Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਅਮਰੀਕਨ ਡਾਕਟਰ ਜੈਨਟ ਲਾਂਟ

ਅਮਰੀਕਨ ਕ੍ਰਿਸਚਨ ਡਾਕਟਰ ਜੈਨਟ ਲਾਂਟ ਐਮ. ਡੀ. (ਸ਼ਾਂਤੀ ਕੌਰ ਖਾਲਸਾ ) ਦੇ ਸਿੱਖੀ ਬਾਰੇ ਵਿਚਾਰ । ਅਮਰੀਕਨ ਕ੍ਰਿਸਚਨ ਡਾਕਟਰ ਜੈਨਟ ਲਾਂਟ ਐਮ. ਡੀ. (ਸ਼ਾਂਤੀ ਕੌਰ ਖਾਲਸਾ ), ਸਿੱਖੀ ਤੇ ਸਿੱਖ ਧਰਮ ਬਾਰੇ ਆਪਣੇ ਵਿਚਾਰ ਆਪਣੇ ਇਕ ਅਮਰੀਕਨ ਦੋਸਤ ਮਿਸਟਰ ਕ੍ਰਿਸ ਹੈਮਰ ਨੂੰ ਇਕ ਚਿੱਠੀ ਰਾਹੀਂ ਦੱਸ ਰਹੀ ਹੈ । ਉਸਦਾ ਇਹ ਦੋਸਤ ਸਿੱਖੀ ਬਾਰੇ ਕੋਈ ਸਹੀ ਜਾਨਕਾਰੀ ਨਹੀਂ ਰਖਦਾ ਅਤੇ ਬਾਈਬਲ ਨੂੰ ਹੀ ਸਭ ਤੋਂ ਸਹੀ ਤੇ ਉੱਤਮ ਮੰਨਦਾ ਹੈ । ਇਸ ਬੀਬੀ ਨੈ ਸਿੱਖੀ ਦੀ ਕਾਫੀ ਪੜ੍ਹਾਈ ਤੇ ਖੋਜ ਕੀਤੀ ਹੈ ਅਤੇ ਆਪ ਸਿੱਖ ਧਰਮ ਨੂੰ ਅਪਨਾਇਆ ਹੈ। ਇਹ ਸਿੱਖ ਧਰਮ ਨੂੰ ਸੱਭ ਤੋਂ ਉੱਤਮ ਮੰਨਦੀ ਹੈ ਅਤੇ ਦੋਸਤ ਨੂੰ ਆਪਣੇ ਵਿਚਾਰ ਇਸਤਰਾਂ ਦਸਦੀ ਹੈ : " ਸੁਨੋ ਕ੍ਰਿਸ ਹੈਮਰ, ਮੈ ਤੈਨੂੰ ਕਦੀ ਦੱਸਿਆ ਨਹੀਂ ਕਿ ਮੈਨੂੰ ਸਿੱਖ ਧਰਮ ਦੀ ਕਿਹੜੀ ਚੀਜ਼ ਸੱਭ ਤੋਂ ਸਹੀ ਲੱਗੀ ਹੈ ਤੇ ਉਹ ਹੈ ਪਵਿਤੱਰ ਕਿਤਾਬ ਜਿਸਨੂੰ 'ਗੁਰੂ ਗ੍ਰੰਥ ਸਾਹਿਬ' ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ 240 ਸਾਲਾਂ ਵਿੱਚ auਹਨਾਂ ਲੋਕਾਂ ਦੇ ਹੱਥੀਂ ਰਚਿਆ ਗਿਆ ਹੈ ਜਿਹਨਾਂ ਨੇ ਸਿੱਖ ਧਰਮ ਬਣਾਇਆ ।ਇਸ ਦੀਆਂ ਸਾਰੀਆਂ ਕਾਪੀਆਂ ਅਸਲੀ ਹੱਥ ਲਿਖਤ ਨਾਲ ਮਿਲਾਈਆਂ ਜਾਂਦੀਆਂ ਹਨ । ਇਹ ਬਿਲਕੁਲ ਨਾਮੁਮਕਿਨ ਹੈ ਕਿ ਕੋਈ ਇਕ ਕਿਤਾਬ ਇੰਨੇ ਗੁਣ ਤੇ ਸਚਾਈਆਂ ਲਿੱਖ ਦੇਵੇ ਜਿੰਨੀਆਂ ਕਿ ਗੁਰੁ ਗ੍ਰੰਥ ਸਾਹਿਬ ਵਿਚ ਹਨ । ਇਸਦੀਆਂ ਕੁੱਝ ਸਚਾਈਆਂ ਇਸ ਪ੍ਰਕਾਰ ਹਨ । 1. ਇਹ ਸੋਲਾਂ ਜੁਬਾਨਾਂ ਤੋਂ ਲਫਜ਼ ਲੈ ਕੇ ਲਿਖਿਆ ਗਿਆ ਹੈ ਅਤੇ ਹਰ ਲਫਜ਼ ਦਾ ਡੂੰਘਾ ਮਤਲਬ ਤੇ ਪ੍ਰਭਾਵ ਹੈ । ਦੁਨੀਆਂ ਦੀ ਕਿਸੇ ਹੋਰ ਕਿਤਾਬ ਵਿੱਚ ਅਜਿਹਾ ਨਹੀਂ ਹੈ । 2. ਸੋਲਾਂ ਜੁਬਾਨਾਂ ਤੋਂ ਲਏ ਗਏ ਲਫਜ਼ ਅਜਿਹੇ ਸੁਚੱਜੇ ਢੰਗ ਨਾਲ ਜੋੜੇ ਗਏ ਹਨ ਕਿ ਉਹਨਾਂ ਦਾ ਮੁਕੱਮਲ ਅਰਥ ਬਣਦਾ ਹੈ । 3. ਗੁਰੁ ਗ੍ਰੰਥ ਸਾਹਿਬ ਵਿਚ ਵਰਤੇ ਗਏ ਅੱਖਰ ਵੀ ਗੁਰੂਆਂ ਦੁਆਰਾ ਹੀ ਬਣਾਏ ਗਏ ਹਨ ਜਿਸਨੂੰ 'ਗੁਰਮੁਖੀ' ਕਹਿੰਦੇ ਹਨ । ਇਹ ਇਕ ਐਸੀ ਜੁਬਾਨ ਹੈ ਜਿਸ ਵਿੱਚ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਇਹ ਬਿਲਕੁਲ ਵਿਆਕਰਣ ਮੁਤਾਬਕ ਨਿਯਮਬਧ ਹੈ । ਇਸਦੀ ਅਵਾਜ ਇਕ ਤਰਾਂ ਨਾਲ ਹੀ ਲਿਖੀ ਜਾਂ ਬੋਲੀ ਜਾਂਦੀ ਹੈ। ਅੰਗਰੇਜੀ ਵਾਂਗ ਨਹੀਂ ਜਿਵੇਂ ਕਿ knife ਬੋਲਣ ਲਗਿਆਂ k ਦੀ ਅਵਾਜ ਹੈ ਹੀ ਨਹੀਂ । ਇਹ ਜੁਬਾਨ ਸਿੱਖਣ ਲਈ ਵੀ ਬਹੁਤ ਸੌਖੀ ਹੈ । ਮੈ ਦਾਅਵਾ ਕਰਦੀ ਹਾਂ ਕਿ ਅਗਰ 'ਗੁਰਮੁਖੀ' ਦੁਨੀਆਂ ਦੀ ਕਾਰੋਬਾਰੀ ਬੋਲੀ ਹੁੰਦੀ ਤਾਂ ਲੋਗ ਕਈ ਸਾਲ ਪਹਿਲਾਂ ਹੀ ਕੰਪਿਉਟਰ ਦੀ ਵਰਤੋਂ ਕਰ ਰਹੇ ਹੁੰਦੇ । 4. ਹਰ ਲਾਈਨ ਕਵਿਤਾ ਦੇ ਸਭ ਤੋਂ ਬਿਹਤਰੀਨ ਰੂਪ ਵਿੱਚ ਲਿਖੀ ਗਈ ਹੈ (ਵਿਲੀਅਮ ਸ਼ੈਕਸਪੀਅਰ ਵੀ ਇਹ ਜਾਣ ਕੇ ਹੈਰਾਨ ਹੋ ਜਾਂਦਾ ) । 5. ਇਸ ਦੇ ਨਾਲ ਹੀ ਹਰ ਲਾਈਨ ਗਾਇਨ ਦੇ ਰੂਪ ਵਿੱਚ ਹੈ ਜੋ ਦੁਨੀਆਂ ਦੇ ਹਰ ਮਿਉਜੀਕਲ ਸਾਜ ਨਾਲ ਗਾਈ ਜਾ ਸਕਦੀ ਹੈ । ਸਿੱਖ ਧਰਮ, ਪ੍ਰਮਾਤਮਾ ਦੀ ਅਰਾਧਨਾ ਨੂੰ ਬਿਲਕੁਲ ਖੁਸ਼ੀ, ਤਨਾਅ ਰਹਿਤ ਤੇ ਵਿਚਾਰਕ ਮੰਨਦਾ ਹੈ ਜਦੋਂ ਕਿ ਦੂਸਰੇ ਧਰਮ ਸਮਰਪਣ ਕਰਕੇ ਕਈ ਤਰਾਂ ਦੀ ਪੂਜਾ, ਰਸਮਾਂ (ਕੈਥੋਲਿਕ ਗੋਡਿਆਂ ਭਾਰ) ਕਰਦੇ ਹਨ । Judao-Christianity ਕਈ ਤਰਾਂ ਦੇ ਰੱਬ ਦੇ ਡਰ ਤੇ ਕ੍ਰੋਧ ਦਸਦੀ ਹੈ। ਕ੍ਰਿਸ, ਹੁਣ ਤੂੰ ਹੀ ਦੱਸ ਕਿ ਕੀ ਅਜਿਹੇ ਰੱਬ ਨੂੰ ਮੰਨਣ ਦਾ ਕੀ ਮਤਲਬ ਹੈ ਜੋ ਇੰਨਾਂ ਨਦਾਨ ਤੇ ਕਮਜੋਰ ਹੈ ਜਿਹੜਾ ਕਿ ਗੁੱਸੇ ਤੇ ਕ੍ਰੋਧਵਾਨ ਹੋ ਜਾਂਦਾ ਹੈ । ਸਿੱਖਾਂ ਦਾ ਪ੍ਰਮਾਤਮਾਂ ਕਦੀ ਵੀ ਈਰਖਾ ਵਸ ਜਾਂ ਕ੍ਰੋਧਵਾਨ ਨਹੀਂ ਹੁੰਦਾ ਬਲਕਿ ਇਹ ਸਭ ਚੀਜਾਂ ਇਸ ਦੇ ਵੱਸ ਵਿਚ ਹਨ । ਸਿੱਖ ਧਰਮ ਕਹਿੰਦਾ ਹੈ ਕਿ ਰੱਬ ਨਿਰਵੈਰ ਹੈ ।ਇਸ ਬਾਰੇ ਵਿਚ ਗੁਰੁ ਗ੍ਰੰਥ ਸਾਹਿਬ ਵਿਚ ਬਹੁਤ ਖੂਬਸੂਰਤ ਸ਼ਬਦ ਵੀ ਹਨ । ਬਰਾਬਰ ਹੱਕਾਂ ਦੀ ਲਹਿਰ ਚਲਣ ਤੋਂ 540 ਸਾਲ ਪਹਿਲਾਂ ਹੀ ਗੁਰੁ ਨਾਨਕ ਦੇਵ ਜੀ ਨੇ ਔਰਤਾਂ ਬਾਰੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਜਦੋਂ ਕਿ ਦੂਜੇ ਧਰਮਾਂ ਨੇ ਔਰਤਾਂ ਨੂੰ ਹਰ ਤਰਾਂ ਭੰਡਿਆ ਹੀ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਔਰਤਾਂ ਦੀ ਇਸਤਰਾਂ ਪ੍ਰਸ਼ੰਸਾ ਕੀਤੀ ਗਈ ਹੈ : - "ਅਸੀਂ ਔਰਤਾਂ ਤੋਂ ਪੈਦਾ ਹੋਏ ਹਾਂ ਅਤੇ ਉਹਨਾਂ ਦੇ ਗਰਭ ਵਿੱਚ ਹੀ ਬਣਦੇ ਹਾਂ । ਸਾਡਾ ਔਰਤਾਂ ਨਾਲ ਹੀ ਵਿਆਹ ਹੁੰਦਾ ਹੈ ਤੇ ਔਰਤਾਂ ਨਾਲ ਹੀ ਦੋਸਤੀ ਕਰਦੇ ਹਾਂ ਤਾਂ ਹੀ ਇਹ ਸੰਸਾਰ ਚਲਦਾ ਹੈ ।ਜਦੋਂ ਸਾਡੀ ਔਰਤ ਮਰ ਜਾਂਦੀ ਹੈ ਤਾਂ ਅਸੀਂ ਦੂਸਰੀ ਔਰਤ ਲੈ ਆਂਦੇ ਹਾਂ ਇਸਤਰਾਂ ਇਹ ਦੁਨੀਆਂ ਔਰਤਾਂ ਨਾਲ ਬੱਝੀ ਹੋਈ ਹੈ । ਅਸੀਂ ਔਰਤਾਂ ਦੀ ਛਾਤੀ ਦਾ ਦੁੱਧ ਪੀ ਕੇ ਵੱਡੇ ਤੇ ਤਾਕਤਵਰ ਹੁੰਦੇ ਹਾਂ । ਫਿਰ ਅਸੀਂ ਔਰਤਾਂ ਨੂੰ ਬੁਰਾ ਕਿਵੇਂ ਕਹਿੰਦੇ ਹਾਂ ਜਦੋਂ ਕਿ ਅੋਰਤ ਹੀ ਰਾਜਿਆਂ ਤੇ ਭਗਤਾਂ ਨੂੰ ਜਨਮ ਦਿੰਦੀ ਹੈ । ਔਰਤ, ਔਰਤ ਨੂੰ ਵੀ ਜਨਮ ਦਿੰਦੀ ਹੈ ਤੇ ਉਸਤੋਂ ਬਿਨਾਂ ਕੁਝ ਨਹੀਂ ਹੋ ਸਕਦਾ । ਸਿਰਫ ਇਕ ਪ੍ਰਮਾਤਮਾਂ ਹੀ ਔਰਤ ਤੋਂ ਬਗੈਰ ਹੈ – ਗੁਰੁ ਨਾਨਕ-ਵਾਰ ਆਸਾ-ਪੰਨਾ 473" "ਵਿਆਹ ਪਤੀ ਤੇ ਪਤਨੀ ਵਿੱਚ ਪਿਆਰ ਦੀ ਇਕ ਬਰਾਬਰ ਦੀ ਹਿੱਸੇਦਾਰੀ ਹੈ। ਜਿਹੜੇ ਔਰਤ ਮਰਦ ਸਿਰਫ ਇਕੱਠੇ ਰਹਿੰਦੇ ਹਨ ਉਹ ਪਤੀ-ਪਤਨੀ ਨਹੀਂ ਹਨ ।ਬਲਕਿ ਉਹ ਅਸਲੀ ਪਤੀ-ਪਤਨੀ ਕਹਾਉਂਦੇ ਹਨ ਜੋ ਦੋ ਜਿਸਮ ਇਕ ਜਾਨ ਹਨ – ਗੁਰੁ ਅਮਰਦਾਸ ਜੀ –ਪਾਉੜੀ –ਪੰਨਾ 788" । "ਔਰਤਾਂ ਨੂੰ ਹਰ ਸਭਾ ਵਿਚ ਸ਼ਾਮਲ ਹੋਣ ਦਾ ਬਰਾਬਰ ਹੱਕ ਹੈ- " ਮੇਰਿਓ ਭੈਣੋਂ ਤੇ ਪਿਆਰੀ ਸਹੇਲੀਓ ਆਓ ਮੈਨੂੰ ਆਪਣੀਆਂ ਬਾਹਵਾਂ ਵਿੱਚ ਲੈ ਲਵੋ । ਇਕੱਠੇ ਹੋਕੇ ਆਪਣੇ ਪਰਮ ਪੁਰਖ ਦੀਆਂ ਕਥਾ ਕਹਾਣੀਆਂ ਕਰੀਏ । ਉਸ ਸੱਚੇ ਮਾਲਕ ਵਿੱਚ ਹੀ ਸਾਰੇ ਗੁਣ ਹਨ ਅਤੇ ਸਾਡੇ ਵਿੱਚ ਸਾਰੇ ਆਉਗਣ ਹਨ –ਗੁਰੂ ਨਾਨਕ-ਸ੍ਰੀ ਰਾਗ-ਪੰਨਾ 17""ਇਕ ਪ੍ਰਮਾਤਮਾਂ ਸਾਡਾ ਸਭਦਾ ਖਸਮ ਹੈ ਅਤੇ ਅਸੀਂ ਸਭ ਜੀਵ ਉਸਦੀਆਂ ਇਸਤਰੀਆਂ ਹਾਂ । ਝੂਠੀਆਂ ਜੀਵ ਇਸਤਰੀਆਂ ਕਈ ਜੂਨਾਂ ਵਿੱਚ ਪੈਂਦੀਆਂ ਹਨ । ਜਿਹੜੀ ਜੀਵ ਇਸਤਰੀ ਜੂਨਾਂ ਤੋਂ ਰਹਿਤ ਹੋ ਜਾਂਦੀ ਹੈ, ਪ੍ਰਮਾਤਮਾਂ ਉਸਨੂੰ ਆਪਣੇ ਘਰ ਆਪ ਬਿਨਾ ਕਿਸੇ ਰੋਕ ਟੋਕ ਤੋਂ ਬੁਲਾਂਦਾ ਹੈ । ਉਸਦਾ ਮਾਣ ਸਤਿਕਾਰ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਸਿਰਫ ਉਹ ਹੀ ਉਸਦੀ ਸੱਚੀ ਜੀਵ ਇਸਤਰੀ ਬਣਦੀ ਹੈ। ਪ੍ਰਮਾਤਮਾਂ ਉਸਦੀ ਹਰਤਰਾਂ ਨਾਲ ਮਦਦ ਤੇ ਰੱਖਿਆ ਕਰਦਾ ਹੈ – ਗੁਰੁ ਨਾਨਕ-ਰਾਮਕਲੀ-ਪੰਨਾ 933" ।"ਪ੍ਰਮਾਤਮਾਂ ਹੀ ਸਾਡਾ ਪਿਤਾ ਤੇ ਮਾਤਾ ਹੈ । ਤੂੰ ਹੀ ਸਾਡਾ ਪਿਤਾ ਹੈਂ ਤੂੰ ਹੀ ਸਾਡੀ ਮਾਤਾ ਹੈਂ। ਤੂੰ ਹੀ ਸਾਨੂੰ ਜਿੰਦਗੀ ਦੇਣ ਵਾਲਾ ਹੈਂ –ਗੁਰੂ ਅਰਜਨ ਦੇਵ –ਭੇਰੋਂ-ਪੰਨਾ 1144"। ਮੁਗਲ ਧਾੜਵੀ ਬਾਬਰ ਦੁਆਰਾ ਇਸਤਰੀਆਂ ਦੀ ਬੇਪੱਤੀ ਤੇ ਜੁਲਮ ਦਾ ਇਸਤਰਾਂ ਵਿਰੋਧ ਕੀਤਾ ਗਿਆ -"ਇੱਜਤ, ਮਾਣ ਤੇ ਸਤਿਕਾਰ ਸਭ ਖੱਤਮ ਹੋ ਗਿਆ ਤੇ ਝੂਠ ਪ੍ਰਧਾਨ ਹੋ ਗਿਆ ਵੇ ਲਾਲੋ। ਕਾਜ਼ੀਆਂ ਤੇ ਬਰਾਹਮਣਾਂ ਦਾ ਕੰਮ ਮੁੱਕ ਗਿਆ ਹੈ ਤੇ ਸ਼ੈਤਾਨ ਦਾ ਰਾਜ ਹੋ ਗਿਆ ਹੈ ਵੇ ਲਾਲੋ। ਮੁਸਲਮ ਔਰਤਾਂ ਵੀ ਕੁਰਾਨ ਪੜ੍ਹ-ਪੜ੍ਹਕੇ ਰੱਬ ਨੂੰ ਪੁਕਾਰ ਰਹੀਆਂ ਹਨ ਵੇ ਲਾਲੋ। ਹਿੰਦੂ ਔਰਤਾਂ, ਉੱਚੀ ਤੇ ਨੀਵੀਂ ਜਾਤ ਦੀਆਂ ਨਾਲ ਵੀ ਇੱਕੋਤਰਾਂ ਦਾ ਹੀ ਸਲੂਕ ਹੋ ਰਿਹਾ ਹੈ ਵੇ ਲਾਲੋ – ਗੁਰੂ ਨਾਨਕ –ਤਿਲੰਗ-ਪੰਨਾ 722"। ਔਰਤਾਂ ਦਾ ਪਤੀ ਦੀ ਚਿਖਾ ਤੇ ਜਿਉਂਦਿਆਂ ਸੜਨਾ (ਸਤੀ ਹੋਣਾ) ਵੀ ਨਕਾਰਿਆ ਗਿਆ ਹੈ –"ਜਿਹੜੀਆਂ ਔਰਤਾਂ ਆਪਣੇ ਪਤੀਆਂ ਨਾਲ ਸੜਦੀਆਂ ਹਨ ਉਹਨਾਂ ਨੂੰ ਸਤੀ ਨਾ ਕਹੋ। ਸਤੀ ਉਹ ਕਹਾਉਦੀਆਂ ਹਨ ਜੋ ਆਪਣੇ ਪਤੀ ਦਾ ਵਿਛੋੜਾ ਸਹਿੰਦੀਆਂ ਹਨ। ਉਹ ਵੀ ਸਤੀ ਕਹਾ ਸਕਦੀਆਂ ਹਨ ਜਿਹੜੀਆਂ ਨੇਕ ਚਾਲ-ਚਲਣ ਤੇ ਸਬਰ ਸੰਤੋਖ ਨਾਲ ਅਪਣੇ ਪਤੀਆਂ ਨੂੰ ਯਾਦ ਕਰਦੀਆਂ ਹਨ-ਗੁਰੂ ਅਮਰਦਾਸ-ਵਾਰ ਸੂਹੀ-ਪੰਨਾ 787"। ਦਾਜ ਦੀ ਰਸਮ ਜੋ ਕਈ ਸਮਾਜਾਂ ਵਿੱਚ ਬੜੀ ਵਿਆਪਕ ਹੈ ਦਾ ਵੀ ਵਿਰੋਧ ਕੀਤਾ ਗਿਆ ਹੈ – "ਕੋਈ ਵੀ ਦਾਜ ਜੋ ਸਿਰਫ ਝੂਠੀ ਸ਼ਾਨ ਤੇ ਮਾਣ ਦਾ ਕਾਰਨ ਬਣਦਾ ਹੈ, ਬਿਲਕੁਲ ਬੇਕਾਰ ਹੈ । ਹੇ ਮੇਰੇ ਪਿਤਾ ਜੀ ਮੈਨੂੰ ਉਸ ਸੱਚੇ ਮਾਲਕ ਦੇ ਸੱਚੇ ਨਾਮ ਦੇ ਦਾਜ ਦਾ ਦਾਨ ਦਿਓ –ਗੁਰੂ ਰਾਮਦਾਸ-ਸ੍ਰੀ ਰਾਗ-ਪੰਨਾ 79"। ਪਹਿਲੇ ਮਹਾਨ ਗੁਰੂ ਨਾਨਕ ਜੀ ਨੇ ਸਿੱਖੀ ਦੀ ਨੀਂਹ ਰੱਖੀ ਜਿਹੜੀ ਇਕ ਜਾਤ-ਪਾਤ ਰਹਿਤ ਤੇ ਔਰਤਾਂ ਦੇ ਹੱਕਾਂ ਦੀ ਰਾਖੀ ਦੀ ਗਰੰਟੀ ਵਾਲੇ ਸਮਾਜ ਵਿੱਚ ਯਕੀਨ ਰੱਖਦੀ ਹੈ ਤੇ ਹਰ ਗੁਰੁ ਨੇ ਪ੍ਰਮਾਤਮਾਂ ਦੇ ਹੁਕਮ ਅੰਦਰ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ । ਉਹਨਾਂ ਐਸੇ ਵਕਤ ਧਾਰਮਕ ਤੇ ਸਮਾਜਕ ਅਜਾਦੀ ਦਿੱਤੀ ਜਦੋਂ ਦੂਸਰੇ ਧਰਮਾਂ ਤੇ ਸਮਾਜ ਨੇ ਔਰਤਾਂ ਨੂੰ ਇਕ ਜਾਇਦਾਦ ਵਜੋਂ ਮੰਨਿਆ । ਇਹ ਗਲਤ ਧਾਰਨਾ ਨੂੰ ਵੀ ਦੂਰ ਕੀਤਾ ਕਿ ਔਰਤ ਜਨਮ ਤੋਂ ਹੀ ਮਾੜੀ ਤੇ ਅਪਵਿਤੱਰ ਹੁੰਦੀ ਹੈ । ਔਰਤ ਨੂੰ ਇਕ ਦਿਲ ਬਹਿਲਾਵੇ ਦੀ ਚੀਜ਼ ਸਮਝਿਆ ਜਾਂਦਾ ਸੀ ।ਗੁਰੂਆਂ ਨੇ ਇਸ ਭੁੱਲ ਤੇ ਝੂਠ ਨੂੰ ਉਜਾਗਰ ਕੀਤਾ । ਜੂਡੀਇਜ਼ਮ, ਇਸਲਾਮ, ਕ੍ਰਿਸਚੈਨਟੀ, ਹਿੰਦੁਇਜ਼ਮ ਤੇ ਜੈਨਿਜ਼ਮ ਆਦਿ ਸਭ ਨੇ ਔਰਤਾਂ ਨੂੰ ਘਟੀਆ ਤੇ ਅਪਵਿਤੱਰ ਦਸਿਆ । ਛੇਵੇਂ ਗੁਰੁ ਹਰਗੋਬਿੰਦ ਸਾਹਿਬ ਨੇ ਔਰਤ ਨੂੰ ਮਰਦ ਦੀ ਚੇਤਨਾ ਦੱਸਿਆ । ਧਾਰਮਕ ਇਕੱਠਾਂ ਵਿੱਚ ਔਰਤ ਤੇ ਮਰਦ ਬਿਨਾ ਕਿਸੇ ਭੇਦ ਭਾਵ ਦੇ ਇਕੱਠੇ ਹੀ ਸ਼ਬਦ ਗਾਇਨ ਤੇ ਪ੍ਰਚਾਰ ਕਰਦੇ ਹਨ । ਔਰਤਾਂ ਦਾ ਪਰਦਾ ਕਰਨਾ ਵੀ ਮਨ੍ਹਾ ਕੀਤਾ ਗਿਆ ਹੈ ਕਿਉਂਕਿ ਇਸਨੂੰ ਔਰਤਾਂ ਦਾ ਅਪਮਾਨ ਸਮਝਿਆ ਗਿਆ ਹੈ । ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸੇ ਵੀ ਪਰਦਾ ਕੀਤੀ ਔਰਤ ਨਾਲ ਭੋਜਨ ਕਰਨ ਨੂੰ ਮਨਾ੍ਹ ਕਰ ਦਿੱਤਾ ਸੀ । ਇਕ ਓਂਕਾਰ ਦਾ ਮਤਲਬ ਹੈ ਇਕ ਕਰਤਾ, ਚਕੱਰ ਦਾ ਮਤਲਬ ਹੈ ਸਾਰਾ ਬ੍ਰਹਿਮੰਡ, ਦੋ-ਧਾਰੀ ਤਲਵਾਰ (ਖੰਡਾ) ਤਾਕਤ ਦਾ ਸਹੀ ਤੇ ਗਲਤ ਇਸਤੇਮਾਲ ਦਸਦੀ ਹੈ। ਗੋਲ ਚੱਕਰ ਦੇ ਬਾਹਰ ਦੋ ਤਲਵਾਰਾਂ ਉਸ ਕਰਤਾ ਦੀਆਂ ਦੋ ਬਾਹਵਾਂ ਦੀ ਤਰਾਂ ਹਨ ਜਿਹੜੀਆਂ ਇਸ ਸਾਰੀ ਕਇਨਾਤ ਦੀ ਰਾਖੀ ਤੇ ਇਸਨੂੰ ਕਾਇਮ ਰੱਖ ਰਹੀਆਂ ਹਨ । ਮੇਰੇ ਪਿਆਰੇ ਕ੍ਰਿਸ ਹੈਮਰ, ਜਦੋਂ ਵਕਤ ਨੇ ਇਜਾਜ਼ਤ ਦਿੱਤੀ ਤਾਂ ਮੈ ਤੇਰੇ ਸਾਰੇ ਸੁਆਲਾਂ ਦਾ ਜੁਆਬ ਦਿਆਂਗੀ । ਹੁਣ ਮੈ ਸਿਰਫ ਤੇਰੇ ਨੁਕਤਿਆਂ ਨੂੰ ਹੀ ਲਵਾਂਗੀ । ਮਿਹਰਬਾਨੀ ਕਰਕੇ ਗੁਰੂ ਗਰੰਥ ਸਾਹਿਬ ਜੀ ਦਾ ਅੰਗਰੇਜੀ ਅਨੁਵਾਦ "The Khalsa Consensus" ਪੜ ਤੈਨੂੰ ਪਤਾ ਲਗੇਗਾ ਕਿ ਸਿੱਖਾਂ ਦੇ ਧਰਮ ਵਿਚ ਦੂਜੇ ਧਰਮਾਂ ਨਾਲੋਂ ਜਿਆਦਾ ਪੁਖਤਾ ਸਬੂਤ ਹਨ । ਮੈ ਜਨਮ ਤੋਂ ਹੁਣ ਤੱਕ ਇਸਾਈ ਹੀ ਹਾਂ ਪਰ ਹੁਣ ਮੈ ਛੇਤੀ ਹੀ ਸਿੱਖ ਧਰਮ ਅਪਣਾ ਲਵਾਂਗੀ । ਇਸਦਾ ਮੂਲ ਕਾਰਨ ਇਹ ਹੈ ਕਿ ਬਾਈਬਲ ਔਰਤਾਂ ਦੇ ਖਿਲਾਫ ਹੈ, ਇਹ ਔਰਤਾਂ ਨੂੰ ਇਕ ਸਰਾਪ ਮੰਨਦੀ ਹੈ। ਇਸਦੀ "Old Testaments" ਦਸਦੀ ਹੈ ਕਿ ਰੱਬ ਚਾਹੁੰਦਾ ਹੈ ਕਿ ਨਵ-ਜਨਮੇ ਮਰਦ ਬੱਚੇ ਦੀ ਸੁਨੰਤ ਕਰ ਦਿੱਤੀ ਜਾਵੇ । ਜਦੋਂ ਕਿ ਸਾਇੰਸ ਕਹਿੰਦੀ ਹੈ ਕਿ ਮਾਸੂਮ ਬੱਚੇ ਤੇ ਇਸਤਰਾਂ ਜੁਲਮ ਕਰਨਾ ਬੱਚੇ ਲਈ ਬਹੁਤ ਨੁਕਸਾਨ ਦਾਇਕ ਹੈ। ਬੱਚਿਆਂ ਦੀ ਦੇਖਭਾਲ ਦੇ ਰਸਾਲਿਆਂ ਵਿੱਚ ਇਸਬਾਰੇ ਕਈ ਸਾਇੰਦਾਨਾਂ ਦੇ ਲੇਖ ਵੀ ਛਪੇ ਹਨ। ਮਗਰ ਸਿੱਖ ਧਰਮ ਕਹਿੰਦਾ ਹੈ ਕਿ ਪ੍ਰਮਾਤਮਾਂ ਦੀ ਦਿੱਤੀ ਹੋਈ ਕਿਸੇ ਵੀ ਚੀਜ਼ ਨੂੰ ਬਰਬਾਦ ਕਰਨਾ ਗੁਨਾਹ ਹੈ । ਸੋ ਸੁੰਨਤ ਕਰਨਾ ਇਕ ਭੈੜੀ ਰਵਾਇਤ ਹੈ, ਇਸਤਰਾਂ ਇਕ ਇਨਸਾਨ ਦੇ ਬੁਨਿਆਦੀ ਹੱਕਾਂ ਦਾ ਕੀ ਹੋ ਰਿਹਾ ਹੈ । ਜਦੋਂ ਕਿ ਸਿੱਖ, ਛੋਟੇ ਬੱਚੇ ਤਾਂ ਕੀ ਹਰ ਜੀਵ-ਜੰਤੂ ਦਾ ਸਤਿਕਾਰ ਕਰਦਾ ਹੈ। ਬਾਈਬਲ ਹਰ ਦਿਨ ਨੁਕਸਾਨ ਦਾਇਕ ਸ਼ਿਖਸ਼ਾ ਦੇਂਦੀ ਹੈ, ਤੂੰ ਕਹਿੰਦਾ ਹੈ ਕਿ ਇਸ ਭਵਿਖਬਾਣੀ ਦਾ ਪ੍ਰਮਾਤਮਾਂ ਵੱਲੋਂ ਹੁਕਮ ਹੋਇਆ ਹੈ । ਜਿਵੇਂ ਕਿ ਤੂੰ ਜਾਣਦਾ ਹੈਂ ਕਿ ਭਵਿਸ਼ਬਾਣੀ ਕੋਈ ਜੋਤਸ਼ੀ ਵੀ ਕਰ ਦਿੰਦਾ ਹੈ ਕਿ ਮੈ ਸਾਲ ਪਹਿਲਾਂ ਕਿਹਾ ਸੀ ਕਿ ਭੂਚਾਲ ਆਵੇਗਾ । ਕਿਸੇ ਵੀ ਜੋਤਸ਼ੀ ਨੂੰ ਇਹ ਕਹਿਣ ਦੀ ਲੋੜ ਹੈ ਕਿ ਅਗਲੇ ਸਾਲ ਭੂਚਾਲ ਆਵੇਗਾ । ਸਾਇੰਸ ਕਹਿੰਦੀ ਹੈ ਕਿ ਇਸ ਗੱਲ ਦੀ ਹਮੇਸ਼ਾ ਸੰਭਾਵਨਾ ਰਹਿੰਦੀ ਹੈ ਕਿ ਸਾਲ ਵਿੱਚ ਕਿਤੇ ਨਾ ਕਿਤੇ ਜਮੀਨ ਦੇ ਅੰਦਰ ਧਮਾਕਾ ਹੋਵੇਗਾ ਤੇ ਭੂਚਾਲ ਆਵੇਗਾ, ਇਸਤਰਾਂ ਭਵਿਸ਼ਬਾਣੀ ਸਿਰਫ ਇਕ ਇਤਹਾਸਕ ਚਲਾਕੀ ਹੀ ਹੈ । ਤੂੰ ਕਹਿੰਦਾ ਹੈਂ ਕਿ ਬਾਈਬਲ ਨੇ ਸੈਂਕੜੇ ਸਾਲ ਪਹਿਲਾਂ, ਆਉਣ ਵਾਲੇ ਵੱਡੇ ਵੱਡੇ ਰਾਜੇ ਤੇ ਉਹਨਾਂ ਦੇ ਰਾਜ ਪਾਟ ਅਤੇ ਵੱਡੇ ਵੱਡੇ ਸ਼ਹਿਰਾਂ ਬਾਰੇ ਦੱਸ ਦਿੱਤਾ ਸੀ। ਤਕਰੀਬਨ 200 ਵੱਡੇ ਰਾਜਿਆਂ ਦੇ ਪੈਦਾ ਹੋਣ ਤੋਂ ਪਹਿਲਾਂ ਉਹਨਾਂ ਦੇ ਨਾਮ ਦੱਸ ਦਿੱਤੇ ਸਨ । ਮੈ ਵੀ ਬਾਈਬਲ ਪੜ੍ਹੀ ਹੈ, ਇਸ ਨਾਲ ਕੁਝ ਵੀ ਸਾਬਤ ਨਹੀਂ ਹੁੰਦਾ । ਕੋਈ ਵੀ ਪਿਛਲੀਆਂ ਘਟਨਾਵਾਂ ਨੂੰ ਭਵਿਸ਼ਬਾਣੀਆਂ ਦੱਸ ਕੇ ਆਪਣੇ ਮੁਤਾਬਕ ਲਿਖ ਸਕਦਾ ਹੈ। ਸਿੱਖ ਧਰਮ ਕਿਸੇ ਵੀ ਭਵਿਸ਼ਬਾਣੀ ਵਿੱਚ ਵਿਸ਼ਵਾਸ ਨਹੀਂ ਰਖਦਾ ਕਿਉਂਕਿ ਪ੍ਰਮਾਤਮਾਂ ਇਕ ਫਿਲਮ ਪ੍ਰੋਡਿਉਸਰ ਦੀ ਤਰਾਂ ਕਿਸੇ ਵੇਲੇ ਵੀ ਕਿਸੇਤਰਾਂ ਦੀ ਤਬਦੀਲੀ ਕਰ ਸਕਦਾ ਹੈ। ਸਿੱਖ ਧਰਮ ਸਿੱਧਾ ਪ੍ਰਮਾਤਮਾਂ ਤੋਂ ਆਇਆ ਹੈ, ਇਸਦਾ ਸਬੂਤ ਇਹ ਹੈ ਕਿ ਇਹ ਇਕ ਸੱਚੀ ਸਾਇੰਸ ਹੈ। ਤੁਹਾਡੀ ਬਾਈਬਲ ਦੇ ਕਾਰਨ ਹੀ "ਗੈਲੀਲਿਉ" ਦਾ ਤਕਰੀਬਨ ਖਾਤਮਾ ਹੋਇਆ ਸੀ ਕਿਉਂਕਿ ਬਾਈਬਲ ਕਹਿੰਦੀ ਸੀ ਕਿ ਧਰਤੀ ਸਮਤਲ (ਪੱਧਰੀ) ਹੈ ਅਤੇ ਸੂਰਜ ਧਰਤੀ ਦੇ ਗਿਰਦ ਘੁੰਮਦਾ ਹੈ। ਇਹ ਮਰਦਾਵਾਂ ਹਮਾਕਤ ਅੱਜ ਸਾਇੰਸ ਨੇ ਬਿਲਕੁਲ ਗਲਤ ਸਾਬਤ ਕਰ ਦਿੱਤੀ ਹੈ । ਪਹਿਲੀ ਮਹਾਨ ਜੋਤ ਜਿਸ ਨੇ ਅੰਧਕਾਰ ਨੂੰ ਦੂਰ ਕਰਕੇ ਚਾਨਣ ਕੀਤਾ –ਗੁਰੂ ਨਾਨਕ ਜੀ ਨੇ ਆਪਣੀਆਂ ਕਈ ਕਵਿਤਾਵਾਂ ਰਾਹੀਂ ਇਸ ਬ੍ਰਹਿਮੰਡ ਬਾਰੇ ਲਿਖਿਆ ਹੈ । ਅਗਰ ਤੂੰ ਸਾਇੰਸ ਬਾਰੇ ਜਾਣਦਾ ਹੈ ਤਾਂ ਤੈਨੂੰ ਪਤਾ ਹੋਵੇਗਾ ਕਿ ਸੋਲਰ ਸਿਸਟਮ ਦਾ ਮਤਲਬ ਹੈ 'ਤਾਰਾ-ਮੰਡਲ', ਜਿਸ ਵਿਚ ਸਾਰੇ ਗ੍ਰਹਿ ਕਿਸੇ ਨਾ ਕਿਸੇ ਵੱਡੇ ਤਾਰੇ ਦੇ ਗਿਰਦ ਘੁੰਮਦੇ ਹਨ । ਪਹਿਲੀ ਮਹਾਨ ਜੋਤ-ਗੁਰੂ ਨਾਨਕ ਜੀ ਨੇ ਪ੍ਰਮਾਤਮਾਂ ਦੇ ਹੁਕਮ ਅਨੁਸਾਰ ਆਪਣੇ ਹੱਥਾਂ ਨਾਲ ਬਾਣੀ ਨੂੰ ਲਿਖਿਆ ਤੇ ਦਸਿਆ ਕਿ ਸਾਡੀ ਧਰਤੀ ਤੇ ਬਾਕੀ ਹੋਰ ਅਨਗਿਣਤ ਗ੍ਰਹਿ ਤੇ ਤਾਰੇ ਗੋਲ ਹਨ ਅਤੇ ਆਲੇ ਦੁਆਲੇ ਘੁੰਮਦੇ ਹਨ । ਕ੍ਰਿਸ ਹੈਮਰ, ਤੈਨੂੰ ਪਤਾ ਹੀ ਹੈ ਕਿ ਕੁਝ ਦਹਾਕੇ ਪਹਿਲਾਂ 'ਹੱਬਲ ਦੂਰਬੀਨ' ਰਾਹੀਂ ਗ੍ਰਹਿ ਵਿਗਆਨੀਆਂ ਨੇ ਪਤਾ ਲਗਾਇਆ ਕਿ ਅਸੀਂ ਇਕ ਗਲੈਕਸੀ ਵਿਚ ਰਹਿੰਦੇ ਹਾਂ ਅਤੇ ਕਈ ਹੋਰ ਗਲੈਕਸੀਆਂ ਸਾਡੀ ਇਸ ਗਲੈਕਸੀ ਤੋਂ ਇਲਾਵਾ ਹਨ । ਮਿਸਟਰ ਹੈਮਰ, ਸਿੱਖ ਧਰਮ ਦਾ ਗ੍ਰੰਥ ਇਕ ਅਜਿਹਾ ਗ੍ਰੰਥ ਹੈ ਜਿਹੜਾ ਕਿ ਇਸਦੇ ਬਾਨੀਆਂ ਵੱਲੋਂ ਲਿਖਿਆ ਗਿਆ ਹੈ, ਜਿਵੇਂ ਕਿ ਕਿਹਾ ਜਾਂਦਾ ਹੈ ਕਿ ਬਾਈਬਲ ਯਿਸੂ ਨੇ ਲਿਖੀ ਜਦੋਂ ਕਿ ਇਹ ਉਸਦੇ ਮਰਨ ਦੇ 100 ਸਾਲ ਬਾਅਦ ਵਿਚ ਕੁਝ ਕਟੜਵਾਦੀਆਂ ਨੇ ਲਿਖੀ । ਗੁਰੂ ਗ੍ਰੰਥ ਸਾਹਿਬ ਨੇ 540 ਸਾਲ ਪਹਿਲਾਂ ਦਸਿਆ ਕਿ ਅਣਗਿਨਤ ਅਕਾਸ਼ਗੰਗਾ ਹਨ ਜਦੋਂ ਕਿ 'ਗੈਲਲਿਓ' ਇਸਤੋਂ 100 ਸਾਲ ਬਾਅਦ ਵਿਚ ਪੈਦਾ ਹੋਇਆ । ਗੁਰੁ ਨਾਨਕ ਜੀ ਪਾਸ ਨਾ ਤਾਂ ਕੋਈ ਦੂਰਬੀਨ ਸੀ ਤੇ ਨਾ ਹੀ ਗੈਲਲਿਓ ਵਾਂਗ ਕੋਈ ਸਇੰਸੀ ਸਾਧਨ ਸਨ । ਜੇਕਰ ਇਹ ਕਾਫੀ ਨਹੀਂ ਤੇ ਤੂੰ ਸਿੱਖਾਂ ਨੂੰ ਕਹਿੰਦਾ ਹੈਂ ਕਿ ਭਵਿੱਖਬਾਣੀ ਹੀ ਸਹੀ ਹੈ ਤਾਂ ਮੈ ਤੈਨੂੰ ਕੁੱਝ ਹੋਰ ਦੱਸਣਾ ਚਾਹੁੰਦੀ ਹਾਂ ਕਿ ਕੋਈ ਵੀ ਇਨਸਾਨ ਬਲਕਿ 'ਯਿਸੂ' ਵੀ ਨਹੀਂ ਸੀ ਜਾਣਦਾ- ਜਦੋਂ ਕਿ ਗੁਰੂਆਂ ਨੇ ਹੀ ਦੱਸਿਆ ਕਿ ਧਰਤੀਆਂ ਤੇ ਕਈ ਹੋਰ ਧਰਤੀਆਂ ਅਤੇ ਚੱਕਰਾਂ ਤੇ ਕਈ ਚੱਕਰ ਹਨ । ਇਸਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ 15 ਕਰੋੜ ਪ੍ਰਕਾਸ਼ ਵਰਸ਼ ਦੂਰ ਤਾਰਾ-ਮੰਡਲ ਦੇ ਬਾਹਰ ਕਈ ਗੁਣਾ ਹੋਰ ਖਾਲੀ ਅਕਾਸ਼ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਅਜਿਹੇ ਹੋਰ ਕਈ ਤਾਰਾ-ਮੰਡਲ ਮਿਲਣਗੇ। ਹੁਣ ਚੱਕਰਾਂ ਤੇ ਚੱਕਰ ਦਾ ਮਤਲਬ ਹੈ ਕਿ 400 ਕਰੋੜ ਤਾਰਾ-ਮੰਡਲਾਂ ਜਿੱਡਾ ਇਕ ਚੱਕਰ ਬਣਦਾ ਹੈ ਤੇ ਕਈ ਚੱਕਰਾਂ ਦੀ ਅਕਾਸ਼ਗੰਗਾ ਬਣਦੀ ਹੈ । ਹੁਣ ਮਿਸਟਰ ਹੈਮਰ, ਤੇਰਾ ਪ੍ਰਮਾਤਮਾਂ ਤਾਂ ਇਕ ਸਮਤਲ ਧਰਤੀ, ਇਕ ਸਵਰਗ ਤੇ ਇਕ ਨਰਕ ਦਾ ਮਾਲਕ ਹੈ ਪਰ ਸਿੱਖਾਂ ਦਾ ਪ੍ਰਮਾਤਮਾਂ , ਜਿਵੇਂ ਮੈਂ ਉਪਰ ਦਸਿਆ ਹੈ, ਇੱਡਾ ਵੱਡਾ ਹੈ ਕਿ ਉਹ ਕਈ ਧਰਤੀਆਂ, ਤਾਰਾ-ਮੰਡਲਾਂ ਤੇ ਅਕਾਸ਼ਗੰਗਾ ਦਾ ਮਾਲਕ ਹੈ । ਇਸਤਰਾਂ ਉਹ ਕਈ ਸਵਰਗਾਂ ਤੇ ਨਰਕਾਂ ਦਾ ਵੀ ਮਾਲਕ ਹੈ । ਇਸ ਕਰਕੇ ਮਿਸਟਰ ਹੈਮਰ, ਤੁਹਾਡਾ ਪ੍ਰਮਾਤਮਾਂ ਬਹੁਤ ਛੋਟਾ ਹੈ ਕਿਉਂਕਿ ਤੁਹਾਡੀ ਬਾਈਬਲ ਵਿਚ ਇਹਨਾਂ ਸਭ ਧਰਤੀਆਂ, ਤਾਰਾ-ਮੰਡਲਾਂ ਤੇ ਅਕਾਸ਼ਗੰਗਾ ਦਾ ਕੋਈ ਜਿਕਰ ਨਹੀਂ ਹੈ। ਹੁਣ ਮੈ ਤੈਨੂੰ ਇਕ ਭਵਿੱਖਬਾਣੀ ਦਸਦੀ ਹਾਂ ਕਿ ਆauਣ ਵਾਲੇ ਸਮੇ ਵਿੱਚ ਸਾਇੰਸਦਾਨ ਇਹ ਕਹਿਣਗੇ ਕਿ ਸਿੱਖ ਧਰਮ ਬਿਲਕੁਲ ਸਹੀ ਤੇ ਸੱਚ ਸੀ ਜੱਦੋਂ ਗੁਰੂ ਨਾਨਕ ਜੀ ਨੇ ਕਿਹਾ ਸੀ ਕਿ ਧਰਤੀਆਂ ਤੇ ਹੋਰ ਧਰਤੀਆਂ ਹਨ । ਇਸਤੋਂ ਅੱਗੇ ਸਇੰਸਦਾਨਾਂ ਨੂੰ ਇਹ ਵੀ ਪਤਾ ਲਗੇਗਾ ਕਿ ਖਰਬਾਂ ਧਰਤੀਆਂ ਤੋਂ ਇਕ ਚੱਕਰ ਬਣਦਾ ਹੈ । ਹੇਠ ਲਿਖਿਆ ਸ਼ਬਦ ਇਸਦੀ ਵਿਆਖਿਆ ਕਰਦਾ ਹੈ : " ਦੁਨੀਆਂ ਤੇ ਹੋਰ ਦੁਨੀਆਂ, ਚੱਕਰਾਂ ਤੇ ਹੋਰ ਚੱਕਰ, ਇਹ ਸਭ ਪ੍ਰਮਾਤਮਾਂ ਦੇ ਹੁਕਮ ਅੰਦਰ ਚਲਦੇ ਹਨ। ਰੱਬ ਆਪਣੀ ਇਸ ਕਿਰਿਆ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਹੈ ਅਤੇ ਇਸਨੂੰ ਆਪਣੀ ਮਰਜੀ ਅਨੁਸਾਰ ਚਲਾਉਂਦਾ ਹੈ। ਇਸ ਧਰਤੀ ਤੋਂ ਪਰੇ ਹੋਰ ਬਹੁਤ ਧਰਤੀਆਂ ਹਨ ਅਤੇ ਉਹਨਾਂ ਸਭ ਧਰਤੀਆਂ ਨੂੰ ਕਿਹੜੀ ਤਾਕਤ ਨੇ ਚੁਕਿਆ ਹੈ । ਕਿਸੇ ਬਲਦ ਨੇ ਨਹੀਂ ਬਲਕਿ ਸਿਰਫ ਪ੍ਰਮਾਤਮਾਂ ਨੇ ਆਪਣੀ ਤਾਕਤ ਨਾਲ ਹੀ ਚੁਕਿਆ ਹੈ । ਪ੍ਰਮਾਤਮਾਂ ਦੇ ਇਕ ਹੁਕਮ ਨਾਲ ਹੀ ਧਰਤੀ ਦਾ ਵਿਸਥਾਰ ਹੋਇਆ ਹੈ ਅਤੇ ਲੱਖਾਂ ਦਰਿਆ ਵਗਣ ਲਗ ਪਏ ਹਨ । ਅਣਗਿਨਤ ਧਰਤੀਆਂ ਥੱਲੇ ਤੇ ਅਣਗਿਣਤ ਉਪਰ ਹਨ, ਇਸਦੀ ਹੱਦ ਲੱਭਦਿਆਂ ਲੱਭਦਿਆਂ ਇਨਸਾਨ ਥੱਕ ਗਏ ਹਨ ਪਰ ਇਸਦੀ ਹੱਦ ਕੋਈ ਨਹੀਂ ਲੱਭ ਸਕਦਾ। ਜਿਨੇ ਵੀ ਇਲਾਕੇ, ਦੁਨੀਆਂ, ਤਾਰਾ-ਮੰਡਲ ਆਦਿ ਰੱਬ ਨੇ ਬਣਾਏ ਹਨ ਸਭ ਉਸਦੀ ਵਡਿਆਈ ਦੇ ਗੀਤ ਗਾ ਰਹੇ ਹਨ । ਜ੍ਹਿਨਾਂ ਨੂੰ ਪ੍ਰਮਾਤਮਾਂ ਦੇ ਨਾਮ ਨਾਲ ਚਾਨਣ ਹੋਇਆ ਹੈ ਉਹ ਸਾਰੇ ਉਸਦੀ ਪ੍ਰਸ਼ੰਸਾ ਕਰ ਰਹੇ ਹਨ । ਪ੍ਰਮਾਤਮਾਂ ਦੇ ਘਰ ਦੇ ਭੰਡਾਰ ਭਰੇ ਪਏ ਹਨ ਉਸਨੇ ਸਭ ਭੰਡਾਰ ਇਕੋ ਵਾਰ ਹੀ ਹਮੇਸ਼ਾਂ ਹਮੇਸ਼ਾਂ ਲਈ ਭਰ ਦਿੱਤੇ ਹਨ । ਕਿਨੇ ਹੀ ਇੰਦਰ, ਚੰਦ, ਸੂਰਜ ਅਤੇ ਕਈ ਤਾਰਾ-ਮੰਡਲ, ਕਈ ਸਿੱਧ, ਬੁੱਧ, ਨਾਥ, ਕਈ ਤਰਾਂ ਦੇ ਦੇਵੀ ਦੇਵਤੇ, ਰਾਖਸ਼ਸ, ਮੁਨੀ ਤੇ ਕਈ ਸਾਗਰ ਰਤਨਾ ਭਰੇ ਹਨ । ਮੇਰੇ ਪਿਆਰੇ ਮਿਤੱਰ ਕ੍ਰਿਸ ਹੈਮਰ, ਤੂੰ ਕਹਿੰਦਾ ਹੈਂ ਕਿ "ਮੈਨੂੰ ਤੇਰੇ ਇਸਾਈ ਮੱਤ ਬਾਰੇ ਵਿਚਾਰ ਸੁਣ ਕੇ ਬਹੁਤ ਬੁਰਾ ਲਗਿਆ ਹੈ ਅਤੇ ਇਸਤਰਾਂ 'ਬੱਚੇ (ਇਸਾਈਅਤ) ਨੂੰ ਪਾਣੀ ਦੇ ਟੱਬ ਤੋਂ ਬਾਹਰ ਸੁੱਟਣ' ਦੀ ਗਲਤੀ ਨਾ ਕਰ" ਹੁਣ ਸੁਣ, ਤੂੰ ਮੇਰੇ ਸਿੱਖ ਧਰਮ ਨੂੰ ਅਪਨਾਉਣ ਦੇ ਪ੍ਰੋਗਰਾਮ ਨੂੰ 'ਬੱਚੇ ਨੂੰ ਪਾਣੀ ਦੇ ਟੱਬ ਤੋਂ ਬਾਹਰ ਸੁੱਟਣ' ਵਾਂਗ ਕਿਉਂ ਕਹਿ ਰਿਹਾ ਹੈਂ। ਮੈ ਇਸ ਕਰਕੇ ਇਹ ਤਬਦੀਲੀ ਨਹੀਂ ਕਰ ਰਹੀ ਕਿ ਮੇਰਾ ਇਸਾਈਅਤ ਬਾਰੇ ਤਜਰਬਾ ਮਾੜਾ ਹੈ ।ਮੇਰਾ ਤਜਰਬਾ ਮਾੜਾ ਕਿਵੇਂ ਹੋ ਸਕਦਾ ਹੈ ਜਦ ਕਿ ਮੈਂ ਸਭ ਜਾਣ ਗਈ ਹਾਂ ਕਿ ਇਸਾਈਅਤ ਇਕ ਛੋਟੇ ਬੱਚੇ ਵਾਂਗ ਹੈ । ਮੇਰੇ ਮਾਪਿਆਂ ਨੇ ਵੀ ਮੈਨੂੰ ਸਿੱਖ ਧਰਮ ਅਪਨਾਉਣ ਤੋਂ ਮਨਾਹ ਕੀਤਾ ਕਿ ਸਿੱਖ ਧਰਮ ਅਜੇ ਥੋੜੇ ਸਮੇ ਤੋਂ ਬਣਿਆਂ ਹੈ। ਮੈ ਉਹਨਾਂ ਨੂੰ ਵੀ ਦਸਿਆ ਕਿ ਉਹ ਕਿਸਤਰਾਂ ਸਿੱਖ ਧਰਮ ਬਾਰੇ ਗਲਤ ਫਹਿਮੀ ਅਤੇ ਅਣਜਾਣ ਪੁਣੇ ਵਿਚ ਹਨ । ਮੈ ਉਹਨਾਂ ਨੂੰ ਸਮਝਾਇਆ ਕਿ ਇਸਾਈਅਤ 2000 ਸਾਲ ਪਹਿਲਾਂ ਸ਼ੁਰੂ ਹੋਈ । ਇਹ ਇਕ ਬਹੁਤ ਹੀ ਸ਼ੁਰੁਆਤੀ ਸਮਝ ਰੱਖਣ ਵਾਲੇ ਇਨਸਾਨ ਦੀ ਕੋਸ਼ਿਸ਼ ਸੀ, ਇਸ ਕਰਕੇ ਇਹ ਅਜੇਤੱਕ ਸ਼ੁਰੂਆਤੀ ਹੀ ਹੈ। ਮੈ ਆਪਣੇ ਮਾਪਿਆਂ ਨੂੰ ਦਸਿਆ ਕਿ ਸਿੱਖ ਧਰਮ ਇਕ ਬ੍ਰਹਮ-ਸਾਇੰਸ ਦੇ ਅਧਾਰ ਤੇ ਹੈ। ਤੂੰ ਸਿਤਾਰਿਆਂ ਬਾਰੇ ਕੁਝ ਲਾਈਨਾਂ ਬਾਈਬਲ ਵਿਚੋਂ ਲਿਖੀਆਂ ਹਨ, ਪਰ ਜਿਸ ਸ਼ਖਸ਼ ਨੇ ਲਿਖਿਆ ਹੈ ਉਸਨੂੰ ਤਾਰਿਆਂ ਬਾਰੇ ਕੋਈ ਅੰਦਾਜਾ ਨਹੀਂ ਕਿ ਇਹ ਸਾਡੇ ਸੂਰਜ ਵਾਂਗ ਬਹੁਤ ਗਰਮ ਸੂਰਜ ਹੁੰਦੇ ਹਨ ਨਾ ਕਿ ਉਹ ਠੰਡੀ ਰੇਤ ਦੇ ਇਕ ਚਮਕਦੇ ਕਿਣਕੇ ਵਾਂਗ ਅਕਾਸ਼ ਵਿਚ ਚਮਕਦੇ ਹਨ । ਬਹੁਤ ਸਾਰੇ ਮੇਰੇ ਰਿਸ਼ਤੇਦਾਰ ਵੀ ਇਹੀ ਸਮਝਦੇ ਹਨ ਕਿ ਬਾਈਬਲ ਕਹਿੰਦੀ ਹੈ ਕਿ ਤਾਰੇ ਪ੍ਰਮਾਤਮਾਂ ਦੀ ਅਕਾਸ਼ੀ ਦੀਵਾਰ ਤੇ ਲੱਗੇ ਹੋਏ ਵਾਲਪੇਪਰ ਦੀ ਤਰਾਂ ਹਨ ਇਸਤੋਂ ਵੱਧ ਕੁਝ ਨਹੀਂ। ਸਿਰਫ ਸਿੱਖ ਧਰਮ ਹੀ ਸਪਸ਼ਟ ਕਹਿੰਦਾ ਹੈ ਕਿ ਤਾਰੇ ਸੂਰਜ ਹਨ ਕਿਉਂਕਿ ਗੁਰੁ ਗਰੰਥ ਸਾਹਿਬ ਇਹਨਾਂ ਨੂੰ ਸੂਰਜ ਮੰਡਲ ਭਾਵ ਤਾਰਾ ਮੰਡਲ ਦਸਦਾ ਹੈ। ਮੈ ਕਦੀ ਇਹ ਨਹੀਂ ਕਿਹਾ ਕਿ ਗੁਰੂ ਜੀ ਸਭ ਤੋਂ ਉਪਰ ਹਨ, ਮੈ ਜੋ ਕਿਹਾ ਉਹ ਇਹ ਹੈ ਕਿ ਪਹਿਲੇ ਮਹਾਨ ਗੁਰੂ ਨਾਨਕ ਜੀ 'ਉਹ ਰੌਸ਼ਨੀ ਜੋ ਹਨੇਰਾ ਦੂਰ ਕਰਦੀ ਹੈ' ਨੇ ਕਈ ਧਾਰਮਕ ਕਵਿਤਾਵਾਂ ਲਿਖੀਆਂ ਹਨ ਜੋ ਸਾਡੇ ਤਾਰਾ-ਮੰਡਲ ਬਾਰੇ ਦਸਦੀਆਂ ਹਨ। ਸਿੱਖ ਧਰਮ ਕਹਿੰਦਾ ਹੈ ਕਿ ਸਿਰਫ ਇਕ ਹੀ ਸੱਚਾ ਗੁਰੂ ਹੈ, ਜੋ ਕਿ ਇਕ ਸੱਚਾ ਪ੍ਰਮਾਤਮਾਂ ਹੈ। ਜੱਦੋਂ ਮੈ ਗੁਰੂ ਨਾਨਕ ਪਹਿਲਾ ਮਹਾਨ ਹੋਣ ਦੀ ਗੱਲ ਕਰਦੀ ਹਾਂ ਤਾਂ ਮੇਰਾ ਮਤਲਬ 'ਪਹਿਲਾ ਮਹੱਲਾ' ਤੋਂ ਹੈ ਇਸਦਾ ਮਤਲਬ ਪ੍ਰਮਾਤਮਾਂ ਨਹੀਂ। ਗੁਰੂ ਜੀ ਪ੍ਰਮਾਤਮਾਂ ਦੇ ਬਾਅਦ ਇਕ ਮਹਾਨ ਹਸਤੀ ਹਨ ਜੋ ਕਿ ਉਸ ਪ੍ਰਮਾਤਮਾਂ ਦੇ ਥੱਲੇ ਹਨ। ਗੁਰੂ ਸ਼ਬਦ ਦੋ ਅੱਖਰਾਂ ਤੋਂ ਬਣਿਆ ਹੈ, ਗੁ + ਰੂ, ਗੁ ਦਾ ਅਰਥ ਹੈ ਚਾਨਣਾ ਅਤੇ ਰੂ ਦਾ ਅਰਥ ਹੈ ਹਨੇਰਾ, ਇਕੱਠਾ ਹੋਕੇ ਇਹ ਦਸਦਾ ਹੈ ਕਿ 'ਉਹ ਚਾਨਣਾ ਜੋ ਹਨੇਰਾ ਦੂਰ ਕਰਦਾ ਹੈ, ਮਤਲਬ ਕਿ ਗੁਰੂ, ਹਨੇਰੇ ਨੂੰ ਦੂਰ ਕਰਨ ਵਾਲਾ ।ਸਪਸ਼ਟ ਤੌਰਤੇ 10 ਮਹਾਨ ਗੁਰੂਆਂ ਨੇ ਸੱਭ ਤੋਂ ਉਪਰ ਪ੍ਰਮਾਤਮਾਂ ਦੇ ਹੁਕਮ ਅਨੁਸਾਰ ਕੰਮ ਕੀਤਾ। ਗੁਰੂ ਨਾਨਕ ਜੀ ਨੇ 'ਯਿਸੂ' ਦੀ ਤਰਾਂ ਯਾਤਰਾ ਕੀਤੀਆਂ ਫਰਕ ਸਿਰਫ ਇਹ ਹੈ ਕਿ ਨਾਨਕ ਜੀ ਨੇ ਬਹੁਤ ਦੂਰ-ਦੂਰ ਤੱਕ ਯਾਤਰਾ ਕੀਤੀ। ਉਹਨਾਂ ਦੀਆਂ ਯਾਤਰਾਵਾਂ ਦੀ ਕੁਲ ਗਿਣਤੀ ਕਰੀਏ ਤਾਂ ਸਾਰੀ ਧਰਤੀ ਦੇ 3 ਚੱਕਰ ਬਣ ਜਾਂਦੇ ਹਨ। ਬਲਕਿ ਆਉਣ ਵਾਲੇ ਸਮੇ ਵਿੱਚ ਸਾਰੇ ਮੁਲਕਾਂ ਦੇ ਇਤਹਾਸਕ ਰਿਕਾਰਡ ਇਕੱਠੇ ਕਰਨ ਤੇ ਇਹ ਇਸਤੋਂ ਵੀ ਜਿਆਦਾ ਹੋਣ, ਜਿਵੇਂ ਕਿ ਇਟਲੀ ਦੇ ਪਿੰਡਾਂ ਦੇ ਲੋਕਾਂ ਦੇ ਬਜੁਰਗ ਦਸਦੇ ਹਨ ਕਿ ਗੁਰੂ ਨਾਨਕ ਜੀ ਉਹਨਾਂ ਨੂੰ ਵੀ ਮਿਲੇ ਸਨ। ਇਸਤਰਾਂ ਚੀਨ ਦੇ ਕਈ ਸ਼ੂਬਿਆਂ ਦੀਆਂ ਸਰਕਾਰਾਂ ਦਸਦੀਆਂ ਹਨ, ਨਾਨਕ ਜੀ ਉੱਥੇ ਵੀ ਗਏ ਸਨ ਅਤੇ ਉਹਨਾਂ ਦੇ ਸੂਬੇ 'ਨਾਨਕਿਨ' ਦਾ ਨਾਮ ਨਾਨਕ ਜੀ ਦੇ ਉੱਥੇ ਆਉਣ ਦੀ ਯਾਦ ਵਿੱਚ ਰੱਖਿਆ ਗਿਆ । ਅਗਰ ਤੂੰ Genesis or Torah ਪੜ੍ਹੇਂਗਾ ਤਾਂ ਉਸ ਵਿਚ ਇਕ ਅਧਿਆਏ ਹੈ ਜਿਸਦਾ ਨਾਂ 'ਔਰਤ ਦਾ ਸਰਾਪ' ਹੈ ਜਿਹੜਾ ਕਿ ਆਦਮੀ ਦੀ ਬਣੀ ਬਾਈਬਲ ਦਸਦੀ ਹੈ ਕਿ ਪ੍ਰਮਾਤਮਾਂ ਨੇ ਔਰਤ ਨੂੰ ਸਜਾ ਦਿੱਤੀ ਹੈ ਕਿਉਂਕਿ ਇਕ ਮਿਥਹਾਸਕ ਔਰਤ ਨੇ ਮਰਦ ਨੂੰ ਮਨਾਹ ਕੀਤਾ ਫਲ ਖਾਣ ਲਈ ਦੇ ਦਿੱਤਾ ਸੀ । ਜਦੌਂ ਸਮਾਂ ਮਿਲਿਆ ਤਾਂ ਮੈ ਤੈਨੂੰ ਇਸਦੇ ਸਹੀ ਸਹੀ ਸ਼ਬਦ ਵੀ ਦੱਸ ਦਿਆਂਗੀ । ਬਾਈਬਲ ਦਾ ਇਹ ਅਧਿਆਏ ਦਸਦਾ ਹੈ ਕਿ ਔਰਤ ਨੂੰ 'ਮਾਸਕ ਧਰਮ' ਪ੍ਰਮਾਤਮਾਂ ਦੇ ਸਰਾਪ ਕਰਕੇ ਆਉਂਦਾ ਹੈ। ਇਹ ਜੈਨਿਸਸ ਇਹ ਵੀ ਕਹਿੰਦਾ ਹੈ ਕਿ ਔਰਤ ਦੇ ਪਤੀ ਨੂੰ ਇਸਦੇ ਸਿਰ ਵਿੱਚ ਮਾਰਨਾ ਚਾਹੀਦਾ ਹੈ । Bible, Old Testaments or Torah ਪੜ੍ਹੇਂਗਾ ਤਾਂ ਤੈਨੂੰ ਪਤਾ ਲਗੇਗਾ ਇਸ ਵਿਚ ਔਰਤ ਬਾਰੇ ਕਿਨੀ ਨਫਰਤ ਭਰੀ ਗਈ ਹੈ। ਇਹ ਤਾਂ ਇੱਥੌਂ ਤੱਕ ਕਹਿੰਦੀ ਹੈ ਕਿ ਔਰਤ ਨੂੰ ਆਦਮੀ ਦੇ ਹੀ ਅਧੀਨ ਹੋਣਾ ਚਾਹੀਦਾ ਹੈ । ਮੈ ਇਕ ਐਮ. ਡੀ. ਹਾਂ ਅਤੇ ਮੈਨੂੰ ਕੋਈ ਵੀ ਬਾਈਬਲ ਦਾ ਠੇਕੇਦਾਰ ਇਹ ਨਹੀਂ ਦੱਸ ਸਕਦਾ ਕਿ ਮੈਂ ਕੀ ਕਰਾਂ। ਮੈਂ ਆਪਣੇ ਪ੍ਰੇਮੀ ਨੂੰ ਵੀ ਕਹਿ ਦਿੱਤਾ ਹੈ ਕਿ ਮੈਂ ਸਿੱਖ ਧਰਮ ਅਪਣਾ ਰਹੀ ਹਾਂ, ਅਗਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਤਾਂ ਉਹ ਕਿਸੇ ਸੜਕ ਤੇ ਟੱਕਰਾਂ ਮਾਰ ਸਕਦਾ ਹੈ। ਉਸਨੇ ਕਿਹਾ ਹੈ ਕਿ ਜੋ ਤੂੰ ਕਰਨਾ ਚਾਹੁੰਦੀ ਹੈਂ, ਉਹ ਵੀ ਅਜਿਹਾ ਹੀ ਕਰਨਾ ਚਾਹੁੰਦਾ ਹੈ। ਮਂY ਉਸਨੂੰ ਸਿੱਖ ਧਰਮ ਬਾਰੇ ਬਹੁਤ ਸਾਰੀਆਂ ਕਿਤਾਬਾਂ ਪੜ੍ਹਾ ਰਹੀ ਹਾਂ ਅਤੇ ਉਹ ਗੁਰੂਆਂ ਦੀ ਸ਼ਿਖਸ਼ਾ ਤੋਂ ਬਹੁਤ ਪ੍ਰਭਾਵਤ ਹੋਇਆ ਹੈ। ਕ੍ਰਿਸ ਹੈਮਰ, ਮਂY ਬਹੁਤ ਸਾਰੇ ਧਰਮਾਂ ਬਾਰੇ ਪੜ੍ਹਿਆ ਹੈ, ਹਰ ਕਿਸੇ ਵਿੱਚ ਕੋਈ ਨਾ ਕੋਈ ਕਮੀ ਹੈ, ਸਿਰਫ ਸਿੱਖ ਧਰਮ ਹੀ ਮੇਰੀ ਹਰ ਪਰਖ ਵਿੱਚ ਖਰਾ ਉਤਰਿਆ ਹੈ। ਮੈ ਸਿੱਖ ਧਰਮ ਵਿੱਚ ਕਮੀਆਂ ਲਭਣ ਦੀ ਹਰ ਕੋਸ਼ਿਸ਼ ਕੀਤੀ ਹੈ, ਪਰ ਕੋਈ ਕਮੀ ਨਹੀਂ ਲੱਭ ਸਕੀ। ਜਦੋਂ ਮੈ ਪਹਿਲੀ ਵਾਰ ਇੱਕ ਸਿੱਖ ਨੂੰ ਦੇਖਿਆ ਤਾਂ ਮੈਂ ਸੋਚਿਆ ਕਿ ਇਹ ਕੋਈ ਮੁਸਲਮਾਨ ਹੈ। ਬਾਅਦ ਵਿੱਚ ਪਤਾ ਲਗਿਆ ਕਿ ਬਹuਤੇ ਮੁਸਲਮਾਨ ਪੱਗ ਨਹੀਂ ਪਹਿਨਦੇ, ਸਿੱਖ ਹੀ ਪੱਗ ਪਹਿਨਦੇ ਹਨ ਕਿਉਂਕਿ ਇਸਦੇ ਨਾਲ ਖੋਪੜੀ ਦੀਆਂ ਹੱਡੀਆਂ ਆਪਣੇ ਟਿਕਾਣੇ ਰਹਿਦੀਆਂ ਹਨ। ਪੱਗ ਇਹ ਵੀ ਦੱਸਦੀ ਹੈ ਕਿ ਸਿੱਖ ਕਿਸੇ ਦੇ ਥੱਲੇ ਜਾਂ ਹੇਠਾਂ ਨਹੀਂ ਹਨ ਸਿਰਫ ਪ੍ਰਮਾਤਮਾਂ ਹੀ ਉਸਦੇ ਉੱਪਰ ਹੈ। ਸਿੱਖ ਧਰਮ ਦੇ ਬਹੁਤ ਸਾਰੇ ਗੁਣਾਂ ਵਿੱਚੋਂ ਇਕ ਔਰਤ ਪੱਖੀ ਹੋਣ ਕਰਕੇ ਮੈਂ ਸਿਖ ਧਰਮ ਨੂੰ ਅਪਣਾ ਰਹੀ ਹਾਂ। ਅੱਜ ਦੇ ਸਮੇ ਮੁਤਾਬਕ ਸਿੱਖ ਧਰਮ ਇੱਕ ਬਹੁਤ ਹੀ ਮਾਡਰਨ ਧਰਮ ਹੈ। ਮੇਰਾ ਹੁਣ ਵਾਲਾ ਧਰਮ, ਅੱਜ ਦੇ ਸਮੇ ਅਨੁਸਾਰ ਮੇਰੀਆਂ ਜਰੂਰਤਾਂ ਪੂਰੀਆਂ ਨਹੀਂ ਕਰਦਾ। ਇਹ ਇਸਤਰਾਂ ਨਹੀਂ ਕਿ ਮੇਰੇ ਐਮ. ਡੀ. ਕਰਨ ਦੇ ਬਾਅd ਮੈਨੂੰ ਕੋਈ 'Old Testaments' ਦੇ ਮੁਤਾਬਕ ਰਸੋਈ ਵਿੱਚ ਵਾੜ ਦੇਵੇ ਕਿਉਂਕਿ ਕਿਸੇ ਅਖਾਉਤੀ ਮਰਦ-ਰੱਬ ਨੇ ਕਿਹਾ ਹੈ ਕਿ ਔਰਤ ਦਾ ਟਿਕਾਣਾ ਰਸੋਈ ਵਿੱਚ ਹੀ ਹੈ। ਬੇਸ਼ੱਕ ਮੈਂ ਰਸੋਈ ਵਿੱਚ ਕੰਮ ਕਰਦੀ ਹਾਂ, ਜਦੋਂ ਮੈਨੂੰ ਕੋਈ ਬਜਾਰੀ ਰੈਸਟੋਰੈਂਟ ਦੀ ਚੀਜ਼ ਚੰਗੀ ਨਹੀਂ ਲਗਦੀ ਤਾਂ ਮੈਂ ਆਪ ਪਕਾਉਂਦੀ ਹਾਂ। ਦਸਵੇਂ ਮਹਾਨ ਗੁਰੂ ਗੋਬਿੰਦ ਸਿੰਘ ਜੀ, ਇਕ ਵਾਰ ਜਦੋਂ ਜੰਗਲਾਂ ਵਿੱਚ ਜਾ ਰਹੇ ਸਨ ਤਾਂ ਉਹਨਾਂ ਨੇ ਤੰਬਾਕੂ ਦੇ ਬੂਟੇ ਦੇਖੇ। ਉਹਨਾਂ ਨੇ ਉਸੇ ਵੇਲੇ ਘੋੜੇ ਤੋਂ ਉੱਤਰ ਕੇ ਉਹ ਸਾਰੇ ਪੌਦੇ ਤਲਵਾਰ ਨਾਲ ਕੱਟਕੇ ਪੈਰਾਂ ਨਾਲ ਮਸਲ ਦਿੱਤੇ ਅੱਤੇ ਮਿੱਟੀ ਵਿੱਚ ਦਬਾ ਦਿੱਤੇ। ਜਦੋਂ ਉਹਨਾਂ ਦੇ ਪੈਰੋਕਾਰਾਂ ਜੋ ਕਿ ਕਈ ਧਰਮਾਂ ਨਾਲ ਸਬੰਧ ਰਖਦੇ ਸਨ, ਪੁਛਿਆ ਕਿ ਇਹ ਪੌਦੇ ਤੁਸੀਂ ਕਿauN ਬਰਬਾਦ ਕੀਤੇ ਹਨ, ਤਾਂ ਉਹਨਾਂ ਕਿਹਾ ਕਿ ਸ਼ਰਾਬ ਤਾਂ ਸਿਰਫ ਇਕ ਨਸਲ ਖਰਾਬ ਕਰਦੀ ਹੈ ਪਰ ਤੰਬਾਕੂ ਤਾਂ ਕਈ ਨਸਲਾਂ ਬਰਬਾਦ ਕਰ ਦਿੰਦਾ ਹੈ। ਕ੍ਰਿਸ ਹੈਮਰ, ਤੈਨੂੰ ਪਤਾ ਹੀ ਹੈ ਕਿ ਤਕਰੀਬਨ ਚਾਰ ਸਾਲ ਪਹਿਲਾਂ ਹੀ ਸਾਇੰਸਦਾਨਾਂ ਨੇ ਇਹ ਪਤਾ ਲਗਾਇਆ ਹੈ ਕਿ ਨਾ ਸਿਰਫ ਤੰਬਾਕੂ ਪੀਣ ਵਾਲਾ ਬਲਕਿ ਉਸਦੇ ਪਾਸ ਰਹਿਣ ਵਾਲੇ ਦੂਸਰੇ ਇਨਸਾਨ , ਉਹਨਾਂ ਦੇ ਬੱਚੇ, ਬੱਚਿਆਂ ਦੇ ਅਗੇ ਬੱਚੇ, ਇਥੋਂ ਤੱਕ ਕਿ ਪੈਦਾ ਹੋਣ ਵਾਲੇ ਬੱਚਿਆਂ ਦੀਆਂ ਜਿੰਦਗੀਆਂ ਵੀ ਬਰਬਾਦ ਕਰ ਦਿੰਦਾ ਹੈ। ਕਿਉਂਕਿ ਦਸਵੇਂ ਮਹਾਨ ਗੁਰੂ ਪ੍ਰਮਾਤਮਾਂ ਨਾਲ ਜੁੜੇ ਹੋਏ ਸਨ ਇਸਲਈ ਉਹਨਾਂ ਨੂੰ ਅਸਲੀ ਸਾਇੰਸ ਦੀ ਸਚਾਈ ਦਾ ਪਤਾ ਸੀ। ਕੀ, ਜਿਹਨਾਂ ਲੋਕਾਂ ਨੇ ਪਵਿਤੱਰ ਬਾਈਬਲ ਲਿੱਖੀ ਉਹਨਾਂ ਨੂੰ ਤੰਬਾਕੂ ਬਾਰੇ ਪਤਾ ਨਹੀਂ ਸੀ, ਉਹਨਾਂ ਦਾ ਉਸ ਪ੍ਰਮਾਤਮਾਂ ਨਾਲ ਸਬੰਧ hI ਨਹੀਂ ਸੀ ? ਸਿਰਫ ਸਿੱਖ ਹੀ ਐਸਾ ਧਰਮ ਹੈ ਜਿਸਨੇ ਆਪਣੇ ਗੰਰਥ ਵਿੱਚ ਤੰਬਾਕੂ ਦੀ ਵਰਤੋੰ ਦੀ ਮਨਾਹੀ ਕੀਤੀ। ਸੰਤ ਸਿੰਘ ਖਾਲਸਾ ਜੋ ਕਿ ਐਮ. ਡੀ. ਹਨ, ਦਾ ਅੰਗਰੇਜੀ ਵਿਚ ਤਜਰਮਾਂ ਪੜ੍ਹ ਕੇ ਦੇਖ ਲੈ, ਜੋ ਕਿ ਕਹਿੰਦਾ ਹੈ ਕਿ ਰੱਬ ਮੇਰੇ ਤੇ ਮਿਹਰ ਕਰੇਗਾ ਤਾਂ ਮੈ ਸਿੱਖੀ ਦੀ ਪਵਿੱਤਰ ਤੇ ਅਸਲੀ ਡਿਗਰੀ ਹਾਸਲ ਕਰ ਸਕਾਂ। ਕ੍ਰਿਸ, ਮੇਰੇ ਕਈ ਡਾਕਟਰ ਸਾਥੀਆਂ ਨੇ 50ਵੇਂ ਦਹਾਕੇ ਵਿੱਚ ਬੇਬਸ ਬੱਚਿਆਂ ਦੀਆਂ ਵਾਧੂ ਪੈਸਾ ਕਮਾਉਣ ਵਾਸਤੇ ਸੁੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਿ ਇਸਨਾਲ ਕਈ ਤਰਾਂ ਦੀਆਂ ਬਿਮਾਰੀਆਂ ਤੇ ਹੋਰ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਮੈਂ ਆਪਣੀ ਅਗਲੀ ਨੌਕਰੀ ਵੇਲੇ ਕੋਈ 70 ਦੇ ਕਰੀਬ ਸਇੰਸਦਾਨਾਂ ਦੀਆਂ ਖੋਜਾਂ ਦਾ ਹਵਾਲਾ ਦਿਆਂਗੀ ਅਤੇ ਆਪਣੀ ਗੱਲ ਨੂੰ ਸਾਬਤ ਕਰਾਂਗੀ। ਮੈਂ ਸਿਰਫ ਤੈਨੂੰ ਹੀ ਗਲਤ ਸਾਬਤ ਨਹੀਂ ਕਰਾਂਗੀ ਬਲਕਿ ਕੋਈ ਸਿੱਖ ਵੀ ਅਜਿਹਾ ਕਰਦਾ ਤਾਂ ਉਸਨੂੰ ਵੀ ਗਲਤ ਸਾਬਤ ਕਰਾਂਗੀ। ਕ੍ਰਿਸ, 'ਯਿਸੂ' ਨੇ ਵੀ ਸੁੰਨਤ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਇਹ ਇਕ ਸ਼ੈਤਾਨੀ ਰਸਮ ਸੀ। ਕੋਈ ਵੀ ਰੱਬ ਦਾ ਪਿਆਰਾ ਕਿਸੇ ਨੂੰ ਵੀ ਇਹ ਇਨਸਾਨੀ ਖੁਸ਼ੀ ਦੇਣ ਵਾਲਾ ਹਿੱਸਾ ਕੱਟਣ ਲਈ ਨਹੀਂ ਕਹੇਗਾ। ਪਿਛਲੇ 12 ਸਾਲ ਤੋਂ ਹਰ ਐਤਵਾਰ ਮY ਚਰਚ ਜਾਂਦੀ ਸੀ ਪਰ ਹੁਣ ਮੈਂ ਹਫਤੇ ਦੇ ਕਿਸੇ ਵੀ ਦਿਨ ਆਪਣੀ ਸਹੂਲਤ ਅਨੁਸਾਰ ਗੁਰਦੁਆਰੇ ਜਾਇਆ ਕਰਾਂਗੀ ਤੇ ਉੱਥੇ ਬਜਾਏ ਜੁਸ਼ੀਲੀਆਂ ਉਪਨਿਸ਼ਦਾਂ ਸੁਣਨ ਦੇ ਰੁਹਾਨੀ ਕੀਰਤਨ ਤੇ ਸ਼ਬਦਾਂ ਦਾ ਅਨੰਦ ਮਾਣਾਂਗੀ। ਕ੍ਰਿਸ ਹੈਮਰ, ਸਿਰਫ ਇਕ ਓਂਕਾਰ ਜਾਂ ਇਕ ਕਰਤਾ ਦਾ ਨਾਮ ਹੀ ਅਮੋਲਕ ਹੈ ਨਾ ਕਿ 'ਯਿਸੂ' ਦਾ। ਮੇਰਾ ਖਿਆਲ ਹੈ ਕਿ ਤੂੰ ਇਕ ਧਾਰਮਕ ਕੱਟੜਵਾਦੀ ਹੈਂ, ਜਿਸਦੀ ਸਿੱਖ ਧਰਮ ਹਿਮਾਇਤ ਨਹੀਂ ਕਰਦਾ ਕਿਉਂਕਿ ਕੱਟੜਵਾਦ ਪ੍ਰਮਾਤਮਾਂ ਨਾਲ ਸਬੰਧ ਜੋੜਨ ਵਿੱਚ ਇਕ ਦੀਵਾਰ ਖੜੀ ਕਰ ਦੇਂਦਾ ਹੈ। ਸਿੱਖ ਦੂਸਰਿਆਂ ਵਾਂਗ ਆਪਣਾ ਧਰਮ ਫੈਲਾਉਣ ਵਿੱਚ ਵਕਤ ਬਰਬਾਦ ਨਹੀਂ ਕਰਦੇ ਕਿਉਂਕਿ ਕੋਈ ਵੀ ਹੀਰੇ ਵੰਡਦਾ ਨਹੀਂ ਫਿਰਦਾ। ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਇਸ ਅਸਲੀ ਹੀਰੇ ਨਾਲ ਮਿਲਾਪ ਹੋ ਗਿਆ ਹੈ। ਮੈਂ ਆਸ ਕਰਦੀ ਹਾਂ ਕਿ ਮੇਰੀ ਬੁੱਧੀ ਮੈਨੂੰ ਇਸ ਬਹੁਤ ਹੀ ਅਗਾਂਹਵੱਧੂ ਗੁਰੂ (ਚਾਨਣ, ਜੋ ਹਨੇਰਾ ਦੂਰ ਕਰਦਾ ਹੈ) ਦੀਆਂ ਰੁਹਾਨੀ ਸਿਖਿਆਵਾਂ ਤੇ ਚਲਣ ਦੀ ਹਿੰਮਤ ਦੇਵੇ। ਦੇਖ ਮੈਂ ਇਕੱਲੀ ਹੀ ਨਹੀਂ ਜਾਣਦੀ ਕਿ ਪੱਗ ਸਿਰ ਦੀਆਂ ਹੱਡੀਆਂ ਨੂੰ ਦਰੁਸਤ ਰੱਖਦੀ ਹੈ, ਇਹ ਇਕ ਫਿਜਿਕਸ ਸਾਂਇਸ ਦਾ ਅਸੂਲ ਹੈ ਨਾ ਕਿ ਹਿੰਦੁਸਤਾਨੀ ਸਭਿਅਤਾ । ਸਿੱਖੀ ਆਉਣ ਵਾਲੇ ਸਮੇਂ ਤੋਂ ਹੈ ਜਦਕਿ ਹਿੰਦੁਸਤਾਨੀ ਪਿਛਲੇ ਸਮੇਂ ਤੋਂ ਹੈ, ਤੁਸੀਂ ਜਿਹੜਾ ਮਰਜੀ ਰਸਤਾ ਅਪਨਾ ਸਕਦੇ ਹੋ। ਤੇਰੀਆਂ ਦਲੀਲਾਂ ਤੋਂ ਪਤਾ ਲਗਦਾ ਹੈ ਕਿ ਤੂੰ ਪਹਿਲਾਂ ਹੀ ਗਲਤ ਫੈਸਲਾ ਲੈ ਚੁੱਕਾ ਹੈਂ। ਗੁਰੂ ਜੀ ਮਹਾਨ ਸਨ ਤੇ ਰਹਿਣਗੇ, ਤੂੰ ਉਹਨਾਂ ਦੀ ਮਹਾਨਤਾ ਜਾਂ ਤਾਕਤ ਨੂੰ ਘੱਟ ਨਹੀਂ ਕਰ ਸਕਦਾ। ਕੁਝ ਹੋਰ ਸਿੱਖਾਂ ਨੇ ਲਿਖਿਆ ਹੈ ਕਿ 'ਪੰਜਾਬੀ ਸਿੱਖ' ਆਪਣੇ ਵਾਲ ਕਟਾ ਕੇ ਪੱਛਮੀ ਤਰਜ ਦੇ ਕਰ ਰਹੇ ਹਨ। ਇਹ ਉਹਨਾਂ ਤੇ ਉਹਨਾਂ ਦੇ ਮਾਪਿਆਂ ਦੀ ਸਿੱਖੀ ਦੀ ਰੁਹਾਨੀਅਤ ਬਾਰੇ ਘਟੀਆ ਸਮਝ ਦਾ ਨਤੀਜਾ ਹੈ। ਹੀਰਿਆਂ ਨੂੰ ਗਵਾ ਕੇ ਉਹ ਮੇਰਾ ਜਰਾ ਜਿਨਾਂ ਵੀ ਨੁਕਸਾਨ ਨਹੀਂ ਕਰ ਰਹੇ ਬਲਕਿ ਆਪਣਾ ਹੀ ਨੁਕਸਾਨ ਕਰ ਰਹੇ ਹਨ। ਮੈ ਇਕ ਮਾਡਰਨ ਅਮਰੀਕਨ ਹਾਂ ਅਤੇ ਮੈਂ ਜਾਣਦੀ ਹਾਂ ਕਿ ਗੁਰੂਆਂ (ਚਾਨਣ, ਜੋ ਹਨੇਰਾ ਦੂਰ ਕਰਦਾ ਹੈ) ਦੀ ਸਿਖਸ਼ਾ ਅਤੇ ਰਹੁਰੀਤ ਨੂੰ ਅਪਣਾ ਕੇ ਹੋਰ ਵੀ ਮਾਡਰਨ ਹੋ ਜਾਵਾਂਗੀ । ਜੇਕਰ ਪੰਜਾਬੀ ਸਿੱਖ ਗਲਤ ਵਿਵਹਾਰ ਕਰਦੇ ਹਨ ਤਾਂ ਉਹ ਆਪਣਾ ਕੀਮਤੀ ਸਮਾਂ ਗੁਆ ਰਹੇ ਹਨ। ਮੈਂ ਸਾਰੇ ਧਰਮਾਂ ਬਾਰੇ ਵਿਚਾਰ ਕੀਤੀ ਹੈ, ਪਰ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ ਜੋ ਕਿ ਇਸ ਬ੍ਰਹਿਮੰਡ ਦੇ ਕਿਸੇ ਵੀ ਗ੍ਰਹਿ ਤੇ ਅੱਜ ਦੀ ਸ਼ਕਲ ਵਿੱਚ ਹਮੇਸ਼ਾਂ ਕਾਇਮ ਰਹੇਗਾ, ਭਾਵੇਂ ਕਿ ਪੰਜਾਬੀ ਸਿੱਖ ਇਸਦੇ ਹਰਤਰਾਂ ਦੇ ਭਰਪੂਰ ਗਿਆਨ ਦੇ ਹੱਕਦਾਰ ਰਹਿਣ ਜਾਂ ਨਾ ਰਹਿਣ। ਮੈਂ ਪਿਛਲੇ ਮੈਡੀਕਲ ਐਜੁਕੇਸ਼ਨ ਸੈਮੀਨਾਰ ਤੇ 'ਕੜਾ' ਪਹਿਨ ਲਿਆ ਤਾਂ ਮੇਰੇ ਕੁਝ ਸਾਥੀਆਂ ਨੇ ਮੈਨੂੰ ਇਸ ਬਾਰੇ ਪੁਛਿਆ, ਮੈ ਉਹਨਾਂ ਨੂੰ ਦਸਿਆ ਕਿ ਇਹ ਸਿੱਖ ਧਰਮ ਵਾਸਤੇ ਹੈ ਤਾਂ ਉਹਨਾਂ ਨੇ ਇਸ ਬਾਰੇ ਜਾਨਣ ਲਈ ਬਹੁਤ ਦਿਲਚਸਪੀ ਦਿਖਾਈ । ਉਹਨਾਂ ਵਿੱਚੋਂ ਦੋ ਔਰਤਾਂ ਨੇ ਪੁਛਿਆ ਕਿ ਸਿੱਖ ਧਰਮ ਦੀਆਂ ਤਜਰਮੇ ਕੀਤੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ। Khalsa Consensus Translation ਦੇ ਪੰਨਾਂ 14 ਨੇ ਜਰੂਰ ਉਹਨਾਂ ਦੀ ਦਿਲਚਸਪੀ ਵਧਾਈ ਹੋਵੇਗੀ । ਅਗਰ ਪ੍ਰਮਾਤਮਾਂ ਨੇ ਮੈਨੂੰ ਹੋਰ ਸਮਾਂ ਦਿੱਤਾ ਤਾਂ ਮੈ ਜਾਣਦੀ ਹਾਂ ਕਿ ਇਸਤਰਾਂ ਹੋਰ ਵੀ ਬਹੁਤ ਸਾਰੇ ਲੋਕ ਸਿੱਖ ਧਰਮ ਬਾਰੇ ਜਾਣਕਾਰੀ ਲੈਣਗੇ । ਮੈ ਕਿਸੇ ਸਿੱਖ ਨੂੰ ਸਿੱਖ ਧਰਮ ਬਾਰੇ ਕਿਸੇ ਗੈਰ-ਸਿੱਖ ਨੂੰ ਜਾਣਕਾਰੀ ਦਿੰਦੇ ਨਹੀਂ ਦੇਖਿਆ। ਇਕ ਤਰਾਂ ਇਹ ਚੰਗਾ ਵੀ ਹੈ ਕਿਉਂਕਿ ਮੈਨੂੰ ਲਾਗਲੇ ਸਿੱਖਾਂ ਨੇ ਬਹੁਤ ਗਲਤ ਜਾਣਕਾਰੀ ਦਿੱਤੀ। ਮਿਸਾਲ ਦੇ ਤੌਰਤੇ ਕੁਝ ਲੋਕਾਂ ਨੇ ਕਿਹਾ ਕਿ ਮੀਟ ਖਾਣਾ ਚੰਗਾ ਹੈ ਕਿਉਂਕਿ ਗੁਰੂ (ਚਾਨਣ, ਜੋ ਹਨੇਰਾ ਦੂਰ ਕਰਦਾ ਹੈ) ਵੀ ਮੀਟ ਖਾਂਦੇ ਸਨ। ਜਦੋਂ ਮੈਂ ਉਹਨਾਂ ਕੋਲੋਂ ਇਸਦਾ ਸਬੂਤ ਮੰਗਿਆ ਤਾਂ ਉਹਨਾਂ ਨੇ ਕੁਝ ਬੇਕਾਰ ਤਜਰਮੇ ਦੇ ਦਿੱਤੇ। ਮੈ ਉਹਨਾਂ ਨਾਲ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਇਸਬਾਰੇ ਪਤਾ ਲਗਾਇਆ ਕਿ ਗੁਰੂ ਜੀ ਨੇ ਜਾਨਵਰਾਂ ਨੂੰ ਮਾਰਨ ਤੇ ਉਹਨਾਂ ਤੇ ਅਤਿਆਚਾਰ ਕਰਨ ਦੇ ਖਿਲਾਫ ਸਖਤ ਹਦਾਇਤ ਕੀਤੀ ਸੀ। ਮੇਰੇ ਵਰਗੇ ਇਨਸਾਨ ਵਾਸਤੇ ਇਹ ਜਾਨਣਾ ਬਹੁਤ ਜਰੂਰੀ ਸੀ ਕਿ ਗੁਰੂ ਜੀ ਮੀਟ ਖਾਣ ਦੀ ਕਦੀ ਵੀ ਹਿਮਾਇਤ ਨਹੀਂ ਕਰ ਸਕਦੇ ਕਿਉਂਕਿ ਮੀਟ ਖਾਣਾ ਸਿਹਤ ਲਈ ਹਾਨੀਕਾਰਕ ਹੈ ਅਤੇ ਜਿੰਦਗੀ ਨੂੰ ਖਤਮ ਕਰਨਾ ਹੋਰ ਵੀ ਸ਼ਰਮਿੰਦਗੀ ਭਰਿਆ ਹੈ। ਮੈਂ 12 ਸਾਲ ਪਹਿਲਾਂ ਹੀ ਮੀਟ ਖਾਣਾ ਛੱਡ ਦਿੱਤਾ ਸੀ ਜਦੋਂ ਕਿ ਅਜੇ ਮੈਂ ਸਿੱਖਾਂ ਬਾਰੇ ਕੁਝ ਵੀ ਨਹੀਂ ਜਾਣਦੀ ਸੀ । ਪ੍ਰਮਾਤਮਾਂ ਦਾ ਸ਼ੁਕਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ, ਖੁਦ ਗੁਰੂਆਂ ਨੇ ਲਿਖਿਆ ਹੈ, ਉਹਨਾਂ ਤੋਂ ਬਾਅਦ ਕਿਸੇ ਹੋਰ ਨੇ ਨਹੀਂ" । ਔਰਤਾਂ ਦੀ ਰੁਹਾਨੀ ਤਾਕਤ 1995 ਵਿੱਚ ਅੰਮ੍ਰਿਤਸਰ ਵਿਖੇ "ਵਰਲਡ ਸਿੱਖ ਸਮੇਲਨ" ਦੁਰਾਨ 'ਔਰਤਾਂ ਦੇ ਸਮੇਲਨ' ਸਮੇ ਬੀਬੀ ਸ਼ਾਂਤੀ ਕੌਰ ਖਾਲਸਾ (ਅਮਰੀਕਨ ਬੀਬੀ ਜੈਨਟ ਲਾਂਟ) ਵੱਲੋਂ ਪੜ੍ਹਿਆ ਗਿਆ ਸੰਦੇਸ਼ : ਬਾਣਾ (ਪਹਿਰਾਵਾ) – ਖਾਲਸਾ ਪਹਿਰਾਵਾ ਸਾਡਾ ਇਕ ਝੰਡੇ ਦੀ ਤਰਾਂ ਹੈ, ਇਹ ਦਸਦਾ ਹੈ ਕਿ ਅਸੀਂ ਕੀ ਹਾਂ। ਜੇਕਰ ਅਸੀਂ ਕਿਸੇ ਫਿਲਮੀ ਕਲਾਕਾਰ ਦੀ ਤਰਾਂ ਕਪੜੇ ਪਾਉਂਦੇ ਹਾਂ ਤਾਂ ਅਸੀਂ ਦਸਦੇ ਹਾਂ ਕਿ ਅਸੀਂ ਫਿਲਮੀ ਹਾਂ । ਜੇਕਰ ਅਸੀਂ ਕਿਸੇ ਭਿਖਾਰੀ ਦੀ ਤਰਾਂ ਕਪੜੇ ਪਾਉਂਦੇ ਹਾਂ ਤਾਂ ਅਸੀਂ ਦੁਨੀਆਂ ਨੂੰ ਦਸਦੇ ਹਾਂ ਕਿ ਸਾਡਾ ਇਸ ਸਮਾਜ ਵਿੱਚ ਕੀ ਦਰਜਾ ਹੈ । ਜੇਕਰ ਅਸੀਂ ਖਾਲਸਾ ਦਾ ਬਾਣਾ (ਪਹਿਰਾਵਾ) ਪਾਉਂਦੇ ਹਾਂ ਤਾਂ ਇਸ ਨਾਲ ਸਾਡੀ ਤਾਕਤ ਦਾ ਪਤਾ ਲਗਦਾ ਹੈ ਅਤੇ ਸਾਨੂੰ ਕੋਈ ਵੱਡੇ ਤੋਂ ਵੱਡਾ ਵੀ ਬੇਧਿਆਨ ਨਹੀਂ ਕਰ ਸਕਦਾ। ਇਸ ਲਈ ਬਾਣਾ (ਪਹਿਰਾਵਾ) ਮਹਾਨਤਾ ਦੀ ਨਿਸ਼ਾਨੀ ਹੈ। ਖਾਲਸਾ ਦੇ ਪੰਜ ਕਕਾਰ-ਕੇਸ, ਕੰਘਾ, ਕਛਿਹਰਾ, ਕੜਾ ਤੇ ਕਿਰਪਾਨ- ਬਾਣਾ ਹੈ ਅਤੇ ਇਹਨਾਂ ਵਿਚੋਂ ਹਰਇਕ ਦੀ ਆਪਣੀ ਆਪਣੀ ਖੂਬਸੂਰਤੀ ਤੇ ਵਿਸ਼ੇਸ਼ਤਾ ਹੈ। ਇਸਨਾਲ ਸਾਨੂੰ ਤਾਕਤ ਤੇ ਖੂਬਸੂਰਤੀ ਦੋਵੇਂ ਮਿਲਦੇ ਹਨ। ਬਾਣਾ, ਇਕ ਵਾਹਿਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧ ਰਖਦਾ ਹਾਂ ਅਤੇ ਗੁਰੂ ਜੀ ਮੇਰੇ ਨਾਲ । "ਮੈ ਖਾਲਸੇ ਨਾਲ ਸਬੰਧ ਰਖਦਾ ਹਾਂ ਅਤੇ ਖਾਲਸਾ ਮੇਰੇ ਨਾਲ ਜਿਵੇਂ ਪਾਣੀ ਦੀ ਇਕ ਬੂੰਦ ਸਾਗਰ ਨਾਲ ਹਮੇਸ਼ਾਂ ਲਈ ਮਿਲ ਜਾਂਦੀ ਹੈ- ਗੁਰੂ ਗੋਬਿੰਦ ਸਿੰਘ ਜੀ"। ਮੈਂ ਆਪਣੀ ਕਹਾਣੀ ਅਤੇ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਜੋ ਕਿ 'ਖਾਲਸੇ ਦੇ ਬਾਣੇ' ਬਾਰੇ ਹੈ। 23 ਸਾਲ ਪਹਿਲਾਂ ਮੈਂ ਜਦੋਂ ਸਿੱਖ ਬਣੀ, ਮੈਂ ਇਸਤੋਂ ਪਹਿਲਾਂ ਕਦੀ ਹਿੰਦੁਸਤਾਨੀ ਸਿੱਖ ਔਰਤ ਨਹੀਂ ਵੇਖੀ ਸੀ ਅਤੇ ਮਂY ਬਹੁਤ ਘੱਟ ਅਮਰੀਕਨ ਸਿੱਖ ਔਰਤਾਂ ਨੂੰ ਜਾਣਦੀ ਸੀ। ਪਰ ਮੈਨੂੰ ਪਤਾ ਸੀ ਕਿ ਕੇਸ ਤੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਕਾਰਾਂ ਦਾ ਹਿੱਸਾ ਹਨ। ਮੈਂ ਇਹ ਵੀ ਜਾਣਦੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਾਹਿਦਾ ਕੀਤਾ ਸੀ ਕਿ, "ਜਦੋਂ ਤੱਕ ਖਾਲਸਾ ਦੱਸੇ ਹੋਏ ਰਸਤੇ ਤੇ ਚਲੇਗਾ ਤਾਂ ਉਸਨੂੰ ਮੇਰੀ ਸਾਰੀ ਤਾਕਤ ਹਾਸਲ ਹੋਵੇਗੀ, ਪਰ ਜਦੋਂ ਖਾਲਸਾ ਇਸਤੋਂ ਉਲਟ ਰਸਤੇ ਤੇ ਜਾਵੇਗਾ ਤਾਂ ਉਸਨੂੰ ਮੇਰੀ ਤਾਕਤ ਨਹੀਂ ਮਿਲੇਗੀ –ਗੁਰੂ ਗੋਬਿੰਦ ਸਿੰਘ ਜੀ"। ਮੈਂ 18 ਸਾਲਾਂ ਦੀ ਨੋਜੁਆਨ ਔਰਤ, ਪੁਰੀ ਉਮੰਗਾਂ ਨਾਲ ਭਰੀ ਜਿੰਦਗੀ ਵਾਲੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਮੁਤਾਬਕ ਇਹ ਕਦੀ ਵੀ ਖਿਆਲ ਨਹੀਂ ਆਇਆ ਕਿ ਮੈਂ ਪੱਗ (ਦਸਤਾਰ) ਨਾ ਬੰਨ੍ਹਾਂ । ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਦਸਤਾਰ ਬੰਨ੍ਹਦਾ ਹੈ ਤਾਂ ਮੈਂ ਕੌਣ ਹੁੰਦੀ ਹਾਂ ਨਾ ਬਨ੍ਹਣ ਵਾਲੀ, ਸੋ ਮੈਂ ਪੂਰੀ ਸ਼ਰਧਾ ਨਾਲ ਪੱਗ ਬੰਨ੍ਹੀ। ਜਦੋਂ ਮੈਂ ਪਹਿਲਾਂ ਪੱਗ ਬੰਨ੍ਹੀ ਤਾਂ ਇਸਦਾ ਮੇਰੇ ਤੇ ਬਹੁਤ ਹੀ ਹੈਰਾਨਕੁਨ ਤੇ ਫੌਰੀ ਅਸਰ ਹੋਇਆ ਸ਼ਰੀਰਕ ਤੌਰ ਤੇ(ਫਿਜ਼ੀਆਲੋਜੀਕਲੀ) ਕਿਹਾ ਜਾਵੇ ਤਾਂ ਪੱਗ ਦਾ ਪੂਰੇ ਸ਼ਰੀਰ ਤੇ ਬਹੁਤ ਚਮਤਕਾਰੀ ਅਸਰ ਹੁੰਦਾ ਹੈ। ਇਨਸਾਨ ਦੀ ਖੋਪੜੀ ਠੋਸ ਨਹੀਂ ਹੁੰਦੀ, 52 ਚਾਲੂ ਪਲੇਟਾਂ (ਟੁਕੜਿਆਂ) ਦੀ ਬਣੀ ਹੁੰਦੀ ਹੈ। ਇਹਨਾਂ ਪਲੇਟਾਂ ਦਾ ਅਪਣੇ ਟਿਕਾਣੇ ਤੇ ਰਹਿਣ ਦਾ ਸਾਡੇ ਦਿਮਾਗ ਅਤੇ ਸ਼ਰੀਰ ਤੇ ਪੂਰਾ ਪੂਰਾ ਅਸਰ ਹੁੰਦਾ ਹੈ। ਦਿਮਾਗ ਦੇ ਇਲਾਜ ਕਰਨ ਵਾਲੇ ਡਾਕਟਰ ਬਹੁਤ ਸਾਰੀਆਂ ਦਿਮਾਗੀ ਤੇ ਆਮ ਬਿਮਾਰੀਆਂ ਦੇ ਲਈ ਖੋਪੜੀ ਦੀ ਵਿਉਂਤ ਨੂੰ ਠੀਕ ਕਰਕੇ ਇਲਾਜ ਕਰਦੇ ਹਨ। ਪੱਗ ਬੰਨਣ ਨਾਲ, ਖੋਪੜੀ ਦੀਆਂ ਪਲੇਟਾਂ ਨੂੰ ਆਪਣੈ ਆਪ ਸਹੀ ਦਬਾਉ ਨਾਲ ਵਿਉਂਤ ਮਿਲਦੀ ਹੈ, ਇਸਤਰਾਂ ਖੋਪੜੀ ਦੀਆਂ ਹੱਡੀਆਂ ਸਾਰਾ ਦਿਨ ਆਪਣੇ ਆਪ ਠIk ਟਿਕਾਣੇ ਤੇ ਰਹਿੰਦੀਆਂ ਹਨ। ਦਿਮਾਗੀ ਕੰਮਾਂ ਤੇ ਤਨਾਉ ਨਾਲ ਖੋਪੜੀ ਦੀਆਂ ਹੱਡੀਆਂ ਦੀ ਤਰਤੀਬ ਵਿਗੜ ਜਾਂਦੀ ਹੈ, ਪੱਗ ਖੋਪੜੀ ਦੀ ਤਰਤੀਬ ਨੂੰ ਬਿਲਕੁਲ ਟਿਕਾਣੇ ਰਖਦੀ ਹੈ, ਇਸਤਰਾਂ ਇਹ ਸਾਡੀ ਸ਼ਰੀਰਕ ਤੇ ਮਾਨਸਿਕ ਤਾਕਤ ਨੂੰ ਬਰਕਰਾਰ ਰੱਖਦੀ ਹੈ। ਏਸੇ ਤਰਾਂ ਵਾਲਾਂ ਵਿੱਚ ਰੋਜ਼ ਕੰਘੀ ਕਰਨ ਨਾਲ ਸਿਰ ਦੇ ਹਰ ਹਿੱਸੇ ਦੇ ਐਕਉਪ੍ਰੈਸ਼ਰ ਪਵਾਂਇਟ ਨੂੰ ਪ੍ਰੈਸ਼ਰ ਮਿਲਦਾ ਹੈ, ਇਸਨਾਲ ਇਨਸਾਨ ਨੂੰ ਉੱਚ ਦਰਜੇ ਦੀ ਰੁਹਾਨੀ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਸਭ ਮੈਨੂੰ ਜਦੋਂ ਮੈਂ ਪਹਿਲੇ ਦਿਨ ਖਾਲਸੇ ਦੀ ਦਿੱਤੀ ਹੋਈ ਦਸਤਾਰ ਬੰਨ੍ਹੀ ਤਾਂ ਮਹਿਸੂਸ ਹੋਇਆ। ਪਰ ਜਿਵੇਂ ਕਿ ਤੁਸੀਂ ਅੰਦਾਜਾ ਲਾ ਸਕਦੇ ਹੋ ਕਿ ਪੱਗ ਬੰਨਣ ਦਾ ਸ਼ਰੀਰਕ ਅਸਰ ਤੋਂ ਜਿਆਦਾ ਸਮਾਜਕ ਅਸਰ ਵੀ ਹੁੰਦਾ ਹੈ, ਪੱਗ ਬੰਨ੍ਹਣਾ ਇਕ ਵੱਖਰੇ ਰਸਤੇ ਤੇ ਚਲਣਾ ਹੈ। ਮੇਰੇ ਮਾਪੇ ਤੇ ਦੋਸਤ ਇਹ ਵੇਖ ਕੇ ਹੈਰਾਨ ਰਹਿ ਗਏ ਸਨ, ਉਹਨਾਂ ਨੇ ਸਮਝਿਆ ਕਿ ਉਹਨਾਂ ਨੇ ਮੈਨੂੰ ਗੁਆ ਲਿਆ ਹੈ ਪਰ ਇਸਤਰਾਂ ਨਹੀਂ ਸੀ। ਜਦੋਂ ਕਿ ਵੱਖਰੇ ਰਸਤੇ ਚਲਣ ਨਾਲ ਮੈ ਹੋਰ ਵੀ ਦ੍ਰਿੜ ਹੋ ਗਈ ਸਾਂ ਤੇ ਆਪਣੇ ਆਲੇ ਦੁਆਲੇ ਹਰ ਕਿਸੇ ਦਾ ਖਿਆਲ ਰੱਖਣ ਲਗ ਪਈ ਸਾਂ ਕਿਉਂਕਿ ਮੈਂ ਜੋ ਕੁਝ ਵੀ ਕਰਦੀ ਸਾਂ ਤਾਂ ਹਰ ਕੋਈ ਇਸਦਾ ਬਹੁਤ ਪ੍ਰਚਾਰ ਕਰਨ ਲਗ ਪਿਆ ਸੀ । ਮੈਂ ਹੁਣ ਜਦੋਂ ਕਿ ਪੱਗ ਦੇ ਫਾਇਦਿਆਂ ਦਾ ਤਜਰਬਾ ਹਾਸਲ ਕਰ ਲਿਆ ਹੈ ਤਾਂ ਮੈ ਇਮਾਨਦਾਰੀ ਨਾਲ ਕਹਿ ਸਕਦੀ ਹਾਂ ਕਿ ਇਸਤਰਾਂ ਨਾ ਕਰਕੇ ਤੁਸੀਂ ਬਹੁਤ ਸਾਰੇ ਫਾਇਦਿਆਂ ਨੂੰ ਗੁਆ ਰਹੇ ਹੋ। ਮੈਨੂੰ ਇਕ ਧਾਰਮਕ ਔਰਤ ਹੋਣ ਦਾ ਮਾਣ ਪ੍ਰਾਪਤ ਹੋ ਰਿਹਾ ਹੈ, ਜਦੋਂ ਕਿ ਮੈਂ ਆਪਣੇ ਆਪਨੂੰ ਅਜੇ ਵੀ ਬਹੁਤ ਸਾਰੇ ਭਰਮਾਂ ਭੁਲੇਖਿਆਂ ਵਿੱਚ ਭਰੀ ਹੋਈ ਸਮਝਦੀ ਹਾਂ। ਮੈ ਸਮਝਦੀ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਵਾਅਦੇ ਮੁਤਾਬਕ ਮੇਰੇ ਵਿੱਚ ਤਾਕਤ ਭਰ ਰਹੇ ਹਨ ਜਦੋਂ ਕਿ ਮੇਰੇ ਵਿੱਚ ਇੱਨੀ ਹਿਮੱਤ ਨਹੀਂ ਹੈ। ਇਹ ਖੂਬਸੂਰਤ ਦਸਤਾਰ, ਸਾਰੀ ਦੁਨੀਆਂ ਨੂੰ ਇਹ ਦੱਸ ਰਹੀ ਹੈ ਕਿ ਮੇਰਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ ਅਤੇ ਮੈ ਇਸ ਸਚਾਈ ਤੋਂ ਕਦੀ ਇਨਕਾਰ ਨਹੀਂ ਕਰ ਸਕਦੀ"। ਅਮਰੀਕਨ ਬੀਬੀ ਜੈਨਟ ਲਾਂਟ (ਸ਼ਾਂਤੀ ਕੌਰ ਖਾਲਸਾ)ਦੇ ਸਿੱਖ ਧਰਮ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਹੀ ਦੁਨੀਆਂ ਵਿੱਚ ਇਕ ਬਿਲਕੁਲ ਸੱਚਾ-ਸੁਚਾ, ਸਹੀ ਤੇ ਮਾਡਰਨ ਧਰਮ ਹੈ। ਇਸ ਵਿੱਚ ਲੱਖ ਯਤਨ ਕਰਨ ਤੇ ਵੀ ਕੋਈ ਕਮੀ ਨਹੀਂ ਲਭਦੀ। ਇਸ ਵਿੱਚ ਦੱਸੀ ਜੀਵਨ-ਜਾਚ ਹੀ ਉੱਤਮ ਹੈ ਅਤੇ ਹਰ ਪ੍ਰਾਣੀ ਨੂੰ ਇਸ ਭਵ ਸਾਗਰ ਤੋਂ ਪਾਰ ਲਗਾ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੱਸੀ ਹੋਈ ਗੁਰੂਆਂ ਦੀ ਸ਼ਿਖਸ਼ਾ ਹੀ ਸਭ ਤਰਾਂ ਦੇ ਭਰਮ-ਭੁਲੇਖੇ ਕੱਢਕੇ ਜਿੰਦਗੀ ਦੀ ਹਕੀਕਤ ਦਸਦੀ ਹੈ ਜੋ ਕਿ ਦੁਨੀਆਂ ਦਾ ਕੋਈ ਵੀ ਵਿਦਵਾਨ ਜਾਂ ਸਇੰਸਦਾਨ ਅੱਜ ਤੱਕ ਨਾ ਝੁਠਲਾ ਸਕਿਆ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਝੁਠਲਾ ਸਕੇਗਾ। ਫਿਰ ਵੀ ਅਸੀਂ (ਪੰਜਾਬੀ ਸਿੱਖ) ਜੋ ਕਿ ਇਸ ਮਹਾਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਦੇ AnuXweI ਹਾਂ ਇਸ ਹਕੀਕਤ ਨੂੰ ਆਪਣੇ ਬੱਚਿਆਂ ਤੇ ਬਾਕੀ ਦੁਨੀਆਂ ਨੂੰ ਦਸਣ ਵਿਚ ਕਾਮਯਾਬ ਨਹੀਂ ਹੋ ਰਹੇ। ਕਿਉਂ ਅਸੀਂ ਅਜੇ ਤੱਕ ਦੂਸਰੇ ਧਰਮਾਂ ਦੇ ਫੈਲਾਏ ਹੋਏ ਮੱਕੜ ਜਾਲ ਵਿੱਚੋਂ ਨਹੀਂ ਨਿਕਲ ਸਕੇ ? ਕਿਉਂ ਅਸੀਂ ਅਜੇ ਵੀ ਭਰਮਾਂ ਵਹਿਮਾਂ, ਕਰਮ ਕਾਡਾਂ ਅਤੇ ਝੂਠ ਅਪਰਾਧ ਵਿੱਚ ਫਸੇ ਹੋਏ ਹਾਂ? ਅਸਲ ਵਿੱਚ ਸਾਡੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ, ਵਿਚਾਰਨ ਅਤੇ ਅਮਲ ਕਰਨ ਦੀ ਬਹੁਤ ਘਾਟ ਹੈ। ਸਾਡੇ ਜਿਨੇ ਵੀ ਧਾਰਮਕ ਆਗੂ, ਪ੍ਰਚਾਰਕ ਅਤੇ ਧਰਮ ਅਸਥਾਨ ਹਨ ਉਹ ਵੀ ਕਰਮ ਕਾਡਾਂ ਨੂੰ ਹੀ ਬੜਾਵਾ ਦੇ ਰਹੇ ਹਨ ਜਦੋਂ ਕਿ ਜਿਆਦਾ ਜੋਰ ਗੁਰੁ ਗੰਰਥ ਸਾਹਿਬ ਤੇ ਸਿੱਖ ਇਤਹਾਸ ਪੜ੍ਹਨ, ਵਿਚਾਰਨ ਅਤੇ ਅਮਲ ਕਰਨ ਤੇ ਹੋਣਾ ਚਾਹੀਦਾ ਹੈ। ਗੁਰੁ ਗ੍ਰੰਥ ਸਾਹਿਬ ਦੇ ਹਰ ਸ਼ਬਦ ਨੂੰ ਸਹਿਜ ਭਾਵ ਨਾਲ ਪੜ੍ਹਨਾ, ਸੁਣਨਾ, ਵਿਚਾਰਨਾ ਅਤੇ ਅਮਲ ਕਰਨਾ ਹੀ ਜਿੰਦਗੀ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ । ਅਸੀਂ ਸਿਰਫ ਗੁਰਦੁਆਰੇ ਜਾਣ, ਪੈਸੇ ਜਾਂ ਪ੍ਰਸ਼ਾਦ ਆਦਿ ਚੜ੍ਹਾਣ, ਮੱਥਾ ਟੇਕਣ, ਪ੍ਰਸ਼ਾਦ ਜਾਂ ਲੰਗਰ ਛਕਣ, ਭਾਂਡੇ ਮਾਂਜਣ ਜਾਂ ਝਾੜੂ ਮਾਰਨ ਨੂੰ ਹੀ ਕਾਫੀ ਸਮਝਦੇ ਹਾਂ ਅਤੇ ਇਸ ਨਾਲ ਹੀ ਗੁਰੁ ਜੀ ਦਾ ਉਪਦੇਸ਼ ਪੂਰਾ ਕਰ ਲੈਂਦੇ ਹਾਂ। ਇਹ ਤਾਂ ਸਿਰਫ ਕਰਮ ਕਾਂਡ ਦੀ ਤਰਾਂ ਹੀ ਹੈ। ਇਸ ਤਰਾਂ ਕਰਨ ਨਾਲ ਹੀ ਤਾਂ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਸਾਹਿਬਾਨ ਜੀ ਦਾ ਉਪਦੇਸ਼ ਪੂਰਾ ਨਹੀਂ ਹੋ ਜਾਂਦਾ ਜਾਂ ਅਸੀਂ ਸਹੀ ਸਿੱਖ ਨਹੀਂ ਬਣ ਜਾਂਦੇ । ਸਾਨੂੰ ਗੁਰੁ ਗ੍ਰੰਥ ਸਾਹਿਬ ਜੀ ਦੇ ਹਰ ਸ਼ਬਦ ਨੂੰ ਚੰਗੀ ਤਰਾਂ ਬਾਰ ਬਾਰ ਪੜ੍ਹਨਾਂ ਜਾ ਸੁਣਨਾਂ, ਅਰਥ ਭਾਵ ਸਮਝਣਾਂ, ਉਸਨੂੰ ਵਿਚਾਰਨਾਂ ਤੇ ਫਿਰ ਰੋਜਾਨਾਂ ਜਿੰਦਗੀ ਵਿੱਚ ਅਮਲ ਵਿੱਚ ਲਿਆਉਣਾ ਹੀ ਪਵੇਗਾ। ਸਭ ਤੋਂ ਜਰੂਰੀ ਆਖਰੀ ਕੰਮ ਅਮਲ ਕਰਨਾ ਹੈ। ਇਸ ਸਾਰੇ ਅਮਲ ਦਾ ਮਤਲਬ ਆਪਣੇ ਵਿਚਾਰਾਂ ਨੂੰ ਗੁਰੂ ਜੀ ਦੇ ਵਿਚਾਰਾਂ ਅਨੁਸਾਰ ਕਰਨਾ। ਜੇਕਰ ਸਾਡੇ ਵਿਚਾਰ ਤੇ ਵਿਉਹਾਰ ਗੁਰੂ ਜੀ ਦੇ ਅਨੁਸਾਰ ਨਹੀਂ ਹੁੰਦੇ ਤਾਂ ਬਾਕੀ ਕੀਤਾ ਸਭ ਬੇਕਾਰ ਹੈ, ਅਸੀਂ ਕਦੀ ਵੀ ਗੁਰੁ ਵਾਲੇ ਨਹੀਂ ਬਣ ਸਕਦੇ। ਜੇਕਰ ਅਸੀਂ Awpxy Awp ਨੂੰ ਗੁਰੂਆਂ ਦੀ ਸ਼ਿਖਸ਼ਾ ਅਨੁਸਾਰ ਢਾਲ ਕੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦਿੱਤਾ ਹੁੰਦਾ ਤਾਂ ਅੱਜ ਸਾਰੀ ਦੁਨੀਆਂ ਸਿੱਖ ਬਣੀ ਹੁੰਦੀ ।ਦੁਨੀਆਂ ਵਿੱਚੋਂ ਲੜਾਈ ਝਗੜੇ, ਊਚ ਨੀਚ ਤੇ ਝੂਠ ਅਪਰਾਧ ਤੇ ਕਰਮ ਕਾਂਡ ਮਿਟ ਗਏ ਹੁੰਦੇ। ਅਸੀਂ ਤਾਂ ਅਜੇ ਤੱਕ ਆਪਣਾ ਘਰ ਹੀ ਨਹੀਂ ਸਵਾਰ ਸਕੇ ਤਾਂ ਬਾਕੀ ਦੁਨੀਆਂ ਨੂੰ ਕੀ ਦੱਸਣਾ ਹੈ। ਸਾਡੇ ਆਪਣੇ ਬੱਚੇ ਸਿੱਖੀ ਦੇ ਵਿਚਾਰਾਂ ਤੋਂ ਦੂਰ ਹੋ ਰਹੇ ਹਨ ਤੇ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ। ਇਸਦਾ ਵੱਡਾ ਕਾਰਨ ਸਾਡਾ ਅਮਲੀ ਤੇ ਅਸਲੀ ਜਿੰਦਗੀ ਨੂੰ ਛੱਡ ਕੇ ਕਰਮ ਕਾਂਡਾਂ ਵਿੱਚ ਫਸਣਾ ਹੀ ਹੈ। ਅਸੀਂ ਆਪ ਹੀ ਉਹਨਾਂ ਨੂੰ ਗਲਤ ਸੰਦੇਸ਼ ਦੇ ਰਹੇ ਹਾਂ ਅਤੇ ਉਹ ਸਾਡੇ ਕਰਮ ਕਾਂਡਾਂ ਨੂੰ ਮਨਣ ਤੋਂ ਇਨਕਾਰੀ ਹਨ । ਇਸ ਲਈ ਸਾਨੂੰ ਗੁਰੁ ਆਸ਼ੇ ਅਨੁਸਾਰ ਆਪਣੇ ਆਪ ਨੂੰ ਬਦਲਕੇ ਅਮਲੀ ਜੀਵਨ ਅਪਨਾਉਣਾ ਪਵੇਗਾ ਜਿਵੇਂ ਕਿ ਅਮਰੀਕਨ ਬੀਬੀ ਜੈਨਟ ਲਾਂਟ (ਸ਼ਾਂਤੀ ਕੌਰ ਖਾਲਸਾ) ਨੇ ਬਦਲਿਆ ਹੈ ਅਤੇ ਸਾਡੇ ਸਾਹਮਣੇ ਇਸਦੀ ਸੱਚੀ ਉਦਾਹਰਣ ਪੇਸ਼ ਕੀਤੀ ਹੈ। ਜੇਕਰ ਇਨੀ ਦੂਰ ਬੈਠੇ ਅਨਜਾਣ ਲੋਗ ਗੁਰੁ ਗ੍ਰੰਥ ਸਾਹਿਬ ਨੂੰ ਪੜ੍ਹਕੇ, ਸਮਝਕੇ, ਵਿਚਾਰਕੇ ਉਸਤੇ ਅਮਲ ਕਰ ਸਕਦੇ ਹਨ ਤਾਂ ਫਿਰ ਅਸੀਂ ਕਿਉਂ ਨਹੀਂ। ਅਸੀਂ ਨਿੱਤ ਨਵੇਂ ਗੁਰੂਦੁਆਰੇ ਤੇ ਡੇਰੇ ਆਦਿ ਬਣਾ ਰਹੇ ਹਾਂ ਪਰ ਗੁਰੁ ਗ੍ਰੰਥ ਸਾਹਿਬ ਜਾਂ ਗੁਰੂਆਂ ਦੀ ਦੱਸੀ ਸ਼ਿਖਸ਼ਾ ਕਿੱਥੇ ਹੈ। ਸਿਰਫ ਤੇ ਸਿਰਫ ਮਾਇਆ ਦਾ ਪਸਾਰਾ ਹੀ ਨਜਰ ਆ ਰਿਹਾ ਹੈ। ਕੀ ਇਸ ਨਾਲ ਸਿੱਖੀ ਵਿੱਚ ਵਾਧਾ ਹੋਇਆ ਹੈ? ਸਾਨੂੰ ਇਸ ਸੁਆਲ ਦਾ ਜੁਆਬ ਲਭਣਾ ਪਵੇਗਾ । ਜੇਕਰ ਅਸੀਂ ਸਿੱਖ ਜਾਂ ਸਿੱਖੀ ਨੂੰ ਅਸਲ ਰੂਪ ਵਿੱਚ ਵਧਾਉਣਾ ਹੈ ਤਾਂ ਸਾਨੂੰ ਕਰਮ ਕਾਂਡਾਂ ਨੂੰ ਛੱਡ ਕੇ ਹਕੀਕਤ ਦਾ ਪ੍ਰਚਾਰ ਕਰਨਾ ਪਵੇਗਾ। 1990 ਦੇ ਕਰੀਬ ਮੈਨੂੰ ਬਿਜਨਸ ਦੇ ਸਿਰਸਿਲੇ ਵਿੱਚ ਅਮਰੀਕਾ ਜਾਣ ਦਾ ਮੌਕਾ ਮਿਲਿਆ ਤਾਂ ਉਸ ਸਮੇਂ ਸ੍ਰ: ਹਰਭਜਨ ਸਿੰਘ ਯੋਗੀ ਜੀ ਉਥੇ ਅਮਰੀਕਨਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਬੜੇ ਹੀ ਸੁਚੱਜੇ ਢੰਗ ਨਾਲ ਕਰ ਰਹੇ ਸਨ। ਕੁਦਰਤੀ ਉਥy ਮੈਨੂੰ ਉਹਨਾਂ ਦੇ ਕਿਸੇ ਚੇਲੇ ਦੀ ਸ਼ਾਦੀ ਵਿੱਚ ਵੀ ਜਾਣਾ ਪਿਆ । ਲਾਵਾਂ ਤੋਂ ਪਹਿਲਾਂ ਸ਼ਬਦ ਕੀਰਤਨ ਹੋ ਰਿਹਾ ਸੀ ਜੋ ਅਮਰੀਕਨ ਸਿੱਖ ਹੀ ਕਰ ਰਹੇ ਸਨ। ਬਹੁਤ ਹੀ ਅਨੰਦਮਈ ਮਾਹੌਲ ਸੀ । ਜਿਸ ਸ਼ਬਦ ਦਾ ਗਾਇਨ ਹੋ ਰਿਹਾ ਸੀ, ਸਾਰੀ ਸੰਗਤ ਦੇ ਹੱਥਾਂ ਵਿਚ ਕੰਪਿਉਟਰ ਦੇ ਪ੍ਰਿੰਟਡ ਸ਼ਬਦਾਂ ਦੇ ਪੰਨੇ ਫੜੇ ਹੋਏ ਸਨ । ਉਸ ਸ਼ਬਦ ਨੂੰ ਸਾਰੀ ਸੰਗਤ ਗਾਇਨ ਕਰ ਰਹੀ ਸੀ। ਹਰ ਸ਼ਬਦ ਦਾ ਉਚਾਰਣ ਕੀ ਹੈ ਉਸਦਾ ਅਰਥ ਤੇ ਭਾਵ ਕੀ ਹੈ ਇਹ ਸਭ ਅੰਗਰੇਜੀ ਵਿਚ ਟ੍ਰਾਂਸਲੇਟ (ਤਜਰਮਾਂ) ਕੀਤਾ ਹੋਇਆ ਸੀ। ਇਹ ਸਭ ਦੇਖ ਕੇ ਮੈਨੂੰ ਪਤਾ ਲੱਗਾ ਕਿ ਯੋਗੀ ਜੀ ਨੇ ਇਹ ਸਭ ਕਿਸਤਰਾਂ ਤੇ ਕਿੰਨੀ ਮਿਹਨਤ ਕਰਕੇ ਸੰਭਵ ਕੀਤਾ ਹੈ। ਹੁਣ ਤਾਂ ਬਹੁਤ ਸਾਰੀਆਂ ਵੈਬਸਾਈਟਾਂ ਤੇ ਗੁਰੁ ਗ੍ਰੰਥ ਸਾਹਿਬ ਜੀ ਦਾ ਅੰਗਰੇਜੀ, ਪੰਜਾਬੀ ਤੇ ਹੋਰ ਵੀ ਜੁਬਾਨਾਂ ਵਿਚ ਅਰਥਾਂ ਸਹਿਤ ਤਜਰਮਾਂ ਮਿਲਣ ਲਗ ਪਿਆ ਹੈ। ਜਿਸਤੋਂ ਹਰ ਕੰਮਪਿਉਟਰ ਦੇ ਜਾਣਕਾਰ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਅਸੀਂ ਇੱਥੇ ਆਪਣੇ ਸਮਾਗਮਾਂ, ਕਰਿਤਨ ਦਰਬਾਰਾਂ ਜਾਂ ਨਗਰ ਕੀਰਤਨਾਂ ਵਿੱਚ ਅੱਜ ਤੱਕ ਅਜਿਹਾ ਨਹੀਂ ਕਰ ਸਕੇ ਕਿਉਂ? ਕਿਉਂਕਿ ਸਹੀ ਪ੍ਰਚਾਰ ਦੀ ਸਾਡੀ ਪ੍ਰਵਿਰਤੀ ਹੀ ਨਹੀਂ। ਇਹੀ ਕਾਰਨ ਹੈ ਸਾਡੇ ਪਾਠੀ ਜਾਂ ਰਾਗੀ ਸਿੰਘ ਸ਼ਬਦ ਗਾਇਨ ਕਰ ਰਹੇ ਹੁੰਦੇ ਹਨ ਪਰ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਉਚਾਰਣ ਠੀਕ ਕਰ ਰਹੇ ਹਨ ਜਾਂ ਗਲਤ ਕਿਉਂਕਿ ਸਾਨੂੰ ਠੀਕ ਜਾਂ ਗਲਤ ਨਾਲ ਕੋਈ ਮਤਲਬ ਹੀ ਨਹੀਂ ਹੁੰਦਾ। ਜੋ ਗੁਟਕੇ, ਪੰਜ ਗ੍ਰੰਥੀਆਂ ਜਾਂ ਸੰਪੂਰਨ ਬੀੜਾਂ ਆਦਿ ਸਭ ਬਿਨਾਂ ਅਰਥ ਭਾਵ ਦੇ ਛਪਦੀਆਂ ਹਨ। ਕੋਈ ਕੋਈ ਸਟੀਕ ਹੁਣ ਛਪਣ ਲਗੇ ਹਨ ਜਿਹਨਾਂ ਦੀ ਜਾਣਕਾਰੀ ਆਮ ਆਦਮੀ ਨੂੰ ਨਹੀਂ ਹੁੰਦੀ ਤੇ ਇਹਨਾਂ ਦੀ ਕੀਮਤ ਵੀ ਕਾਫੀ ਹੁੰਦੀ ਹੈ। ਦਾਸ ਦਾ ਵਿਚਾਰ ਹੈ ਕਿ ਗੁਰੂਆਂ ਦੀ ਸਾਰੀ ਬਾਣੀ ਅਰਥਾਂ ਸਾਹਿਤ ਹੀ ਛਪਣੀ ਚਾਹੀਦੀ ਹੈ। ਇਹ ਅਰਥਾਂ ਸਹਿਤ ਬਾਣੀ ਤੇ ਸਿੱਖ ਇਤਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਲੰਗਰ, ਪ੍ਰਸ਼ਾਦਿ ਦੀ ਤਰਾਂ ਬਿਲਕੁਲ ਮੁਫਤ ਵੰਡਿਆ ਜਾਣਾ ਚਾਹੀਦਾ ਹੈ। ਜੋ ਵੀ ਯਾਤਰੂ ਗੁਰਧਾਮਾਂ ਦੀ ਯਾਤਰਾ ਲਈ ਇੰਨੀ ਦੂਰ ਦੁਰਾਡੇ ਤੋਂ ਐਨਾ ਪੈਸਾ ਤੇ ਸਮਾਂ ਖਰਚ ਕਰਕੇ ਆਉਂਦੇ ਹਨ, ਉਹਨਾਂ ਨੂੰ ਸਿੱਖ ਇਤਹਾਸ ਤੇ ਗੁਰ ਬਾਣੀ ਜਰੂਰ ਮਿਲਣੀ ਚਾਹੀਦੀ ਹੈ ਤਾਕਿ ਇਸਨੂੰ ਪੜ੍ਹਕੇ, ਵਿਚਾਰਕੇ ਉਹਨਾਂ ਨੂੰ ਸਿੱਖ ਤੇ ਸਿੱਖੀ ਦਾ ਸਹੀ ਪਤਾ ਲਗ ਸਕੇ। ਇਹੀ ਵਿਚਾਰ ਦਾਸ ਰਾਮਗੜ੍ਹੀਆਂ ਅਤੇ ਵਿਸ਼ਵਕਰਮੀਆਂ ਬਾਰੇ ਲਿਖ ਚੁੱਕਾ ਹੈ। ਆਪਣੇ ਇਤਹਾਸ ਬਾਰੇ ਹਜਾਰਾਂ, ਲੱਖਾਂ ਦੀ ਗਿਣਤੀ ਵਿੱਚ ਲਿਟਰੇਚਰ ਬਣਵਾ ਕੇ ਵੰਡਿਆ ਜਾਣਾ ਚਾਹੀਦਾ ਹੈ ਤਾਕਿ ਹਰ ਘਰ ਤੇ ਹਰ ਸ਼ਖਸ਼ ਨੂੰ ਫ੍ਰੀ ਮਿਲ ਸਕੇ। ਯਾਦਗਾਰਾਂ ਬਨਾਉਣ ਦੇ ਨਾਲ ਨਾਲ ਆਪਣੇ ਇਤਹਾਸ ਦਾ ਪ੍ਰਚਾਰ ਵੀ ਬਹੁਤ ਜਰੂਰੀ ਹੈ। ਇਤਹਾਸਕ ਜਾਣਕਾਰੀ ਨਾਲ ਹੀ ਵਿਚਾਰ ਬਦਲੇ ਜਾ ਸਕਦੇ ਹਨ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters