ਇਤਿਹਾਸਕ ਰਾਮਗੜ੍ਹੀਆ ਦਰਵਾਜਾ, ਅੰਮ੍ਰਿਤਸਰ।
ਸੰਨ 1748 ਈ: ਦੀ ਵਿਸਾਖੀ ਨੂੰ ਦਲ ਖਾਲਸਾ ਦੇ ਅੰਮ੍ਰਿਤਸਰ ਵਿਚ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ ਦੀ ਅਗਵਾਈ ਹੇਠ ਹੋਏ ਇਕੱਠ ਵਿੱਚ ਇਹ ਫੇਸਲਾ ਕੀਤਾ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਮੁਗਲ ਹਮਲਾਵਰਾਂ ਤੋਂ ਰਾਖੀ ਲਈ ਇੱਕ ਕਿਲ੍ਹਾ ਬਣਾਇਆ ਜਾਵੇ। ਇਸਦੀ ਜਿੱਮੇਵਾਰੀ ਸ੍ਰ: ਜੱਸਾ ਸਿੰਘ ਈਚੋਗਿਲੀਏ ਨੇ ਲਈ, ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਇਕ ਕੱਚੀ ਗੜ੍ਹੀ ਬਣਾਈ ਜਿਸਦਾ ਨਾਮ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਨਾਮ ਤੇ ਰਾਮਰੌਣੀ ਰਖਿਆ ਗਿਆ। ਇਸ ਵਿਚ ਹਮਲਾਵਰਾਂ ਦੇ ਫੋਰੀ ਮੁਕਾਬਲੇ ਲਈ 500 ਦੇ ਕਰੀਬ ਘੋੜ ਸਵਾਰ ਯੋਧਿਆਂ ਦੇ ਰਹਿਣ ਦਾ ਇੰਤਜਾਮ ਕੀਤਾ ਗਿਆ। ਰਾਮਰੌਣੀ ਸਿੱਖਾਂ ਦੀ ਅਜਾਦੀ ਦੀ ਨਿਸ਼ਾਨੀ ਬਣ ਗਈ ਤੇ ਹੁਣ ਇਸਤੇ ਦੁਸ਼ਮਣਾਂ ਦੇ ਹਮਲੇ ਹੋਣ ਲੱਗ ਪਏ ਤੇ ਇਸਨੂੰ ਢਾਹ ਕੇ ਬਰਬਾਦ ਕਰਨਾ ਹਰ ਹਮਲਾਵਰ ਦਾ ਮਕਸਦ ਬਣ ਗਿਆ।ਪਰ ਇਸਨੂੰ ਮੁੜ ਉਸਾਰਨਾ ਤੇ ਪੱਕਿਆਂ ਕਰਨਾਂ ਮਹਾਰਾਜਾ ਜੱਸਾ ਸਿੰਘ ਈਚੋਗਿਲੀਏ ਤੇ ਸਾਥੀਆਂ ਦਾ ਮਿਸ਼ਨ ਤੇ ਧਰਮ ਬਣ ਗਿਆ । ਜਦੋਂ ਇਸਨੂੰ ਇਕ ਪੱਕੇ ਕਿਲੇ੍ਹ ਦੀ ਸ਼ਕਲ ਇੱਤੀ ਗਈ ਤਾਂ ਇਸਦਾ ਨਾਮ ‘ਰਾਮਗੜ੍ਹ ਕਿਲਾ’ ਰੱਖ ਦਿੱਤਾ ਗਿਆ । ਰਾਮਗੜ੍ਹ ਕਿਲੇ੍ਹ ਦੀ ਰਾਖੀ ਕਰਨ ਤੇ ਮੁੜ ਉਸਾਰੀ ਕਰਨ ਵਾਲੇ ਸਾਰੇ ਰਾਮਗੜ੍ਹ ਕਿਲੇ੍ਹ ਵਾਲੇ ਕਹਾਉੇਣ ਲਗ ਪਏ। ਮ: ਜੱਸਾ ਸਿੰਘ ਈਚੋਗਿਲੀਆ ਇਸਦਾ ਮੋਢੀ ਹੋਣ ਕਰਕੇ ਮ: ਜੱਸਾ ਸਿੰਘ ਰਾਮਗੜ੍ਹੀਆ ਭਾਵ ਰਾਮਗੜ੍ਹ ਕਿਲੇ੍ਹ ਵਾਲਾ ਮਸ਼ਹੂਰ ਹੋ ਗਿਆ ਤੇ ਜਦ ਤੱਕ ਉਹ ਜਿਉਂਦਾ ਰਿਹਾ ਇਸ ਕਿਲੇ੍ਹ ਦੀ ਜੀ ਜਾਨ ਨਾਲ ਮੁੜ ਉਸਾਰੀ ਤੇ ਰਾਖੀ ਕਰਦਾ ਰਿਹਾ ਤੇ ਸਿੱਖੀ ਸ਼ਾਨ ਨੂੰ ਆਂਚ ਨਹੀਂ ਆਉਣ ਦਿੱਤੀ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹ ਕਿਲ੍ਹੇ ਤੋਂ ਲੈਕੇ ਰਾਮਗੜ੍ਹੀਆ ਬੁੰਗਾ ਸ੍ਰੀ ਹਰਿਮੰਦਰ ਸਾਹਿਬ ਤੱਕ ਅਤੇ ਗੁਰੂਵਾਲੀ ਗੇਟ ਤੋਂ ਲੈਕੇ ਦਬੁਰਜੀ ਗੇਟ (ਸੁਲਤਾਨਵਿੰਡ ਗੇਟ) ਤੱਕ ਵੱਖ ਵੱਖ ਕਿਤਿੱਆਂ ਜਾਂ ਕੰਮਾਂ ਵਾਲੇ ਲੋਕਾਂ ਨੂੰ ਵਸਾਇਆ ਜੋ ਕਿ ਆਮ ਲੋਕਾਂ ਦੇ ਵਰਤੋਂ ਵਾਲੀਆਂ ਚੀਜਾਂ ਦੇ ਇਲਾਵਾ ਖਾਲਸਾ ਫੋਜਾਂ ਲਈ ਲੜਾਈ ਵਾਲੇ ਹਥਿਆਰ ਜਿਵੇਂ ਤਲਵਾਰਾਂ, ਤੀਰ, ਭਾਲੇ, ਨੇਜੇ ਅਤੇ ਬੰਦੂਕਾਂ ਆਦਿ ਵੀ ਬਣਾਉਂਦੇ ਸਨ । ਇਸ ਇਲਾਕੇ ਦਾ ਨਾਂ ਰਾਮਗੜ੍ਹੀਆ ਕਟੜ੍ਹਾ ਰੱਖਿਆ ਗਿਆ ਸੀ ਜੋ ਕਿ ਉਸ ਵੇਲੇ ਦੇ ਸ਼ਹਿਰ ਦੇ ਚੌਥੇ ਹਿੱਸੇ ਦੇ ਬਰਾਬਰ ਬਣਦਾ ਸੀ। ਇਸ ਰਾਮਗੜ੍ਹੀਆ ਕਟੜੇ ਅਤੇ ਬਾਕੀ ਸ਼ਹਿਰ ਦੀ ਰਾਖੀ ਲਈ ਇੱਕ ਉਚੀ ਤੇ ਚੌੜੀ ਕਿਲ੍ਹਾ ਨੁਮਾ ਦੀਵਾਰ ਤੇ 3 ਦਰਵਾਜੇ (ਗੇਟ) ਬਣਾਏ ਗਏ ਸਨ । ਇਹ 3 ਦਰਵਾਜੇ ਗੁਰੂਵਾਲੀ ਦਰਵਾਜਾ, ਰਾਮਗੜ੍ਹੀਆ ਦਰਵਾਜਾ, ਦਬੁਰਜੀ ਦਰਵਾਜਾ ਦੇ ਨਾਮ ਨਾਲ ਜਾਣੇ ਜਾਂਦੇ ਸਨ ।ਇਹਨਾਂ ਵਿਚ ਰਾਮਗੜ੍ਹ ਕਿਲੇ੍ਹ ਦੇ ਨਾਲ ਲਗਦੇ ਦਰਵਾਜੇ ਦਾ ਨਾਮ ‘ਰਾਮਗੜ੍ਹੀਆ ਦਰਵਾਜਾ’ ਸੀ ਪਰ ਅਜਕਲ ਇਸ ਦਰਵਾਜੇ ਦਾ ਨਾਮ ਬਦਲ ਕੇ ਚਾਟੀਵਿੰਡ ਗੇਟ ਕਰ ਦਿੱਤਾ ਗਿਆ ਹੈ ਤੇ ਰਾਮਗੜ੍ਹ ਕਿਲਾ੍ਹ smy dI gridS ivc Alop ho igAw ।ਅਫਸੋਸ ਦੀ ਗੱਲ ਇਹ ਹੈ ਕਿ ਹੁਣ ਨਾ ਤਾਂ ਰਾਮਗੜ੍ਹ ਕਿਲਾ੍ਹ , ਨਾ ਰਾਮਗੜ੍ਹੀਆ ਦਰਵਾਜਾ ਅਤੇ ਨਾ ਹੀ ਰਾਮਗੜ੍ਹੀਆ ਕਟੜਾ ਦੇ ਨਾਮ-ਨਿਸ਼ਾਨ ਮਿਲਦੇ ਹਨ ਤੇ ਨਾ ਹੀ ਇਹਨਾ ਬਾਰੇ ਕੋਈ ਜਾਣਦਾ ਹੈ। ਸਾਰੀਆਂ ਇਤਿਹਾਸਕ ਨਿਸ਼ਾਨੀਆਂ ਮਿਟ ਗਈਆਂ ਹਨ ਹੁਣ ਸਾਡੇ ਕੋਲ ਆਪਣੀਆਂ ਆੳੇਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਲਈ ਕੁਝ ਨਹੀਂ ਹੈ। ਸ੍ਰ: ੳਂਕਾਰ ਸਿੰਘ ਸੰਧੂ ਸਰਪ੍ਰਸਤ ਆਲ ਇੰਡੀਆ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਫੇਡਰੇਸ਼ਨ (ਰਜ਼ਿ), ਅੰਮ੍ਰਿਤਸਰ ਨੇ ਅੰਮ੍ਰਿਤਸਰ ਸ਼ਹਿਰ ਦੀ ਮਿਊਂਸਪਲ ਕਮੇਟੀ ਦੇ 1849 ਦੇ ਨਕਸ਼ਿਆਂ ਵਿੱਚ ਇਸ ਰਾਮਗੜ੍ਹੀਆ ਦਰਵਾਜੇ ਦੀ ਹੋਂਦ ਬਾਰੇ ਜਾਣਕਾਰੀ ਹਾਸਲ ਕੀਤੀ ।
ਆਲ ਇੰਡੀਆ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਫੇਡਰੇਸ਼ਨ (ਰਜਿ), ਅੰਮ੍ਰਿਤਸਰ ਨੇ 1980 ਤੋਂ ਹੀ ਆਪਣੇ ਮੁੱਖ –ਮੰਤਵਾਂ ਅਨੁਸਾਰ ਆਪਣੀਆਂ ਇਤਹਾਸਕ ਯਾਦਗਾਰਾਂ ਨੂੰ ਮੁੜ ਉਸਾਰਨ ਦਾ ਨਿਸ਼ਾਨਾ ਪੂਰਾ ਕਰਨ ਲਈ ਆਪਣੀ ਇਸ ਮੁਢਲੀ ਯਾਦਗਾਰ “ਰਾਮਗੜ੍ਹੀਆ ਦਰਵਾਜਾ” ਨੂੰ ਕਾਇਮ ਕਰਨ ਲਈ ਯਤਨਸ਼ੀਲ ਹoeI। ਇਸ ਮਕਸਦ ਲਈ ਫੇਡਰੇਸ਼ਨ ਦੇ ਸਰਪ੍ਰਸਤ ਉਂਕਾਰ ਸਿੰਘ ਸੰਧੂ, ਪ੍ਰਧਾਨ ਪਿਆਰਾ ਸਿੰਘ ਮਠਾੜੂ, ਸਿੰਘ ਮਠਾੜੂ, ਸਕੱਤਰ ਜਨਰਲ ਗਿਆਨ ਸਿੰਘ ਬਮਰਾਹ, ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸਹਿਮੀ ਨੇ ਸਾਰਾ ਪ੍ਰੋਜੈਕਟ ਅੰਮ੍ਰਿਤਸਰ ਕਾਰਪੋਰੇਸ਼ਨ ਅਤੇ ਪਾਸੋਂ 17-01-2003 ਨੂੰ ਮਤਾ ਨੰ: 15/3 ਪਾਸ ਕਰਵਾਕੇ ਅਤੇ ਅੰਮ੍ਰਿਤਸਰ ਟਾਊਨ ਪਲੈਨਰ ਨਕਸ਼ੇ ਦੀ ਡਰਾਇੰਗ ਨੰ: ਅੇਮ. ਟੀ. ਪੀ. 166/05 ਮਿਤੀ 29-12-2005 ਅਨੁਸਾਰ ਇਸਦੀ ਉਸਾਰੀ ਸ਼ੁਰੂ ਕੀਤੀ ਗਈ ।ਇਸ ਦਰਵਾਜੇ ਦੀ ਉਸਾਰੀ ਦੀ ਲੇਬਰ ਦੀ ਜਿੱਮੇਵਾਰੀ “ਇਮਾਰਤੀ ਕਾਰ-ਕੁਨ ਕਮੇਟੀ (ਰਜਿ), ਅੰਮ੍ਰਿਤਸਰ”, ਜਿਸਦੇ ਪ੍ਰਧਾਨ ਜਗਜੀਤ ਸਿੰਘ
ਮਿਸਨ ਅਤੇ ਜ: ਸਕੱਤਰ ਅਮਰ ਸਿੰਘ ਸੋਖੀ ਨੇ ਆਪਣੇ ਸਾਥੀਆਂ ਸਮੇਤ ਲਈ ।ਇਸ ਦਰਵਾਜੇ ਦੀ ਕੁਲ ਉਚਾਈ 50 ਫੁੱਟ, ਚੌੜਾਈ 70 ਫੁੱਟ ਅਤੇ ਪਿਲੱਰ ਦਾ ਘੇਰਾ 15 ਫੁੱਟ ਕਰੀਬ ਹੈ ਅਤੇ ਇਸਦੀ ਦਿੱਖ ਪੁਰਾਤਨ ਰਾਮਗੜ੍ਹ ਕਿਲ੍ਹੇ ਦੇ ਦਰਵਾਜੇ ਵਾਂਗ ਹੀ ਬਣਾਈ ਗਈ ਹੈ। ਇਹ ਹੁਣ ਰਾਮਗੜ੍ਹ ਕਿਲ੍ਹਾ ਤੇ ਰਾਮਗੜ੍ਹੀਆ ਦਰਾਵਾਜੇ ਦੀ ਸਾਂਝੀ ਯਾਦਗਾਰ ਵਜੋਂ ਜਾਣਿਆਂ ਜਾਵੇਗਾ ।ਇਸ ਦਰਵਾਜੇ ਦੇ ਡਿਜਾਇਨ ਦੀ ਜੁ ਦੇਖ-ਰੇਖ ਸ੍ਰ: ਰਾਜਿੰਦਰ ਸਿੰਘ ਭੁਲਰ ਨੇ ਕੀਤੀ ਹੈ। ਇਸ ਸਾਰੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਜਿਮੇਵਾਰੀ ਸ੍ਰ: ਖੁਸ਼ਵਿੰਦਰ ਸਿੰਘ ਸਪੁਤੱਰ ਸਵਰਗੀ ਸ੍ਰ: ਉਂਕਾਰ ਸਿੰਘ ਸੰਧੂ ਨੇ ਨਿਭਾਈ ਹੈ।
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org