ਭਾਰਤੀ ਕਲਚਰ ਵਿਚ ਰਿਸ਼ਵਤ ਦਾ ਚਲਨ
ਅੱਜਕਲ ਆਪਣੇ ਮੁਲਕ ਵਿਚ ਰਿਸ਼ਵਤ ਬਾਰੇ ਬਹੁਤ ਚਰਚਾ ਚਲ ਰਹੀ ਹੈ ਕਿਉਂਕਿ ਇਸਨੇ ਆਮ ਆਦਮੀ ਦਾ ਜੀਨਾ ਹਰਾਮ ਕੀਤਾ ਹੋਇਆ ਹੈ । ਆਮ ਲੋਕਾਂ ਦੀ ਖੁਨ ਪਸੀਨੇ ਦੀ ਕਮਾਈ ਰਿਸ਼ਵਤਖੋਰ ਖਾਈ ਜਾ ਰਹੇ ਹਨ। ਅਖਿਰ ਸਾਡੇ ਮੁਲਕ ਵਿਚ ਇਸ ਰਿਸ਼ਵਤਖੋਰੀ ਦੀ ਵਜਾਹ ਕੀ ਹੈ। ਇਸ ਦੀ ਜੜ੍ਹ ਕੀ ਹੈ, ਇਹ ਕਿਉਂ ਹਰ ਸਤਹ ਤੇ ਇੰਨੀ ਵਿਆਪਕ ਹੋ ਗਈ ਹੈ। ਮੇਰੇ ਇਕ ਪਿਆਰੇ ਦੋਸਤ ਨੇ ਮੈਨੂੰ ਇਸ ਬਾਰੇ ਇਕ ਯੂਰਪੀਅਨ ਵਿਚਾਰਵਾਨ , ਜਿਸਨੇ ਇਸ ਬਾਰੇ ਡੂੰਘਾਈ ਨਾਲ ਰਿਸਰਚ ਕੀਤੀ ਹੈ, ਉਸਦੇ ਵਿਚਾਰ ਇਕ ਮੇਲ ਰਾਹੀਂ ਭੇਜੇ ਹਨ ਜਿਹੜੇ ਮੈ ਆਪਣੇ ਦੇਸ਼ਵਾਸੀਆਂ ਨੂੰ ਦਸਣਾਂ ਚਾਹੁੰਦਾ ਹਾਂ ਤਾਕਿ ਉਹ ਵੀ ਇਸ ਬਾਰੇ ਵਿਚਾਰ ਕਰ ਸਕਣ ।
" ਕਰੱਪਸ਼ਨ ਹਿੰਦੁਸਤਾਨ ਦੇ ਕਲਚਰ ਵਿਚ ਹੈ ਇਸ ਕਰਕੇ ਹਿੰਦੁਸਤਾਨੀਆਂ ਨੂੰ ਇਸਦੀ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹ ਹਰ ਜਗਾਹ ਹੈ । ਹਿੰਦੁਸਤਾਨੀ ਕਰੱਪਸ਼ਨ ਨੂੰ ਅਸਾਨੀ ਨਾਲ ਸਹਿੰਦੇ ਹਨ ਤੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਇਸਦੇ ਕੁਝ ਬੁਨਿਆਦੀ ਕਾਰਨ ਇਸਤਰਾਂ ਹਨ :
1. ਹਿੰਦੁਸਤਾਨ ਵਿਚ ਧਰਮ ਦਾ ਬਹੁਤ ਪ੍ਰਭਾਵ ਹੈ, ਹਰ ਕੋਈ ਰੱਬ ਨੂੰ ਪੈਸੇ ਦੇ ਕੇ ਸਭ ਤੋਂ ਪਹਿਲਾਂ ਸਭ ਕੁਝ ਹਾਸਲ ਕਰਨਾ ਚਾਹੁੰਦਾ ਹੈ। ਧਰਮ ਅਸਥਾਨਾਂ ਨੂੰ ਦਿੱਤਾ ਪੈਸਾ ਜਾਂ ਕੋਈ ਕੀਮਤੀ ਚੀਜ ਜਾਇਜ ਕਹਿਲਾਉਂਦੀ ਹੈ ਅਤੇ ਇਸਦੀ ਪ੍ਰਵਾਨਗੀ ਵੀ ਹੈ ਜਦੋਂ ਕਿ ਧਰਮ ਅਸਥਾਨਾਂ ਦੇ dy dy ਬਾਹਰ ਦਿੱਤੇ ਪੈਸੇ ਨੂੰ ਰਿਸ਼ਵਤ ਕਿਹਾ ਜਾਂਦਾ ਹੈ। ਅਮੀਰ ਆਦਮੀ ਧਰਮ ਅਸਥਾਨਾਂ ਨੂੰ ਸਿਰਫ ਨਕਦ ਪੈਸਾ ਹੀ ਨਹੀਂ ਦਿੰਦਾ ਬਲਕਿ ਸੋਨੇ ਦੇ ਤਾਜ ਤੇ ਹੋਰ ਸਮਾਨ ਵੀ ਦਿੰਦਾ ਹੈ । ਉਸਦਾ ਇਹ ਦਾਨ ਗਰੀਬਾਂ ਦਾ ਕੋਈ ਭਲਾ ਨਹੀਂ ਕਰਦਾ ਬਲਕਿ ਉਸਦਾ ਦਿੱਤਾ ਧੰਨ ਰੱਬ ਲਈ ਹੀ ਹੈ[ ਉਹ ਸਮਝਦਾ ਹੈ ਕਿ ਲੋੜਵੰਦਾਂ ਨੂੰ ਪੈਸਾ ਦੇਣਾ ਧੰਨ ਦੀ ਬਰਬਾਦੀ ਕਰਨਾ ਹੈ। ਜੂਨ 2009 ਨੂੰ ਦੱਖਣ ਦੀ "ਹਿੰਦੁ" ਅਖਬਾਰ ਨੇ ਖਬਰ ਦਿੱਤੀ ਕਿ ਕਰਨਾਟਕ ਦੇ ਚੀਫ ਮਨਿਸਟਰ, ਜੀ. ਜਨਾਰਦਨ ਰੈਡੀ ਨੇ "ਤਿਰੁਪਤੀ ਮੰਦਰ" ਨੂੰ 45 ਕਰੋੜ ਦੀ ਕੀਮਤ ਦਾ ਹੀਰਿਆਂ ਜੜਾ ਸੋਨੇ ਦਾ ਮੁਕਟ ਭੇਟਾ ਕੀਤਾ । ਤਿਰੁਪਤੀ ਮੰਦਰ ਵਿਚ ਇਨਾ ਸੋਨਾ ਤੇ ਧਨ ਇਕੱਠਾ ਹੁੰਦਾ ਹੈ ਕਿ ਮੰਦਰ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਕਿ ਇਸਦਾ ਕੀ ਕੀਤਾ ਜਾਵੇ ਕਰੋੜਾਂ ਅਰਬਾਂ ਰੁਪਏ ਧਰਮ ਅਸਥਾਨਾਂ ਦੇ ਖਜਾਨਿਆਂ ਵਿੱਚ ਧੂਲ ਫੱਕ ਰਹੇ ਉਲਟਾ ਇਸਦੀ ਸਾਂਭ ਸੰਭਾਲ ਤੇ ਲੱਖਾਂ ਕਰੋੜਾਂ ਖਰਚ ਕਰਨੇ ਪੈ ਰਹੇ ਹਨ। ਜਦੋਂ ਯੂਰਪੀਅਨ ਹਿੰਦੁਸਤਾਨ ਆਏ ਤਾਂ ਉਹਨਾਂ ਸਕੂਲ ਆਦਿ ਬਨਵਾਏ ਪਰ ਜਦੋਂ ਹਿੰਦੁਸਤਾਨੀ ਯੂਰਪ, ਅਮਰੀਕਾ ਜਾਂਦੇ ਹਨ ਤਾਂ
ਉਹ ਧਰਮ ਅਸਥਾਨ ਬਣਵਾਂਦੇ ਹਨ। ਹਿੰਦੁਸਤਾਨੀ ਸਮਝਦੇ ਹਨ ਕਿ ਜਦੋਂ ਰੱਬ ਕੁਝ ਦੇਣ ਲਈ ਪੈਸੇ ਲੈਂਦਾ ਹੈ ਤਾਂ ਫਿਰ ਸਾਨੂੰ ਪੈਸੇ ਲੈਣ ਵਿੱਚ ਕੀ kI ਬੁਰਾਈ ਹੈ। ਇਹੀ ਕਾਰਨ ਹੈ ਕਿ ਹਿੰਦੁਸਤਾਨੀ ਜਲਦੀ ਭਰਿਸ਼ਟ ਹੋ ਜਾਂਦੇ ਹਨ। ਹਿੰਦੁਸਤਾਨੀ ਕਲਚਰ ਅਜਿਹੇ ਪੈਸੇ ਨੂੰ ਜਾਇਜ ਠਹਿਰਾਂਉਦਾ ਹੈ ਜਦੋਂ ਕਿ ਇਹ ਗੱਲ ਠੀਕ ਨਹੀਂ ਹੈ। ਇਕ ਕਰੱਪਟ ਜੈ ਲਲਿਤਾ ਦੁਬਾਰਾ ਵੋਟਾਂ ਲੈਕੇ ਸੂਬੇ ਦੀ ਮੁਖੀਆ ਬਣ ਜਾਂਦੀ ਹੈ ਜਦੋਂ ਕਿ ਪੱਛਮ ਵਿੱਚ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਹੈ।
2. ਹਿੰਦੁਸਤਾਨ ਦੇ ਇਤਹਾਸ ਵਿੱਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਜੱਦੋਂ ਸ਼ਹਿਰਾਂ ਜਾਂ ਕਿਲ੍ਹਿਆਂ ਦੇ ਰਾਖਿਆਂ ਤੇ ਜਰਨੈਲਾਂ ਨੂੰ ਪੈਸw ਦੇਕੇ ਕਬਜਾ ਕਰ ਲਿਆ ਗਿਆ । ਹਿੰਦੁਸਤਾਨੀਆਂ ਦੀ ਇਸ ਰਿਸ਼ਵਤਖੋਰੀ ਦੀ ਪ੍ਰਵਿਰਤੀ ਕਾਰਨ ਰੋਮ ਤੇ ਹੁਣ ਦੇ ਯੂਰਪ ਨਾਲ ਬਹੁਤ ਘਟ ਲੋਕW ਨੇ ਲੜਾਈਆਂ ਲੜੀਆਂ। ਤੁਰਕਾਂ ਨੇ ਨਾਦਿਰ ਸ਼ਾਹ ਨਾਲ ਬੜੀ ਜਬਰਦਸਤ ਲੜਾਈ ਅਖੀਰ ਤੱਕ ਲੜੀ ਪਰ ਹਿੰਦੁਸਤਾਨ ਵਿੱਚ ਲੜਾਈ ਦੀ ਲੋੜ ਨਹੀ
ਪੈਂਦੀ ਸੀ, ਜੋ ਵੀ ਪੈਸਾ ਖਰਚ ਸਕਦਾ ਸੀ, ਪੈਸਾ ਵਰਤ ਕੇ ਦੁਸ਼ਮਨ ਦੀਆਂ ਫੌਜਾਂ ਨੂੰ ਵਾਪਿਸ ਭੇਜ ਦਿੰਦਾ ਸੀ ਭਾਂਵੇਂ ਉਸ ਕੋਲ ਕਿੰਨ੍ਹੀ ਵੀ ਫੌਜੀ ਤਾਕਤ ਕਿਉਂ ਨਾਂ ਹੋਵੇ। ਅੰਗਰੇਜਾਂ ਨਾਲ ਪਲਾਸੀ ਦੀ ਲੜਾਈ ਵਿੱਚ ਹਿੰਦੁਸਤਾਨੀਆਂ ਕੋਈ ਖਾਸ ਵਿਰੋਧਤਾ ਨਹੀਂ ਕੀਤੀ ਸੀ । ਕਲਾਈਵ ਨੇ ਮੀਰ ਜਾਫਰ ਨੂੰ ਪੈਸਾ ਦੇ ਕੇ ਬੰਗਾਲ ਤੇ ਸਿਰਫ 3000 ਦੀ ਫੌਜ ਨਾਲ ਹੀ ਕਬਜਾ ਕਰ ਲਿਆ ਸੀ। ਬਹੁਤ ਸਾਰੇ ਹਿੰਦੁਸਤਾਨੀ ਕਿਲ੍ਹਿਆਂ ਤੇ ਪੈਸੇ ਦੇ ਜੌਰ ਨਾਲ ਹੀ ਕਬਜਾ ਕਰ ਲਿਆ ਗਿਆ ਸੀ। 1687 ਵਿਚ ਗੋਲਕੁੰਡਾ ਦਾ ਕਿਲ੍ਹਾ ਵੀ ਇਸਤਰਾਂ ਹੀ ਹਾਸਲ ਕੀਤਾ ਗਿਆ। ਮੁਗਲਾਂ ਨੇ ਮਰਾਠਿਆਂ ਤੇ ਰਾਜਪੂਤਾਂ ਦੇ ਰਾਜ ਨੂੰ ਇਸਤਰਾਂ ਹੀ ਖਤਮ ਕਰ ਦਿੱਤਾ । ਸ੍ਰੀਨਗਰ ਦੇ ਰਾਜਾ ਨੇ ਦਾਰਾ ਸ਼ਿਕੋਹ ਦੇ ਪੁਤੱਰ ਸੁਲੇਮਾਨ ਔਰੰਗਜੇਬ ਤੋਂ ਪੈਸਾ ਲੈਕੇ ਆਪਣਾ ਇਲਾਕਾ ਦੇ ਦਿੱਤਾ। ਇਸਤਰਾਂ ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਹਿੰਦੁਸਤਾਨੀਆਂ ਨੇ ਪੈਸਾ ਲੈਕੇ ਅਪਣੇ ਮੁਲਕ ਨਾਲ ਗਦਾਰੀ ਕੀਤੀ ।
3. ਸੁਆਲ ਪੈਦਾ ਹੁੰਦਾ ਹੈ ਕਿ ਕਿਉਂ ਹਿੰਦੁਸਤਾਨੀ ਕਲਚਰ ਵਿੱਚ ਕਰੱਪਸ਼ਨ ਇੰਨ੍ਹੀ ਵਿਆਪਕ ਹੈ, ਜਦੋਂ ਕਿ ਦੂਸਰੀਆਂ ਕੌਮਾਂ ਵਿਚ ਅਜਿਹਾ ਬਹੁਤ ਘੱਟ ਹੈ। ਹਿੰਦੁਸਤਾਨੀ ਇਸ ਗੱਲ ਵਿੱਚ ਵਿਸ਼ਵਾਸ਼ ਨਹੀਂ ਕਰਦੇ ਕਿ ਜੇਕਰ ਉਹ ਚੰਗਾ ਆਚਰਣ ਰੱਖਣਗੇ ਤਾਂ ਸਾਰੇ ਹੀ ਤਰੱਕੀ ਕਰਣਗੇ। ਇਹਨਾਂ ਦਾ ਜਾਤ-ਪਾਤ ਦਾ ਸਿਸਟਮ ਵੀ ਇਹਨਾਂ ਨੂੰ ਵੱਖਰਿਆਂ ਕਰਦਾ ਹੈ। ਇਹ ਸਾਰਿਆਂ ਨੂੰ ਇਕ ਬਰਾਬਰ ਨਹੀਂ ਸਮਝਦੇ। ਇਸਤਰਾਂ ਇਹਨਾਂ ਵਿਚ ਇਹ ਵਖਰੇਵਾਂ ਕਈ ਵਾਰੀਂ ਇਹਨਾਂ ਨੂੰ ਦੂਸਰਿਆਂ ਧਰਮਾਂ ਵੱਲ ਪ੍ਰੇਰਦਾ ਹੈ। ਬਹੁਤ ਸਾਰੇ ਹਿੰਦੁਆਂ ਨੇ ਆਪਣੇ ਵੱਖਰੇ ਵੱਖਰੇ ਧਰਮ ਬਣਾ ਲਏ ley ਜਿਵੇਂ ਕਿ ਜੈਨੀ, ਬੋਧੀ, ਸਿੱਖ ਆਦਿ ਤੇ ਕਈ ਦੂਜੇ ਧਰਮਾਂ ਜਿਵੇਂ ਕਿ ਇਸਾਈ ਤੇ ਇਸਲਾਮ ਵੱਲ ਚਲੇ ਗਏ। ਨਤੀਜਾ ਇਹ ਹੋਇਆ ਕਿ
ਹਿੰਦੁਸਤਾਨੀਆਂ ਦਾ ਇਕ ਦੂਜੇ ਵਿਚ ਵਿਸ਼ਵਾਸ਼ ਨਹੀਂ ਰਿਹਾ। ਹੁਣ ਹਿੰਦੁਸਤਾਨ ਵਿੱਚ ਕੋਈ ਹਿੰਦੁਸਤਾਨੀ ਨਹੀਂ ਬਲਕਿ ਹਿੰਦੂ, ਮੁਸਲਿਮ, ਇਸਾਈ, ਸਿੱਖ ਜਾਂ ਹੋਰ ਕਈ ਹਨ। ਉਹ ਇਹ ਭੁਲ ਗਏ ਹਨ ਕਿ 400 ਸਾਲ ਪਹਿਲਾਂ ਸਾਰੇ ਇਕ ਹੀ ਧਰਮ ਨਾਲ ਸਬੰਧ ਰਖਦੇ ਸਨ। ਇਸ ਵੰਡ ਨੇ ਇਕ ਮਾੜਾ ਸਮਾਜ ਬਣਾ ਦਿੱਤਾ ਹੈ, ਇਸ ਊਚ ਨੀਚ ਨੇ ਇਕ ਭ੍ਰਸ਼ਿਟ ਸੁਸਾਇਟੀ ਬਣਾ ਦਿੱਤੀ ਹੈ । ਹਿੰਦੁਸਤਾਨ ਵਿਚ ਰੱਬ ਦੇ
ਬਗੈਰ ਹਰ ਕੋਈ ਇੱਕ ਦੂਜੇ ਦੇ ਖਿਲਾਫ ਹੈ ਤੇ ਰੱਬ ਨੂੰ ਰਿਸ਼ਵਤ ਦੇਣੀ ਜਰੂਰੀ ਸਮਝਦਾ ਹੈ ।"
ਇਸਤੋਂ ਇਕ ਗੱਲ ਤਾਂ ਸਾਫ ਹੈ ਕਿ ਅਸੀਂ ਹਰ ਕੰਮ ਪੈਸਾ ਜਾਂ ਕੀਮਤੀ ਤੋਹਫੇ ਦੇ-ਲੈਕੇ ਹੀ ਕਰਨਾ ਜਾਂ ਕਰਵਾਉਣਾ ਚਾਹੁੰਦੇ ਹਾਂ ਤਾਕਿ ਸਾਡੇ ਕੰਮ ਸਭ ਤੋਂ ਪਹਿਲਾਂ ਹੋ ਜਾਣ । ਅਸੀਂ ਆਪਣੇ ਹਰ ਉਲਟੇ ਜਾਂ ਸਿੱਧੇ ਕੰਮ ਲਈ ਰੱਬ ਨਾਲ ਵੀ ਸੌਦੇ ਬਾਜੀਆਂ ਕਰਦੇ ਹਾਂ ਤੇ ਫਿਰ ਸੁਖਣਾ ਲਾਹੁਣ ਦੇ ਬਹਾਨੇ ਧਰਮ ਅਸਥਾਨਾਂ ਦੀ ਦੁਰਵਰਤੋਂ ਕਰਦੇ ਹਾਂ । ਸਾਡੀਆਂ ਇਹ ਆਦਤਾਂ ਤੇ ਅੰਧਵਿਸ਼ਵਾਸ਼ ਆਦਿ ਕਾਲ ਤੋਂ ਵਿਗੜਦੇ ਵਿਗੜਦੇ ਅੱਜ ਇੱਕ ਵਿਕਰਾਲ ਰੂਪ ਧਾਰ ਗਏ ਹਨ । ਇਸਤਰਾਂ ਅਸੀਂ ਰਿਸ਼ਵਤਖੋਰ ਬਣ ਗਏ ਹਾਂ । ਇਸ ਰਿਸ਼ਵਤ ਦੇ ਭਿਆਨਕ ਰੋਗ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਬਦਲਣਾ ਪਵੇਗਾ , ਅਪਣੇ ਚਾਲ-ਚਲਣ ਵਿੱਚ ਤਬਦੀਲੀ ਲਿਆਉਣ ਦੇ ਯਤਨ ਕਰਨੇ ਪੈਣਗੇ ।ਰੱਬ ਨੂੰ ਰਿਸ਼ਵਤ ਦੇਣ ਅਤੇ ਅੰਧ-ਵਿਸ਼ਵਾਸ਼ ਨੂੰ ਛਡਣਾ ਪਵੇਗਾ । ਇਹੀ ਪੈਸਾ ਸਕੂਲ਼, ਕਾਲਜ, ਯੂਨੀਵਰਸਿਟੀਆਂ, ਤਕਨੀਕੀ ਕੇਂਦਰ ਅਤੇ ਹਸਪਤਾਲ ਖੋਹਲਣ ਤੇ ਲਾਉਣਾ ਚਾਹੀਦਾ ਹੈ। ਜਿਸਨਾਲ ਮਾਨਵਤਾ ਦਾ ਕੁਝ ਭਲਾ ਹੋ ਸਕੇ ਅਤੇ ਇਸ ਰਿਸ਼ਵਤਖੋਰੀ ਦੀ ਧਾਰਨਾ ਵਿਚ ਤਬਦੀਲੀ ਆਵੇ। ਲੋੜਵੰਦਾਂ , ਕਮਜੋਰਾਂ ਅਤੇ ਬਿਮਾਰਾਂ ਦੀ ਸਹਾਇਤਾ ਕਰਨੀ ਹੀ ਅਸਲੀ ਸੇਵਾ ਹੈ। ਸਾਡੇ ਗੁਰੂ ਸਹਿਬਾਨ ਨੇ ਇਸ ਬਾਰੇ ਸਾਨੂੰ ਸਪਸ਼ਟ ਸੰਦੇਸ਼ ਦਿੱਤਾ ਹੈ " ਗਰੀਬ ਦਾ ਮੂੰਹ, ਗੁਰੁ ਦੀ ਗੋਹਲਕ" । ਮਹਾਤਮਾਂ ਬੁੱਧ ਜੀ ਕਹਿੰਦੇ ਹਨ "ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਉਹ ਕਿਸੇ ਬਿਮਾਰ ਦੀ ਸੇਵਾ ਕਰੇ"। ਆਉ ਆਪਣੇ ਮਹਾਂਪੁਰਸ਼ਾਂ ਦੇ ਆਦੇਸ਼ ਅਨੁਸਾਰ ਆਪਣੇ ਵਿਚਾਰਾਂ ਤੇ ਵਿਵਹਾਰ ਵਿਚ ਤਬਦੀਲੀ ਕਰਕੇ ਆਪਣੀ ਕੌਮ, ਮੁਲਕ ਤੇ ਕੁਲ ਮਾਨਵਤਾ ਦਾ ਭਲਾ ਕਰੀਏ ਤੇ ਇਕ ਸਾਫ- ਸੁਥਰਾ ਸਮਾਜ ਬਣਾਈਏ ਤੇ ਇਸ ਰਿਸ਼ਵਤਖੋਰੀ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਦਾ ਭਰਪੂਰ ਯਤਨ ਕਰੀਏ।
ਕੌਮੀ ਏਕਤਾ ਤੇ ਚੜ੍ਹਦੀਕਲਾ ਦਾ ਚਾਹਵਾਨ :
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org