Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਕਿਲ੍ਹਾ ਰਾਮਗੜ੍ਹ

ਰਾਮਗੜ੍ਹੀਆ ਉਪਾਧੀ (ਪੱਦਵੀ) ਦਾ ਜਨਮ ਅਸਥਾਨ ਕਿਲ੍ਹਾ ਰਾਮਗੜ੍ਹ , ਸ੍ਰੀ ਅੰਮ੍ਰਿਤਸਰ । ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਪਹਿਲਾ ਕਿਲ੍ਹਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਹਿਨੁਮਾਈ ਵਿਚ ਅੰਮ੍ਰਿਤਸਰ ਦੀ ਧਰਤੀ ਤੇ ਉਸਾਰਿਆ ਗਿਆ ਜਿਸ ਦਾ ਨਾਂ ਕਿਲ੍ਹਾ ਲੋਹਗੜ੍ਹ ਰਖਿਆ ਗਿਆ ਅਤੇ ਉਥੋਂ ਮੁਗਲਾਂ ਦੀ ਹਕੂਮਤ ਨੂੰ ਕਈ ਨਿਰਨਾਇਕ ਲੜਾਈਆਂ ਲੜ ਕੇ ਸਿੱਖਾਂ ਦੀ ਅਜਾਦ ਹਸਤੀ ਦਾ ਮੁੱਢ ਬੰਨਿਆ ਗਿਆ ਸੀ। ਇਸ ਅਜਾਦ ਹਸਤੀ ਨੂੰ ਮੁਕੰਮਲ ਸਰੂਪ ਧੰਨ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਥਾਪਨਾ ਕਰਕੇ ਦਿੱਤਾ ਸੀ। ਖਾਲਸੇ ਦੀ ਅਜਾਦ ਹਸਤੀ ਅਤੇ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਲਈ ਇਕ ਹੋਰ ਕਿਲ੍ਹਾ ਉਸਾਰਨ ਦਾ ਵਿਚਾਰ ਖਾਲਸੇ ਨੇ ਸੰਨ 1747 ਦੀ ਵਿਸਾਖੀ ਦੇ ਇਕੱਠ ਵਿਚ ਸ੍ਰ: ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਦੇ ਪ੍ਰਸਤਾਵ ਤੇ ਕੀਤਾ ਗਿਆ ਸੀ। ਇਸਦੀ ਜਿਮੇਵਾਰੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ (ਜਿਸ ਨੂੰ ਉਸ ਵੇਲੇ ਸ੍ਰ: ਜੱਸਾ ਸਿੰਘ ਇਚੋਗਿਲੀਆ, ਕਿਹਾ ਜਾਂਦਾ ਸੀ ) ਨੂੰ ਸੌਂਪੀ ਗਈ, ਜੋ ਕਿ ਕਿਲ੍ਹੇ ਉਸਾਰਨ ਦੀ ਵਿਉਂਤਬੰਦੀ ਵਿਚ ਬਹੁਤ ਮਾਹਿਰ ਸੀ ।ਜਿੱਥੇ ਅਜਕਲ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਗੁਰੂਦੁਆਰਾ ਸ਼ਹੀਦਗੰਜ ਹੈ ਇਸ ਅਸਥਾਨ ਤੇ ਉਸ ਵੇਲੇ ਪਹਿਲਾਂ ਪਹਿਲ ਇਕ ਕੱਚੀ ਗੜ੍ਹੀ ਬਨਾਈ ਗਈ ਜਿਸਦਾ ਨਾਮ ਧੰਨ ਧੰਨ ਸ੍ਰੀ ਗੁਰੁ ਰਾਮ ਦਾਸ ਜੀ ਦੇ ਨਾਮ ਤੇ ‘ਰਾਮ ਰੌਣੀ’ ਰੱਖਿਆ ਗਿਆ ਸੀ।ਇਸ ‘ਰਾਮ ਰੌਣੀ’ ਵਿਚ ਚੋਣਵੇਂ 500 ਘੋੜ ਸਵਾਰ ਹਥਿਆਰਬੰਦ ਯੋਧਿਆਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੀ। ਜਿਵੇਂ ਜਿਵੇਂ ਇਸ ਰਾਮ ਰੌਣੀ ਤੇ ਮੁਗਲਾਂ ਦੇ ਹਮਲੇ ਹੁੰਦੇ ਰਹੇ ਤੇ ਇਸਨੂੰ ਦੁਸ਼ਮਣਾਂ ਵੱਲੋਂ ਨੁਕਸਾਨ ਪਹੁੰਚਾਇਆ ਜਾਂਦਾ ਰਿਹਾ ਇਸਦੀ ਮੁੜ ਉਸਾਰੀ ਹੋਰ ਪਕੇਰੀ ਹੁੰਦੀ ਰਹੀ।ਬਹੁਤ ਸਾਰੀਆਂ ਇਤਹਾਸਿਕ ਜੰਗਾਂ ਵੇਲੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੇ ਉਸਦੇ ਬਹਾਦੁਰ ਸਿੰਘਾਂ ਨੇ ਇਸ ਰਾਮ ਰੌਣੀ ਦੀ , ਅੰਮ੍ਰਿਤਸਰ ਸ਼ਹਿਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਜੀ-ਜਾਨ ਨਾਲ ਰਾਖੀ ਕੀਤੀ । ਇਸਦੇ ਇਵਜ ਵਿਚ ਖਾਲਸਾ ਪੰਥ ਨੇ ਇਸਦੀ ਜਿਮੇਵਾਰੀ ਪੱਕੇ ਤੌਰ ਤੇ ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੂੰ ਸੌਂਪ ਦਿੱਤੀ । ਮਹਾਂਰਾਜਾ ਜੱਸਾ ਸਿੰਘ ਨੇ ਇਸ ਰਾਮ ਰੌਣੀ ਨੂੰ ਇਕ ਵਿਸ਼ਾਲ ਤੇ ਪੱਕੇ ਕਿਲ੍ਹੇ ਦੀ ਸ਼ਕਲ ਦੇ ਦਿੱਤੀ ਤੇ ਇਸਦਾ ਨਾਮ ਵੀ ‘ਕਿਲ੍ਹਾ ਰਾਮਗੜ੍ਹ’ ਰੱਖ ਦਿੱਤਾ। ਹੁਣ ਕਿਲ੍ਹਾ ਰਾਮਗੜ੍ਹ ਸਿੱਖਾਂ ਦੀ ਆਨ ਤੇ ਸ਼ਾਨ ਦਾ ਪ੍ਰਤੀਕ ਬਣ ਗਿਆ ਤੇ ਹਰ ਕੋਈ ਇਸਤੇ ਮਾਣ ਕਰਨ ਲਗ ਗਿਆ ।ਇਸ ਕਿਲ੍ਹੇ ਅੰਦਰ ਰਹਿਣ ਵਾਲਿਆਂ ਨੂੰ ਹੁਣ ਸਾਰੇ ‘ਰਾਮਗੜ੍ਹੀਏ’ ਭਾਵ ਰਾਮਗੜ੍ਹ ਕਿਲ੍ਹੇ ਵਾਲੇ ਕਹਿਣ ਲਗ ਪਏ । ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਇਸ ਕਿਲ੍ਹੇ ਦਾ ਜੱਥੇਦਾਰ ਹੋਣ ਦੇ ਨਾਤੇ ਹੁਣ ਸ੍ਰ: ਜੱਸਾ ਸਿੰਘ ਇਚੋਗਿਲੀਆ ਤੋਂ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਹੋ ਗਿਆ । ਇਸਤਰਾਂ ਰਾਮਗੜ੍ਹੀਆ ਉਪਾਧੀ ਦਾ ਜਨਮ ਰਾਮਗੜ੍ਹ ਕਿਲੇ੍ਹ ਦੇ ਨਾਮ ਨਾਲ ਹੋਇਆ ਜੋ ਕਿ ਬਹੁਤ ਹੀ ਮਾਣ ਤੇ ਸਤਿਕਾਰ ਵਾਲੀ ਗੱਲ ਹੈਅੱਜ ਅਸੀਂ ਜਿਸ ਰਾਮਗੜ੍ਹੀਆ ਉਪਾਧੀ ਤੇ ਮਾਣ ਕਰਕੇ ਆਪਣੇ ਆਪ ਨੂੰ ਰਾਮਗੜ੍ਹੀਆ ਕਹਾ ਰਹੇ ਹਾਂ, ਉਹ ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਆਪਣਾ ਪੂਰਾ ਜੀਵਨ ਮੁਗਲਾਂ ਨਾਲ ਲੜਾਈਆਂ, ਆਪਣੇ ਤੇ ਆਪਣੇ ਪ੍ਰਵਾਰਾਂ ਦੇ ਪ੍ਰਾਣਾਂ ਦੀਆਂ ਅਹੂਤੀਆਂ ਦੇ ਕੇ ਦਿੱਤੀ ਹੈ।ਅਸੀਂ ਇਸ ਇਤਹਾਸਕ ਕਿਲੇ੍ਹ (ਰਾਮਗੜ੍ਹ) ਦੀ ਯਾਦਗਰ ਨੂੰ ਕਾਇਮ ਰੱਖਕੇ ਹੀ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਦੱਸ ਸਕਦੇ ਹਾਂ । ਅਫਸੋਸ ਦੀ ਗੱਲ ਇਹ ਹੈ ਕਿ ਅੱਜ ਸਾਡੇ ਕੋਲ ਇਹ ਇਤਹਾਸਕ ਨਿਸ਼ਾਨੀ ਅਲੋਪ ਹੋ ਚੁਕੀ ਹੈ।ਅਸੀਂ ਇਸ ਰਾਮਗੜ੍ਹੀਆ ਉਪਾਧੀ ਦੀ ਨਿਸ਼ਾਨੀ ਕਿਲ੍ਹਾ ਰਾਮਗੜ੍ਹ ਕਿਸੇ ਨੂੰ ਨਹੀਂ ਦਿਖਾ ਸਕਦੇ ਇਥੋਂ ਤੱਕ ਕਿ ਇਸ ਕਿਲ੍ਹੇ ਦੇ ਰਾਮਗੜ੍ਹੀਆ ਦਰਵਾਜੇ ਦਾ ਨਾਂ ਵੀ ਬਦਲ ਕੇ ਚਾਟੀਵਿੰਡ ਗੇਟ ਹੋ ਗਿਆ ਹੈ । ਇਸਤਰਾਂ ਰਾਮਗੜ੍ਹ ਕਿਲ੍ਹਾ ਤੇ ਉਸਦਾ ‘ਰਾਮਗੜ੍ਹੀਆ ਦਰਵਾਜਾ’ ਵੀ ਅੱਜ ਕਿਤੇ ਦੇਖਣ ਨੂੰ ਨਹੀਂ ਮਿਲਦਾ ।ਆਓ ਅੱਜ ਸਾਰੇ ਰਲ ਕੇ ਇਸ “ਰਾਮਗੜ੍ਹ ਕਿਲੇ੍ਹ”ੇ ਨੂੰ ਮੁੜ ਉਸਾਰ ਕੇ ਇਹ ਇਤਹਾਸਕ ਯਾਦਗਰ ਆਪਣੀਆਂ ਆਉਣ ਵਾਲੀਆਂ ਪੀੜੀਆਂ ਲਈ ਕਾਇਮ ਕਰੀਏ। ਦਾਸਿਨ ਦਾਸ : ਗਿਆਨ ਸਿੰਘ ਬਮਰਾਹ, 9464283050, 9356021857 ਪ੍ਰਧਾਨ ਰਮਗੜ੍ਹੀਆ ਹੈਰਟਿੇਜ ਹਿਸਟੋਰੀਕਲ ਸੁਸਾਇਟੀ, ਅੰੰਿਮ੍ਰਤਸਰ।
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters