ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਸੱਚ ਦੇ ਖੋਜੀ, ਪ੍ਰਚਾਰਕ ਅਤੇ ਅਸੀਂ।
“ਸਤਿ ਗੁਰੂ ਨਾਨਕ ਪੱ੍ਰਗਟਿਆ ਮਿਟੀ ਧੰੁਦ ਜੱਗ ਚਾਨਣ ਹੋਆ, ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ” । ਉਪਰੋਕਤ ਮਹਾਂਵਾਕ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿਚ ਆਗਮਨ ਨੂੰ
ਬਿਲਕੁਲ ਠੀਕ ਤਰਾਂ ਪ੍ਰਗਟਾਉਂਦਾ ਹੈ। ਕਿਉਂਕਿ ਉਸ ਸਮੇਂ ਜਿੰਨੇ ਵੀ ਧਰਮ ਪ੍ਰਚਲਤ ਸਨ ਉਹਨਾਂ ਵਿਚ ਕੁਝ ਨਾ
ਕੁਝ ਕਮੀਆਂ ਸਨ ਤੇ ਉਹਨਾਂ ਨੇ ਸਾਰੇ ਸਮਾਜ ਨੂੰ ਆਪਣੇ ਆਪਣੇ ਮੁਫਾਦ ਲਈ ਵੰਡਿਆ ਹੋਇਆ ਸੀ । ਇਹ
ਸਾਰੇ ਸਮਾਜ ਨੂੰ ਇਕ ਦੂਜੇ ਨਾਲ ਲੜਾ ਕੇ ਅਤੇ ਅਸਮਾਨਤਾ ਪੈਦਾ ਕਰਕੇ ਆਪਣਾ ਪ੍ਰਭਾਵ ਕਾਇਮ ਰੱਖਣ ਦਾ
ਯਤਨ ਕਰ ਰਹੇ ਸਨ।ਇਸਤਰਾਂ ਇਹ ਸਮਾਜ ਨੂੰ ਸੱਚ ਨੂੰ ਜਾਨਣ ਦਾ ਮੌਕਾ ਹੀ ਨਹੀਂ ਦੇ ਰਹੇ ਸਨ। ਇਹਨਾਂ
ਅਖਾਉਤੀ ਧਰਮ ਦੇ ਆਗੁਆਂ ਦੇ ਗੁਮਰਾਹਕੁਨ ਪ੍ਰਚਾਰ ਕਾਰਨ ਆਮ ਮਨੱੁਖ ਨੂੰ ਸੱਚ-ਝੂਠ ਦਾ ਨਿਰਨਾ ਕਰਨਾ
ਮੁਸ਼ਕਲ ਹੋਇਆ ਸੀ।ਉਸ ਸਮੇ ਹਿੰਦੁ, ਮੁਸਲਮ ਤੇ ਇਸਾਈ ਧਰਮ ਜਿਆਦਾ ਪ੍ਰਚਲਤ ਸਨ ਅਤੇ ਇਹ ਸਾਰੇ
ਹੀ ਇੱਕ ਦੂਜੇ ਦੇ ਉਲਟ ਸਨ। ਹਿੰਦੂ ਮੱਤ , ਹਰ ਨਵ ਜਨਮੇ ਬੱਚੇ ਦਾ ਮੁੰਡਨ ਕਰਕੇ ਜਨੇਉ ਪਹਿਨਾ ਕੇ ਉਸਨੂੰ
ਮੂਰਤੀ ਪੂਜਾ ਨਾਲ ਦੇਵੀ ਦੇਵਤਿਆਂ ਨੂੰ ਖੁਸ਼ ਕਰਕੇ ਸੱਭ ਕੁਝ ਹਾਸਲ ਕਰਨ ਦੀ ਸ਼ਿਖਸ਼ਾ ਦੇਂਦਾ ਸੀ।ਮੁਸਲਮ
ਮੱਤ ਨਵ-ਜਨਮੇ ਬੱਚਿਆਂ ਦੀ ਸੰੁਨਤ ਕਰਕੇ, ਉਸਨੂੰ ਪੱਛਮ ਵੱਲ ਨੂੰ ਮੁੰਹ ਕਰਕੇ ਖੁਦਾ ਦੀ ਇਬਾਦਤ ਕਰਨ ਦੀ
ਹਿਦਾਇਤ ਦਿੰਦਾ ਅਤੇ ਇਹ ਵੀ ਕਹਿੰਦਾ ਕਿ ਸਿਰਫ ਅਜਿਹਾ ਕਰਨ ਵਾਲੇ ਹੀ ਇਸ ਸੰਸਾਰ ਵਿੱਚ ਰਹਿਣ ਦਾ
ਹੱਕ ਰੱਖਦੇ ਸਨ ਕਿਉਂਕਿ ਬਾਕੀ ਸਾਰੇ ਕਾਫਿਰ ਹਨ।ਇਸ ਗਲਤ ਵਿਚਾਰ ਨੂੰ ਅਮਲੀ ਜਾਮਾਂ ਪਹਿਨਾਉਣ ਲਈ
ਬਹੁਤ ਸਾਰੀਆਂ ਮੁਸਲਮ ਹਕੂਮਤਾਂ ਨੇ ਤਾਕਤ ਦੀ ਵਰਤੋਂ ਕਰਕੇ ਦੂਜੇ ਧਰਮਾਂ ਦੇ ਲੋਕਾਂ ਦੀ ਨਸਲਕੁਸ਼ੀ ਵੀ ਕੀਤੀ।
ਇਸਾਈ ਮੱਤ ਵਿੱਚ ਵੀ ਨਵ-ਜਨਮੇ ਬੱਚਿਆਂ ਦੀ ਸੰੁਨਤ ਕਰਕੇ ਬੈਪਟਿਜਮ (baptism) ਦੀ ਰਸਮ ਕੀਤੀ
ਜਾਂਦੀ ਸੀੈ ਅਤੇ ਸਿਰਫ ਈਸਾ-ਮਸੀਹ ਨੂੰ ਹੀ ਮੰਨਣ ਦੀ ਹਿਦਾਇਤ ਕੀਤੀ ਜਾਂਦੀ ਸੀ।ਏਸੇ ਤਰਾਂ ਬੋਧੀ ਤੇ ਜੈਨੀ
ਵੀ ਆਪਣੇ-ਆਪਣੇ ਮੱਤ ਨੂੰ ਹੀ ਉੱਤਮ ਦੱਸਕੇ ਸੱਭ ਸੰਸਾਰਕ ਦੁੱੁਖਾਂ ਦਾ ਨਿਵਾਰਕ ਤੇ ਪ੍ਰਾਪਤੀਆਂ ਦਾ ਸਾਧਨ
ਬਣਾ ਰਹੇ ਸਨ।ਕੋਈ ਵੀ ਮੱਤ ਇਸਤਰੀ ਜਾਤੀ ਦਾ ਕੋਈ ਸਨਮਾਨ ਨਹੀਂ ਕਰ ਰਿਹਾ ਸੀ ਬਲਿਕੇ ਉਸਨੂੰ ਮਰਦ
ਦੀ ਰਖੇਲ, ਬੱਚੇ ਜੰਮਣ ਵਾਲੀ, ਘਰ ਦੀ ਨੌਕਰਾਣੀ ਅਤੇ ਅਤਿ ਮਲੀਨ ਕਰਾਰ ਦਿੱਤਾ ਜਾਂਦਾ ਸੀ। ਅੇਸੇ ਸਮੇਂ
ਨੂੰ ਹੀ ਕਲਜੱੁਗ ਕਿਹਾ ਜਾਂਦਾ ਸੀ ਜਿੱਥੇ ਝੂਠ ਤੇ ਅਪਰਾਧ ਦਾ ਬੋਲ-ਬਾਲਾ ਸੀ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਇਸ ਸੰਸਾਰ ਵਿੱਚ ਆਏ ਤਾਂ ਉਹਨਾਂ ਨੇ ਝੂਠ, ਅਪਰਾਧ ਤੇ ਜਗਤ
ਜਲੰਦਾ ਦੇਖਕੇ, ਵੇਈਂ ਨਦੀ ਦੇ ਇਕਾਂਤ ਕਿਨਾਰੇ ਤੇ ਬੈਠ ਕੇ ਪਰਮਾਤਮਾਂ ਅਗੇ ਬੇਨਤੀ ਕੀਤੀ ਕਿ ਇਸ ਸੰਸਾਰ
ਨੂੰ ਇਸ ਜੁਲਮ ਤੋਂ ਬਚਾਇਆ ਜਾਵੇ। ਵਾਹਿਗੁਰੂ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਉਹਨਾਂ
ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਨਾਲ ਹੀ ਇਹ ਭਰੋਸਾ ਦਿੱਤਾ ਕਿ ਉਹਨਾਂ ਦੇ ਇਸ ਮਿਸ਼ਨ ਨੂੰ ਪੂਰਾ ਕਰਨ
ਲਈ ਉਹ ਹਮੇਸ਼ਾਂ ਹੀ ਉਹਨਾਂ ਦੇ ਅੰਗ-ਸੰਗ ਰਹਿਣਗੇ।ਇਸਤਰਾਂ ਸਤਿਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ
ਵਿਚ ਫੇਲੇ ਝੂਠ, ਅਪਰਾਧ ਤੇ ਜੁਲਮ ਦਾ ਪਰਦਾ ਫਾਸ਼ ਕਰਕੇ ਸੱਚ, ਪਿਆਰ ਤੇ ਨੇਕ ਕਮਾਈ ਦਾ ਪ੍ਰਚਾਰ
ਸ਼ੁਰੂ ਕੀਤਾ ਅਤੇ ਇਕ ਤੇ ਇਕੋ-ਇਕ ਪ੍ਰਮਾਤਮਾਂ ਨੂੰ ਹੀ ਸਾਰੀ ਕਾਇਨਾਤ ਤੇ ਜੀਵ ਜੰਤੂਆਂ ਦਾ ਰਚਣਹਾਰ
ਦੱਸਿਆ।ਸ਼ਰੀਰਾਂ ਦਾ ਵਖਰੇਵਾਂ ਬੇਮਾਨੀ ਦਸਿਆ ਕਿਉਂਕਿ ਹਰ ਜੀਵ ਵਿਚ ਪ੍ਰਮਾਤਮਾਂ ਦੀ ਆਤਮਾਂ ਹੈ, ਇਸਤਰਾਂ
ਪ੍ਰਮਾਤਮਾਂ ਲਈ ਸਾਰੇ ਜੀਵ ਬਰਾਬਰ ਹਨ।ਇਹ ਵਖਰੇਵਾਂ ਸਾਡੀਆਂ ਸ਼ਰੀਰਕ ਅੱਖਾਂ ਦਾ ਧੋਖਾ ਹੈ।ਗੁਰੂ ਜੀ ਨੇ
ਪ੍ਰਮਾਤਮਾਂ ਦੇ ਹੁਕਮ ਅਨੁਸਾਰ ਬਾਣੀ ਰਾਹੀਂ ਸਾਡੇ ਜੀਵਾਂ ਦੀਆਂ ਮਨ ਦੀਆਂ ਅੱਖਾਂ ਨੂੰ ਖੋਲ ਕੇ ਇਸ ਸਚਾਈ
ਨੂੰ ਪ੍ਰਗਟ ਕੀਤਾ ਤੇ ਕਿਹਾ “ਏਕ ਪਿਤਾ ਏਕਸ ਕੇ ਹਮ ਬਾਰਕ”।ਪ੍ਰਮਾਤਮਾਂ ਹਰ ਜੀਵ ਨੂੰ ਪੂਰਨ ਰੂਪ ਵਿਚ ਪੈਦਾ
ਕਰਦਾ ਹੈ।ਇਸਦਾ ਰੂਪ ਤੇ ਵਿਚਾਰ ਅਸੀਂ ਆਪ ਬਦਲਕੇ ਵਖਰੇਵਾਂ ਪੈਦਾ ਕਰਕੇ ਅਤੇ ਭਰਮ ਭੁਲੇਖੇ ਪਾਕੇ ਝਗੜੇ
ਕਰਦੇ ਹਾਂ।ਗੁਰੂ ਜੀ ਕਹਿੰਦੇ ਹਨ ਕਿ ਇਸ ਸਾਰੀ ਕਾਇਨਾਤ ਵਿਚ “ਪਰਮ-ਪੁਰਖ” ਸਿਰਫ ਇਕ ਪ੍ਰਮਾਤਮਾਂ ਹੀ ਹੈ ਬਾਕੀ ਸਬ ਉਸਦੀਆਂ ਜੀਵ-ਇਸਤਰੀਆਂ ਹਨ।ਇਸਤਰਾਂ ਸੰਸਾਰਕ ਮਰਦ-ਔਰਤ (male-female) ਦੀ ਗੱਲ ਕਿੱਥੇ ਰਹਿ ਜਾਂਦੀ ਹੈ।ਨਰ-ਮਾਦਾ ਤਾਂ ਇਸ ਸੰਸਾਰ ਨੂੰ ਚਲਾਉਣ ਲਈ ਹੀ ਬਣਾਏ ਗਏ ਹਨ ਕਿਉਂਕਿ ਇਸਤੋਂ ਬਿਨਾਂ ਸੰਸਾਰ ਦਾ ਚੱਕਰ ਚਲਣਾ ਹੀ ਸੰਭਵ ਨਹੀਂ ਸੀ।ਇਸ ਲਈ ਇਸ ਸੰਸਾਰ ਵਿਚ ਜੀਵਾਂ ਦਾ ਆਉਣਾ-ਜਾਣਾ ਇਕ ਕੁਰਦਤੀ ਅਮਲ ਹੈ। ਸੰਸਾਰ ਦੇ ਜੀਵਾਂ ਦਾ ਸਰੂਪ ਵੀ ਕੁਦਰਤੀ ਅਮਲ ਹੈ, ਇਸ ਵਿਚ ਕਿਸੇ ਪ੍ਰਕਾਰ ਦੀ ਤਬਦੀਲੀ ਕਰਨੀ ਇਨਸਾਨ ਦੀ ਭੁੱਲ ਹੈ ਜਿਵੇਂ ਕਿ ਸੰੁਨਤਾਂ ਕਰਨੀਆਂ, ਮੁੰਡਨ ਕਰਨੇ ਜਾਂ ਕੋਈ ਹੋਰ ਸ਼ਰੀਰਕ ਅੰਗਾਂ ਨਾਲ ਛੇੜ-ਛਾੜ ਕਰਕੇ ਵੱਖ-ਵੱਖ ਫਿਰਕੇ, ਧਰਮ ਜਾਂ ਕੌਮਾਂ ਵਿੱਚ ਇਨਸਾਨੀਅਤ ਨੂੰ ਵੰਡ ਕੇ ਆਪਸ ਵਿਚ ਲੜਾਉਣਾ ਬਹੁਤ ਵੱਡਾ ਗੁਨਾਹ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਚਾਈ ਦਾ ਪ੍ਰਚਾਰ ਦੁਨੀਆਂ ਦੇ ਹਰ ਕੋਨੇ ਤੱਕ ਜਾ ਕੇ ਕੀਤਾ ਤੇ ਹਰ ਇਨਸਾਨ ਦੀ ਬਰਾਬਰੀ, ਪ੍ਰੇਮ-ਪਿਆਰ, ਨੇਕ ਚਲਣੀ, ਹੱਕ ਦੀ ਕਮਾਈ, ਵੰਡ ਕੇ ਖਾਣ, ਇਸਤਰੀ ਦਾ ਸਨਮਾਨ ਤੇ ਪ੍ਰਮਾਤਮਾਂ ਨੂੰ ਯਾਦ ਕਰਨ ਅਤੇ ਸਿਰਫ ਉਸਦੀ ਸਿਫਤ ਸਲਾਹ ਦਾ ਸੰਦੇਸ਼ ਦਿੱਤਾ। ਇਸਤਰਾਂ ਕਰਨ ਨਾਲ ਸਾਰੇ ਸੰਸਾਰ ਵਿੱਚੋਂ ਦੁੱਖ-ਦਰਦ, ਕਲੇਸ਼, ਚਿੰਤਾਵਾਂ ਤੇ ਝਗੜੇ ਖਤਮ ਹੋ ਸਕਦੇ ਹਨ।ਆਓ ਗੁਰੂ ਜੀ ਦੇ ਇਸ ਸੰਦੇਸ਼ ਨੂੰ ਅਪਣੇ ਹਿਰਦਿਆਂ ਵਿਚ ਵਸਾਕੇ ਆਪਣੇ ਜੀਵਨ ਨੂੰ ਮਨੁਖਤਾ ਦੇ ਭਲੇ ਲਈ ਅਰਪਣ ਕਰੀਏ ਤੇ ਇਸ ਦੁਨੀਆਂ ਨੂੰ ਬੇਗਮਪੁਰਾ (ਰੱਬ ਦਾ ਘਰ) ਬਣਾਈਏ।
ਹੁਣ ਜਦੋਂ ਕਿ ਅਸੀਂ ਗੁਰੂੁ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ ਤਾਂ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਨੂੰ ਘਰ-ਘਰ ਤੇ ਪੂਰੀ ਦੁਨੀਆਂ ਵਿਚ ਪਹੁੰਚਾਣ ਦੇ ਯਤਨ ਕਰਨੇ ਚਾਹੀਦੇ ਹਨ। ਇਸ ਕਾਰਜ ਲਈ ਗੁਰਬਾਣੀ ਤੇ ਸਿੱਖ ਇਤਹਾਸ ਨੂੰ ਦੁਨੀਆਂ ਦੀ ਹਰ ਜੁਬਾਨ ਵਿਚ ਉਲਥਾ ਕਰਕੇ, ਛਪਵਾ ਕੇ ਵੰਡਿਆ ਜਾਵੇ। ਇਹ ਕੰਮ ਦੁਨੀਆਂ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿਚ ਬਣੇ ਗੁਰਦਵਾਰਿਆਂ, ਸਭਾ ਸੁਸਾਇਟੀਆਂ ਅਤੇ ਧਾਰਮਕ ਸੰਸਥਾਵਾਂ ਰਾਹੀਂ ਕੀਤਾ ਜਾਣਾ ਚਾਹੀਦਾ ਹੈ।ਅਜੋਕੇ ਪ੍ਰਚਾਰ ਸਾਧਨਾਂ ਰਾਹੀਂ ਜਿਵੇਂ ਕਿ ਰੇਡੀੳ, ਟੀ.ਵੀ, ਫਿਲਮਾਂ ਅਤੇ ਇੰਟਰਨੈਟ ਆਦਿਕ ਦੀ ਵਰਤੋਂ ਹੋਣੀ ਚਾਹੀਦੀ ਹੈ। ਸਭ ਤੋਂ ਜਰੂਰੀ ਹੈ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ।ਜਿਨਾਂ ਚਿਰ ਅਸੀਂ ਸਿੱਖਿਆਵਾਂ ਤੇ ਅਮਲ ਨਹੀਂ ਕਰਦੇ ਸਾਡੇ ਬਾਕੀ ਸਾਰੇ ਕੀਤੇ ਕਾਰਜ ਬੇਕਾਰ ਹਨ। ਗੁਰੂ ਜੀ ਦੇ ਸੰਦੇਸ਼ ਨੂੰ ਦੂਜਿਆਂ ਤੱਕ ਪਹੁੰਚਾਣਾ ਵੀ ਗੁਰੂ ਜੀ ਦੀ ਸੇਵਾ ਹੈ। ਹਰ ਕਾਰਜ ਨੂੰ ਕਰਨ ਤੋ ਪਹਿਲਾਂ ਉਸਦੀ ਸਚਾਈ ਨੂੰ ਜਾਨਣਾ ਤੇ ਫਿਰ ਉਸਤੇ ਅਮਲ ਕਰਨਾਂ ਚਹੀਦਾ ਹੈ।ਜਿਸ ਦਿਨ ਅਸੀਂ ਸੱਚ ਨੂੰ ਅਪਣਾਕੇ ਉਸਤੇ ਅਮਲ ਕਰਨ ਲਗ ਪਵਾਂਗੇ ਉਸ ਦਿਨ ਅਸੀਂ ਪ੍ਰਮਾਤਮਾਂ ਦੇ ਨੇੜੇ ਹੋ ਜਾਵਾਂਗੇ ਤੇ ਇਕ ਦਿਨ ਉਸ ਵਿਚ ਸਮਾ ਜਾਵਾਂਗੇ ਕਿਉਂਕਿ ਉਹ ਆਪ ਸੱਚ ਹੈ ਤੇ ਸੱਚ ਹੀ ਉਸ ਨੂੰ ਮਿਲ ਸਕਦਾ ਹੈ, ਝੂਠ ਕਦੀ ਵੀ ਉਸ ਦੇ ਨੇੜੇ ਨਹੀਂ ਜਾ ਸਕਦਾ। ਗੁਰੂ ਨਾਨਕ ਜੀ ਨੇ ਵੀ ਇਸੇ ਸੱਚ ਦੀ ਖੋਜ ਕਰਕੇ ਸਾਰੇ ਸੰਸਾਰ ਨੂੰ ਦੱਸਿਆ ਹੈ ਅਤੇ ਹਰ ਸਿੱਖ ਨੂੰ ਇਸੇ ਸੱਚ ਤੇ ਚਲਣ ਦੀ ਹਦਾਇਤ ਕੀਤੀ ਹੈ।ਇਸ ਲਈ ਹਰ ਇਨਸਾਨ ਨੂੰ ਸੱਚ ਦਾ ਖੋਜੀ ਹੋਣਾ, ਉਸਨੂੰ ਧਾਰਨਾ ਤੇ ਉਸਤੇ ਅਮਲ ਕਰਨਾ ਹੀ ਜਿੰਦਗੀ ਦਾ ਲਕਸ਼ ਹੋਣਾ ਚਾਹੀਦਾ ਹੈ।
ਇਸ ਸੰਸਾਰ ਨੂੰ ਬਨਾਉਣ ਵਾਲਾ, ਜੀਵਾਂ ਨੂੰ ਪੈਦਾ ਕਰਨ ਵਾਲਾ ਅਤੇ ਚਲਾਉਣ ਵਾਲਾ ਇਕੋ ਇਕ ਪ੍ਰਮਾਤਮਾ ਹੀ ਹੈ।ਉਸਦੇ ਨਿਯਮ ਅਨੁਸਾਰ ਹੀ ਇਹ ਸਭ ਕੁਝ ਹੋ ਰਿਹਾ ਹੈ ਸੋ ਹਰ ਜੀਵ ਨੂੰ ਇਥੇ ਗਹਿਸਥੀ ਜੀਵਨ ਧਾਰਨਾਂ ਪੈਂਦਾ ਤਾ ਕਿ ਇਹ ਸੰਸਾਰ ਇਸੇ ਤਰਾਂ ਚਲਦਾ ਰਹੇ । ਇਸ ਸੰਸਾਰ ਵਿਚ ਜੀਵਨ ਜਿਉਣ ਲਈ ਅਤੇ ਅਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੰਸਾਰਕ ਕੰਮ ਕਰਨੇ ਜਰੂਰੀ ਹਨ। ਇਹ ਕਾਰਜ ਕਰਦਿਆਂ ਅਸੀਂ ਜੋ ਧੰਨ ਕਮਾਉਂਦੇ ਹਾਂ ਉਸ ਨਾਲ ਆਪਣੀਆਂ ਲੋੜਾਂ ਤੋ ਇਲਾਵਾ ਆਪਣੇ ਨੇੜੇ ਜਾਂ ਦੂਰ ਬਾਕੀ ਦੂਸਰੇ ਲੋਕਾਂ ਦੀਆਂ ਲੋੜਾਂ ਦਾ ਖਿਆਲ ਰੱਖਣਾਂ ਤੇ ਉਹਨਾਂ ਨੂੰ ਵੀ ਪੂਰਾ ਕਰਨਾ ਸਾਡਾ ਫਰਜ਼ ਹੈ।ਇਸ ਅਮਲ ਨੂੰ ਗੁਰੂ ਜੀ ਨੇ ਵੰਡਕੇ ਛੱਕਣਾ ਕਿਹਾ ਹੈ। ਵੈਸੇ ਤਾਂ ਹਰ ਜੀਵ ਨੂੰ ਇਸ ਸੰਸਾਰ ਵਿਚ ਆਕੇ ਪਰਮਾਤਮਾਂ ਨੂੰ ਯਾਦ ਕਰਨਾ ਚਾਹੀਦਾ ਹੈ ਪਰ ਇਨਸਾਨ ਦੀ ਜੁਮੇਵਾਰੀ
ਸਭ ਤੋਂ ਜਿਆਦਾ ਹੈ ਕਿਉਂਕਿ ਇਨਸਾਨ ਇਕ ਸੰਪੂਰਨ ਜੀਵ ਹੈ। ਬਾਕੀ ਜੀਵਾਂ ਵਿਚ ਕੋਈ ਨਾ ਕੋਈ ਕਮੀ ਹੈ ਪਰ
ਇਨਸਾਨ ਨੂੰ ਹਰ ਖੂਬੀ ਦਿੱਤੀ ਗਈ ਹੈ।ਸਭ ਤੋਂ ੳੱੁਪਰ ਇਸ ਨੂੰ ਇਕ ਸੋਚ-ਸਮਝ ਵਾਲਾ ਦਿਮਾਗ ਦਿੱਤਾ ਗਿਆ
ਹੈ। ਏਸੇ ਹੀ ਸੋਚ ਸਮਝ ਦੀ ਵਰਤੌਂ ਕਰਕੇ ਇਸਨੂੰ ਪ੍ਰਮਾਤਮਾਂ ਨੂੰ ਯਾਦ ਰੱਖਣ ਅਤੇ ਉਸਦਾ ਹਮੇਸ਼ਾਂ ਸ਼ੁਕਰਗੁਜਾਰ
ਰਹਿਣ ਦੀ ਹਦਾਇਤ ਗੁਰੂ ਸਾਹਿਬ ਜੀ ਨੇ ਕੀਤੀ ਹੈ।ਸੋ ਪ੍ਰਮਾਤਮਾਂ ਵੱਲੋਂ ਬਖਸ਼ੀਆਂ ਹੋਈਆਂ ਦਾਤਾਂ ਲਈ ਉਸਦਾ
ਧੰਨਵਾਦ ਕਰਨਾਂ ਅਤੇ ਹਰ ਕਾਰਜ ਕਰਦਿਆਂ ਉਸਨਂੂੰ ਯਾਦ ਕਰਨਾਂ ਹੀ ਨਾਮ ਜੱਪਣਾ ਹੈ।
ਗੁਰੂ ਜੀ ਕਹਿੰਦੇ ਹਨ, ਭਉ (ਡਰ) ਤੇ ਭਾੳੇ (ਪ੍ਰੇਮ) ਵੀ ਪ੍ਰਮਾਤਮਾ ਨੂੰ ਪਾਉਣ ਲਈ ਬਹੁਤ ਜਰੂਰੀ ਹਨ। ਦਸਮ
ਪਿਤਾ ਜੀ ਕਹਿੰਦੇ ਹਨ “ ਸਾਚ ਕਹੂੰ ਸੰੁਨ ਲੇ ਹੋ ਸਭੇ, ਜਿਨ ਪ੍ਰੇਮ ਕੀਓੁ ਤਿਨ ਹੀ ਪ੍ਰਭ ਪਾਇਓ” ।ਡਰ ਮੌਤ
ਦਾ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਇਸ ਨਾਲ ਹੰਕਾਰ ਦੂਰ ਰਹਿੰਦਾ ਹੈ ਤੇ ਪ੍ਰੇਮ ਪੈਦਾ ਹੁੰਦਾ ਹੈ।ਹਰ ਜੀਵ ਤੇ
ਦਇਆ ਕਰਨੀ ਤੇ ਉਸਦੀ ਮਦਦ ਕਰਨੀ ਹਰ ਗੁਰਸਿੱਖ ਦਾ ਧਰਮ ਹੈ।ਆਉ ਹੁਣ ਇਹ ਵੀਚਾਰ ਕਰੀਏ ਕਿ ਕੀ
ਅਸੀਂ ਉਪਰ ਦੱਸੀਆਂ ਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਅਪਨਾਇਆ ਹੈ, ਕੀ ਅਸੀਂ ਇਹਨਾਂ ਤੇ ਅਮਲ
ਕਰ ਰਹੇ ਹਾਂ ? ਜੇਕਰ ੳੱੁਤਰ ਹਾਂ ਵਿਚ ਹੈ ਤਾਂ ਅਸੀਂ ਗੁਰੂ ਦੇ ਸਿੱਖ ਕਹਾ ਸਕਦੇ ਹਾਂ ਜੇਕਰ ੳੱੁਤਰ ਨਾਂਹ ਵਿਚ ਹੈ ਤਾਂ ਫਿਰ ਅਸੀਂ ਗੁਰੂ ਦੇ ਸਿੱਖ ਕਹਾਉਣ ਦੇ ਹੱਕਦਾਰ ਨਹੀਂ ।ਸਿੱਖਾਂ ਦੇ ਘਰ ਵਿਚ ਪੈਦਾ ਹੌਣ ਨਾਲ ਅਸੀਂ ਸਿੱਖ ਨਹੀਂ ਹੋ ਸਕਦੇ। ਜੇਕਰ ਅਸੀਂ ਖੱੁਦ ਆਪ ਹੀ ਸਿੱਖ ਨਹੀਂ ਬਣੇ ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਅਤੇ ਦੂਸਰਿਆਂ ਨੂੰ ਸਿੱਖ ਕਿਵੇਂ ਬਣਾ ਸਕਦੇ ਹਾਂ ।ਇਹੀ ਕਾਰਨ ਹੈ ਕਿ ਅੱਜ ਸਿੱਖੀ ਸਾਡੇ ਵਿਚੋਂ ਦੂਰ ਹੰੁਦੀ ਜਾ ਰਹੀ ਹੈ ਜੇਕਰ ਹੁਣ ਵੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਾਡੇ ਗੁਰਪੁਰਬ-ਸ਼ਤਾਬਦੀਆਂ ਮਨਾਉਣ, ਵੱਡੇ ਵੱੱਡੇ ਨਗਰ ਕੀਰਤਨ ਕੱਢਣ, ਅਖੰਡ ਪਾਠ ਕਰਨ ਅਤੇ ਗੁਰਦੁਵਾਰੇ ਬਨਾਉਣ ਨਾਲ ਸਿੱਖੀ ਵਿੱਚ ਜੋ ਵਾਧਾ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ । ਕੇਵਲ ਤੇ ਕੇਵਲ ਗੁਰੂ ਸਾਹਿਬਾਂ ਦੀ ਸਿਿਖਆ ਤੇ ਅਮਲ ਕਰਨ ਨਾਲ ਹੀ ਸਿੱਖੀ ਪੂਰੀ ਦੁਨੀਆਂ ਵਿਚ ਫੈਲ ਸਕਦੀ ਹੈ। ਅਖੀਰ ਵਿਚ ਇਹੀ ਬੇਨਤੀ ਕਰਾਂਗਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਧੰਨ ਧੰਨ ਸ੍ਰੀ ਗੁਰੂੁ ਗਰੰਥ ਸਾਹਿਬ ਜੀ ਵਿਚ ਦਰਜ ਸਿੱਖਿਆਵਾਂ ਨੁੰ ਪਹਿਲਾਂ ਆਪ ਪੜ੍ਹੀਏ, ਸਮਝੀਏ, ਅਪਨਾਈਏ ਤੇ ਉਸਤੇ ਅਮਲ ਕਰਕੇ ਗੁਰੂੁ ਜੀ ਦੇ ਸੱਚੇ ਸਿੱਖ ਬਣੀਏ। ਫਿਰ ਆਪਣੇ ਬੱਚਿੱਆਂ ਨੂੰ ਅਤੇ ਬਾਕੀ ਸੰਸਾਰ ਨੂੰ ਬਨਾਣ ਦਾ ਯਤਨ ਕਰੀਏ, ਇਸਤਰਾਂ ਪੂਰੀ ਦੁਨੀਆਂ ਹੀ ਸਿੱਖ ਬਣ ਸਕਦੀ ਹੈ।ਕੋਈ ਸ਼ਬਦ ਵੱਧ ਘੱਟ ਲਿਿਖਆ ਗਿਆ ਹੋਵੇ ਤਾਂ ਦਾਸ ਖਿਮਾਂ ਦਾ ਜਾਚਕ ਹੈ ਜੀ।
ਦਾਸਿਨੁ ਦਾਸ : ਗਿਆਨ ਸਿੰਘ ਬਮਰਾਹ, 9464283050, 6283317292.
ਰਾਮਗੜ੍ਹੀਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।