Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਆਪਣੀ ਰਾਜਨੀਤਕ ਪਾਰਟੀ ਹੋਵੇ

ਵਿਸ਼ਵਕਰਮਾ ਬੰਸੀਆਂ ਦੀ ਆਪਣੀ ਰਾਜਨੀਤਕ ਪਾਰਟੀ ਹੋਵੇ। ਦਾਸ ਦੇ ਪਿਛਲੇ ਵਿਚਾਰਾਂ ਨੂੰ ਪੜ੍ਹਕੇ ਬਹੁਤ ਸਾਰੇ ਭਰਾਵਾਂ ਨੇ ਫੋਨ ਤੇ ਸੰਪਰਕ ਕਰਕੇ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਮੇਰੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ ਹੈ।ਜਿਹਨਾਂ ਨੇ ਮੇਰੇ ਨਾਲ ਵਿਚਾਰ ਵਟਾਂਦਰਾ ਕੀਤਾ ਉਹਨਾਂ ਵਿਚ ਕੁਝ ਪ੍ਰਮੁੱਖ ਸੱਜਣ ਇਸ ਪ੍ਰਕਾਰ ਹਨ : 1. ਸ੍ਰ: ਸਵਰਨ ਸਿੰਘ ਬਮਰਾਹ, ਨਕੋਦਰ। 2. ਸ੍ਰ: ਜੋਗਾ ਸਿੰਘ ਬਮਰਾਹ, ਅਹਿਮਦਗੜ੍ਹ। 3.ਸ੍ਰ: ਗੁਰਦੇਵ ਸਿੰਘ ਵਿਰਦੀ, ਜਲੰਧਰ। 4. ਸ਼ੀ੍ਰ: ਪਾਲੀ ਰਾਮ ਧਿਮਾਨ, ਸੁਨਾਮ। 5.ਸ੍ਰ: ਬਚਿੱਤਰ ਸਿੰਘ ਭੁਰਜੀ, ਲੁਧਿਆਣਾ । 6. ਸ੍ਰ: ਜਸਬੀਰ ਸਿੰਘ ਬੱਚੂ, ਜੱਬਲਪੁਰ। 7.ਸ੍ਰ: ਰਾਮ ਸਿੰਘ ਕਲਕੱਤੇ ਵਾਲੇ। 8. ਸ੍ਰ: ਜਗਜੀਤ ਸਿੰਘ ਰੀਹਲ, ਨਵੀਂ ਦਿੱਲੀ। 9.ਸ੍ਰ: ਰਜਿੰਦਰ ਸਿੰਘ ਭੁਲਰ, ਅੰਮ੍ਰਿਤਸਰ। 10. ਸ੍ਰ: ਸਵਰਨ ਸਿੰਘ ਬਰਗਾੜੀ, ਅੰਮ੍ਰਿਤਸਰ। 11.ਸ੍ਰ: ਬੀ. ਐਸ. ਉਭੀ, ਜਲੰਧਰ। 12. ਸ਼੍ਰੀ ਪੀ. ਆਰ. ਰਾਜਾਲ, ਅੰਬਾਲਾ। ਦਾਸ ਇਹਨਾਂ ਸਭ ਭਰਾਵਾਂ ਦਾ ਤਹਿਦਿਲੋਂ ਧੰਨਵਾਦੀ ਹੈ, ਜਿਹਨਾਂ ਨੇ ਮੇਰੀ ਇਤਨੀ ਹੌਂਸਲਾ ਅਫਜਾਈ ਕੀਤੀ ਹੈ।ਏਸੇ ਤਰਾਂ ਸ੍ਰ: ਮਿਲਵਰਤਨ ਸਿੰਘ ਜੀ, ਰਾਮਪੁਰਾਫੂਲ ਵਾਲਿਆਂ ਨੇ ਮੇਰੇ ਲੇਖ ' ਰਾਮਗੜ੍ਹੀਆ ਵਿਸ਼ਵਕਰਮਾਂ ਬੰਸੀਆਂ ਨੂੰ ਮਜਬੂਤ ਰਾਜਨੀਤਕ ਲੀਡਰਸ਼ਿਪ ਦੀ ਲੋੜ' ਤੇ ਆਪਣੇ ਵਿਚਾਰ ਪ੍ਰਗਟਾਏ ਹਨ।ਦਾਸ ਇਹਨਾਂ ਦਾ ਵੀ ਬਹੁਤ ਧੰਨਵਾਦੀ ਹੈ ਜਿਹਨਾਂ ਨੇ ਇਸ ਨਿਮਾਣੇ ਨੂੰ ਆਪਣੇ ਮਹਾਨ ਵਿਚਾਰਾਂ ਯੋਗ ਸਮਝ ਕੇ ਮਾਣ ਬਖਸ਼ਿਆ ਹੈ।ਸ੍ਰ: ਮਿਲਵਰਤਨ ਜੀ ਨੇ ਬਹੁਤ ਮਹੱਤਵ ਪੂਰਨ ਨੁਕਤੇ ਉਠਾਏ ਹਨ ਤੇ ਉਹਨਾਂ ਦਾ ਨਿਵਾਰਨ ਵੀ ਜਰੂਰੀ ਹੈ, ਜੋ ਸਾਰੀ ਕੌਮ ਨੂੰ ਇਸਬਾਰੇ ਵਿਚਾਰ ਕੇ ਹੱਲ ਕਰਨਾ ਚਾਹੀਦਾ ਹੈ। ਉਪਰ ਦੱਸੇ ਸਜੱਣਾਂ ਅਤੇ ਬਹੁਤ ਸਾਰੇ ਸਮਾਗਮਾਂ ਤੇ ਮੀਟਿੰਗਾਂ ਉਪਰੰਤ ਹੋਏ ਵਿਚਾਰ ਵਟਾਂਦਰੇ ਤੋਂ ਇਹ ਜਾਹਰ ਹੋ ਰਿਹਾ ਹੈ ਕਿ ਆਪਣੇ ਸਮਾਜ ਵਿਚ ਇਸ ਵੇਲੇ ਕਾਫੀ ਜਾਗਰਤਾ ਆ ਰਹੀ ਹੈ ਤੇ ਕੌਮੀ ਏਕਤਾ ਲਈ ਤੜਪ ਵੱਧ ਰਹੀ ਹੈ। ਹਰ ਸੰਸਥਾ ਤੇ ਕੌਮੀ ਰਹਿਨੁਮਾਂ ਕੌਮ ਨੂੰ ਇਕੱਠਾ ਹੋਇਆ ਦੇਖਣਾ ਚਾਹੁੰਦਾ ਹੈ ਅਤੇ ਇਸ ਲਈ ਭਰਪੂਰ ਯਤਨ ਹੋਣੇ ਸ਼ੁਰੂ ਹੋ ਗਏ ਹਨ ਤੇ ਲਗਦਾ ਹੈ ਕਿ ਮੰਜਲ ਹੁਣ ਜਿਆਦਾ ਦੂਰ ਨਹੀਂ ਹੈ।ਇਹ ਬਹੁਤ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ। ਆਖਿਰ ਆਪਸੀ ਗਲਬਾਤ ਤੇ ਸਹਿਮਤੀ ਨਾਲ ਹੀ ਅਸੀਂ ਆਪਣੇ ਨਿਸ਼ਾਨਿਆਂ ਨੂੰ ਹਾਸਲ ਕਰ ਸਕਦੇ ਹਾਂ।ਹੁਣ ਅਸਲੀ ਸੁਆਲ ਇਹ ਹੈ ਕਿ ਆਪਣੇ ਵਿਚਾਰਾਂ ਤੇ ਨਿਸ਼ਾਨਿਆਂ ਨੂੰ ਅਮਲੀ ਰੂਪ ਕਿਵੇਂ ਦਿੱਤਾ ਜਾਵੇ ਜਿਸ ਨਾਲ ਸਾਰੀ ਕੌਮ ਇਕ ਜੁੱਟ ਹੋ ਜਾਵੇ ਤੇ ਰਾਜਸੀ ਤਾਕਤ ਹਾਸਲ ਕਰਨ ਲਈ ਅੱਗੇ ਵੱਧੇ।ਦਾਸ ਇਸ ਸਬੰਧ ਵਿਚ ਪਹਿਲਾਂ ਵੀ ਕਈ ਵਾਰੀ ਲਿਖ ਚੁਕਿਆ ਹੈ ਫਿਰ ਵੀ ਹੁਣ ਕਿਉਂਕਿ ਇਸ ਵਿਸ਼ੇ ਤੇ ਖਾਸ ਵਿਚਾਰ ਹੋ ਰਹੀ ਹੈ ਇਸ ਲਈ ਆਪਣੇ ਵਿਚਾਰਾਂ ਨੂੰ ਆਪਣੇ ਭਰਾਵਾਂ ਤੇ ਆਪਣੀ ਕੌਮ ਨਾਲ ਦੁਬਾਰਾ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਮੇਰੇ ਵਿਚਾਰ ਸਾਰਿਆਂ ਨੂੰ ਪਸੰਦ ਨਾ ਆਉਣ ਪਰ ਕਹਿੰਦੇ ਹਨ ਕਿ " ਹੋ ਸਕਦਾ ਹੈ ਕਿ ਪਾਗਲ ਵੀ ਕੁਛ ਬਾਤ ਪਤੇ ਕੀ ਕਹਿ ਜਾਏ ਦੁਨੀਆਂ ਨਾ ਮਾਨੇ"। ਇਹੀ ਸੋਚ ਕਿ ਦਾਸ ਆਪਣੇ ਕੁਝ ਤੁੱਛ ਸੁਝਾਅ ਦੇਣਾ ਚਾਹੁੰਦਾ ਹੈ।ਜਿਵੇਂ ਮੇਰੇ ਸਤਿਕਾਰਯੋਗ ਵੀਰ ਸ੍ਰ: ਮਿਲਵਰਤਨ ਸਿੰਘ ਜੀ ਨੇ ਦੱਸਿਆ ਹੈ ਕਿ ਵਿਸ਼ਵਕਰਮਾਂ ਸਮਾਜ ਦੇ ਹਰ ਵਰਗ ਦੀਆਂ ਆਪਣੀਆਂ ਆਪਣੀਆਂ ਸਮਿਸਿਆਵਾਂ ਹਨ ਤੇ ਉਹਨਾਂ ਨੂੰ ਹੱਲ ਕੀਤੇ ਬਿਨਾ ਕੋਮ ਦੀ ਏਕਤਾ ਹੋਣੀ ਮੁਸ਼ਕਲ ਹੈ। ਦਾਸ ਇਸ ਨਾਲ ਪੂਰੀ ਤਰਾਂ ਸਹਿਮਤ ਹੈ ਤੇ ਇਸਦਾ ਜੋ ਹੱਲ ਮੇਰੀ ਤੁੱਛ ਬੁਧੀ ਵਿਚ ਆਇਆ ਹੈ ਉਹ ਕੁਝ ਇਸ ਤਰਾਂ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਹੇਠ ਲਿਖੇ ਗਰੁਪਾਂ ਵਿਚ ਆਪਣੇ ਆਪਣੇ ਫੀਲਡ ਦੇ ਮਾਹਿਰਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਵਿਚਾਰਾਂ ਨੂੰ ਇਕੱਠਿਆਂ ਕਰਕੇ ਉਸਦਾ ਨਿਚੋੜ ਕਢਕੇ ਕੌਮੀ ਗੱਠ-ਜੋੜ ਬਨਾਉਣਾ ਚਾਹੀਦਾ ਹੈ ਜੋ ਸਰਬ ਪਰਵਾਨਤ ਹੋਵੇਗਾ : 1. ਕੌਮ ਦੇ ਵਿਚਾਰਵਾਨਾਂ ਦਾ ਗਰੁਪ – ਕੌਮ ਤੋ ਭਾਵ, ਸਾਰੇ ਪੰਜਾਬ, ਹਿੰਦੁਸਤਾਨ ਤੇ ਬਾਹਰਲੇ ਮੁਲਕਾਂ ਦੇ ਸਭ ਬੁੱਧੀਜੀਵੀ, ਲੇਖਕ, ਵਿਚਾਰਵਾਨ ਇਕੱਠੇ ਹੋਕੇ ਆਪਣੇ ਆਪਣੇ ਸੁਝਾਅ ਕੋਮ ਨੂੰ ਦੇਣ ਕਿ ਸਾਡੀ ਕੌਮ ਦਾ ਇਕੱਠ ਕਿਸਤਰਾਂ ਦਾ ਹੋਣਾ ਚਾਹੀਦਾ ਹੈ। 2. ਕੌਮ ਦੇ ਰਾਜਨੀਤਕ ਲੀਡਰਾਂ ਦਾ ਗਰੁਪ - ਆਪਣੇ ਭਰਾ ਜੋ ਪਹਿਲਾਂ ਹੀ ਰਾਜਨੀਤੀ ਵਿਚ ਹਨ ਅਤੇ ਜੋ ਰਾਜਨੀਤੀ ਵਿਚ ਆਉਣਾ ਚਾਹੁੰਦੇ ਹਨ, ਉਹ ਸਾਰੇ ਇਕੱਠੇ ਹੋ ਕਿ ਕੌਮ ਨੂੰ ਰਾਜਨੀਤੀ ਬਾਰੇ ਆਪਣੇ ਵਿਚਾਰ ਦੇਣ। 3. ਕੌਮ ਦੇ ਵਿਦਵਾਨਾਂ ਦਾ ਗਰੁਪ- ਇਸ ਵਿਚ ਕੌਮ ਦੇ ਸ਼ਿਖਸਾ ਸੰਸਥਾਨਾਂ ਦੇ ਟੀਚਰ, ਪਿੰਸੀਪਲ ਤੇ ਹੋਰ ਆਫੀਸਰ ਸ਼ਾਮਲ ਹੋ ਕਿ ਬਚਿੱਆਂ ਦੀ ਪੜ੍ਹਾਈ, ਤੇ ਲਿਟਰੇਚਰ ਬਾਰੇ ਆਪਣੇ ਵਿਚਾਰ ਕੌਮ ਨੂੰ ਦੇਣ। 4. ਟੈਕਨੋਕਰੇਟਾਂ ਦਾ ਗਰੁਪ- ਇਸ ਵਿਚ ਸਾਰੇ ਟੈਕਨੀਕਲ ਕੰਮਾਂ ਦੇ ਮਾਹਿਰ ਆਪਣੇ ਕੰਮਾਂ ਤੋ ਕੌਮ ਨੂੰ ਜਾਣੂ ਕਰਵਾਉਣ ਤੇ aੇਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਸੁਝਾਅ ਦੇਣ। 5. ਸੋਸ਼ਲ ਸੰਸਥਾਵਾਂ ਦਾ ਗਰੁਪ- ਸਾਰੀਆਂ ਸੋਸ਼ਲ ਸੰਸਥਾਵਾਂ ਇਕੱਠੀਆਂ ਹੋ ਕਿ ਸੋਸ਼ਲ ਕੰਮਾਂ ਦਾ ਵੇਰਵਾ ਦੇਣ ਤੇ ਇਸਨੂੰ ਅਗੇ ਵਧਾਉਣ ਦੇ ਸੁਝਾਅ ਪੇਸ਼ ਕਰਨ। 6. ਇਤਹਾਸਕ ਯਾਦਗਾਰਾਂ ਦਾ ਗਰੁਪ- ਕੌਮ ਦੀਆਂ ਇਤਹਾਸਕ ਯਾਦਗਾਰਾਂ ਦੀ ਸਾਂਭ ਸੰਭਾਲ ਤੇ ਉਹਨਾਂ ਦੇ ਪਰਚਾਰ ਦੇ ਕੰਮਾਂ ਨੂੰ ਕਰਨ ਦੇ ਢੰਗ ਤਰੀਕੇ ਦਸਣ। 7. ਕਾਨੂੰਨੀ ਗਰੁਪ – ਕੌਮ ਦੇ ਵਕੀਲਾਂ ਦਾ ਗਰੁਪ ਜੋ ਕੌਮ ਨੂੰ ਕਨੂਨੀ ਪੱਖਾਂ ਤੋਂ ਜਾਣੂ ਕਰਵਾਏ ਤੇ ਰਾਜਸੀ ਪਾਰਟੀ ਦੀ ਬਣਤਰ ਲਈ ਕਾਨੂੰਨੀ ਸੇਧ ਦੇਵੇ। 8. ਫਾਈਨੈਂਸ਼ੀਅਲ ਗਰੁਪ- ਕੌਮ ਦੇ ਜਿਨੇ ਵੀ ਸਮਰੱਥ ਕਾਰੋਬਾਰੀ ਭਰਾ ਤੈ ਅਦਾਰੇ ਹਨ, ਉਹ ਆਪਣਾ ਗਰੁਪ ਬਣਾ ਕੇ ਪੈਸਾ ਇਕੱਠਾ ਕਰਕੇ, ਕੌਮ ਦੇ ਭਲੇ ਲਈ ਰਾਜਸੀ ਤੇ ਸੋਸ਼ਲ ਗਰੁਪਾਂ ਦੀਆਂ ਲੋੜਾਂ ਪੂਰੀਆਂ ਕਰਨ। 9. ਮੀਡੀਆ ਗਰੁਪ- ਇਸ ਵਿਚ ਸਾਰੇ ਕੌਮੀ ਅਖਬਾਰਾਂ ਦੇ ਐਡੀਟਰ, ਪਤਰਕਾਰ, ਟੀ.ਵੀ. ਤੇ ਕੰਪਿਉਟਰ ਮਾਹਿਰ ਸ਼ਾਮਲ ਹੋ ਕਿ ਇਕ ਸਾਂਝੀ ਪਰਚਾਰ ਨੀਤੀ ਬਾਰੇ ਆਪਣੇ ਵਿਚਾਰ ਪੇਸ਼ ਕਰਨ। 10.ਸਾਂਝਾ ਤਾਲ-ਮੇਲ ਗਰੁਪ –ਉਪਰ ਦਸੇ ਸਾਰਿਆਂ ਗਰੁਪਾਂ ਦੇ ਆਗੂਆਂ ਦਾ ਇਕ ਸਾਂਝਾ ਤਾਲ-ਮੇਲ ਗਰੁਪ ਬਣੇ ਤੇ ਸਾਰੇ ਗਰੁਪ ਆਪਣੇ ਆਪਣੇ ਵਿਚਾਰ ਤੇ ਕੰਮਾਂ ਬਾਰੇ ਇਸ ਗਰੁਪ ਨੂੰ ਸਾਰੀ ਜਾਣਕਾਰੀ ਦੇਣ। ਇਹ ਗਰੁਪ ਇਸ ਸਾਰੀ ਜਾਣਕਾਰੀ ਨੂੰ ਕੋਮ ਦੇ ਇਕ ਵੱਡੇ ਇਕੱਠ ਵਿਚ ਪੇਸ਼ ਕਰੇ ਅਤੇ ਸਾਰੀ ਕੌਮ ਦੇ ਵਿਚਾਰ ਵਿਟਾਂਦਰੇ ਤੋਂ ਬਾਅਦ ਜੋ ਨਤੀਜਾ ਨਿਕਲੇ ਉਸਦੇ ਮੁਤਾਬਕ ਇਕ ਸਰਬ-ਸਾਂਝੀ ਰਾਜਸੀ ਪਾਰਟੀ ਦਾ ਗਠਨ ਕੀਤਾ ਜਾਵੇ।ਜਿਸਦਾ ਮੈਂਬਰ ਹਰ ਵਿਸ਼ਵਕਰਮਾਂ ਬੰਸੀ ਨੂੰ ਬਣਾਇਆ ਜਾਵੇ, ਕੋਈ ਵੀ ਭੇਦ-ਭਾਵ ਨਾਂ ਕੀਤਾ ਜਾਵੇ। ਇਸਤਰਾਂ ਕਰਨ ਨਾਲ ਇਕ ਤਾਂ ਹਰਇਕ ਦੇ ਵਿਚਾਰ ਤੇ ਸੁਝਾਅ ਇਕੱਠੇ ਹੋ ਜਾਣਗੇ, ਦੂਸਰਾ ਹਰ ਇਕ ਨੂੰ ਇਸ ਸੰਸਥਾ ਨਾਲ ਜੁੜਨ ਦੀ ਤਸੱਲੀ ਵੀ ਹੋਵੇਗੀ ਕਿ ਉਸਦੇ ਵਿਚਾਰਾਂ ਦੀ ਕੌਮ ਨੂੰ ਕਦਰ ਹੈ ਤੇ aੁਹ ਵੀ ਇਸਦਾ ਇਕ ਹਿੱਸਾ ਹੈ।ਜਿਵੇਂ ਕਿ ਪੁਰਾਣੇ ਮਿਥਹਾਸ ਦੇ ਮੁਤਾਬਕ ਦੇਵਤਿਆਂ ਨੇ ਸਮੁੰਦਰ ਰਿੜਕ ਕੇ ਸਮੁੰਦਰ ਵਿੱਚੋਂ 14 ਰਤਨ ਤੇ ਅੰਮ੍ਰਿਤ ਪ੍ਰਾਪਤ ਕੀਤਾ ਸੀ ਇਸਤਰਾਂ ਕੌਮ ਦੇ ਸਮੁਚੇ ਵਿਚਾਰਾਂ ਨੂੰ ਮੰਥਨ ਕਰਕੇ ਕੌਮੀ ਏਕਤਾ ਦੀ ਇਕ ਸਰਬ ਪ੍ਰਵਾਨਤ ਰਾਜਸੀ ਪਾਰਟੀ ਬਨਾਈ ਜਾਣੀ ਚਾਹੀਦੀ ਹੈ ਜੋ ਸਾਡੇ ਕੌਮੀ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਯੋਗ ਸਾਬਤ ਹੋ ਸਕਦੀ ਹੈ।ਵਿਸ਼ਵਕਰਮਾਂਬੰਸੀ ਅੱਜਤੱਕ ਹਰ ਕੰਮ ਵਿਚ ਸਭ ਤੋਂ ਅਗੇ ਰਹੇ ਹਨ ਅਤੇ ਮੇਰਾ ਪੱਕਾ ਵਿਸ਼ਵਾਸ ਹੈ ਕਿ ਉਹ ਰਾਜਨੀਤਕ ਪਾਰਟੀ ਬਣਾ ਕੇ, ਆਪਣੇ ਪੰਜਾਬ ਤੇ ਭਾਰਤ ਮਹਾਨ ਦੀ ਵੀ ਸੁਯੋਗ ਅਗਵਾਈ ਕਰਨ ਵਿਚ ਵੀ ਅੱਗੇ ਹੀ ਰਹਿਣਗੇ ਤੇ ਸਾਰੀ ਦੁਨੀਆਂ ਨੂੰ ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਵਾਂਗ ਇਕ ਮਿਸਾਲੀ ਸਾਂਝੀਵਾਲਤਾ ਦਾ ਰਾਜ ਚਲਾ ਕੇ ਦੱਸ ਦੇਣਗੇ। ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ, ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters