Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਕੈਂਸਰ ਰੋਗ ਬਾਰੇ ਨਵੀਂ ਖੋਜ਼

ਜੋਹਨਸ ਹੋਪਕਿਨਸ (Johan Hopkins) ਦੀ ਕੈਂਸਰ ਰੋਗ ਬਾਰੇ ਨਵੀਂ ਖੋਜ਼ ਕੈਂਸਰ ਇਕ ਭਿਆਨਕ ਤੇ ਜਾਨਲੇਵਾ ਬਿਮਾਰੀ ਹੈ ਜਿਸਦਾ ਅਜੇ ਤੱਕ ਕੋਈ ਪੁਖਤਾ ਇਲਾਜ਼ ਨਹੀਂ ਲਭਿਆ ਜਾ ਸਕਿਆ। ਇਸ ਬਿਮਾਰੀ ਦਾ ਸ਼ੁਰੂ ਵਿੱਚ ਪਤਾ ਲਗਣਾ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੁੰਦੀ ਹੈ ਕਿਉਂਕਿ ਉਸ ਵੇਲੇ ਇਸਦਾ ਇਲਾਜ਼ ਵੀ ਮੁਮਕਿਨ ਹੋ ਜਾਂਦਾ ਹੈ।ਪਰ ਆਮਤੌਰ ਤੇ ਇਸਦਾ ਪਤਾ ਆਖਰੀ ਵਕਤ (last stage) ਤੇ ਹੀ ਲਗਦਾ ਹੈ ਜਦੋਂ ਕਿ ਇਸਦਾ ਇਲਾਜ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਤੇ ਮਰੀਜ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ।ਦਾਸ ਨੂੰ ਵੀ ਇਸਦਾ ਕੌੜਾ ਤਜਰਬਾ ਹੁਣੇ ਜਿਹੇ ਹੀ ਹੋਇਆ ਹੈ। ਮੇਰੇ ਵੱਡੇ ਭੈਣ ਜੀ ਜੋ ਲੁਧਿਆਣੇ ਦੇ 38 ਸੈਕਟਰ, ਅਰਬਨ ਐਸਟੇਟ ਵਿਚ ਰਹਿੰਦੇ ਸਨ ਅਤੇ 8 ਸਾਲ ਪਹਿਲਾਂ ਜਿਲ੍ਹੇ ਦੇ ਨਰਸਿੰਗ ਅਫਸਰ ਰਿਟਾਇਰ ਹੋਏ ਸਨ,ਪਿਛਲੇ ਦੋ ਸਾਲਾਂ ਵਿਚ ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਸਾਡੇ ਕੋਲੋ ਹਮੇਸ਼ਾਂ ਲਈ ਚਲੇ ਗਏ ਹਨ।ਉਹਨਾਂ ਦੀ ਇਸ ਬਿਮਾਰੀ ਦਾ ਪਤਾ ਸਿਰਫ ਉਹਨਾਂ ਦੀ ਮੌਤ ਤੋਂ 15 ਦਿਨ ਪਹਿਲਾਂ ਹੀ ਚਲਿਆ ਜਦੋਂ ਕਿ ਉਹਨਾਂ ਦਾ 2 ਸਾਲ ਪਹਿਲਾਂ ਲੁਧਿਆਣਾ ਦੇ ਨਾਮੀ ਹਸਪਤਾਲ ਤੋਂ ਪਿੱਤੇ ਦੀ ਪਥਰੀ ਤੇ ਇਕ ਰਸੌਲੀ ਦਾ ਉਪਰੇਸ਼ਨ ਕਰਾਇਆ ਗਿਆ ਸੀ।ਇਸਤੋਂ ਇਕ ਸਾਲ ਬਾਅਦ ਹੀ ਉਹਨਾਂ ਨੂੰ ਇਸ ਥਾਂ ਤੇ ਦਰਦ ਮਹਿਸੂਸ ਹੋਣ ਲਗ ਗਈ ਤੇ ਖਾਣ ਪੀਣ ਵਿਚ ਵੀ ਦਿਕੱਤ ਹੋਣ ਲਗ ਪਈ। ਫਿਰ ਉਸੇ ਹਸਪਤਾਲ ਵਿਚ ਦਿਖਾਇਆ ਗਿਆ ਸਾਰੇ ਟੈਸਟ, ਅਲਟਰਾ ਸਾਊਂਡ ਤੇ ਸੀ. ਟੀ. ਸਕੈਨ ਕੀਤੇ ਗਏ ਤਾਂ ਦਸਿਆ ਗਿਆ ਕਿ ਕੋਈ ਖਾਸ ਗੱਲ ਨਹੀਂ ,ਅਪਰੇਸ਼ਨ ਵਾਲੀ ਜਗਾ ਖਾਲੀ ਹੋਣ ਕਰਕੇ ਦਰਦ ਹੁੰਦੀ ਤੇ ਕੁਝ ਸਮੇ ਬਾਅਦ ਅਪਣੇ ਆਪ ਠੀਕ ਹੋ ਜਾਵੇਗੀ। ਇਸਦੇ ਬਾਵਜੂਦ ਦਰਦ ਘਟਣ ਦੀ ਥਾਂ ਵਧਦਾ ਗਿਆ। ਹੁਣ ਫੇਰ ਦੂਸਰੇ ਤੇ ਪੁਰਾਣੇ ਨਾਮੀ ਹਸਪਤਾਲ, ਲੁਧਿਆਣਾ ਵਿਖੇ ਦਿਖਾਇਆ ਗਿਆ, ਸਾਰੇ ਟੈਸਟ ਦੁਹਰਾਏ ਗਏ ਪਰ ਦਰਦ ਦਾ ਕਾਰਨ ਤੇ ਖਾਣਾ ਨਾ ਖਾਧਾ ਜਾਣ ਦਾ ਕਾਰਨ ਪਤਾ ਨਹੀਂ ਚਲ ਸਕਿਆ।ਇਸਤੋਂ ਬਾਅਦ ਭੇਣ ਜੀ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਉਥੇ ਸਬ ਕਾਬਲ ਡਾਕਟਰਾਂ ਨੇ ਸਭ ਤਰਾਂ ਦੇ ਟੈਸਟ ਕੀਤੇ ਪਰ ਅਸਲ ਮਰਜ ਨਾ ਪਤਾ ਚਲੀ ਤੇ ਨਾ ਇਲਾਜ ਹੋਇਆ। ਫਿਰ ਆਖਰ ਵਿਚ ਲੁਧਿਆਣਾ ਦੇ ਪੁਰਾਣੇ ਨਾਮੀ ਹਸਪਤਾਲ ਵਿਖੇ ਦਾਖਲ ਕਰਾਇਆ ਤਾਂ ਉਹਨਾਂ ਨੇ ਮੁੜ ਸਾਰੇ ਟੈਸਟਾਂ ਤੋਂ ਬਾਅਦ ਇਹ ਦਸਿਆ ਕਿ ਇਹਨਾਂ ਦੀ ਖਾਣੇ ਵਾਲੀ ਨਾਲੀ ਵਿਚ ਗਰੋਥ (ਗਰਾਟਹ) ਹੋ ਗਈ ਹੈ ਜਿਸ ਕਾਰਨ ਦਰਦ ਹੋ ਰਹੀ ਤੇ ਖਾਣਾ ਨਹੀਂ ਖਾਧਾ ਜਾ ਰਿਹਾ । ਇਸਦਾ ਇਲਾਜ ਸ਼ੁਰੂ ਕੀਤਾ ਗਿਆ ਤੇ ਕਿਹਾ ਗਿਆ ਕਿ ਖਾਣੇ ਵਾਲੀ ਨਲੀ ਵਿਚ ਸਟੱਡ ਪਾਉਣ ਨਾਲ ਖਾਣ ਦੀ ਦਿਕਤ ਦੂਰ ਹੌ ਜਾਵੇਗੀ।ਪਰ ਕੁਝ ਦਿਨਾਂ ਬਾਅਦ ਹੀ ਮਿਹਦੇ ਦੇ ਟੈਸਟ ਕਰਨ ਤੇ ਪਤਾ ਚਲਿਆ ਕਿ ਇਸ ਵਿਚ ਤਾਂ ਕੈਂਸਰ ਦੀ ਸ਼ਿਕਾਇਤ ਹੋ ਗਈ ਹੈ ਅਤੇ ਉਹ ਬੜੀ ਤੇਜੀ ਨਾਲ ਸਾਰੇ ਸ਼ਰੀਰ ਵਿਚ ਫੈਲ ਗਈ ਹੈ। ਇਸਤਰਾਂ ਹਰ ਪ੍ਰਕਾਰ ਦੀ ਡਾਕਟਰੀ ਚੈਕਿੰਗ ਤੇ ਇਲਾਜ ਦੇ ਬਾਵਜੂਦ ਵੀ ਭੈਣ ਜੀ ਨੂੰ ਬਚਾਇਆ ਨਹੀਂ ਜਾ ਸਕਿਆ। ਦਾਸ ਦਾ ਇਹ ਸਾਰੀ ਹੱਡ-ਬੀਤੀ ਦੱਸਣ ਦਾ ਮਕਸਦ ਸਿਰਫ ਇਨਾਂ ਹੀ ਹੈ ਕਿ ਕਿਵੇਂ ਇਹ ਬਿਮਾਰੀ ਛੇਤੀ ਕੀਤਿਆਂ ਪਕੜ ਵਿਚ ਨਹੀਂ ਆਉਂਦੀ ਤੇ ਆਪਣੇ ਸ਼ਿਕਾਰ ਤੇ ਅਜਿਹਾ ਜੋਰਦਾਰ ਹਮਲਾ ਕਰਦੀ ਹੈ ਕਿ ਇਲਾਜ ਦਾ ਵਕਤ ਹੀ ਨਹੀਂ ਦੇਂਦੀ। ਲੱਖਾਂ ਕਰੋੜਾਂ ਲੋਗ ਇਸਦਾ ਸ਼ਿਕਾਰ ਹੋ ਕਿ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ।ਜਦੋਂ ਮੈਂ ਆਪਣੇ ਭੈਂਣ ਜੀ ਦੀ ਬਿਮਾਰੀ ਤੇ ਮੌਤ ਵਿਚ ਉਲਝਿਆ ਹੋਇਆ ਸੀ ਤਾਂ ਮੇਰੇ ਇਕ ਪਿਆਰੇ ਦੋਸਤ ਨੇ ਚੰਡੀਗੜ੍ਹ ਤੋਂ ਮੈਨੂੰ ਇਸ ਭਿਆਨਕ ਬਿਮਾਰੀ ਬਾਰੇ ਇਹ ਹੇਠ ਲਿਖੀ ਜਾਣਕਾਰੀ ਭੇਜੀ ਜੋ ਕਿ ਮੈਂ ਆਪ ਸਭ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਤਾ ਕਿ ਇਸਤੇ ਅਮਲ ਕਰਕੇ ਜੋ ਵੀ ਕੋਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹੋਣ, ਬਚਾਉਣ ਦਾ ਯਤਨ ਕੀਤਾ ਜਾਵੇ । ਇਹ ਲੇਖ ਅੰਗਰੇਜ਼ੀ ਜੁਬਾਨ ਵਿਚ ਹੈ ਜਿਸਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾਂ ਹਾਂ। ਬਹੁਤ ਸਾਰੇ ਡਾਕਟਰੀ ਲਫਜ਼ਾਂ ਦੀ ਮੈਨੂੰ ਜਾਣਕਾਰੀ ਨਹੀਂ ਇਸ ਕਰਕੇ ਇਹਨਾਂ ਨੂੰ ਨਾਲ ਨਾਲ ਅੰਗਰੇਜ਼ੀ ਵਿਚ ਵੀ ਦੇ ਰਿਹਾਂ ਤਾਕਿ ਸਮਝਣ ਵਿਚ ਗਲਤੀ ਨਾ ਲੱਗੇ। ਫਿਰ ਵੀ ਕੋਈ ਕਮੀ ਰਹਿ ਗਈ ਹੋਵੇ ਤਾਂ ਖਿਮਾਂ ਦਾ ਜਾਚਕ ਹੋਵਾਂਗਾ। " ਜੋਹਨਸ ਹੋਪਕਿਨਸ ਲਿਖਦੇ ਹਨ, ਸਾਲਾਂ ਤੋਂ ਅਸੀਂ ਲੋਕਾਂ ਨੂੰ ਇਹ ਦਸਦੇ ਆਰਹੇ ਹਾਂ ਕਿ 'ਕੀਮੋਥਰੈਪੀ' ਕੈਂਸਰ ਦਾ ਇਕੋ ਇਕ ਇਲਾਜ ਹੈ ਜਿਸ ਨਾਲ ਕੈਂਸਰ ਨੂੰ ਖਤਮ ਕੀਤਾ ਜਾ ਸਕਦਾ ਹੈ।ਪਰ ਇਸਦੇ ਕੁਝ ਬਦਲ ਇਸ ਪ੍ਰਕਾਰ ਵੀ ਹੋ ਸਕਦੇ ਹਨ : 1. ਹਰ ਇਨਸਾਨ ਦੇ ਅੰਦਰ ਕੈਂਸਰ ਦੇ ਸੈਲ ਹੁੰਦੇ ਹਨ ਅਤੇ ਇਹ ਉਦੋਂ ਤੱਕ ਟੈਸਟਾਂ ਰਾਹੀਂ ਪਤਾ ਨਹੀਂ ਲਗਦੇ ਜੱਦ ਤੱਕ ਇਹ ਕੁਝ ਖਰਬਾਂ ਦੀ ਗਿਣਤੀ ਤੱਕ ਵੱਧ ਨਹੀਂ ਜਾਂਦੇ। ਜਦੋਂ ਇਲਾਜ਼ ਤੋਂ ਬਾਅਦ ਡਾਕਟਰ ਇਹ ਦਸਦੇ ਹਨ ਕਿ ਹੁਣ ਕੈਂਸਰ ਦੇ ਸੈਲ ਖਤਮ ਹੋ ਗਏ ਹਨ, ਇਸਦਾ ਇਹ ਮਤਲਬ ਇਹ ਹੁੰਦਾ ਹੈ ਕਿ ਇਹ ਸੈਲ ਪਤਾ ਲਗਣ ਦੀ ਹੱਦ ਤੋਂ ਘੱਟ ਗਏ ਹਨ। 2. ਕੈਂਸਰ ਸੈਲ ਹਰ ਬੰਦੇ ਦੇ ਜੀਵਨ ਵਿੱਚ 6 ਤੋਂ 10 ਵਾਰ ਹੁੰਦੇ ਹਨ। 3. ਜਦੋਂ ਤੱਕ ਕਿਸੇ ਦਾ ਸ਼ਰੀਰਕ ਬਲ (Immune system) ਤਕੜਾ ਹੁੰਦਾ ਹੈ ਤਾਂ ਇਹ ਸੈਲ ਖਤਮ ਹੁੰਦੇ ਰਹਿੰਦੇ ਹਨ ਤੇ ਕੋਈ ਰਸੌਲੀ (Tumors) ਆਦਿਕ ਨਹੀਂ ਬਣਦੀ। 4. ਜਦੋਂ ਕਿਸੇ ਨੂੰ ਕੈਂਸਰ ਹੁੰਦੀ ਹੈ ਤਾਂ ਇਸਦਾ ਮਤਲਬ ਹੈ ਕਿ ਸਾਡੇ ਵਿਚ ਕੋਈ ਸ਼ਰੀਰਕ ਕਮਜੋਰੀ ਆ ਗਈ ਹੈ।ਖਾਨਦਾਨੀ ਇਲਾਮਤ ਵੀ ਹੋ ਸਕਦੀ ਹੈ ਜਾਂ ਸਾਡੇ ਖਾਣ-ਪੀਣ ਤੇ ਖੁਰਾਕ ਦਾ ਤਰੀਕਾ ਠੀਕ ਨਹੀਂ। 5. ਇਹ ਖਾਣ-ਪੀਣ ਦੀ ਕਮੀ ਅਸੀਂ ਆਪਣੇ ਖੁਰਾਕ ਦੇ ਤਰੀਕਿਆਂ ਨੂੰ ਬਦਲ ਕੇ ਚੰਗੇ ਪੌਸ਼ਟਿਕ ਤੱਤਾਂ ਵਾਲੇ ਖਾਣੇ ਇਸਤੇਮਾਲ ਕਰਕੇ ਆਪਣੇ ਸ਼ਰੀਰ ਦੀ ਤਾਕਤ ਨੂੰ ਵੱਧਾ ਸਕਦੇ ਹਾਂ। 6. ਕੀਮੋਥਰੈਪੀ (Chemotherapy) ਦਾ ਮਤਲਬ, ਕੈਂਸਰ ਸੈਲਾਂ ਨੂੰ ਜ਼ਹਿਰ ਦੇ ਕੇ ਮਾਰਨਾ ਹੁੰਦਾ ਹੈ ਪਰ ਇਸ ਨਾਲ ਸ਼ਰੀਰ ਦੇ ਚੰਗੇ ਤਾਕਤ ਵਾਲੇ ਸੈਲ (healthy cells)ਜੋ ਕਿ ਬੋਨ ਮੈਰੋ (bone marrow) ਤੇ ਗਾਸਟਰੋਇਨਟੈਸਟੀਨਲ (gastrointestinal) ਵਿਚ ਹੁੰਦੇ, ਵੀ ਮਰਦੇ ਹਨ। ਇਸ ਕਾਰਨ ਲਿਵਰ, ਕਿਡਨੀ, ਹਾਰਟ ਤੇ ਫੇਫੜਿਆਂ ਆਦਿਕ ਨੂੰ ਵੀ ਨੁਕਸਾਨ ਪਹੁੰਚਦਾ ਹੈ। 7. ਰੇਡੀਏਸ਼ਨ (radiation) ਵੀ ਕੈਂਸਰ ਸੈਲਾਂ ਨੂੰ ਨਸ਼ਟ ਕਰਦੀ ਹੈ ਪਰ ਇਸ ਨਾਲ ਵੀ ਤਾਕਤ ਵਾਲੇ ਚੰਗੇ ਸੈਲ, ਟਿਸ਼ੂ (tissues) ਤੇ ਬਾਕੀ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। 8. ਸ਼ੁਰੂ ਵਿੱਚ ਤਾਂ ਕੀਮੋਥਰੈਪੀ ਤੇ ਰੇਡੀਏਸ਼ਨ ਨਾਲ ਟਿਉਮਰ ਕੁਝ ਘੱਟ ਹੋ ਜਾਂਦੇ ਹਨ ਪਰ ਜਿਆਦਾ ਲੰਬਾ ਟਰੀਟਮੈਂਟ ਹੋਣ ਨਾਲ ਟਿਉਮਰ ਪੂਰੀ ਤਰਾਂ ਖਤਮ ਨਹੀਂ ਹੁੰਦਾ। 9. ਜਦੋਂ ਸ਼ਰੀਰ ਵਿਚ ਕੀਮੋਥਰੈਪੀ ਤੇ ਰੇਡੀਏਸ਼ਨ ਨਾਲ ਕਾਫੀ ਟੌਕਸਿਕ (toxic) ਵੱਧ ਜਾਂਦੇ ਹਨ ਤਾਂ ਸ਼ਰੀਰ ਦਾ ਇਮਿਉਨ ਸਿਸਟਿਮ (immune system) ਕਮਜੋਰ ਹੋ ਜਾਂਦਾ ਹੈ, ਜਿਸ ਨਾਲ ਇਨਸਾਨ ਹੋਰ ਕਈ ਤਰਾਂ ਦੀਆਂ ਇਨਫੈਕਸ਼ਨਜ਼ (infections) ਦਾ ਸ਼ਿਕਾਰ ਹੋ ਜਾਂਦਾ ਹੈ। 10. ਕੀਮੋਥਰੈਪੀ ਤੇ ਰੇਡੀਏਸ਼ਨ ਕੈਂਸਰ ਸੈਲਾਂ ਨੂੰ ਹੌਲੀ ਹੌਲੀ ਇਤਨੇ ਮਜਬੂਤ ਕਰ ਦਿੰਦੀ ਹੈ ਕਿ ਇਹਨਾਂ ਨੂੰ ਖਤਮ ਕਰਨਾਂ ਮੁਸ਼ਕਲ ਹੋ ਜਾਂਦਾ ਹੈ। ਸਰਜਰੀ ਨਾਲ ਵੀ ਇਹ ਸੈਲ ਸ਼ਰੀਰ ਦੀਆਂ ਹੋਰ ਥਾਵਾਂ ਤੇ ਫੈਲ ਜਾਂਦੇ ਹਨ। 11. ਕੈਂਸਰ ਦਾ ਸਹੀ ਇਲਾਜ ਇਹ ਹੈ ਕਿ ਇਸਦੇ ਸੈਲਾਂ ਦੀ ਖੁਰਾਕ ਜਿਸ ਨਾਲ ਇਹ ਵਧਦੇ-ਫੁਲਦੇ ਹਨ, ਨੂੰ ਹੀ ਬੰਦ ਕਰਕੇ, ਇਹਨਾਂ ਨੂੰ ਭੁਖਿਆਂ ਰੱਖਕੇ ਮਾਰਿਆ ਜਾਵੇ।ਕੈਂਸਰ ਸੈਲ ਜਿਸ ਖੁਰਾਕ ਨਾਲ ਜਿੰਦਾ ਰਹਿੰਦੇ ਹਨ ਅਤੇ ਉਸਦੇ ਬਦਲ ਇਸ ਪ੍ਰਕਾਰ ਹਨ : (a) ਸ਼ੁਗਰ (sugar) ਦੇ ਬਦਲ ਜਿਵੇਂ ਨੁਟਰਾ ਸਵੀਟਸ (nutra sweets), ਈਕੁਲ (equal), ਸਪੂਨਫੁਲ (spoonful) ਆਦਿਕ ਅਸਪਾਰਟੇਮ (aspartame) ਤੋਂ ਬਣਦੇ ਹਨ ਅਤੇ ਇਹ ਨੁਕਸਾਨਦਾਇਕ ਹਨ। ਇਹਨਾਂ ਦਾ ਕੁਦਰਤੀ ਬਦਲ ਮੁੰਨੱਕਾ (manuka) ਸ਼ਹਿਦ ਜਾਂ ਮੋਲਾਸਿਸ (molasses) ਹੈ ਪਰ ਇਹ ਵੀ ਬਹੁਤ ਘੱਟ ਮਾਤਰਾ ਵਿਚ ਵਰਤਨੇ ਚਾਹੀਦੇ ਹਨ।ਨਮਕ ਨੂੰ ਚਿੱਟਾ ਕਰਨ ਲਈ ਕੈਮੀਕਲ ਵਰਤੇ ਜਾਂਦੇ ਹਨ ਜਿਸਦਾ ਬਦਲ ਹੈ ਬਰੈਗ ਦਾ ਅਮੀਨੋਜ਼ (Bragg’s amino) ਜਾਂ ਸਮੁੰਦਰੀ ਨਮਕ। (ਅ) ਦੁੱਧ ਸ਼ਰੀਰ ਵਿੱਚ ਮੁਕਸ (mukas) ਪੈਦਾ ਕਰਦਾ ਹੈ ਖਾਸ ਕਰਕੇ ਗਾਸਟਰੋਇਨਟੈਸਟੀਨਲ ਟਰੈਕਟ (gastro-intestinal tract )ਵਿਚ ਕੈਂਸਰ ਸੈਲ ਮੁਕਸ (mukas) ਤੇ ਹੀ ਪਲਦੇ ਹਨ। ਦੁੱਧ ਨੂੰ ਬੰਦ ਕਰਕੇ ਉਸਦੀ ਥਾਂ ਤੇ ਬਿਲਕੁਲ ਫਿੱਕਾ ਸੋਆ ਦੁੱਧ (soy milk) ਨਾਲ ਕੈਂਸਰ ਦੇ ਸੈਲ ਭੁੱਖੇ ਮਰਦੇ ਹਨ। (e) ਕੈਂਸਰ ਸੈਲ ਤੇਜਾਬੀ ਮਾਹੌਲ (acid environment) ਵਿਚ ਜਿਆਦਾ ਪਲਦੇ ਹਨ, ਮੀਟ ਵਾਲੀ ਖੁਰਾਕ ਵਿੱਚ ਤੇਜਾਬੀ ਮਾਦਾ ਜਿਆਦਾ ਹੁੰਦਾ ਹੈ। ਇਸ ਲਈ ਮੱਛੀ ਖਾਣਾ ਜਿਆਦਾ ਚੰਗਾ ਹੈ ਜਾਂ ਬਿਲਕੁਲ ਥੋੜਾ ਜਿਹਾ ਦੂਸਰਾ ਮੀਟ ਜਿਵੇਂ ਕਿ ਮੁਰਗਾ ਆਦਿਕ। ਮੀਟ ਵਿੱਚ ਲਾਈਵ ਸਟਾਕ ਐਂਟੀਬਾਉਟਿਕ (livestock antibiotics) ਗਰੋਥ ਹਾਰਮੋਨਜ਼ (growth hormones) ਅਤੇ ਪੈਰਾਸਾਈਟਸ (parasites) ਹੁੰਦੇ ਹਨ ਜੋ ਕਿ ਸਾਰੇ ਹੀ ਕੈਂਸਰ ਦੇ ਮਰੀਜ਼ ਲਈ ਬਹੁਤ ਹਾਨੀਕਾਰਕ ਹੁੰਦੇ ਹਨ। (ਸ) ਖੁਰਾਕ ਜੋ ਕਿ 80% ਤਾਜਾ ਸਬਜੀਆਂ, ਜੂਸ, ਅਣਛਾਤਾ ਆਟਾ, ਦਾਲਾਂ, ਫਲੀਆਂ ਤੇ ਕੁਝ ਫਰੂਟ ਆਦਿ ਸਾਡੇ ਸ਼ਰੀਰ ਅੰਦਰ ਅਲਕੇਲਾਈਨ ਮਹੌਲ (alkaline enviornment) ਬਣਾਦੇ ਹਨ, 20% ਖੁਰਾਕ ਪਕਾਏ (cooked) ਹੋਏ ਖਾਣੇ ਤੇ ਨਟਸ (nuts) ਆਦਿ ਤੋਂ ਲਏ ਜਾ ਸਕਦੇ ਹਨ। ਤਾਜੀਆਂ ਸਬਜੀਆਂ ਦੇ ਜੂਸ ਤੋਂ ਲਾਈਵ ਐਨਜਾਈਮ (enzymes) ਮਿਲਦੇ ਹਨ ਜੋ ਕਿ ਸ਼ਰੀਰ ਵਿੱਚ 15 ਮਿੰਟਾਂ ਵਿੱਚ ਮਿਲ ਜਾਂਦੇ ਹਨ ਤੇ ਸੈਲੁਲਰ ਲੈਵਲ (cellular level) ਵਿਚ ਵਾਧਾ ਕਰਕੇ ਸ਼ਰੀਰ ਦੇ ਹੈਲਦੀ ਸੈਲਾਂ (healthy cells) ਦੇ ਵਧਣ ਵਿੱਚ ਮਦਦ ਕਰਦੇ ਹਨ। ਇਸ ਨਾਲ ਲਾਈਵ ਐਨਜਾਈਮਜ਼ (live enzymes) ਹਾਸਲ ਕਰਨ ਲਈ ਤਾਜਾ ਸਬਜੀਆਂ ਜੂਸ ਪੀਓ ਅਤੇ ਦਿਨ ਵਿਚ 2-3 ਵਾਰੀ ਕੱਚੀਆਂ ਸਬਜੀਆਂ ਵੀ ਖਾਓ। ਐਨਜਾਈਮਜ਼ 104 ਡਿਗਰੀ ਫਾਰਨਹੀਟ ਜਾਂ 40 ਡਿਗਰੀ ਸਂYNਟੀਗਰੇਡ ਤੇ ਨਸ਼ਟ ਹੋ ਜਾਂਦੇ hn। (ਹ) ਕਾਫੀ, ਚਾਹ ਤੇ ਚਾਕਲੇਟ ਆਦਿ ਦਾ ਪ੍ਰਹੇਜ਼ ਕਰੋ ਕਿਉਂਕਿ ਇਹਨਾਂ ਵਿੱਚ ਬਹੁਤ ਜਿਆਦਾ ਕੈਫੀਨ (caffine) ਹੁੰਦੀ ਹੈ। ਗਰੀਨ ਚਾਹ (green tea) ਇਕ ਚੰਗਾ ਬਦਲ ਹੈ ਕਿਉਂਕਿ ਇਸ ਵਿੱਚ ਕੈਂਸਰ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ।ਪਾਣੀ ਪਿਉਰ ਜਾਂ ਫਿਲਟਰ (purified) ਕੀਤਾ ਹੀ ਪੀਓ ਤਾਂ ਕਿ ਟੋਕਸਿਨ ਤੇ ਹੈਵੀ ਮੈਟਲਜ਼ (toxin & heavy metals )ਤੋਂ ਬਚਿਆ ਜਾ ਸਕੇ। ਡਿਸਟਿਲਡ ਪਾਣੀ (distilled water) ਵਿਚ ਏਸੀਡਿਕ (acidic) ਹੁੰਦਾ ਹੈ, ਇਸਤੋਂ ਬਚਣਾ ਚਾਹੀਦਾ ਹੈ। 12. ਮੀਟ ਪਰੋਟੀਨ (meat protein) ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ, ਇਸਨੂੰ ਹਜ਼ਮ ਕਰਨ ਲਈ ਕਾਫੀ ਐਨਜਾਈਮਜ਼ ਦੀ ਲੋੜ ਪੈਂਦੀ ਹੈ।ਬਿਨਾ hਜ਼ਮ ਹੋਇਆ ਮੀਟ ਇਨਟੈਸਟਾਈਨਜ਼ (intestines) ਵਿਚ ਰਹਿਕੇ ਪੁਟਰੇਫਾਈਡ (putrefied) ਬਣ ਜਾਂਦਾ ਹੈਜਿਸ ਨਾਲ ਹੋਰ ਟੋਕਸਿਕ (toxic) ਬਣਦੇ ਹਨ। 13. ਕੈਂਸਰ ਦੇ ਸੈਲਾਂ ਤੇ ਪ੍ਰੋਟੀਨ (protein) ਦੀ ਸਖਤ ਦੀਵਾਰ ਚੱੜੀ ਹੁੰਦੀ ਹੈ।ਮੀਟ ਤੋਂ ਬਚਾਅ ਜਾਂ ਘੱਟ ਮੀਟ ਖਾਣ ਨਾਲ ਕਾਫੀ ਐਨਜ਼ਾਈਮ (enzymes) ਬਚ ਜਾਂਦੇ ਹਨ ਜੋ ਕਿ ਕੈਂਸਰ ਸੈਲਾਂ ਦੀ ਪ੍ਰੋਟੀਨ ਦੀ ਦੀਵਾਰ ਤੇ ਹਮਲਾ ਕਰਦੇ ਹਨ।ਇਸਤਰਾਂ ਸ਼ਰੀਰ ਦੇ ਹੈਲਦੀ ਸੈਲਾਂ (healthy cells) ਨੂੰ, ਕੈਂਸਰ ਸੈਲਾਂ ਨੂੰ ਮਾਰਨ ਵਿਚ ਸਹਾਇਤਾ ਕਰਦੇ ਹਨ। 14. ਕੁਝ ਸਪਲੀਮੈਂਟਸ (supplements) ਜਿਵੇਂ ik ( IP6, Flor-essence, Essiac, antioxidants, vitamins, minerals EFA etc. ) ਸ਼ਰੀਰ ਦੀ ਤਾਕਤ ਨੂੰ ਵਧਾ ਕੇ ਕੈਂਸਰ ਸੈਲਾਂ ਨੂੰ ਖਤਮ ਕਰਨ ਯੋਗ ਬਣਾਂਦੇ ਹਨ।ਹੋਰ ਸਪਲੀਮੈਂਟਸ ਜਿਵੇਂ ਕਿ (Vitamin E) ਜਾਂ ਵਿਉਂਤਬੱਧ ਤਰੀਕੇ ਨਾਲ (programmed cell death) ਜੋ ਕਿ ਸ਼ਰੀਰ ਦਾ ਅਣਚਾਹੇ ਜਾਂ ਮਰੇ ਹੋਏ ਸੈਲਾਂ ਨੂੰ ਬਾਹਰ ਕਢੱਣ ਦਾ ਤਰੀਕਾ ਹੈ, ਲਈ ਮਦਦ ਕਰਦੇ ਹਨ। 15. ਕੈਂਸਰ ਇਕ ਦਿਮਾਗ, ਸ਼ਰੀਰ ਤੇ ਹੌਂਸਲੇ ਦੀ ਬਿਮਾਰੀ ਹੈ, ਇਕ ਬਚਾਅ ਤੇ ਹਾਂ ਪੱਖੀ ਹੌਂਸਲੇ ਨਾਲ ਇਸ ਇਸ ਬਿਮਾਰੀ ਨਾਲ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁੱਸਾ, ਕਰੋਧ, ਕੁੜੱਤਨ ਤੇ ਨਾ-ਮਾਫੀ ਵਾਲਾ ਵਤੀਰਾ ਸ਼ਰੀਰ ਅੰਦਰ ਤਿਜਾਬੀ ਮਾਹੌਲ (acidic environment) ਪੈਦਾ ਕਰਦਾ ਹੈ। ਮਾਫ ਕਰਨ ਤੇ ਪਿਆਰ ਕਰਨ ਵਾਲੀ ਸਪਿਰਿਟ (spirit) ਪੈਦਾ ਕਰਨ ਤੇ ਸ਼ਾਂਤ ਮਾਹੌਲ ਵਿਚ ਸਮਾਂ ਬਤੀਤ ਕਰਨਾ ਸਿਖਣਾ ਚਾਹੀਦਾ ਹੈ। 16. ਆਕਸੀਜਨ ਭਰਪੂਰ ਮਾਹੌਲ (oxygenated environment) ਵਿਚ ਕੈਂਸਰ ਸੈਲ ਵੱਧ ਨਹੀਂ ਸਕਦੇ, ਇਸ ਕਰਕੇ ਰੋਜਾਨਾਂ ਐਕਸਰਸਾਈਜ਼ (exercising) ਕਰਕੇ ਡੂੰਘੇ ਸਾਹ ਲੈਣ ਨਾਲ ਆਕਸੀਜ਼ਨ ਲੈਵਲ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਕਿਉਂਕਿ ਆਕਸੀਜ਼ਨ ਥਰੈਪੀ (oxygen therapy) ਵੀ ਕੈਂਸਰ ਸੈਲਾਂ ਨੂੰ ਮਾਰਨ ਦਾ ਇਕ ਤਰੀਕਾ ਅਪਨਾਇਆ ਜਾ ਰਿਹਾ ਹੈ। ਜਰੂਰੀ ਨੋਟ : ੧. ਮਾਈਕਰੋਵੇਵ ਹੀਟਿੰਗ (microwave heating) ਲਈ ਪਲਾਸਟਿਕ ਦੇ ਬਰਤਨ ਨਾ ਵਰਤੋ। ੨. ਪਲਾਸਟਿਕ ਦੀਆਂ ਪਾਣੀ ਵਾਲੀਆਂ ਬੋਤਲਾਂ ਨੂੰ ਫਰੀਜ਼ਰ (freezer) ਵਿਚ ਠੰਡਾ ਨਾ ਕਰੋ। ੩. ਪਲਾਸਟਿਕ ਵਿਚ ਰੈਪ ਕਰਕੇ ਕੋਈ ਵੀ ਖਾਣ ਵਾਲੀ ਚੀਜ਼ ਮਾਈਕਰੋਵੇਵ ਵਿਚ ਗਰਮ ਨਾ ਕਰੋ। ਡਾਉਕਸਨ ਰਸਾਇਣ (dioxins) ਨਾਲ ਕੈਂਸਰ ਹੁੰਦੀ ਹੈ ਖਾਸ ਕਰਕੇ ਛਾਤੀ (breast) ਦਾ ਕੈਂਸਰ ਡਾਉਕਸਨ ਸਾਡੇ ਸ਼ਰੀਰ ਵਾਸਤੇ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ। ਪਾਣੀ ਪੀਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਨੂੰ ਫਰੀਜ਼ਰ ਵਿਚ ਠੰਡਿਆਂ ਕਰਨ ਨਾਲ ਬਹੁਤ ਸਾਰਾ ਡਾਉਕਸਨ ਪਾਣੀ ਵਿਚ ਰਲ ਜਾਂਦਾ ਹੈ।ਏਸੇਤਰਾਂ ਹੀ ਖਾਣ ਵਾਲੀਆਂ ਚੀਜ਼ਾਂ ਨੂੰ ਖਾਸ ਕਰਕੇ ਫੈਟਸ (fats) ਪਲਾਸਟਿਕ ਦੇ ਕੰਨਟੇਨਰ (containers) ਵਿਚ ਰੱਖਕੇ ਮਾਈਕਰੋਵੇਵ ਵਿਚ ਗਰਮ ਨਾ ਕਰੋ ਕਿਉਂਕਿ ਫੈਟਸ ਤੇ ਪਲਾਸਟਿਕ ਗਰਮ ਹੋ ਕੇ ਬਹੁਤ ਸਾਰੇ ਡਾਉਕਸਨ ਖਾਣੇ ਵਿਚ ਰਲਾ ਦੇਂਦੇ ਹਨ ਜੋ ਕਿ ਫਿਰ ਸਾਡੇ ਸ਼ਰੀਰ ਵਿਚ ਦਾਖਲ ਹੋ ਜਾਂਦੇ ਹਨ।ਇਸਲਈ ਸਾਨੂੰ ਸ਼ੀਸ਼ੇ ਜਾਂ ਸਿਰੇਮਿਕ (ceramic) ਦੇ ਬਰਤਨ ਵਰਤਨੇ ਚਾਹੀਦੇ ਹਨ। ਅੱਜਕਲ ਬਹੁਤ ਸਾਰੇ ਰੈਸਟੋਰੈਂਟਸ (restaurants) ਨੇ ਫੋਮ (foam) ਦੇ ਕਨਟੇਨਰ ਛੱਡ ਕੇ ਪੇਪਰ ਦੇ ਕਨਟੇਨਰ ਵਰਤਨੇ ਸ਼ੁਰੂ ਕਰ ਦਿੱਤੇ ਹਨ ਸਿਰਫ ਡਾਉਕਸਨ ਦੀ ਵਜਾ ਕਰਕੇ। ਇਸਲਈ ਡਾਉਕਸਨ ਤੋਂ ਬਚਣ ਨਾਲ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ ਜਾਂ ਕੈਂਸਰ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ। ਬੇਨਤੀ : ਇਸ ਜਾਣਕਾਰੀ ਨੂੰ ਵੱਧ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ, ਸਬੰਧੀਆਂ ਤੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਣ ਦਾ ਯਤਨ ਕਰਕੇ ਦਾਸ ਨੂੰ ਧੰਨਵਾਦੀ ਬਣਾਓ ਜੀ। ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ, ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters