Punjabi
HOME PROFILE ORGANIZATIONS MEMBERS HISTORY video Gallery Member Ship CONTACT US
History
RAMGARHIA DARWAJA Baba Vishawkarma ji Bhai Sukha Singh Kalsi,Mari Kamboke BUNGA RAMGARHIA, GOLDEN TEMPLE, AMRITSAR Guru Nanak Dev Ji Guru Ram Dass ji. M. JASSA SINGH RAMGARHIA Mahapursh Bhai Lalo ji Qila Ramgarh, Amritsar. Red Fort (Lal Qila), Delhi.


 
Contact details

Contact Person :
Mr. Gian Singh Bamrah

   

ADDRESS :

GN PRINT PACK MACHINES,
Opp. SP Dharam Kanda,Vallah, Mehta Rd., Amritsar 143501.

Mobile :  +91-9464283050

Email :  aisjsrf1980@gmail.com

ਲਾਲ ਕਿਲਾ੍ਹ, ਦਿੱਲੀ

ਲਾਲ ਕਿਲਾ੍ਹ, ਦਿੱਲੀ ਅਤੇ ਤਾਜਪੋਸ਼ੀ ਵਾਲੀ ਸਿਲ ਸੰਨ 1546 ਨੂੰ ਦਰਿਆ ਜਮਨਾ ਦੇ ਕਿਨਾਰੇ (ਹੁਣ ਵਾਲੀ ਦਿੱਲੀ), ਇਸਲਾਮ ਸ਼ਾਹ ਸੂਰੀ ਨੇ ਇਕ 'ਸਲੀਮਗੜ੍ਹ' ਨਾਮ ਦਾ ਕਿਲਾ੍ਹ ਬਣਾਇਆ ਸੀ । ਸੰਨ 1638 ਨੂੰ ਸ਼ਾਹ ਜਹਾਨ ਨੇ ਇਸ ਕਿਲ੍ਹੇ ਦੇ ਨਾਲ ਹੀ ਇਕ ਹੋਰ ਕਿਲਾ੍ਹ ਉਸਾਰਨਾ ਸ਼ੁਰੂ ਕਰ ਦਿੱਤਾ ਅਤੇ ਸਲੀਮਗੜ੍ਹ ਕਿਲ੍ਹੇ ਨੂੰ ਵੀ ਨਾਲ ਹੀ ਰਲਾ ਲਿਆ। ਇਸ ਵਿਸ਼ਾਲ ਕਿਲ੍ਹੇ ਦੀ ਉਸਾਰੀ 1648 ਵਿਚ ਪੂਰੀ ਹੋਈ ਤੇ ਇਸ ਕਿਲ੍ਹੇ ਦਾ ਨਾਮ 'ਕਿਲਾ੍ਹ-ਏ-ਮੁਬਾਰਕ' ਰੱਖਿਆ ਗਿਆ।ਉਸ ਵੇਲੇ 'ਪੁਰਾਣੀ ਦਿੱਲੀ' ਦਾ ਨਾਮ ਵੀ ਸ਼ਾਹਜਹਾਨਾ ਬਾਦ ਸੀ । ਕਿਉਂਕਿ ਇਸ ਕਿਲ੍ਹੇ ਨੂੰ ਬਨਾਉਣ ਤੇ ਸਜਾਵਟ ਲਈ ਲਾਲ ਪੱਥਰ ਦੀ ਬਹੁਤ ਜਿਆਦਾ ਵਰਤੋਂ ਕੀਤੀ ਗਈ ਸੀ ਇਸ ਲਈ ਇਸ ਦਾ ਨਾਮ 'ਲਾਲ ਕਿਲਾ੍ਹ' ਕਰਕੇ ਜਿਆਦਾ ਮਸ਼ਹੂਰ ਹੋ ਗਿਆ। ਇਸ ਵਿਚ ਸ਼ਾਹੀ ਰਿਹਾਇਸ਼ ਲਈ ਹਰ ਤਰਾਂ ਦੀਆਂ ਸਹੂਲਤਾਂ ਤੇ ਇਮਾਰਤਾਂ ਜਿਵੇਂ 'ਦੀਵਾਨੇ-ਖਾਸ, ਦੀਵਾਨੇ-ਆਮ, ਰੰਗ ਮਹਿਲ ਤੇ ਮੀਨਾ ਬਜਾਰ' ਆਦਿ ਬਣਵਾਈਆਂ ਗਈਆਂ। ਸ਼ਾਹਜਹਾਨ ਨੇ ਆਪਣੀ ਰਾਜਧਾਨੀ ਆਗਰੇ ਦੇ ਕਿਲ੍ਹੇ ਤੋਂ ਦਿੱਲੀ, ਲਾਲ ਕਿਲ੍ਹੇ ਤਬਦੀਲ ਕਰ ਲਈ। ਇਸਤੋਂ ਬਾਅਦ ਅੋਰੰਗਜੇਬ ਨੇ ਇਸ ਕਿਲ੍ਹੇ ਵਿਚ 'ਮੋਤੀ ਮਸਜਿਦ' ਬਣਵਾਈ ਤੇ ਹੋਰ ਇਮਾਰਤਾਂ ਵੀ ਬਣਵਾਈਆਂ।ਸੰਨ 1739 ਨੂੰ ਨਾਦਿਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਦਿੱਲੀ ਤੇ ਲਾਲ ਕਿਲ੍ਹੇ ਤੇ ਕਬਜਾ ਕਰਕੇ ਖੂਬ ਲੁੱਟ ਖੱਸੁਟ ਕੀਤੀ । ਸਾਰੇ ਮਾਲ ਅਸਬਾਬ ਨਾਲ ਮੁਗਲਾਂ ਦਾ ਮੋਰ-ਨੁਮਾਂ ਕੀਮਤੀ ਤਖਤੇ-ਤਾਉਸ ਵੀ ਨਾਲ ਲੈ ਗਿਆ। ਸੰਨ 1771 ਨੂੰ ਸ਼ਾਹ ਆਲਮ ਦਿੱਲੀ ਦੇ ਤਖਤ ਤੇ ਬੈਠਾ, ਇਹ ਵੀ ਇਕ ਕੰਮਜੋਰ ਹਕੁਮਤ ਸੀ, ਇਸਨੇ ਲਾਲ ਕਿਲ੍ਹੇ ਦਾ ਰਹਿੰਦਾ ਖੂੰਹਦਾ ਕੀਮਤੀ ਸਮਾਨ ਵੀ ਵੇਚ ਕੇ ਹਕੁਮਤ ਦਾ ਕੰਮ ਚਲਾਇਆ। ਇਸ ਕੰਮਜੋਰ ਹਕੂਮਤ ਦੇ ਸਮੇਂ 11 ਮਾਰਚ, 1783 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਦਿੱਲੀ ਤੇ ਹਮਲਾ ਕਰਕੇ ਲਾਲ ਕਿਲ੍ਹੇ ਤੇ ਕਬਜਾ ਕਰ ਲਿਆ ਅਤੇ ਇਸਤੇ ਖਾਲਸੇ ਦਾ ਝੰਡਾ ਝੁਲਾ ਦਿੱਤਾ। ਇਸਤਰਾਂ ਸਿੱਖਾਂ ਤੇ ਮੁਗਲ ਹਕੂਮਤਾਂ ਵੱਲੋਂ ਕੀਤੇ ਜੁਲਮਾਂ ਦਾ ਗਿਣ ਗਿਣਕੇ ਬਦਲਾ ਲਿਆ। ਫਿਰ ਕਿਸੇ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਨੂੰ ਇਹ ਦਸਿਆ ਕਿ ਮੁਗਲ ਬਾਦਸ਼ਾਹਾਂ ਦਾ ਤਖਤੇ ਤਾਉਸ ਇਕ ਖਾਸ ਪੱਥਰ ਦੀ ਸਿਲ ਜੋ ਕਿ ਕੁਰਾਨ ਦੀਆਂ ਕਲਾਮਾਂ ਪੜ੍ਹ ਕੇ ਪਵਿਤੱਰ ਕੀਤੀ ਹੋਈ ਸੀ, ਉਪਰ ਰੱਖ ਕੇ ਨਵੇਂ ਹੁਕਮਰਾਨ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ । ਇਹ ਸਿਲ ਜੋ ਕਿ ਤਕਰੀਬਨ 5'-3" ਲੰਬੀ, 3'-6" ਚੌੜੀ ਤੇ 9" ਮੋਟੀ ਹੈ, ਬਹੁਤ ਸਾਰੇ ਕੀਮਤੀ ਤੇ ਰੰਗ ਬਰੰਗੇ ਪੱਥਰਾਂ ਨਾਲ ਜੜੀ ਹੋਈ ਸੀ, ਇਸਤੋਂ ਬਿਨਾ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਨਹੀਂ ਹੁੰਦੀ ਸੀ। ਦੂਸਰਾ ਇਸੇ ਸਿਲ ਤੇ ਰੱਖੇ ਤਖਤੇ ਤਾਉਸ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਦਸਮ ਪਿਤਾ ਦੇ ਲਖਤੇ ਜਿਗਰ ਛੋਟੇ ਸਾਹਿਬਜਾਦਿਆਂ ਅਤੇ ਹੋਰ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਦੇ ਹੁਕਮ ਜਾਰੀ ਹੁੰਦੇ ਰਹੇ ਸਨ। ਇਹ ਸਾਰੀ ਹਕੀਕਤ ਜਾਣ ਕੇ ਮੁਗਲ ਹਕੁਮਤ ਨੂੰ ਖਤਮ ਕਰਨ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਸਿਲ ਨੂੰ ਹੀ ਲਾਲ ਕਿਲ੍ਹੇ ਚੋਂ ਪੁਟੱਕੇ, ਲਾਲ ਪੱਥਰ, ਕੀਮਤੀ ਸਮਾਨ, ਤੋਪਾਂ ਤੇ ਜੰਗੀ ਸਮਾਨ ਗੱਡਿਆਂ ਉਤੇ ਲੱਦ ਕੇ ਲਿਆ ਕੇ ਅੰਮ੍ਰਿਤਸਰ ਬੁੰਗਾ ਰਾਮਗੜ੍ਹੀਆ ਵਿਚ ਰੱਖਿਆ। ਇਹ ਸਿਲ ਅੱਜ ਵੀ ਯਾਦਗਾਰ ਵਜੋਂ ਬੁੰਗੇ ਵਿਚ ਦੇਖੀ ਜਾ ਸਕਦੀ ਹੈ, ਜੋ ਸਿੰਘਾਂ ਹੱਥੌਂ ਮੁਗਲ ਹਕੁਮਤ ਦੀ ਹੋਈ ਦੁਰਦਸ਼ਾ ਦੀ ਹਕੀਕਤ ਬਿਆਨ ਕਰਦੀ ਹੈ। ਆਉ ਸਾਰੇ ਰਲਕੇ ਅਪਣੀ ਇਸ ਮਾਣਮੱਤੀ ਤੇ ਕੀਮਤੀ ਵਿਰਾਸਤ ਨੂੰ ਅੱਖੀਂ ਦੇਖੀਏ, ਇਸਦੇ ਇਤਹਾਸ ਬਾਰੇ ਜਾਣਕਾਰੀ ਹਾਸਲ ਕਰੀਏ ਅਤੇ ਆaੁਣ ਵਾਲੀਆਂ ਪੀੜੀਆਂ ਲਈ ਇਸਦੀ ਸੰਭਾਲ ਕਰੀਏ। ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292. ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ। ਵੈਬਸਾਈਟ : www.ramgarhiahhsociety.org
LET US THINK
BRIEF INFO OF SIKHISM CORRUPTION IN INDIA IS A CULTURAL ASPECT HOW TO CONTROL DIABITIES JOHNS HOPKINS UPDATE ON CANCER (NEW STUD SIKHISM – BY JANET LANT. VISHWAKARMA BANSI SHOULD HAVE THEIR OWN WHY WE AND OUR CHILDERN ARE GOING AWAY F WISHWAKARMA BANSI ARE NOT BACKWARD


Humble Request

"Dear Readers, Welcome to this site. We are pleased to state herewith that this site is being developed as proper information about the HISTORY & HERITAGE OF RAMGARHIA'S IN PARTICULAR AND OTHER SIKH HEROS IN GENERAL. We would like to request to our all readers to send us their valuable views & sugesions to make this site more informative purposeful. Awaiting your positive response eagerly.

Web Edge Creations Hit Counters