਾਗ ਆਈ ਤਾਂ ਸਿਰ ਉੱਤੇ ਕੇਸ ਕੱਟੇ ਦੇਖ ਕੇ ਬਹੁਤ ਗੁੱਸੇ ਵਿਚ ਆਏ ਤੇ ਬਹੁਤ ਰੋਸ ਕੀਤਾ। ਇਸ ਅਸਹਿ ਭਾਣੇ ਕਾਰਨ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਪਿੰਡ ਦੇ ਇਕ ਖੂਹ ਵਿਚ ਛਾਲ ਮਾਰ ਦਿੱਤੀ।ਜਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਉਸਨੂੰ ਖੂਹ ਚੋਂ ਬਾਹਰ ਕੱਢਣ ਦਾ ਯਤਨ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਕੇਸਾਂ ਤੋਂ ਬਿਨਾ ਜਿਉਂਣਾ ਨਹੀਂ ਚਾਹੁੰਦਾ ਇਸ ਲਈ ਮੇਰਾ ਮਰ ਜਾਣਾ ਹੀ ਠੀਕ ਹੈ।ਸੰਜੋਗ ਵੱਸ ਉਸ ਵੇਲੇ ਸ੍ਰ: ਸ਼ਾਮ ਸਿੰਘ ਕਰੋੜੀਆ ਜੱਥੇ ਦੇ ਕੁਝ ਸਿੰਘ ਇਸ ਖੂਹ ਲਾਗੋਂ ਲੰਘ ਰਹੇ ਸਨ।ਪਿੰਡ ਦੇ ਲੋਕਾਂ ਦਾ ਇਕੱਠ ਦੇਖ ਕੇ ਪੁੱਛਿਆ ਕਿ ਕੀ ਕਾਰਨ ਹੈ ਤਾਂ ਪਤਾ ਲੱਗਾ ਕਿ ਇਕ ਸਿੰਘ ਕੇਸ ਕੱਟੇ ਜਾਣ ਕਰਕੇ ਖੂਹ ਵਿੱਚ ਡੁੱਬ ਕੇ ਮਰਨਾ ਚਾਹੁੰਦਾ ਹੈ। ਸਿੰਘਾਂ ਨੇ ਸਮਝਾਇਆ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਆਤਮਹੱਤਿਆ ਕਰਨਾ ਘੋਰ ਪਾਪ ਹੈ ਇਸ ਲਈ ਜੇ ਤੈਨੂੰ ਮਰਨ ਦਾ ਚਾਅ ਹੈ ਤਾਂ ਸਾਡੇ ਨਾਲ ਚੱਲਕੇ ਮੁਗਲਾਂ ਨੂੰ ਮਾਰਕੇ ਸ਼ਹੀਦੀ ਪਾ ਤਾਕਿ ਤੇਰਾ ਇਸ ਸੰਸਾਰ ਤੇ ਆਉਣਾ ਸਫਲ ਹੋਵੇ ਤੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਹੋਣ।ਇਸਤਰਾਂ ਭਾਈ ਸੁੱਖਾ ਸਿੰਘ ਖੂਹ ਵਿਚੋਂ ਬਾਹਰ ਆਕੇ ਉਹਨਾਂ ਸਿੰਘਾਂ ਦੇ ਜੱਥੇ ਵਿੱਚ ਸ਼ਾਮਲ ਹੋ ਗਿਆ।ਕਿਉਂਕਿ ਬਾਕੀ ਸਾਰੇ ਸਿੰਘ ਘੋੜ-ਸਵਾਰ ਸਨ ਇਸ ਲਈ ਭਾਈ ਸੁੱਖਾ ਸਿੰਘ ਨੂੰ ਵੀ ਨਾਲ ਜਾਣ ਲਈ ਘੋੜੇ ਜਾਂ ਘੋੜੀ ਦੀ ਲੋੜ ਸੀ ਸੋ ਉਹਨਾਂ ਸਿੰਘਾਂ ਨੇ ਲਾਗੇ ਖੇਤਾਂ ਵਿਚ ਚਰ ਰਹੀ ਪਿੰਡ ਦੇ ਨੰਬਰਦਾਰ ਦੀ ਘੋੜੀ ਪਕੜ ਕੇ ਦੇ ਦਿੱਤੀ । ਇਸਤਰਾਂ ਭਾਈ ਸੁੱਖਾ ਸਿੰਘ ਦਾ ਮੁਗਲਾਂ ਵਿਰੁਧ ਸੰਘਰਸ਼ਮਈ ਜੀਵਨ ਦਾ ਅਰੰਭ ਹੋਇਆ।
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters