Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਭਾਈ ਸੁੱਖਾ ਸਿੰਘ ਕਲਸੀ

ਸ਼ਰੋਮਣੀ ਸੂਰਬੀਰ ਮਹਾਨ ਯੋਧਾ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ । ਖਾਲਸਾ ਪੰਥ ਦਾ ਸਾਰਾ ਇਤਹਾਸ ਹੀ ਸ਼ਰੋਮਣੀ ਸੂਰਬੀਰਾਂ ਨਾਲ ਭਰਿਆ ਪਿਆ ਹੈ ਜਿਨਾਂ ਨੇ ਕੌਮ ਲਈ ਅਦੁੱਤੀ ਕਾਰਨਾਮੇ ਕਰਕੇ ਆਪਣਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ ਹੈ।ਅਜਿਹਾ ਹੀ ਬੇਮਿਸਾਲ ਤੇ ਹੈਰਾਨਕੁਨ ਸਾਹਸ ਤੇ ਦਲੇਰੀ ਵਾਲਾ ਬਾਂਕਾ ਗੁਰੂ ਦਾ ਸਿੰਘ ਸੀ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ । ਮਾੜੀ ਕੰਬੋਕੀ ਪਿੰਡ, ਅੰਮ੍ਰਿਤਸਰ ਸ਼ਹਿਰ ਦੇ ਪੱਛਮ ਵੱਲ ਕੋਈ 40-42 ਕਿਲੋਮੀਟਰ ਦੂਰੀ ਤੇ, ਪਾਕਿਸਤਾਨ ਦੇ ਬਾਰਡਰ ਦੇ ਲਾਗੇ ਹੈ।ਇਸ ਪਿੰਡ ਦੇ ਵਾਸੀ ਸ੍ਰੀ ਲੱਧਾ ਦੇ ਘਰ, ਬੀਬੀ ਹਰੋ ਦੀ ਕੁੱਖੋਂ ਸੰਨ 1707 ਨੂੰ ਮਾਘ ਮਹੀਨੇ ਇਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਸੁੱਖਾ ਰਖਿਆ ਗਿਆ।ਇਹ ਉਹ ਸਮਾਂ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਨੇ ਸਰਹੰਦ ਫਤਿਹ ਕਰਕੇ ਛੋਟੇ ਸਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ ਅਤੇ ਵਿਸ਼ਾਲ ਮੁਗਲ ਬਾਦਸ਼ਾਹੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ।ਇਸ ਕਾਰਨ ਮੁਗਲ ਰਾਜ ਦੀ ਰਹਿੰਦ ਖੂੰਦ ਤੇ ਧਾੜਵੀ ਨਾਦਰਾਂ ਤੇ ਅਬਦਾਲੀਆਂ ਵੱਲੋਂ ਸਿੱਖਾਂ ਤੇ ਹਰ ਤਰਾਂ ਦਾ ਦਮਨ ਚੱਕਰ ਚਲਾਇਆ ਜਾ ਰਿਹਾ ਸੀ। ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਬਹੁਤ ਵਾਰ ਜੰਗਲਾਂ, ਪਹਾੜਾਂ ਜਾਂ ਦੂਰ ਦੂਰ ਦੇ ਇਲਾਕਿਆਂ ਵਿਚ ਪਨਾਹ ਲੈਣੀ ਪਂੈਦੀ ਸੀ ਤੇ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਕਰਨੇ ਪੈਂਦੇ ਸਨ। ਅਜਿਹੇ ਮੁਸ਼ਕਲਾਂ ਭਰੇ ਹਾਲਾਤ ਵਿੱਚ ਜੁਆਨ ਹੋਏ ਭਾਈ ਸੁੱਖਾ ਸਿੰਘ, ਮਾਪਿਆਂ ਦੀ ਮਰਜੀ ਦੇ ਉਲਟ 14-15 ਸਾਲ ਦੀ ਉਮਰ ਵਿਚ ਦਸ਼ਮੇਸ਼ ਪਿਤਾ ਦੀ ਬਖਸ਼ਿਸ਼, ਅੰਮਿੰ੍ਰਤ ਦੀ ਪਹੁਲ ਲੈਕੇ ਸਿੰਘ ਸੱਜ ਗਏ। ਜਿਸ ਸਮੇਂ ਮੁਗਲ ਹਕੁਮਤਾਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਤੇ ਲੱਗੀਆਂ ਹੋਈਆਂ ਸਨ, ਅੰੰਿਮ੍ਰਤਪਾਨ ਕਰਕੇ ਸਿੰਘ ਸਜਨਾ ਮੌਤ ਨੂੰ ਵਾਜਾਂ ਮਾਰਨ ਵਾਲੀ ਗੱਲ ਸੀ।ਸਾਰੇ ਪਿੰਡ ਵਿਚ ਚਰਚਾ ਹੋਣ ਲਗ ਪਈ।ਪਿੰਡ ਦੇ ਮੋਹਤਬਰ ਸੱਜਣ, ਸਰਪੰਚ ਨੂੰ ਨਾਲ ਲੈਕੇ ਭਾਈ ਸੁੱਖਾ ਸਿੰਘ ਦੇ ਮਾਪਿਆਂ ਨੂੰ ਮਿਲਣ ਆ ਗਏ ਅਤੇ ਆਉਣ ਵਾਲੇ ਖਤਰੇ ਦੀ ਚਿੰਤਾ ਜਾਹਰ ਕੀਤੀ।ਉਹਨਾ ਕਿਹਾ ਕਿ ਜਿੱਥੇ ਮੁਗਲ ਤੁਹਾਨੂੰ ਸਾਰਿਆਂ ਨੂੰ ਮਾਰ ਮੁਕਾਉਣੇਗੇ ਉਥੇ ਬਾਕੀ ਪਿੰਡ ਨੂੰ ਵੀ ਨਹੀਂ ਛੱਡਣਗੇ ਇਸ ਲਈ ਆਪਣੇ ਪੁੱਤਰ ਸੁੱਖੇ ਨੂੰ ਇਸ ਕੰਮ ਤੋਂ ਫੌਰਨ ਵਰਜ ਲਵੋ। ਕੇਸ ਕਤਲ ਹੋਣ ਤੇ ਖੂਹ ਵਿਚ ਛਾਲ ਮਾਰਨੀ ਸਾਰੇ ਪਿੰਡ ਦੀ ਚਿੰਤਾ ਤੇ ਮੁਗਲਾਂ ਦੇ ਕਹਿਰ ਨੂੰ ਦੇਖਦਿਆਂ ਭਾਈ ਸੁੱਖਾ ਸਿੰਘ ਦੀ ਮਾਤਾ ਜੀ ਨੇ ਆਪਣੇ ਪੁੱਤਰ ਦੇ ੱਿਜੱਦੀ ਸੁਭਾਅ ਨੂੰ ਜਾਣਦਿਆਂ ਮਮਤਾਵੱਸ ਉਸਨੂੰ ਰਾਤ ਨੂੰ ਸੌਣ ਲਗੇ ਨੂੰ ਧੋਖੇ ਨਾਲ ਭੰਗ ਦੇ ਪਕੌੜੇ ਖਵਾ ਦਿੱਤੇ ਤੇ ਸੁੱਤੇ ਹੋਏ ਦੇ ਕੇਸ ਕਟਵਾ ਦਿੱਤੇ। ਜੱਦੋਂ ਸਵੇਰੇ ਜਾਗ ਆਈ ਤਾਂ ਸਿਰ ਉੱਤੇ ਕੇਸ ਕੱਟੇ ਦੇਖ ਕੇ ਬਹੁਤ ਗੁੱਸੇ ਵਿਚ ਆਏ ਤੇ ਬਹੁਤ ਰੋਸ ਕੀਤਾ। ਇਸ ਅਸਹਿ ਭਾਣੇ ਕਾਰਨ ਆਤਮਹੱਤਿਆ ਕਰਨ ਦੇ ਇਰਾਦੇ ਨਾਲ ਪਿੰਡ ਦੇ ਇਕ ਖੂਹ ਵਿਚ ਛਾਲ ਮਾਰ ਦਿੱਤੀ। ਜਦ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਉਸਨੂੰ ਖੂਹ ਚੋਂ ਬਾਹਰ ਕੱਢਣ ਦਾ ਯਤਨ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਕੇਸਾਂ ਤੋਂ ਬਿਨਾ ਜਿਉਂਣਾ ਨਹੀਂ ਚਾਹੁੰਦਾ ਇਸ ਲਈ ਮੇਰਾ ਮਰ ਜਾਣਾ ਹੀ ਠੀਕ ਹੈ।ਸੰਜੋਗ ਵੱਸ ਉਸ ਵੇਲੇ ਸ੍ਰ: ਸ਼ਾਮ ਸਿੰਘ ਕਰੋੜੀਆ ਜੱਥੇ ਦੇ ਕੁਝ ਸਿੰਘ ਇਸ ਖੂਹ ਲਾਗੋਂ ਲੰਘ ਰਹੇ ਸਨ।ਪਿੰਡ ਦੇ ਲੋਕਾਂ ਦਾ ਇਕੱਠ ਦੇਖ ਕੇ ਪੁੱਛਿਆ ਕਿ ਕੀ ਕਾਰਨ ਹੈ ਤਾਂ ਪਤਾ ਲੱਗਾ ਕਿ ਇਕ ਸਿੰਘ ਕੇਸ ਕੱਟੇ ਜਾਣ ਕਰਕੇ ਖੂਹ ਵਿੱਚ ਡੁੱਬ ਕੇ ਮਰਨਾ ਚਾਹੁੰਦਾ ਹੈ। ਸਿੰਘਾਂ ਨੇ ਸਮਝਾਇਆ ਕਿ ਗੁਰੂ ਜੀ ਦੇ ਹੁਕਮ ਅਨੁਸਾਰ ਆਤਮਹੱਤਿਆ ਕਰਨਾ ਘੋਰ ਪਾਪ ਹੈ ਇਸ ਲਈ ਜੇ ਤੈਨੂੰ ਮਰਨ ਦਾ ਚਾਅ ਹੈ ਤਾਂ ਸਾਡੇ ਨਾਲ ਚੱਲਕੇ ਮੁਗਲਾਂ ਨੂੰ ਮਾਰਕੇ ਸ਼ਹੀਦੀ ਪਾ ਤਾਕਿ ਤੇਰਾ ਇਸ ਸੰਸਾਰ ਤੇ ਆਉਣਾ ਸਫਲ ਹੋਵੇ ਤੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਹੋਣ।ਇਸਤਰਾਂ ਭਾਈ ਸੁੱਖਾ ਸਿੰਘ ਖੂਹ ਵਿਚੋਂ ਬਾਹਰ ਆਕੇ ਉਹਨਾਂ ਸਿੰਘਾਂ ਦੇ ਜੱਥੇ ਵਿੱਚ ਸ਼ਾਮਲ ਹੋ ਗਿਆ।ਕਿਉਂਕਿ ਬਾਕੀ ਸਾਰੇ ਸਿੰਘ ਘੋੜ-ਸਵਾਰ ਸਨ ਇਸ ਲਈ ਭਾਈ ਸੁੱਖਾ ਸਿੰਘ ਨੂੰ ਵੀ ਨਾਲ ਜਾਣ ਲਈ ਘੋੜੇ ਜਾਂ ਘੋੜੀ ਦੀ ਲੋੜ ਸੀ ਸੋ ਉਹਨਾਂ ਸਿੰਘਾਂ ਨੇ ਲਾਗੇ ਖੇਤਾਂ ਵਿਚ ਚਰ ਰਹੀ ਪਿੰਡ ਦੇ ਨੰਬਰਦਾਰ ਦੀ ਘੋੜੀ ਪਕੜ ਕੇ ਦੇ ਦਿੱਤੀ । ਇਸਤਰਾਂ ਭਾਈ ਸੁੱਖਾ ਸਿੰਘ ਦਾ ਮੁਗਲਾਂ ਵਿਰੁਧ ਸੰਘਰਸ਼ਮਈ ਜੀਵਨ ਦਾ ਅਰੰਭ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਨਾ ਸ੍ਰ: ਸ਼ਾਮ ਸਿੰਘ ਕਰੋੜੀਆ ਦੇ ਜੱਥੇ ਵਿਚ ਸ਼ਾਮਲ ਹੋਕੇ, ਭਾਈ ਸੁੱਖਾ ਸਿੰਘ ਨੇ ਦੁਬਾਰਾ ਅੰਮ੍ਰਿਤ ਛੱਕਿਆ ਤੇ ਗੁਰੂ ਦਾ ਸਿੰਘ ਸੱਜ ਗਿਆ । ਫਿਰ ਉਹ ਹਰ ਤਰਾਂ ਦੇ ਸ਼ਸਤਰ ਚਲਾਉਣੇ, ਗਤਕਾ ਖੇਡਣਾ, ਤਲਵਾਰਬਾਜੀ, ਤੀਰਅੰਦਾਜੀ, ਘੋੜਸਵਾਰੀ ,ਯੁੱਧਾਂ ਤੇ ਲੜਾਈਆਂ ਲੜਨ ਦੇ ਦਾਅ-ਪੇਚ ਸਿੱਖ ਕੇ ਇਕ ਪੂਰਨ ਸੂਰਬੀਰ ਨੌਜੁਆਨ ਯੋਧਾ ਬਣ ਗਿਆ। ਹੁਣ ਇਹ ਆਪਣੀ ਤਾਕਤ, ਹਿੰਮਤ, ਦਲੇਰੀ ਤੇ ਫੁਰਤੀ ਦਾ ਵਿਖਾਵਾ ਕਰਨਾ ਸ਼ੁਰੂ ਕਰ ਦਿੱਤਾ, ਹਰ ਛੋਟੀ ਵੱਡੀ ਮੁੱਹਿਮ ਵਿਚ ਹਿੱਸਾ ਲੈਣ ਲਈ ਮੁਹਰਲੀ ਕਤਾਰ ਵਿਚ ਸ਼ਾਮਲ ਹੋਣ ਲੱਗ ਪਿਆ। ਮੁਗਲ ਹੁਕਮਰਾਨ ਸਿੰਘਾਂ ਦੇ ਗੁਰੀਲਾ ਯੁੱਧ ਤੋਂ ਬਹੁਤ ਪ੍ਰੇਸ਼ਾਨ ਤੇ ਗੁੱਸੇ ਵਿਚ ਸਨ, ਉਹ ਹਰ ਤਰਾਂ ਦੇ ਢੰਗ ਤਰੀਕੇ ਵਰਤ ਕੇ ਸਿੱਖਾਂ ਦਾ ਖਾਤਮਾਂ ਕਰਨ ਤੇ ਤੁੱਲੇ ਹੋਏ ਸਨ ਪਰ ਸਿੱਖ ਸਨ ਕਿ ਖਤਮ ਹੋਣ ਦੀ ਬਜਾਏ ਹੋਰ ਵੱਧ ਰਹੇ ਸਨ ਤੇ ਦਿਨ ਬਦਿਨ ਤਾਕਤਵਰ ਹੋ ਰਹੇ ਸਨ। ਲਾਹੌਰ ਦੇ ਸੂਬੇ ਨੇ ਆਪਣੇ ਸਭ ਅਫਸਰ ਤੇ ਇਲਾਕੇ ਦੇ ਚੌਧਰੀ ਇਕੱਠੇ ਕਰਕੇ ਪੁੱਛਿਆ ਕਿ ਸਾਡੇ ਇੰਨੇ ਯਤਨਾਂ ਦੇ ਬਾਵਜੂਦ ਵੀ ਸਿੱਖ ਖਤਮ ਕਿਉਂ ਨਹੀਂ ਹੋ ਰਹੇ। ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕਿਸੇ ਵਡੇਰੇ ਨੇ ਅੰਮ੍ਰਿਤਸਰ ਦੇ ਤਲਾ ਵਿਚ ਆਬੇਹਯਾਤ ਲਿਆ ਕੇ ਪਾਇਆ ਸੀ ਜਿਸ ਵਿਚ ਇਹ ਆਕੇ ਨਹਾਉਂਦੇ ਹਨ ਤੇ ਜਖਮੀ ਹੋਏ ਵੀ ਮੁੜ ਨਂੌ-ਬਰਨੌਂ ਹੋ ਜਾਂਦੇ ਹਨ ਤੇ ਲੜਨ ਲਈ ਤਿਆਰ ਹੋ ਜਾਂਦੇ ਹਨ।ਇੱਥੋਂ ਤੱਕ ਕੇ ਜੋ ਇੱਥੇ ਨਹੀਂ ਆ ਸਕਦੇ ਉਹਨਾਂ ਵਾਸਤੇ ਤਲਾ ਵਿੱਚੋਂ ਜਲ ਭਰਕੇ ਲੈ ਜਾਂਦੇ ਹਨ ਤੇ ਉਹਨਾਂ ਦੇ ਮੁੰਹ ਵਿੱਚ ਪਾ ਦੇਂਦੇ ਹਨ ਤਾਂ ਉਹ ਰੋਗੀ ਵੀ ਅਰੋਗ ਹੋ ਜਾਂਦਾ ਹੈ। ਇਹ ਸੱਭ ਸੁਣ ਕੇ ਸੂਬੇ ਨੇ ਹੁਕਮ ਕੀਤਾ ਕਿ ਇਸ ਅੰਮ੍ਰਿਤ ਸਰੋਵਰ ਦੇ ਚੁਫੇਰੇ ਸਖਤ ਪਹਿਰਾ ਬੈਠਾ ਦਿਉ ਤੇ ਨਾਲ ਹੀ ਅੇਲਾਨ ਕਰ ਦਿੱਤਾ ਕਿ ਇਸ ਸਰੋਵਰ ਵਿਚ ਇਸ਼ਨਾਨ ਕਰਨ ਦੀ ਸਖਤ ਮਨਾਹੀ ਹੈ ਜੋ ਵੀ ਇਸ ਵਿਚ ਨਹਾਉਣ ਦਾ ਯਤਨ ਕਰੇਗਾ, ਕਤਲ ਕਰ ਦਿੱਤਾ ਜਾਵੇਗਾ। ਹੁਣ ਕੁਝ ਤੁਰਕਾਂ ਤੇ ਕਾਜੀਆਂ ਨੇ ਤਾਹਨਾ ਮਾਰਿਆ, ਹੈ ਕੋਈ ਗੁਰੂ ਦਾ ਸਿੱਖ ਜੋ ਇਸ ਸਰੋਵਰ ਵਿਚ ਨਹਾਉਣ ਦੀ ਹਿੰਮਤ ਦਿਖਾਵੇ? ਇਹ ਗੱਲ ਉਸ ਵੇਲੇ ਸਿੰਘਾਂ ਦੇ ਜੱਥੇ ਕੋਲ ਬੁੱਢਾ ਜੌਹੜ, ਰਾਜਿਸਥਾਨ, ਪਹੁੰਚ ਗਈ ਜਿੱਥੇ ਭਾਈ ਸੁੱਖਾ ਸਿੰਘ ਵੀ ਹਾਜਰ ਸੀ।ਜਦੋਂ ਸਾਰੇ ਸਿੰਘ ਚੁੱਪੀ ਵੱਟ ਗਏ ਤਾਂ ਭਾਈ ਸੁੱਖਾ ਸਿੰਘ ਜੀ aੁੱਠਕੇ ਕਹਿਣ ਲੱਗੇ ਕਿ ਜੇਕਰ ਜੱਥੇਦਾਰ ਜੀ ਇਜਾਜੱਤ ਦੇਣ ਤਾਂ ਦਾਸ ਇਹਨਾਂ ਮੁਗਲਾਂ ਦੇ ਤਾਹਨੇ ਦਾ ਜੁਆਬ ਸਰੋਵਰ ਵਿਚ ਇਸ਼ਨਾਨ ਕਰਕੇ ਦੇਣ ਲਈ ਤਿਆਰ ਹੈ। ਇਹ ਸੁਣ ਕੇ ਸਾਰੇ ਬਹੁਤ ਫਿਕਰਮੰਦ ਹੋਏ ਇਕ ਇਕੱਲੇ ਸਿੰਘ ਦਾ ਮੁਗਲਾਂ ਦੀ ਫੋਜ ਦੇ ਸਖਤ ਪਹਿਰੇ ਵਿਚ ਜਾਕੇ ਇਸ਼ਨਾਨ ਕਰਨਾ, ਮੌਤ ਦੇ ਮੂੰਹ ਵਿਚ ਜਾਣਾ ਹੈ। ਪਰ ਭਾਈ ਸੁੱਖਾ ਸਿੰਘ ਆਪਣੇ ਇਰਾਦੇ ਤੇ ਪੱਕੇ ਰਹੇ ਤਾਂ ਜੱਥੇਦਾਰ ਨੇ ਅਖੀਰ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਭਾਈ ਸਾਹਿਬ ਨੂੰ ਅੰਮ੍ਰਿਤਸਰ ਜਾਣ ਦੀ ਆਗਿਆ ਦੇ ਦਿੱਤੀ। ਭਾਈ ਸੁੱਖਾ ਸਿੰਘ ਨੇ ਮੁਸਲਮਾਨੀ ਭੇਸ ਕਰਕੇ ਰਾਤੋ ਰਾਤ ਸਵੇਰੇ ਤੜਕੇ ਅੰਮ੍ਰਿਤਸਰ ਪਹੁੰਚ ਗਿਆ ਅਤੇ ਘੋੜਾ ਸਰੋਵਰ ਕੰਢੇ ਖੜਾ ਕਰਕੇ ਕਪੜੇ ਉਤਾਰੇ ਅਤੇ ਸਰੋਵਰ ਵਿਚ ਇਸ਼ਨਾਨ ਕੀਤਾ, ਦੁਬਾਰਾ ਕਪੜੇ ਪਾਏ, ਤਿਆਰ ਬਰ ਤਿਆਰ ਹੋਕੇ ਘੋੜੇ ਤੇ ਸਵਾਰ ਹੋਕੇ ਹੱਥ ਵਿਚ ਤਲਵਾਰ ਫੜ੍ਹੀ ਤੇ ਜੈਕਾਰਾ ਛੱਡਿਆ , ਨਾਲ ਹੀ ਅੇਲਾਨ ਕੀਤਾ ਐ ਮੁਗਲੋ, ਗੁਰੂ ਦਾ ਸਿੰਘ ਸਰੋਵਰ ਵਿੱਚ ਇਸ਼ਨਾਨ ਕਰਕੇ ਚਲਿਆ ਜੇ, ਜੇ ਰੋਕ ਸਕਦੇ ਹੋ ਤਾਂ ਰੋਕ ਵੇਖੋ। ਜਿਨੇ ਚਿਰ ਨੂੰ ਪਹਿਰੇਦਾਰ ਉਸਦਾ ਪਿੱਛਾ ਕਰਦੇ, ਸਿੰਘ ਹੁਰੀਂ ਹਰਨ ਹੋ ਗਏ ਤੇ ਮੁੜ ਅਪਣੇ ਜੱਥੇ ਕੋਲ ਬੁੱਢਾ ਜੌਹੜ ਪਹੁੰਚ ਜਾ ਜੈਕਾਰਾ ਗਜਾਇਆ। ਜੱਥੇਦਾਰ ਤੇ ਬਾਕੀ ਸਿੰਘਾਂ ਨੂੰ ਜਦੋਂ ਸਾਰੀ ਵਾਰਦਾਤ ਸੁਣਾਈ ਤਾਂ ਸਿੰਘਾਂ ਨੇ ਆਪਦਾ ਬਹੁਤ ਮਾਣ ਸਤਿਕਾਰ ਕੀਤਾ ਤੇ ਜੱਥੇਦਾਰ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਥਾਪੜਾ ਦਿੱਤਾ। ਇਸ ਸਾਕੇ ਕਾਰਨ ਅੰਮ੍ਰਿਤਸਰ ਸਰੋਵਰ ਵਿੱਚ ਨੰਗੇ ਸਿਰ ਇਸ਼ਨਾਨ ਕਰਣ ਦੀ ਰੀਤ ਚਲ ਪਈ ਜੋ ਅੱਜ ਵੀ ਜਾਰੀ ਹੈ। ਮੱਸੇ ਰੰਗੜ ਦਾ ਸਿਰ ਕਲਮ ਕਰਨਾ ਭਾਈ ਮਨੀ ੰਿਸੰਘ ਜੀ ਦੀ ਸ਼ਹੀਦੀ ਤੋਂ ਬਾਅਦ ਉਸ ਦੇ ਭਤੀਜੇ ਭਾਈ ਪੱਥਰ ਸਿੰਘ ਨੇ ਅੰਮ੍ਰਿਤਸਰ ਦੇ ਕੋਤਵਾਲ ਨੂੰ ਕਤਲ ਕਰ ਦਿੱਤਾ ਸੀ । ਹੁਣ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਮੰਡਿਆਲਾ ਪਿੰਡ ਦੇ ਚੌਧਰੀ ਮੱਸੇ ਰੰਗੜ ਨੂੰ ਅੰਮ੍ਰਿਤਸਰ ਦਾ ਚੌਧਰੀ ਥਾਪ ਦਿੱਤਾ ਅਤੇ ਸਿੱਖਾਂ ਤੇ ਹਰ ਤਰਾਂ ਦਾ ਜੁਲਮ ਕਰਨ ਦੀ ਖੁੱਲ ਦੇ ਦਿੱਤੀ । ਉਹ ਤਾਂ ਪਹਿਲਾਂ ਹੀ ਰੱਜਕੇ ਐਬੀ ਤੇ ਹਰਾਮਕਾਰੀ ਕਰਨ ਵਾਲਾ ਬੰਦਾ ਸੀ। ਸੋ ਉਸਨੇ ਕੋਤਵਾਲ ਬਣਦਿਆਂ ਹੀ ਜੁਲਮਾਂ ਦਾ ਹੜ੍ਹ ਲੈ ਆਂਦਾ। ਸ਼ਹਿਰ ਦਾ ਹਰ ਗੁਰਦੁਆਰਾ ਘੋੜਿਆਂ ਦਾ ਤਬੇਲਾ ਬਣਾ ਦਿੱਤਾ ਅਤੇ ਹਰ ਤਰਾਂ ਦੇ ਗੰਦ ਨਾਲ ਭਰ ਦਿੱਤਾ। ਆਪ ਖੁਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਲੰਘ ਡਾਹ ਕੇ ਬੈਠ ਗਿਆ। ਨਿੱਤ ਨਵੀ ਵੇਸਵਾ ਦਾ ਨਾਚ ਹੋਣ ਲਗ ਪਿਆ। ਹੁੱਕਾ, ਸ਼ਰਾਬ ਤੇ ਗਉ ਦੇ ਮਾਸ ਦੇ ਕਬਾਬ ਬਣਾ ਕੇ ਖਾਧੇ ਜਾਣ ਲਗ ਪਏ। ਗਉਆਂ ਦੇ ਖੂਨ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਧੋਤਾ ਜਾਣ ਲਗ ਪਿਆ, ਭਾਵ ਕਿ ਹਰ ਤਰਾਂ ਦਾ ਕੁੱਕਰਮ ਹੋਣ ਲਗ ਪਿਆ। ਇਹਨਾਂ ਜੁਲਮਾਂ ਤੇ ਕੁੱਕਰਮਾਂ ਦੀ ਦਾਸਤਾਂਨ ਸਿੰਘਾਂ ਦੇ ਜੱਥੇਦਾਰ ਨੂੰ ਬੁੱਢਾ ਜੌਹੜ ਪਹੁੰਚ ਗਈ । ਉਹਨਾਂ ਨੇ ਸਿੰਘਾਂ ਦਾ ਇਕੱਠ ਕਰਕੇ ਇਹ ਹਕੀਕਤ ਬਿਆਨ ਕੀਤੀ ਤੇ ਕਿਹਾ, ਹੈ ਕੋਈ ਸਿੰਘ ਸੂਰਮਾਂ ਜੋ ਇਸ ਮੱਸੇ ਰੰਗੜ ਦਾ ਸਿਰ ਵੱਢ ਕੇ ਏਥੇ ਸੰਗਤ ਵਿਚ ਪੇਸ਼ ਕਰੇ। ਪਹਿਲਾਂ ਦੀ ਤਰਾਂ ਭਾਈ ਸੁੱਖਾ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ ਤਾਂ ਭਾਈ ਮਹਿਤਾਬ ਸਿੰਘ ਨੇ ਵੀ ਉਸਦਾ ਸਾਥ ਦੇਣ ਦਾ ਇਰਾਦਾ ਦੱਸਿਆ ਤਾਂ ਜੱਥੇਦਾਰ ਨੇ ਦੋਵਾਂ ਸੂਰਮਿਆਂ ਨੂੰ ਦੋ ਵਧੀਆ ਘੋੜੇ ਤੇ ਹੋਰ ਲੁੜੀਂਦਾ ਸਮਾਨ ਦਿੱਤਾ।ਸਾਰੇ ਸਿੰਘਾਂ ਨੇ ਅਰਦਾਸਾ ਸੋਧਿਆ ਤੇ ਇਹਨਾਂ ਦੀ ਹਰ ਮੈਦਾਨ ਫਤਹਿ ਲਈ ਵਾਹਿਗ੍ਰੁਰੂ ਅੱਗੇ ਅਰਜੋਈ ਕੀਤੀ। ਦੋਵਾਂ ਸਿੰਘਾਂ ਨੇ ਮੁਸਲਮਾਨੀ ਭੇਸ ਕੀਤਾ ਤੇ ਘੋੜਿਆਂ ਸਵਾਰ ਹੋਕੇ ਜੈਕਾਰਾ ਛੱਡਿਆ ਤੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਪਹਿਲਾ ਪੜਾਅ ਸ੍ਰੀ ਦਮਦਮਾਂ ਸਾਹਿਬ ਕੀਤਾ ਤੇ ਇੱਥੋਂ ਪੱਟੀ ਨਗਰ ਪਹੁੰਚੇ, ਇੱਥੇ ਭਾਈ ਸੁੱਖਾ ਸਿੰਘ ਜੀ ਦਾ ਸ੍ਰ: ਜੀਤ ਸਿੰਘ ਨਾਂ ਦਾ ਰਿਸ਼ਤੇਦਾਰ ਰਹਿੰਦਾ ਸੀ। ਉਸਦੇ ਨਾਲ ਆਪਣੇ ਮਿਸ਼ਨ ਦਾ ਵਿਚਾਰ ਕਰਕੇ ਸਾਰੀ ਸਕੀਮ ਬਣਾਈ ਗਈ। ਸ੍ਰ: ਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਨੱਚਣ ਵਾਲੀ ਵੇਸਵਾ ਵੀ ਇਹਨਾਂ ਦੇ ਇਲਾਕੇ ਦੀ ਹੈ। ਸੋ ਸ੍ਰ: ਜੀਤ ਸਿੰਘ ਨੇ ਵੇਸਵਾ ਨੂੰ ਮਿਲਕੇ ਮੱਸੇ ਰੰਗੜ ਨੂੰ ਮਿਲਣ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ। ਉਸਨੇ ਦੱਸਿਆ ਕਿ ਮੇਰੀ ਅਗਲੇ ਹਫਤੇ ਵਾਰੀ ਹੈ ਤੇ ਉਸ ਦਿਨ ਹੀ ਪੱਟੀ ਦੇ ਨੰਬਰਦਾਰਾਂ ਨੇ ਮਾਮਲਾ ਦੇਣ ਜਾਣਾ ਹੈ। ਸੋ ਸਿੰਘਾਂ ਨੇ ਵੀ ਮਾਮਲਾ ਦੇਣ ਦੇ ਬਹਾਨੇ ਮੱਸੇ ਰੰਗੜ ਤੱਕ ਨੰਬਰਦਾਰਾਂ ਤੋਂ ਪਹਿਲਾਂ ਹੀ ਪਹੁੰਚਣ ਦੀ ਦੀ ਤਿਆਰੀ ਸ਼ੁਰੂ ਕਰ ਦਿੱਤੀ । ਟੁੱਟੇ-ਭੱਜੇ ਘੜਿਆਂ ਦੇ ਬੱਬਰ ਇਕੱਠੇ ਕੀਤੇ ਅਤੇ ਉਹਨਾਂ ਦੀਆਂ ਰੁਪਏ ਦੇ ਸਾਈਜ ਦੀਆਂ ਠੀਕਰੀਆਂ ਬਣਾਂਕੇ ਦੋ ਛੋਟੀਆਂ ਬੋਰੀਆਂ ਵਿੱਚ ਭਰ ਲਈਆਂ। ਨੀਅਤ ਦਿਨ ਸਵੇਰੇ ਹੀ ਅੰਮ੍ਰਿਤਸਰ ਨੂੰ ਚਲ ਪਏ, ਰਸਤੇ ਵਿੱਚ ਤਰਨ ਤਾਰਨ ਲਾਗੇ ਇਕ ਫੋਜਦਾਰ ਯਕੂਬ ਖਾਂ ਮਿਲ ਗਇਆ ਤੇ ਕਹਿਣ ਲੱਗਾ ਚੌਧਰੀ ਸਾਹਿਬ ਕਿਧਰ ਜਾ ਰਹੇ ਹੋ। ਅੱਗੋਂ ਭਾਈ ਸੁੱਖਾ ਸਿੰਘ ਨੇ ਕਿਹਾ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਤੇ ਮਾਮਲਾ ਦੇਣ ਜਾ ਰਹੇ ਹਾਂ ਤਾਂ ਉਸਨੇ ਕਿਹਾ ਕਿ ਲਿਆਉ ਮੈਨੂੰ ਦੇ ਦਿਉ ਮੈਂ ਆਪੇ ਦੇ ਦੇਵਾਂਗਾ। ਸਿੰਘਾਂ ਦੇ ਨਾਂਹ ਕਰਨ ਤੇ ਝਗੜਾ ਹੋ ਗਿਆ ਤਾਂ ਇਹਨਾ ਨੇ ਫੌਜਦਾਰ ਤੇ ਉਸਦੇ ਸਿਪਾਹੀਆਂ ਨੂੰ aੁੱਥੇ ਹੀ ਜੰਮਪੁਰੀ ਪਹੁੰਚਾ ਦਿੱਤਾ। ਹੁਣ ਦੋਵੇਂ ਸੂਰਮੇਂ ਰਵਾਂ ਰਵੀਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਰਸ਼ਨੀ ਡਿਉੜੀ ਪਹੁੰਚ ਘੋੜੇ ਲਾਚੀ ਬੇਰ ਨਾਲ ਬੰਨ੍ਹ ਕੇ ਪਹਿਰੇਦਾਰਾਂ ਨੂੰ ਦੱਸਿਆ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਤੇ ਮਾਮਲਾ ਦੇਣ ਆਏ ਹਾਂ। ਇਸਤਰਾਂ ਸਿੱਧੇ ਅੰਦਰ ਪਹੁੰਚ ਗਏ ਤੇ ਅੰਦਰ ਦੇ ਨਜਾਰੇ ਤੇ ਨਜਰ ਮਾਰੀ। ਮੱਸਾ ਰੰਗੜ ਪਲੰਘ ਤੇ ਬੈਠਾ ਸ਼ਰਾਬ ਦੇ ਨਸ਼ੇ ਵਿਚ ਚੂਰ ਹੁੱਕਾ ਪੀ ਰਿਹਾ ਸੀ, ਵੇਸਵਾ ਨੱਚ ਰਹੀ ਸੀ , ਸਾਜੀ ਸਾਜ ਵਜਾ ਰਹੇ ਸਨ, ਉਹ ਤੇ ਉਸਦੇ ਚਮਚੇ ਚਾਟੇ ਸੱਭ ਸ਼ਰਾਬ ਦੇ ਨਸ਼ੇ ਵਿਚ ਮਸਤ ਹੋਏ ਹੋਏ ਸਨ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਮੱਸੇ ਨੂੰ ਦੱਸਿਆ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਤੇ ਮਾਮਲਾ ਦੇਣ ਆਏ ਹਾਂ ਤਾਂ ਮੱਸੇ ਨੇ ਆਉ ਭਗਤ ਕਰਦਿਆਂ ਮਾਮਲਾ ਦੇਣ ਲਈ ਕਿਹਾ। ਬੱਸ ਫਿਰ ਕੀ ਸੀ ਉਹਨਾਂ ਨੇ ਦੋਵੇਂ ਬੋਰੀਆਂ ਉਸਦੇ ਪਲੰਘ ਵੱਲ ਸੁੱਟੀਆਂ ਤਾਂ ਮੱਸਾ ਬੋਰੀਆਂ ਦੇਖਣ ਲਈ ਹੇਠਾਂ ਨੂੰ ਝੁਕਿਆ ਤਾਂ ਦੋਵਾਂ ਸਿੰਘਾਂ ਦੀਆਂ ਤਲਵਾਰਾਂ ਬਿਜਲੀ ਦੀ ਤੇਜੀ ਵਾਂਗ ਚਮਕੀਆਂ ਤੇ ਕੱਟ ਵੱਢ ਸ਼ੁਰੂ ਹੋ ਗਈ। ਭਾਈ ਸੁੱਖਾ ਸਿੰਘ ਨੇ ਮੱਸੇ ਰੰਗੜ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਤੇ ਸਾਜੀਆਂ ਨੂੰ ਪਾਰ ਬੁਲਾਇਆ, ਭਾਈ ਮਹਿਤਾਬ ਸਿੰਘ ਨੇ ਉਸਦੇ ਸਾਰੇ ਚਿਮਚੇ ਚਾਟੇ ਤੇ ਪਹਿਰੇਦਾਰ ਜੰਮਪੁਰੀ ਪਹੁੰਚਾ ਦਿੱਤੇ, ਵੇਸਵਾ ਬੇਹੋਸ਼ ਹੋ ਕਿ ਉਥੇ ਹੀ ਡਿਗ ਪਈ । ਫਿਰ ਭਾਈ ਸੁੱਖਾ ਸਿੰਘ ਨੇ ਮੱਸੇ ਦਾ ਸਿਰ ਕਪੜੇ ਵਿਚ ਵਲੇਟ ਕੇ ਫੜ੍ਹ ਲਿਆ ਤੇ ਵਾਹੋ ਦਾਹੀ ਬਾਹਰ ਨੂੰ ਆ ਗਏ।ਬਾਹਰ ਵਾਲੇ ਪਹਿਰੇਦਾਰਾਂ ਨੇ ਆਪਣੀ ਬਖਸ਼ੀਸ਼ ਮੰਗੀ ਤਾਂ ਉਹਨਾਂ ਨੂੰ ਵੀ ਪਾਰ ਬੁਲਾ ਦਿੱਤਾ। ਹੁਣ ਦੋਵੇਂ ਸੂਰਮੇ, ਆਪਣੇ ਘੋੜਿਆਂ ਤੇ ਸਵਾਰ ਹੋਕੇ ਵਾਪਸ ਚੱਲ ਪਏ ਤੇ ਪਲ ਭਰ ਵਿਚ ਸ਼ਹਿਰੋਂ ਬਾਹਰ ਹੋ ਗਏ ਤੇ ਸਿੱਧੇ ਦਮ ਦਮਾ ਸਾਹਿਬ ਪਹੁੰਚ ਕੇ ਦਮ ਲਿਆ। ਅਗਲੇ ਦਿਨ ਸਵੇਰੇ ਪਹੁ ਫੁਟਾਲੇ ਹੀ ਬੁੱਢਾ ਜੌਹੜ ਵੱਲ ਚਾਲੇ ਪਾ ਦਿੱਤੇ, ਇੱਥੇ ਪਹੁੰਚ ਕੇ ਸਾਰੇ ਸਿੰਘਾਂ ਦੀ ਸੰਗਤ ਤੇ ਜੱਥੇਦਾਰ ਨੂੰ ਮੱਸੇ ਦਾ ਸਿਰ ਨੇਜੇ ਤੇ ਟੰਗਕੇ ਦਿਖਾਇਆ ਗਿਆ ਤਾਂ ਸਾਰੀ ਸੰਗਤ ਨੇ ਜੈਕਾਰਿਆਂ ਨਾਲ ਆਸਮਾਨ ਗੁੰਜਾ ਦਿੱਤਾ।ਸੱਭ ਨੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਇਸ ਅਦੁੱਤੀ ਕਾਰਨਾਮੇ ਲਈ ਰੱਜ ਕੇ ਵਧਾਈਆਂ ਤੇ ਅਸੀਸਾਂ ਦਿੱਤੀਆਂ।ਇਸ ਬਹਾਦਰੀ, ਸਿਆਣਪ, ਸੂਰਮਤਾਈ, ਗੁਰੂ ਘਰ ਤੇ ਸਿੱਖ ਕੌਮ ਦੀ ਆਨ ਤੇ ਸ਼ਾਨ ਦੀ ਰਾਖੀ ਲਈ ਇਹਨਾਂ ਦੋਵਾਂ ਸੂਰਮਿਆਂ ਦਾ ਨਾਮ ਸਿੱਖ ਇਤਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ।ਗੁਰੂ ਘਰ ਦੀ ਘੋਰ ਬੇਅਦਬੀ ਤੇ ਸਿੱਖ ਕੌਮ ਉਪਰ ਅਸਹਿ ਤੇ ਅਕਹਿ ਜੁਲਮ ਕਰਨ ਵਾਲੇ ਨੂੰ ਯੋਗ ਸਜਾ ਦਿੱਤੀ ਗਈ। ਅਫਗਾਨੀ ਗਿਲਜੇ ਨਾਲ ਟੱਕਰ ਸੰਨ 1748 ਦੇ ਅਬਦਾਲੀ ਦੇ ਹਮਲੇ ਦੁਰਾਨ ਉਸ ਦੀਆਂ ਫੋਜਾਂ ਸਤਲੁਜ ਵੱਲ ਆ ਰਹੀਆਂ ਸਨ ਜਦੋਂ ਕਿ ਖਾਲਸਾ ਦਲ ਵੀ ਸਤਲੁਜ ਲਾਗੇ ਹੀ ਸੀ।ਖਾਲਸਾ ਦਲ ਲੜਾਈ ਦੇ ਪੈਂਤੜੇ ਵਜੋਂ ਸਤਲੁਜ ਤੋਂ ਪਾਰ ਹੋ ਗਿਆ। ਇਹ ਦੇਖ ਕੇ ਅਬਦਾਲੀ ਦੇ ਗਿਲਜਿਆਂ ਨੇ ਆਪਣੇ ਹੰਕਾਰ ਵਜੋਂ ਖਾਲਸੇ ਨੂੰ ਚਿੱਠੀ ਭੇਜੀ ਕਿ ਸਾਡੀਆਂ ਫੋਜਾਂ ਦੀ ਧੂੜ ਉਡਦੀ ਦੇਖ ਕੇ ਤੁਸੀਂ ਡਰਦੇ ਮਾਰੇ ਦਰਿਆਉਂ ਪਾਰ ਹੋ ਗਏ ਹੋ, ਤੁਸੀਂ ਸਿੰਘ ਨਹੀਂ ਗਿੱਦੜ ਹੋ। ਜੇਕਰ ਲੜਨ ਦਾ ਚਾਅ ਹੈ ਤਾਂ ਅਸੀਂ ਇਧਰੋਂ ਇਕ ਗਿਲਜਾ ਭੇਜਦੇ ਹਾਂ ਤੇ ਤੁਸੀਂ ਦੋ ਸਿੰਘ ਨਿਕਲੋ, ਕਾਹਨੂੰ ਬਾਕੀ ਲੋਕਾਂ ਦਾ ਖੂੰਨ ਵਹਾਉਂਦੇ ਹੋ। ਜਿਸਦਾ ਬੰਦਾ ਮਰ ਜਾਏਗਾ ਉਹ ਆਪਣੀ ਹਾਰ ਮੰਨ ਲਵੇਗਾ। ਚਿੱਠੀ ਦੇਖਕੇ ਸਿੰਘਾਂ ਨੂੰ ਬਹੁਤ ਰੋਹ ਚੜਿਆ, ਉਹਨਾਂ ਜੁਆਬ ਘਲਿਆ ਕਿ ਸਾਡਾ ਇਕ ਸਿੰਘ ਨਿਕਲੇਗਾ, ਤੁਸੀਂ ਤਿੰਨ ਗਿਲਜੇ ਘਲੋ ਤਾਂ ਉਹ ਬਹੁਤ ਸ਼ਰਮਿੰਦੇ ਹੋਏ ਤੇ ਫੇਰ ਦੋਵਾਂ ਪਾਸਿਆਂ ਤੋਂ ਇੱਕ ਇੱਕ ਜਣਾ ਹੀ ਨਿਕਲਿਆ ਤੇ ਮੁਕਾਬਲਾ ਸ਼ੁਰੂ ਹੋ ਗਿਆ। ਗਿਲਜਾ ਤਾਂ ਕੋਈ ਦੈਂਤ ਕੱਦ ਕਾਠ ਦਾ ਅਤੇ ਪੂਰੇ ਸ਼ਰੀਰ ਤੇ ਸੰਜੋਅ, ਲੋਹ ਟੋਪ ਤੇ ਹੋਰ ਜੰਗੀ ਸਮਾਨ ਨਾਲ ਪੂਰੀ ਤਰਾਂ ਲੈਸ ਸੀ। ਇਹ ਦੇਖ ਕੇ ਸੁਆਲ ਪੈਦਾ ਹੋਇਆ ਕਿ ਇਸ ਦੈਂਤ ਦਾ ਮੁਕਾਬਲਾ ਕੌਣ ਕਰੇਗਾ।ਹੁਣ ਫੇਰ ਭਾਈ ਸੁੱਖਾ ਸਿੰਘ ਨੇ ਆਪਣੇ ਆਪ ਨੂੰ ਪੇਸ਼ ਕੀਤਾ ਪਰ ਸਿੱਖ ਸਰਦਾਰ ਇਸਦੀ ਛੋਟੀ ਉਮਰ ਹੋਣ ਕਰਕੇ ਇਸ ਗੱਲ ਲਈ ਸਹਿਮਤ ਨਹੀਂ ਸ਼ਨ।ਭਾਈ ਸੁੱਖਾ ਸਿੰਘ ਦੀ ਜਿੱਦ ਅੱਗੇ ਕਿਸੇ ਦੀ ਨਾ ਚੱਲੀ, ਅਖੀਰ ਉਸਦੇ ਲਈ ਇਕ ਵੱਧੀਆ ਘੋੜਾ, ਸੰਜੋਅ, ਦਸਤਾਨੇ, ਲੋਹ ਟੋਪ ਤੇ ਹੋਰ ਜੰਗੀ ਹਥਿਆਰ ਮੰਗਵਾਕੇ ਉਸਨੂੰ ਮੁਕਾਬਲੇ ਲਈ ਤਿਆਰ ਕੀਤਾ ਗਿਆ । ਸਦਾ ਵਾਂਗ ਖਾਲਸੇ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਤੇ ਜੈਕਾਰੇ ਛੱਡੇ ਗਏ ਤਾਂ ਭਾਈ ਸੁੱਖਾ ਸਿੰਘ ਲਲਕਾਰੇ ਮਾਰਦਾ, ਘੋੜਾ ਦੁੜਾ ਕੇ ਦੁਸ਼ਮਨ ਦੇ ਸਹਮਣੇ ਜਾ ਡੱਟਿਆ।ਦੋਵਾਂ ਵਿਚ ਘਮਸਾਨ ਦਾ ਯੁੱਧ ਹੋਇਆ, ਦੋਵੇਂ ਫੱਟਾਂ ਨਾਲ ਘਾਇਲ ਹੋ ਗਏ, ਹੱਥਿਆਰ ਵੀ ਟੁੱਟ ਗਏ ਤਾਂ ਫਿਰ ਗੁਥੱਮ ਗੁੱਥਾ ਹੋ ਗਏ। ਦੋਵੇਂ ਡੂੰਗੇ ਜੱਖਮਾਂ ਤੇ ਥਕਾਵਟ ਨਾਲ ਬੇਹੋਸ਼ ਹੋ ਕੇ ਡਿੱਗ ਪਏ ਪਰ ਗੁਰੂਆਂ ਦੀ ਬਖਸ਼ਿਸ਼ ਕਰਕੇ ਭਾਈ ਸੁੱਖਾ ਸਿੰਘ ਜੀ ਪਹਿਲਾਂ ਹੋਸ਼ ਵਿੱਚ ਆਕੇ ਉੱਠ ਖੜੇ ਹੋਏ। ਫਿਰ ਕੀ ਸੀ ਬਿਜਲੀ ਦੀ ਤੇਜੀ ਨਾਲ ਉਸਨੇ ਟੁੱਟੀ ਤਲਵਾਰ ਹੀ ਫੜ ਕੇ ਇਕ ਜੋਰਦਾਰ ਹਮਲਾ ਕਰਕੇ ਗਿਲਜੇ ਦਾ ਪੇਟ ਫਾੜ ਕੇ ਜੰਮਪੁਰੀ ਪਹੁੰਚਾ ਦਿੱਤਾ ਤੇ ਆਪਣੇ ਘੋੜੇ ਤੇ ਸਵਾਰ ਹੋ ਵਾਪਿਸ ਆਪਣੇ ਸਿੰਘਾਂ ਵਿੱਚ ਆ ਫਤਹਿ ਗੁੰਜਾਈ। ਜੈਕਾਰਿਆਂ ਦੀ ਘਨਘੋਰ ਅਵਾਜ ਨਾਲ ਅਕਾਸ਼ ਕੰਬਾ ਦਿੱਤਾ, ਇਹ ਦੇਖਕੇ ਗਿਲਜਿਆਂ ਵਿਚ ਮਾਤਮ ਛਾ ਗਿਆ। ਉਹ ਆਪਣੇ ਵਾਹਿਦੇ ਤੋਂ ਮੁਕਰ ਕੇ ਅਪਣੀ ਇਸ ਬੇਇਜਤੀ ਦਾ ਬਦਲਾ ਲੈਣ ਲਈ ਖਾਲਸੇ ਤੇ ਹਮਲਾ ਕਰ ਦਿੱਤਾ। ਪਰ ਖਾਲਸਾ ਫੌਂਜਾਂ ਵੀ ਤਿਆਰ ਬਰ ਤਿਆਰ ਸਨ, ਇਸਤਰਾਂ ਜੋਰਦਾਰ ਯੁੱਧ ਸ਼ੁਰੂ ਹੋ ਗਿਆ। ਖਾਲਸਾ ਫੋਜਾਂ ਨੇ ਚੁਣ ਚੁਣ ਕੇ ਗਿਲਜੇ ਮਾਰੇ ਕਿ ਉਹ ਤੋਬਾ ਤੋਬਾ ਕਰਦੇ ਪਿਛਾਂਹ ਨੂੰ ਭੱਜਣ ਲਗ ਪਏ ਤੇ ਵਾਪਿਸ ਲਾਹੌਰ ਪੰਹੁਚ ਕੇ ਦਮ ਲਿਆ। ਭਾਈ ਸੁੱਖਾ ਸਿੰਘ ਜੀ ਦੀ ਇਸ ਸੂਰਬੀਰਤਾ ਤੇ ਨਿਡਰਤਾ ਲਈ ਸਾਰੇ ਸਿੱਖ ਸਰਦਾਰਾਂ ਨੇ ਇਕ ਇਕ ਵਧੀਆ ਘੋੜਾ ਦੇਣਾ ਚਾਹਿਆ ਪਰ ਇਸ ਸੂਰਬੀਰ ਨੇ ਨਿਮਰਤਾ ਸਹਿਤ ਸਾਰੇ ਘੋੜੇ ਵਾਪਿਸ ਕਰ ਦਿੱਤੇ ਤੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਬਲਿਕੇ ਸਾਰੇ ਖਾਲਸਾ ਪੰਥ, ਨਿਆਏ, ਸੱਚ ਤੇ ਮੇਰੇ ਦਸ਼ਮੇਸ਼ ਪਿਤਾ ਜੀ ਦੀ ਹੈ। ਮੈ ਤਾਂ ਖਾਲਸੇ ਦਾ ਨਿਮਾਣਾ ਜਿਹਾ ਸੇਵਕ ਹਾਂ। ਛੋਟਾ ਘੱਲੂਘਾਰਾ ਸੰਨ 1746 ਨੂੰ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਮਰ ਗਿਆ ਤੇ ਉਸਦੇ ਦੋ ਪੁਤੱਰ ਯਾਹੀਆ ਖਾਨ ਤੇ ਸ਼ਾਹ ਨਵਾਜ ਖਾਨ ਸਨ। ਸ਼ਾਹ ਨਵਾਜ ਖਾਨ ਨੇ ਆਪਣੇ ਭਰਾ ਯਾਹੀਆ ਖਾਨ ਦਾ ਸਭ ਕੁਝ ਖੋਹ ਕੇ ਉਸਨੂੰ ਬਾਹਰ ਕੱਢ ਦਿੱਤਾ ਤੇ ਆਪ ਗੱਦੀ ਤੇ ਬੈਠ ਗਿਆ । ਉਧਰੋਂ ਜਕਰੀਆ ਖਾਨ ਦੇ ਦੀਵਾਨ ਦੋ ਭਰਾ ਲਖਪਤਿ ਰਾਏ ਤੇ ਜਸਪਤਿ ਰਾਏ ਸਨ, ਇਹ ਵੱਡੇ ਜਗੀਰਦਾਰ ਸਨ ਤੇ ਸਿੱਖਾਂ ਦੇ ਵੱਢੇ ਵੈਰੀ ਸਨ। ਇਹਨਾਂ ਦੀ ਜਗੀਰ ਏਮਨਾਬਾਦ ਵਿਚ ਸੀ ਤੇ ਇਹਨਾਂ ਪਾਸ ਹਾਥੀ, ਘੋੜੇ, ਅਸਲੇ ਨਾਲ ਲੈਸ ਫੋਜੀ ਵੀ ਸਨ। ਸੰਨ 1748 ਨੂੰ ਮਾਰਚ ਮਹੀਨੇ ਸਿੰਘਾਂ ਨੇ ਏਮਨਾਬਾਦ, ਰੋੜੀ ਸਾਹਿਬ ਗੁਰਦੁਆਰੇ ਇਕ ਇਕੱਠ ਕੀਤਾ। ਜਸਪਤਿ ਰਾਏ ਆਪਣੇ ਨਾਲ ਸੌ ਕੁ ਫੋਜੀ ਸਵਾਰ ਲੈ ਕੇ ਆ ਗਿਆ ਤੇ ਸਿੰਘਾਂ ਨੂੰ ਧਮਕਾ ਕੇ ਚਲੇ ਜਾਣ ਲਈ ਕਿਹਾ। ਪਰ ਸਿੰਘਾਂ ਨੇ ਕਿਹਾ ਕਿ ਅਸੀਂ ਆਪਣੇ ਗੁਰਦੁਆਰੇ ਆਏ ਹਾਂ ਤੇ ਦਬਾਅ ਥੱਲੇ ਆ ਕੇ ਅਸੀਂ ਨਹੀਂ ਜਾਣਾ। ਇਹ ਸੁਣਕੇ ਜਸਪਤਿ ਰਾਏ ਕਰੋਧ ਵਿਚ ਆਕੇ ਬੋਲ ਕਬੋਲ ਬੋਲਣ ਤੇ ਗਾਲੀ ਗਲੋਚ ਕਰਨ ਲੱਗਾ। ਸਿੰਘ ਵੀ ਇਸਦਾ ਉਤਰ ਦੇਣ ਲਈ ਗੁਰਦੁਆਰੇ ਚੌਂ ਬਾਹਰ ਆ ਗਏ ਤੇ ਭਾਈ ਨਿਗਾਹ ਸਿੰਘ ਅੱਖ ਦੇ ਫੋਰ ਵਿਚ ਆਪਣੇ ਘੋੜੇ ਤੋਂ ਕੁੱਦਕੇ ਜਸਪਤਿ ਰਾਏ ਦੇ ਹਾਥੀ ਤੇ ਜਾ ਚੜ੍ਹਿਆ। ਇਸਤੋਂ ਪਹਿਲਾਂ ਕਿ ਜਸਪਤਿ ਰਾਏ ਆਪਣੇ ਆਪ ਨੂੰ ਸੰਭਾਲਦਾ ਸਿੰਘ ਨੇ ਉਸਨੂੰ ਆਪਣੀ ਤਲਵਾਰ ਦੇ ਵਾਰ ਨਾਲ ਪਾਰ ਬੁਲਾਇਆ ਤੇ ਉਸਦੇ ਬੋਲ ਕਬੋਲਾਂ ਤੇ ਸਿੱਖਾਂ ਤੇ ਕੀਤੇ ਉਸਦੇ ਜੁਲਮਾਂ ਦਾ ਮਜਾ ਚੱਖਾ ਦਿੱਤਾ। ਉਸਦੇ ਫੌਜੀ ਵੀ ਬਹੁਤ ਸਾਰੇ ਮਾਰ ਦਿੱਤੇ ਤੇ ਕਈਆਂ ਨੇ ਉਥੋਂ ਭੱਜਕੇ ਜਾਨ ਬਚਾਈ। ਇਸਤੋਂ ਬਾਅਦ ਸਿੰਘਾਂ ਨੇ ਸਾਰੇ ਏਮਨਾਬਾਦ ਨੂੰ ਲੁੱਟਿਆ ਤੇ ਬਹੁਤ ਸਾਰਾ ਬਰੂਦ, ਅਸਲਾ, ਘੋੜੇ, ਖਾਣਾ ਦਾਣਾ, ਧਨ ਮਾਲ, ਬਸਤਰ ਤੇ ਜੇਵਰ ਆਦਿ ਹਾਸਲ ਕੀਤੇ। ਲਖਪਤਿ ਰਾਏ ਨੂੰ ਆਪਣੇ ਭਰਾ ਦੇ ਮਰਨ ਤੇ ਏਮਨਾਬਾਦ ਨੂੰ ਲੁੱਟਣ ਦਾ ਜਦੋਂ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਪਾਗਲ ਹੋ ਗਿਆ ਤੇ ਲਾਹੌਰ ਜਾਕੇ ਸੂਬੇ ਪਾਸ ਰੋਇਆ ਪਿਟਿਆ । ਕਸਮਾਂ ਖਾ ਕੇ ਕਹਿਣ ਲੱਗਾ ਕਿ ਸਿੱਖਾਂ ਦੀ ਜ੍ਹੜ ਇਕ ਖੱਤਰੀ ਨੇ ਲਾਈ ਸੀ ਤੇ ਇਕ ਖੱਤਰੀ ਹੀ ਹੁਣ ਇਸਨੂੰ ਪੁੱਟੇਗਾ। ਸੂਬੇ ਨੇ ਕਿਹਾ ਕਿ ਇਸ ਕੰਮ ਲਈ ਤੈਨੂੰ ਜਿੰਨੀ ਫੌਜ, ਅਸਲਾ, ਤੋਪਖਾਨਾ ਤੇ ਹੋਰ ਜੋ ਮਦਦ ਚਾਹੀਦੀ ਹੋਵੇਗੀ ਮੈ ਦੇਵਾਂਗਾ। ਲਖਪਤਿ ਰਾਏ ਨੇ ਆਪਣੇ ਭਰਾ ਦਾ ਬਦਲਾ ਲੈਣ ਲਈ ਸਿੱਖਾਂ ਨੂੰ ਖਤਮ ਕਰਨ ਦੀ ਮੁੱਹਿਮ ਛੇੜ ਦਿੱਤੀ। ਉਸਨੇ ਕਸੂਰ, ਮੁਲਤਾਨ ਤੇ ਹੋਰ ਨਵਾਬਾਂ ਦੀਆਂ ਫੌਜਾਂ ਵੀ ਬੁਲਾ ਲਈਆਂ ਤੇ ਆਪਣੀ ਕਮਾਨ ਹੇਠ ਸਭ ਨੂੰ ਲੈਕੇ ਸਿੱਖਾਂ ਦੇ ਠਿਕਾਣਿਆਂ ਨੂੰ ਲੱਭਣ ਤੇ ਮਾਰਨ ਲਈ ਤੁਰ ਪਿਆ। ਸਿੰਘਾਂ ਨੇ ਵੀ ਮੁਕਾਬਲਾ ਕਰਨ ਲਈ ਆਪਣਾ ਇਕੱਠ ਕਾਹਨੂੰਵਾਨ ਦੇ ਛੰਭ ਵਿਚ ਜਾ ਕੀਤਾ ਜਿਸਦੀ ਅਗਵਾਈ ਚੋਣਵੇਂ ਸਿੰਘ ਸਰਦਾਰ ਕਰ ਰਹੇ ਸਨ ਜਿਹਨਾਂ ਵਿਚ ਭਾਈ ਸੁੱਖਾ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੁਵਾਲੀਆ, ਤਾਰਾ ਸਿੰਘ, ਚੜ੍ਹਤ ਸਿੰਘ, ਜੈ ਸਿੰਘ, ਕਪੂਰ ਸਿੰਘ, ਹਰੀ ਸਿੰਘ ਭੰਗੀ, ਦੀਪ ਸਿੰਘ, ਦਰਗਾਹਾ ਸਿੰਘ, ਗੁਰਦਿਆਲ ਸਿੰਘ, ਹਰਦਿਆਲ ਸਿੰਘ, ਦਲਜੀਤ ਸਿੰਘ ਤੇ ਸ਼ਾਮ ਸਿੰਘ ਆਦਿ ਸ਼ਾਮਿਲ ਸਨ।ਇਹ ਜਾਣ ਕੇ ਲਖਪਤਿ ਰਾਏ ਦੀਆਂ ਫੌਜਾਂ ਨੇ ਕਾਹਨੂੰਵਾਨ ਦੇ ਛੰਭ ਨੂੰ ਆ ਘੇਰਾ ਪਾਇਆ ਤੇ ਯੁੱਧ ਹੋਣ ਲੱਗ ਪਿਆ। ਬਹੁਤ ਦਿਨ ਸਿੰਘ ਗੁਰੀਲਾ ਲੜਾਈ ਲੜਦੇ ਰਹੇ, ਜਦੋਂ ਲਖਪਤਿ ਦੀ ਕੋਈ ਪੇਸ਼ ਨਾ ਗਈ ਤਾਂ ਉਸਨੇ ਛੰਭ ਨੂੰ ਅੱਗ ਲਵਾ ਦਿੱਤੀ। ਸਿੰਘ ਛੰਭ ਛੱਡਕੇ ਰਾਵੀ ਦਰਿਆ ਪਾਰ ਪੜੋਲ, ਬਸੋਲੀ ਤੇ ਕਠੂਹੇ ਵੱਲ ਚਲੇ ਗਏ। ਇੱਥੋਂ ਅੱਗੇ ਪਹਾੜੀ ਇਲਾਕਾ ਸੀ ਤੇ ਪਹਾੜੀ ਰਾਜੇ ਵੀ ਸਿੰਘਾਂ ਦੇ ਵੈਰੀ ਸਨ, ਪਿੱਛੇ ਰਾਵੀ ਦਰਿਆ ਤੇ ਲੱਖਪਤਿ ਦੀ ਫੌਜਾਂ ਦਾ ਹੜ੍ਹ। ਆਖਰ ਸਿੰਘਾਂ ਨੇ ਇਕ ਥਾਂ ਖਲੋ ਕਿ ਲੜਨ ਮਰਨ ਦਾ ਫੈਸਲਾ ਕਰ ਲਿਆ। ਘਮਸਾਨ ਦਾ ਯੁੱਧ ਸ਼ੁਰੂ ਹੋ ਗਇਆ, ਸਿੰਘ ਲਖਪਤਿ ਨੂੰ ਲੱਭ ਰਹੇ ਸਨ ਪਰ ਉਹ ਆਪਣੀਆਂ ਫੋਜਾਂ ਦੇ ਪਿੱਛੇ ਛੁਪਿਆ ਹੋਇਆ ਸੀ। ਉਸਦੇ ਪਾਸ ਪਹੁੰਚਣ ਲਈ ਉਸਦੀਆਂ ਫੋਜਾਂ ਨੂੰ ਮਲ ਦਲ ਕੇ ਤੇ ਤੋਪਾਂ ਦੇ ਗੋਲਿਆਂ ਤੋਂ ਬਚ ਨਿਕਲਣਾ ਅਸਾਨ ਕੰਮ ਨਹੀਂ ਸੀ। ਭਾਈ ਸੁੱਖਾ ਸਿੰਘ ਨੇ ਸਾਰੇ ਸਰਦਾਰਾਂ ਤੇ ਫੋਜਾਂ ਨੂੰ ਇਕੱਠਿਆਂ ਕਰਕੇ ਕਿਹਾ ਕਿ ਤਗੜੇ ਹੋ ਜਾਉ, ਮੈਂ ਹੁਣ ਲਖਪਤਿ ਰਾਏ ਤੇ ਹਮਲਾ ਕਰਨ ਜਾ ਰਿਹਾ ਹਾਂ, ਤੇ ਤੁਸੀਂ ਸਾਰਿਆਂ ਨੇ ਮੇਰੇ ਪਿੱਛੇ ਪਿੱਛੇ ਵੈਰੀਆਂ ਨੂੰ ਕੱਟਦੇ ਵੱਢਦੇ ਆਉਣਾ। ਭਾਈ ਸੁੱਖਾ ਸਿੰਘ ਪਰਲੋ ਵਾਂਗ ਵੈਰੀ ਦੀਆਂ ਫੋਜਾਂ ਨੂੰ ਚੀਰਦਾ ਹੋਇਆ ਲਖਪਤਿ ਦੇ ਕੋਲ ਪਹੁੰਚਣ ਵਾਲਾ ਹੀ ਸੀ ਕਿ ਉਸਦੀ ਲੱਤ ਤੇ ਤੋਪ ਦਾ ਗੋਲਾ ਵੱਜਾ ਤੇ ਉਸਦੀ ਲੱਤ ਟੁੱਟ ਗਈ। ਸੂਰਮੇ ਨੇ ਉਸੇ ਵੇਲੇ ਆਪਣੀ ਦਸਤਾਰ ਨਾਲੋਂ ਪਟਕਾ ਲਾਹ ਕੇ ਲੱਤ ਨੂੰ ਸਿੱਧਾ ਕਰਕੇ ਕਾਠੀ ਦੇ ਹੱਨੇ ਨਾਲ ਘੁੱਟ ਕੇ ਬੰਨ ਲਿਆ ਪਰ ਇਸ ਕਾਰਨ ਉਹ ਲਖਪਤਿ ਪਾਸ ਨਾ ਪਹੁੰਚ ਸਕਿਆ ਤੇ ਉਸਨੂੰ ਮਾਰਨ ਦੀ ਹਸਰਤ ਮਨ ਦੀ ਮਨ ਵਿਚ ਰਹਿ ਗਈ ।ਇਸ ਲੜਾਈ ਵਿੱਚ ਜਿੱਥੇ ਦੁਸ਼ਮਨ ਫੌਜਾਂ ਦਾ ਭਾਰੀ ਨੁਕਸਾਨ ਹੋਇਆ aੁੱਥੇ ਸਿੰਘਾਂ ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ, 15,000 ਵਿਚੋਂ ਤਕਰੀਬਨ 3,000 ਤੋਂ 3,500 ਸਿੰਘ ਹੀ ਬਚੇ ਸਨ ਤੇ 30,000 ਤੋਂ 35,000 ਤੁਰਕ ਵੀ ਮਾਰੇ ਗਏ ਸਨ।ਸੋ ਭਾਈ ਸੁੱਖਾ ਸਿੰਘ ਨੇ ਬਚੇ ਹੋਏ ਸਿੰਘਾਂ ਨੂੰ ਬਚਾਉਣ ਦੀ ਨੀਤੀ ਅਪਨਾਈ।ਅੱਗੇ ਅੱਗੇ ਸੁੱਖਾ ਸਿੰਘ ਪਿੱਛੇ ਬਾਕੀ ਸਾਰੇ ਸਰਦਾਰ ਅਤੇ ਸਿੱਖ ਫੌਜਾਂ ਦੁਸ਼ਮਨਾਂ ਨੂੰ ਕੱਟਦੀਆਂ ਵੱਢਦੀਆਂ ਬਿਆਸ ਦਰਿਆ ਪਾਰ ਹੋਕੇ ਮਾਲਵੇ ਵਿਚ ਆਪਣੀਆਂ ਆਪਣੀਆਂ ਠਾਹਰਾਂ ਕੋਲ ਜਾ ਟਿਕਾਣਾ ਕੀਤਾ। ਭਾਈ ਸੁੱਖਾ ਸਿੰਘ ਨੇ 7 ਦਿਨ ਬਾਅਦ ਜੈਤੋ ਜਾ ਕੇ ਆਪਣੀ ਲੱਤ ਖੋਹਲੀ ਤੇ ਵੈਦ ਨੂੰ ਸੱਦ ਕੇ ਇਲਾਜ ਕਰਵਾਇਆ। ਸਿੱਖ ਇਤਹਾਸ ਵਿੱਚ ਇਸ ਲੜਾਈ ਨੂੰ 'ਛੋਟੇ ਘੱਲੂਘਾਰੇ' ਦਾ ਨਾਂਮ ਦਿੱਤਾ ਗਿਆ ਹੈ। ਇਸ ਲੜਾਈ ਵਿੱਚ ਜੋ 3,000 ਤੋਂ 3,500 ਸਿੰਘ ਬਚ ਸਕੇ ਉਹ ਸਿਰਫ ਭਾਈ ਸੁੱਖਾ ਸਿੰਘ ਦੀ ਅੰਤਾਂ ਦੀ ਬਹਾਦੁਰੀ, ਸਿਆਣਪ ਤੇ ਯੋਗ ਅਗਵਾਈ ਨਾਲ ਹੀ ਬਚੇ।ਸੰਨ 1748 ਨੂੰ ਨਾਦਰ ਸ਼ਾਹ ਦੇ ਮਰਨ ਉਪਰੰਤ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕਰ ਦਿੱਤਾ। ਦਿਵਾਨ ਕੌੜਾ ਮੱਲ ਜੋ ਕਿ ਸਿੱਖਾਂ ਦਾ ਹਿਤੈਸ਼ੀ ਸੀ ਨੇ ਸਿੰਘਾਂ ਨੂੰ ਮੀਰ ਮੰਨੂ ਦੀ ਮਦਦ ਕਰਨ ਲਈ ਮਨਾ ਲਿਆ । ਇਸਤਰਾਂ ਅਬਦਾਲੀ ਦੀ ਹਾਰ ਹੋਈ ਤਾਂ ਮੀਰ ਮੰਨੂ ਨੇ ਦੀਵਾਨ ਕੌੜਾ ਮਲ ਦੇ ਕਹਿਣ ਤੇ ਲਖਪਤਿ ਰਾਏ ਨੂੰ ਸਿੰਘਾਂ ਦੇ ਹਵਾਲੇ ਕਰ ਦਿੱਤਾ।ਸਿੰਘਾਂ ਨੇ ਉਸਦੀਆਂ ਮੁਸ਼ਕਾਂ ਬੰਨ ਕੇ ਟੱਟੀ ਖਾਨੇ ਵਿੱਚ ਸੁੱਟ ਦਿੱਤਾ। ਜਿਹੜਾ ਸਿੰਘ ਆਉਦਾ ਉਸਦੇ ਸਿਰ ਵਿਚ ਟੱਟੀ ਤੇ ਮੂੰਹ ਵਿਚ ਪੇਸ਼ਾਬ ਕਰਦਾ ਇਸਤਰਾਂ ਨਰਕ ਭੋਗਦਿਆਂ ਹੀ ਉਸਦੀ ਮੌਤ ਹੋ ਗਈ ।ਸਿੰਘਾਂ ਨੇ ਉਸਨੂੰ ਉਸਦੇ ਜੁਲਮਾਂ ਤੇ ਕੁੱਕਰਮਾਂ ਦੀ ਅੇਸੀ ਸਜਾ ਦਿੱਤੀ ਜੋ ਰਹਿੰਦੀ ਦੁਨੀਆਂ ਤੱਕ ਯਾਦ ਰੱਖੀ ਜਾਵੇਗੀ। ਨਿਧੱੜਕ ਤੇ ਅਜੀਮ ਯੋਧੇ ਦੀ ਸ਼ਹੀਦੀ ਸੰਨ 1754 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਤੀਸਰਾ ਹਮਲਾ ਕਰ ਦਿੱਤਾ, ਲਾਹੌਰ, ਸਰਹੰਦ ਤੇ ਦਿੱਲੀ ਆਦਿ ਵਿਚ ਲੁੱਟ ਮਚਾ ਦਿੱਤੀ । ਲਾਹੌਰ ਦਾ ਸੂਬੇਦਾਰ ਮੀਰ ਮੰਨੂੰ ਸੀ ਤੇ ਉਸਦਾ ਦਿਵਾਨ ਕੌੜਾ ਮੱਲ ਹਮੇਸ਼ਾਂ ਦੀ ਤਰਾਂ ਸਿੰਘਾਂ ਨੂੰ ਮਦਦ ਕਰਨ ਲਈ ਪੁਕਾਰਨ ਲਗ ਪਿਆ ਤੇ ਹਰ ਤਰਾਂ ਦੀਆਂ ਸਹੁਲਤਾਂ, ਧੰਨ ਮਾਲ ਦੀ ਵੀ ਪੇਸ਼ਕਸ਼ ਕੀਤੀ। ਪਰ ਇਸ ਵੇਲੇ ਸਿੰਘ ਪਾਟੇ ਹੋਏ ਸਨ ਤੇ ਆਪਸੀ ਲੜਾਈ ਲਈ ਲਾਹੌਰ ਦੇ ਸ਼ਾਲੀਮਾਰ ਬਾਗ ਦੇ ਬਾਹਰ ਡੇਰੇ ਲਾਏ ਹੋਏ ਸਨ। ਇਸਤਰਾਂ ਅਬਦਾਲੀ ਨਾਲ ਲੜਨ ਲਈ ਕੋਈ ਵੀ ਤਿਆਰ ਨਾ ਹੋਇਆ। ਪਰ ਭਾਈ ਸੁੱਖਾ ਸਿੰਘ ਤੇ ਭਾਈ ਸ਼ਾਮ ਸਿੰਘ ਬਗੈਰ ਖਾਲਸੇ ਨਾਲ ਸਲਾਹ ਮਸ਼ਵਰੇ ਦੇ ਕੁਝ ਚੋਣਵੇਂ ਸੂਰਬੀਰਾਂ ਨੂੰ ਨਾਲ ਲੈਕੇ ਰਾਵੀਉਂ ਪਾਰ ਅਹਿਮਦ ਸ਼ਾਹ ਦੀਆਂ ਫੋਜਾਂ ਤੇ ਜਾ ਹਮਲਾ ਕੀਤਾ। ਉਹਨਾਂ ਨੰ ਇਹ ਵਿਸ਼ਵਾਸ ਸੀ ਕਿ ਹਮਲੇ ਦੀ ਖਬਰ ਸੁਣਕੇ ਸਿੱਖ ਫੋਜਾਂ ਮਦਦ ਲਈ ਭੱਜੀਆਂ ਆਉਣਗੀਆਂ ਪਰ ਉਹਨਾਂ ਦਾ ਇਹ ਵਿਚਾਰ ਗਲਤ ਸਾਬਤ ਹੋਇਆ। ਇਹਨਾਂ ਪਾਸ ਸਿੰਘ ਮਸਾਂ 250 ਤੋਂ 300 ਤੱਕ ਹੋਣਗੇ ਜਦੋਂਕਿ ਦੂਜੇ ਪਾਸੇ ਹਜਾਰਾਂ ਲੱਖਾਂ ਦਾ ਟਿੱਡੀ ਦਲ। ਇਹ ਅਣਤੁਲਵਾਂ ਮੁਕਾਬਲਾ ਆਤਮਘਾਤੀ ਸੀ, ਫਿਰ ਵੀ ਸਿੰਘ ਪਿੱਛੇ ਨਹੀਂ ਹਟੇ ਤੇ ਦੁਸ਼ਮਨਾਂ ਦੇ ਉਹ ਆਹੁ ਲਾਹੇ ਕਿ ਤੋਬਾ ਤੋਬ ਕਰਾ ਦਿੱਤੀ। ਭਾਈ ਸੁੱਖਾ ਸਿੰਘ ਅਬਦਾਲੀ ਤੱਕ ਪਹੁੰਚਣ ਦਾ ਯਤਨ ਕਰ ਰਿਹਾ ਸੀ ਪਰ ਉਹ ਅਪਣੀਆਂ ਫੋਜਾਂ ਵਿਚਕਾਰ ਲੁਕਿਆ ਹੋਇਆ ਸੀ। ਉਸ ਤੱਕ ਬਹੁਤ ਥੋੜੇ ਸਾਥੀਆਂ ਦੀ ਮਦਦ ਨਾਲ ਪਹੁੰਚਣਾ ਨਾਮੁਮਕਿਨ ਸੀ । ਸਿੰਘ ਸੂਰਮੇ ਨੇ ਅਬਦਾਲੀ ਤੱਕ ਪਹੁੰਚਣ ਦੇ ਅਨੇਕਾਂ ਯਤਨ ਕੀਤੇ ਪਰ ਕਾਮਯਾਬ ਨਾ ਹੋ ਸਕਿਆ ਤੇ ਉੱਥੇ ਹੀ ਸ਼ਹੀਦੀ ਨੂੰ ਪਰਾਪਤ ਹੋ ਗਿਆ। ਇਹ ਅਤਿ ਮਾਰੂ ਯੁੱਧ ਰਾਵੀ ਤੋਂ ਪਾਰ ਮਹਿਮੂਦ ਬੂਟੀ ਨਾਮ ਦੇ ਛੋਟੇ ਜਿਹੇ ਪਿੰਡ ਕੋਲ ਹੋਇਆ। 47 ਸਾਲ ਦੀ ਛੋਟੀ ਜਿਹੀ ਉਮਰ ਭੋਗ ਕੇ ਇਹ ਸ਼ਰੋਮਣੀ ਸੂਰਬੀਰ, ਨਿਡਰ ਯੋਧਾ ਕੌਮ ਲਈ ਮਹਾਨ ਕਾਰਨਾਮੇ ਕਰਕੇ, ਖਾਲਸਾ ਗਗਨ ਮੰਡਲ ਤੇ ਹਮੇਸ਼ਾਂ ਲਈ ਚਮਕ ਉਠਿਆ। ਭਾਈ ਸੁੱਖਾ ਸਿੰਘ ਦਾ ਕੱਦ ਤਕਰੀਬਨ 6 ਫੁੱਟ ਸੀ ਅਤੇ ਆਪ ਭਰਵੇਂ ਦਰਸ਼ਨੀ ਜਵਾਨ ਸਨ। ਆਪ ਨਾਗ ਤੇ ਸ਼ੇਰ ਵਾਂਗ ਫੁਰਤੀਲੇ ਸਨ ਤੇ ਅੱਖ ਦੇ ਫੋਰ ਵਿਚ ਹੀ ਦੋ ਦੋ ਤਿੰਨ ਤਿੰਨ ਵਾਰ ਕਰ ਜਾਂਦੇ ਸਨ ਤੇ ਵੈਰੀ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦੇਂਦੇ ਸਨ। ਆਪ ਨੇ ਸ਼ਾਦੀ ਨਹੀਂ ਸੀ ਕਰਾਈ ਸੀ ਤੇ ਸਾਰੇ ਸਿੱਖ ਸਰਦਾਰ ਆਪਜੀ ਦੀ ਬਹੁਤ ਇਜੱਤ ਕਰਦੇ ਸਨ। ਆਪ ਸ਼ਾਮ ਸਿੰਘ ਕਰੋੜੀ ਮਿਸਲ ਦੇ ਬਾਨੀ ਦੇ ਜਾਨ-ਨਸ਼ੀਨ ਸਨ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਤੋ 16 ਸਾਲ ਵੱਡੇ ਸਨ। ਅਗਰ ਆਪਨੂੰ ਮੌਤ ਕੁਝ ਮੋਹਲਤ ਹੋਰ ਦਿੰਦੀ ਤਾਂ ਕਰੋੜੀ ਮਿਸਲ ਦੂਸਰੀ ਰਾਮਗੜ੍ਹੀਆ ਮਿਸਲ ਬਣਦੀ। ਇਸਤਰਾਂ ਪੰਜਾਬ ਤੇ ਹਿੰਦੁਸਤਾਨ ਦਾ ਰਾਜਨੀਤਕ ਨਕਸ਼ਾ ਕੁਝ ਹੋਰ ਹੀ ਹੁੰਦਾ। ਆਪਨੇ ਮੱਸੇ ਰੰਗੜ ਜਿਹੇ ਜਾਲਮ ਤੇ ਹੰਕਾਰੀ ਦਾ ਸਿਰ ਕਲਮ ਕਰਕੇ ਹਰਿਮੰਦਰ ਸਾਹਿਬ ਦੀ ਪਵਿਤੱਰਤਾ, ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਿਆ । ਮੁਗਲਾਂ ਦੇ ਸਖਤ ਪਹਿਰੇ ਤੇ ਵੰਗਾਰ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤਸਰੋਵਰ ਵਿਚ ਇਸ਼ਨਾਨ ਕਰਕੇ ਕੌਮ ਦੀ ਲਾਜ ਰੱਖੀ। ਅਬਦਾਲੀਆਂ ਦੇ ਬੋਲੀ ਮਾਰਨ ਤੇ ਅਫਗਾਨਿਸਤਾਨ ਦੇ ਦੈਂਤਅਕਾਰ ਤੇ ਲੋਹੇ ਨਾਲ ਮੜ੍ਹੇ ਹੋਏ ਗਿਲਜੇ ਨੂੰ ਮਾਰਕੇ ਉਹਨਾਂ ਦੇ ਹੰਕਾਰ ਨੂੰ ਮਲੀਆਮੇਟ ਕੀਤਾ। ਛੋਟੇ ਘੱਲੂਘਾਰੇ ਸਮੇ ਆਪਣੀ ਯੁੱਧਨੀਤੀ, ਅਥਾਹ ਹੌਂਸਲੇ ਤੇ ਬਹਾਦੁਰੀ ਸਦਕਾ 3,000 ਤੋਂ 3,500 ਸਿੰਘਾਂ ਨੂੰ ਮੌਤ ਮੂਹੋਂ ਬਚਾਕੇ ਉਹ ਕਾਰਨਾਮਾ ਕਰ ਦਿਖਾਇਆ ਜੋ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਇਹ ਆਪਦੀ ਹੀ ਹਿੰਮਤ ਸੀ ਕਿ ਆਪਣੀ ਟੁੱਟੀ ਹੋਈ ਲੱਤ ਨੂੰ 7 ਦਿਨ ਤੱਕ ਕਾਠੀ ਦੇ ਹੱਨੇ ਨਾਲ ਬੰਨਕੇ ਲਗਾਤਾਰ ਲੜਾਈ ਕਰਦੇ ਰਹੇ। ਹੈ ਦੁਨੀਆਂ ਵਿਚ ਕੋਈ ਅਜਿਹੀ ਮਿਸਾਲ, ਇਹ ਸਿਰਫ ਤੇ ਸਿਰਫ ਦਸਮ ਪਿਤਾ ਦੇ ਲਾਡਲੇ ਸਿੰਘ ਹੀ ਕਰ ਸਕਦੇ ਹਨ। ਆਪਨੇ ਮੁਗਲਾਂ, ਨਾਦਰਾਂ ਤੇ ਅਬਦਾਲੀਆਂ ਨਾਲ 14 ਵੱਡੇ ਯੁੱਧ ਲੜੇ ਤੇ ਫਤਹਿ ਹਾਸਲ ਕੀਤੀ। ਕਰਮੂ ਛੀਨੇ ਤੇ ਅਜਿਹੇ ਹੋਰ ਸੈਂਕੜੇ ਮੁਖਬਰਾਂ ਨੂੰ ਜੰਮਪੁਰੀ ਪਹੁੰਚਾਇਆ। ਹਜਾਰਾਂ ਹਿੰਦੂ ਲੜਕੀਆਂ ਨੂੰ ਜਾਲਿਮਾਂ ਦੇ ਕਬਜੇ ਚੋਂ ਛੁਡਵਾ ਕੇ ਘਰ ਘਰ ਪਹੁੰਚਾਣਾ ਅਪਦਾ ਨੇਮ ਸੀ। ਗੁਰਬਾਣੀ ਦਾ ਨਿਤਨੇਮ ਕਰਨਾ ਦੂਸਰੇ ਸਿੰਘਾਂ ਨੂੰ ਇਸ਼ਨਾਨ ਲਈ ਪਾਣੀ ਭਰਕੇ ਦੇਣਾ, ਥੱਕੇ ਹੋਏ ਸਿੰਘਾਂ ਦੀ ਮੁੱਠੀ ਚਾਪੀ ਕਰਨੀ ਤੇ ਲੰਗਰ ਲਈ ਵੱਧ ਤੋਂ ਵੱਧ ਮਾਇਆ ਤੇ ਰਸਦ ਦਾ ਇੰਤਜਾਮ ਕਰਨਾ। ਆਪ ਮਨੁੱਖੀ ਜਾਮੇ ਵਿਚ ਇਕ ਮਹਾਨ ਭਗਤ, ਸੇਵਾਦਾਰ, ਅਲੌਕਿਕ ਸੂਰਮੇ, ਅੰਤਾਂ ਦੀ ਹਿੰਮਤ, ਦਿੜ੍ਹਤਾ, ਹੌਂਸਲਾ, ਪੰਥ ਅਤੇ ਮਨੁੱਖਤਾ ਦੇ ਭਲੇ ਲਈ ਜਾਨ ਹਥੇਲੀ ਤੇ ਰੱਖਣ ਵਾਲੇ ਗੁਰੂ ਦੇ ਲਾਲ ਸਨ। ਅਜਿਹੇ ਸੂਰਬੀਰਤਾ ਦੇ ਮੁਜੱਸਮੇ ਤੇ ਚਾਨਣ ਮੁਨਾਰੇ ਨੂੰ ਲੱਖਾਂ ਕਰੋੜਾਂ ਨਮਸਕਾਰ ਵੀ ਘੱਟ ਹਨ। ਆਉ ਅਸੀਂ ਅਜਿਹੇ ਸੂਰਮਿਆਂ ਦੇ ਜੀਵਨ ਤੋਂ ਪ੍ਰੇਰਣਾ ਲਈਏ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਣ ਦਾ ਯਤਨ ਕਰੀਏ। ਕੌਮ ਦਾ ਸ਼ੁਭ ਚਿੰਤਕ : ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters