ਭਗਵਾਨ ਵਿਸ਼ਵਕਰਮਾਂ ਜੀ ਦੇ ਜਨਮ ਉਤਸਵ ਦੀ ਵਧਾਈ ਅਤੇ ਅਰਦਾਸ।
ਭਗਵਾਨ ਵਿਸ਼ਵਕਰਮਾਂ ਜੀ ਨੂੰ ਆਮ ਕਰਕੇ ਕੰਮ ਕਾਰ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਬਾਕੀ ਦੇਵੀ ਦੇਵਤਿਆਂ ਵਾਂਗ ਹੀ ਉਹਨਾਂ ਦੀਆਂ ਮੂਰਤੀਆਂ, ਤਸਵੀਰਾਂ ਅਤੇ ਔਜਾਰਾਂ ਆਦਿ ਦੀ ਵਿਸ਼ਵਕਰਮਾਂ ਭਵਨਾਂ ਜਾਂ ਕੰਮ ਕਾਰ ਦੇ ਅਸਥਾਨਾਂ ਤੇ ਪੂਜਾ, ਹਵਨ ਤੇ ਅਰਦਾਸ ਕਰਕੇ ਮਨਾਇਆ ਜਾਂਦਾ ਹੈ।ਇਸ ਸਮੇ ਭਗਵਾਨ ਵਿਸ਼ਵਕਰਮਾਂ ਜੀ ਦਾ ਜੋ ਇਤਹਾਸ ਤੇ ਕਾਰਨਾਮੇ ਬਿਆਨ ਕੀਤੇ ਜਾਂਦੇ ਹਨ ਉਹ ਬਹੁਤਾ ਕਰਕੇ ਮਿਥਹਾਸ ਤੇ ਅਧਾਰਤ ਹੁੰਦੇ ਹਨ ।ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਇਸ ਸਚਾਈ ਨੂੰ ਪੂਰੀ ਤਰਾਂ ਖੋਲ ਕੇ ਬਿਆਨ ਕੀਤਾ ਹੈ ਕਿ ਇਸ ਸੰਸਾਰ ਦੀ ਅਤੇ ਪੂਰੀ ਕਾਇਨਾਤ ਦਾ ਰਚਨਹਾਰ ਸਿਰਫ ਤੇ ਸਿਰਫ ਇਕੋ-ਇਕ ਵਾਹਿਗੁਰੂ (ਪ੍ਰਮਾਤਮਾਂ) ਅਦਿੱਖ ਸ਼ਕਤੀ ਹੀ ਹੈ ਨਾ ਕਿ ਕੋਈ ਦੇਵੀ ਦੇਵਤਾ ਹੈ, ਜੋ ਕਿ ਅਸੀਂ ਪ੍ਰਚਾਰਦੇ ਆ ਰਹੇ ਹਾਂ।ਸੋ ਪ੍ਰਮਾਤਮਾਂ, ਵਾਹਿਗੁਰੂ, ਅੱਲਾ, ਗੌਡ, ਈਸ਼ਵਰ, ਭਗਵਾਨ ਨੂੰ ਹੀ ‘ਵਿਸ਼ਵਕਰਮਾਂ’ ਕਹਿਣਾ ਬਣਦਾ ਹੈ ਤੇ ਉਸੇ ਦੀ ਪੂਜਾ ਤੇ ਅਰਦਾਸ ਕਰਨੀ ਬਣਦੀ ਹੈ।ਹਿੰਦੁ ਮੱਤ ਦੇ ਅਨੁਸਾਰ ਹਰ ਕੰਮ ਨੂੰ ਕਰਨ ਵਾਲੇ ਵਖਰੇ ਵਖਰੇ ਦੇਵੀ ਦੇਵਤੇ ਹਨ ਜਿਹਨਾਂ ਦੀ ਗਿਣਤੀ ਉਹ 33 ਕਰੋੜ ਕਹਿੰਦੇ ਹਨ। ਇਸਤਰਾਂ ਭਗਵਾਨ ਵਿਸ਼ਵਕਰਮਾ ਨੂੰ ਵੀ ਇੱਕ ਦੇਵਤਾ ਹੀ ਮੰਨਿਆ ਜਾ ਰਿਹਾ ਹੈ।ਉਸਦੇ ਮਾਂ, ਬਾਪ, ਧੀਆਂ, ਪੁਤੱਰ, ਪੋਤਰੇ ਅਤੇ ਹੋਰ ਸਾਕ ਸਬੰਧੀ ਵੀ ਸਨ।ਕਹਿੰਦੇ ਹਨ ਕਿ ਉਸ ਦੀ ਧੀ ਦਾ ਵਿਆਹ ਸੂਰਜ ਨਾਲ ਹੋਇਆ ਸੀ, ਜਦੋਂ ਉਸਨੂੰ ਸੂਰਜ ਤੋਂ ਬਹੁਤ ਗਰਮੀ ਲਗੀ ਤਾਂ ਉਸਨੇ ਅਪਣੇ ਪਿਤਾ ਭਗਵਾਨ ਵਿਸ਼ਵਕਰਮਾਂ ਜੀ ਨੂੰ ਸ਼ਿਕਾਇਤ ਕੀਤੀ ਤਾਂ ਵਿਸ਼ਕਰਮਾਂ ਜੀ ਨੇ ਸੂਰਜ ਨੂੰ ਖਰਾਦ ਮਸ਼ੀਨ ਤੇ ਖਰਾਦ ਕੇ ਛੋਟਾ ਕਰ ਦਿੱਤਾ। ਸੂਰਜ ਨਾਲੋਂ ਲੱਥੇ ਉਸਦੇ ਹਿੱਸਿਆਂ ਦੇ ਚੰਦ-ਤਾਰੇ ਆਦਿ ਬਣ ਗਏ। ਅੱਜ ਦੇ ਇਸ ਵਿਿਦਆ ਤੇ ਸਾਇੰਸ ਦੇ ਯੱੁਗ ਵਿਚ ਮਿਥਹਾਸ ਨੂੰ ਕੋਈ ਅਸਥਾਨ ਨਹੀਂ ਇਹੀ ਕਾਰਨ ਹੈ ਅੱਜਦਾ ਪੜ੍ਹਿਆ ਲਿਿਖਆ ਨੌਜੁਆਨ ਅਤੇ ਬਚਪਨ ਇਸਨੂੰ ਮੰਨਣ ਤੋਂ ਇਨਕਾਰੀ ਹੈ ਅਤੇ ਉਹ ਸਾਡੇ ਨਾਲੋਂ ਟੱੁਟ ਰਿਹਾ ਹੈ।ਸਾਡੇ ਵਿਸ਼ਵਕਰਮਾਂ ਦਿਵਸ ਮਨਾਉਣ ਦਾ ਉਸਤੇ ਕੋਈ ਅਸਰ ਦਿਖਾਈ ਨਹੀਂ ਦਿੰਦਾ ਕਿਉਂਕਿ ਇਹ ਇਕ ਰਵਾਇਤ ਬਣਕੇ ਰਹਿ ਗਈ ਹੈ ਅਤੇ ਅਸੀਂ ਵੀ ਇਸ ਲਕੀਰ ਦੇ ਫਕੀਰ ਹੋਏ-ਹੋਏ ਹਾਂ।
ਦਾਸ ਦਾ ਵਿਚਾਰ ਹੈ ਕਿ ਸਾਨੂੰ ਮਿਥਹਾਸ ਬਿਆਨੀ ਛੱਡ ਕੇ ਅੱਜ ਦੇ ਪ੍ਰੈਕਟੀਕਲ ਅਤੇ ਹਕੀਕਤ ਦੇ ਯੱੁਗ ਨੂੰ ਅਪਨਾਉਣਾ ਚਾਹੀਦਾ ਹੈ। ਆਪਣੇ ਵਿਸ਼ਵਕਰਮਾਂ ਭਵਨਾਂ ਨੂੰ ਕਾਰੀਗਰੀ, ਕਲਾ, ਸਾਇੰਸ ਤੇ ਸੰਸਕ੍ਰਿਤੀ ਦੀ ਜਾਣਕਾਰੀ ਅਤੇ ਸਿਿਖਆ ਦੇ ਮਿੰਨੀ ਕੇਂਦਰ ਬਨਾਉਣਾ ਚਾਹੀਦਾ ਹੈ।ਇਹਨਾਂ ਕੇਂਦਰਾਂ ਵਿੱਚ ਉਪਰੋਕਤ ਵਿਿਸ਼ਆਂ ਸਬੰਧੀ ਕਿਤਾਬਾਂ, ਮੈਗਜੀਨ, ਅਖਬਾਰਾਂ, ਕੰਮ ਕਰਨ ਵਾਲੇ ਔਜਾਰ, ਮਸ਼ੀਨਾਂ ਦੇ ਚਿਤਰ, ਕਾਰਖਾਨਿਆਂ ਵਿਚ ਹੋ ਰਹੇ ਕੰਮਾਂ ਦੇ ਵੀਡੀਉ ਫਿਲਮਾਂ, ਬਾਕੀ ਸੰਸਾਰ ਵਿਚ ਹੋ ਰਹੇ ਨਵੇਂ ਨਵੇਂ ਕੰਮਾਂ ਤੇ ਕਾਢਾਂ ਦੇ ਚਿਤਰ ਤੇ ਫਿਲਮਾਂ ਰੱਖਣ ਤੇ ਦਿਖਾਉਣ ਦਾ ਇੰਤਜਾਮ ਕਰਨਾਂ ਚਾਹੀਦਾ ਹੈ। ਜਿਹਨਾਂ ਲੋਕਾਂ ਨੇ ਨਵੇਂ ਨਵੇਂ ਕੰਮ ਕੀਤੇ ਹਨ ਜਾਂ ਕਾਢਾਂ ਕੱਢ ਕੇ ਇਸ ਸੰਸਾਰ ਨੂੰ ਸੱੁਖ ਸਾਧਨ ਦਿੱਤੇ ਹਨ ਜਾਂ ਨਵੀਆਂ ਦਿਸ਼ਾਵਾਂ ਦਿੱਤੀਆਂ ਹਨ ਉਹਨਾਂ ਦੇ ਜੀਵਨ ਬਾਰੇ ਜਾਣਕਾਰੀਆਂ ਇਕੱਠੀਆਂ ਕਰਕੇ ਆਪਣੇ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਹਨ, ਇਸ ਨਾਲ ਅਪਣੇ ਨੌਜੁਆਨਾਂ ਤੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਹੋਵੇਗਾ ਤੇ ਉਹਨਾਂ ਵਿੱਚ ਨਵੇਂ ਕੰਮ ਕਰਨ ਦਾ ਉਤਸ਼ਾਹ ਪੈਦਾ ਹੋਵੇਗਾ।ਆਪਣੇ ਆਲੇ ਦੁਆਲੇ ਜਿਨੇ ਵੀ ਲੋਕਾਂ ਨੇ ਅਜਿਹੇ ਲੋਕ ਭਲਾਈ ਦੇ ਕੰਮ ਕੀਤੇ ਹਨ ਜਾਂ ਕੋਈ ਮਾਹਰਕੇ ਮਾਰੇ ਹਨ ਉਹਨਾਂ ਦਾ ਭਰਪੂਰ ਸੁਆਗਤ ਕਰਕੇ ਹੌਂਸਲਾ ਅਫਜਾਈ ਕੀਤੀ ਜਾਣੀ ਚਾਹੀਦੀ ਹੈ।ਹਰ ਵਿਸ਼ਵਕਰਮਾਂ ਦਿਵਸ ਮਨਾਉਣ ਤੋਂ ਪਹਿਲਾਂ ਇਹ ਐਲਾਨ ਕਰਨਾ ਚਾਹੀਦਾ ਹੈ ਕਿ ਹਰ ਕੋਈ ਪਿਛਲੇ ਸਾਲ ਵਿਚ ਕੀਤੇ ਨਵੇਂ ਨਵੇਂ ਕੰਮਾਂ ਤੇ ਤਕਨੀਕ ਦਾ ਵੇਰਵਾ ਲੈਕੇ ਆਵੇ ਤੇ ਉਸ ਬਾਰੇ ਸਭ ਨੂੰ ਜਾਣਕਾਰੀ ਦੇਵੇ ਅਤੇ ਆਉਣ ਵਾਲੇ ਨਵੇਂ ਸਾਲ ਵਿਚ ਤਹਿ ਕੀਤੇ ਨਿਸ਼ਾਨਿਆਂ ਤੋਂ ਵੀ ਜਾਣੂ ਕਰਵਾਵੇ।ਇਸਤਰਾਂ ਬਾਕੀ ਸਾਰੇ ਲੋਕਾਂ ਨੂੰ ਵੀ ਨਵੇ ਕਾਰਨਾਮੇ ਕਰਨ ਦਾ ਚਾਅ ਪੈਦਾ ਹੋਵੇਗਾ।ਜੋ ਨੌਜੁਆਨ ਤੇ ਬੱਚੇ ਨਵੇਂ ਕੰਮ ਤੇ ਤਕਨੀਕਾਂ ਸਿੱਖ ਕੇ ਅੱਗੇ ਵੱਧਣਾ ਚਾਹੁੰਦੇ ਹਨ ਉਹਨਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕਰਨ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਇਸਤਰਾਂ ਇਕ ਤਾਂ ਕਾਰੀਗਰਾਂ ਦੀ ਕਮੀ ਘਟਾਉਣ ਵਿੱਚ ਮਦਦ ਮਿਲੇਗੀ ਦੂਜਾ ਕੌਮ ਤੇ ਦੇਸ਼ ਦਾ ਭਲਾ ਹੋਵੇਗਾ ਅਤੇ ਸਾਡੇ ਵਿਸ਼ਵਕਰਮਾਂ ਦਿਵਸ ਮਨਾਉਣ ਦਾ ਉਦੇਸ਼ ਵੀ ਪੂਰਾ ਹੋਵੇਗਾ।
ਆਉ ਅੱਜ ਅਸੀਂ ਉਹਨਾਂ ਸਾਰੇ ਵਿਸ਼ਵਕਰਮੀਆਂ (ਪ੍ਰਮਾਤਮਾਂ ਦੇ ਸੱਚੇ ਸਪੂਤਾਂ) ਦਾ ਧੰਨਵਾਦ ਤੇ ਪ੍ਰਸ਼ੰਸ਼ਾ ਦਿਵਸ ਮਨਾਈਏ ਜਿਹਨਾਂ ਨੇ ਇਸ ਸੰਸਾਰ ਵਿਚ ਆਕੇ ਆਪਣੇ ਜੀਵਨ ਇਸ ਸੰਸਾਰ ਦੇ ਲੇਖੇ ਲਾਏ ਤੇ ਇਸ ਸੰਸਾਰ ਨੂੰ ਨਵੀਆਂ ਨਵੀਆਂ ਕਾਢਾਂ ਕੱਢਕੇ ਇਨਸਾਨਾਂ ਦੇ ਰਹਿਣ ਲਾਇਕ ਬਣਾਇਆ ਅਤੇ ਪ੍ਰਮਾਤਮਾਂ (ਵਿਸ਼ਵਕਰਮਾਂ) ਦਾ ਹੁਕਮ ਮੰਨਿਆਂ।ਇਹ ਵੀ ਅਰਦਾਸ ਕਰੀਏ ਕਿ ਸਾਰੇ ਵਿਸ਼ਵਕਰਮਾਂ ਬੰਸੀ ਆਪਣੇ ਆਪ ਨੂੰ ਇਕ ਪ੍ਰਮਾਤਮਾਂ (ਵਿਸ਼ਵਕਰਮਾਂ) ਦੇ ਪੁੱਤਰ ਸਮਝਦੇ ਹੋਏ ਸਭ ਨੂੰ ਇਕ ਸਮਾਨ ਸਮਝਣ ਤੇ ਆਪਣੇ ਵਿਚੋਂ ਊਚ-ਨੀਚ, ਜਾਤ-ਪਾਤ ਅਤੇ ਗਰੀਬ-ਅਮੀਰ ਦਾ ਹੰਕਾਰ ਦੂਰ ਕਰਨ ਅਤੇ ਆਪਣੀ ਏਕਤਾ ਕਰਕੇ ਆਪਣੇ ਹੱਕ ਪ੍ਰਾਪਤ ਕਰਨ। ਅਜੇਹਾ ਕਰਨ ਨਾਲ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੱਚੀ ਤੇ ਸਹੀ ਸੇਧ ਦੇ ਸਕਦੇ ਹਾਂ। ਇਹੀ ਵਿਸ਼ਵਕਰਮਾਂ (ਪ੍ਰਮਾਤਮਾਂ) ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਅਤੇ ਅਰਦਾਸ ਹੋਵੇਗੀ।ਭੱੁਲ-ਚੁੱਕ ਲਈ ਖਿਮਾਂ ਦਾ ਜਾਚਕ ਹਾਂ। ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ,
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org