ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਕੂੜ ਪ੍ਰਚਾਰ ਬੰਦ ਕਰੋ ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਇਕ ਅੰਮ੍ਰਿਤਧਾਰੀ ਪੂਰਨ ਗੁਰ ਸਿੱਖ ਸੀ। ਉਹਨਾਂ ਸਤਿਕਾਰਯੋਗ ਬਾਬਾ ਜੀ
ਭਾਈ ਹਰਦਾਸ ਜੀ ਨੈ ਧੰਨ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਲਈ ਸੀ। ਇਸਤਰਾਂ ਇਹਨਾਂ
ਦੇ ਪਿਤਾ ਜੀ ਗਿਆਨੀ ਭਗਵਾਨ ਸਿੰਘ ਜੀ ਵੀ ਅੰਮ੍ਰਿਤਧਾਰੀ ਸਿੰਘ ਸਨ ਅਤੇ ਬਾਣੀ ਦੇ ਪ੍ਰਚਾਰਕ ਸਨ। ਮ. ਜੱਸਾ
ਸਿੰਘ ਰਾਮਗੜ੍ਹੀਏ ਨੇ ਸ. ਗੁਰਦਿਆਲ ਸਿੰਘ ਪੰਜਵੜ ਪਾਸੋਂ ਅੰਮ੍ਰਿਤ ਛਕਿਆ ਸੀ। ਇਸਤਰਾਂ ਇਹ ਸਾਰਾ ਖਾਨਦਾਨ ਹੀ ਅੰਮ੍ਰਿਤਧਾਰੀ ਸਿੰਘਾਂ ਦਾ ਸੀ। ਸਿੱਖੀ ਦੇ ਨਿਯਮ ਅਤੇ ਰਹੁਰੀਤਾਂ ਤੋਂ ਚੰਗੀ ਤਰਾਂ ਜਾਣੂ ਸਨ ਤੇ ਉਹਨਾਂ ਦੀ ਸਖਤੀ
ਨਾਲ ਪਾਲਣਾ ਵੀ ਕਰਦੇ ਸਨ।ਔਰਤਾਂ ਦਾ ਸਤਿਕਾਰ ਅਤੇ ਉਹਨਾਂ ਦੀ ਰੱਖਿਆ ਕਰਦੇ ਸਨ।ਮ. ਜੱਸਾ ਸਿੰਘ
ਰਾਮਗੜ੍ਹੀਏ ਨੇ ਹਜਾਰਾਂ ਔਰਤਾਂ ਦੀ ਜਿੰਦਗੀ ਅਤੇ ਇਜੱਤ ਨੂੰ ਦੁਸ਼ਮਣ ਦੇ ਜਾਲਮ ਪੰਜੇ ਚੋਂ ਬਚਾਇਆ। ਇਕ ਵਾਰ ਹਿਸਾਰ ਦੇ ਬਰਾਹਮਣ ਦੀਆਂ ਦੋ ਧੀਆਂ ਨੁੰ ਹੰਕਾਰੀ ਮੁਗਲ ਹਾਕਮ ਕੋਲੋਂ ਛੁਡਵਾ ਕੇ ਵਾਪਸ ਘਰ ਭੇਜਿਆ।
ਰਾਮਗੜ੍ਹੀਆ ਮਿਸਲ ਬਾਕੀ ਸਾਰੀਆ ਮਿਸਲਾਂ ਤੋਂ ਅਮੀਰ, ਬਲਵਾਨ ਅਤੇ ਸ਼ਸਤਰ ਬਧ ਸੀ, ਕੋਈ ਵੀ ਮਿਸਲ
ਇਸਨੂੰ ਹਰਾਉਣ ਯੋਗ ਨਹੀਂ ਸੀ। ਇਸ ਲਈ ਸਾਰੀਆਂ ਮਿਸਲਾਂ ਇਸਤੋਂ ਡਰਦੀਆਂ ਅਤੇ ਈਰਖਾ ਕਰਦੀਆਂ ਸਨ।
ਇਸਦੀ ਚੜ੍ਹਤ ਤੇ ਵਧਦੀ ਤਾਕਤ ਵੇਖ ਕੇ ਇਸਨੂੰ ਬਦਨਾਮ ਕਰਨ ਦੀ ਸਾਜਸ਼ ਰਚੀ ਗਈ ਤੇ ਇਹ ਅਫਵਾਹ ਫੈਲਾ
ਦਿੱਤੀ ਗਈ ਕਿ ਮ. ਜੱਸਾ ਸਿੰਘ ਰਾਮਗੜ੍ਹੀਏ ਨੇ ਇਕ ਨਵਜੰਮੀ ਬੱਚੀ ਨੂੰ ਮਾਰ ਦਿੱਤਾ ਹੈ ਅਤੇ ਇਸਨੂੰ ਪੰਥ ਵਿਚੋਂਂ
ਛੇਕ ਦਿੱਤਾ ਹੈ।ਇਹ ਸੱਭ ਕੋਰਾ ਝੂਠ ਸੀ ਕਿਉਂਕਿ ਇਤਹਾਸ ਵਿੱਚ ਇਸਦਾ ਕੋਈ ਸਬੂਤ ਜਾਂ ਵੇਰਵਾ ਨਹੀਂ ਮਿਲਦਾ।
ਜਿਵੇਂ ਕਿ ਇਹ ਬੱਚੀ ਕਦੋਂ ਜੰਮੀ, ਕਿੱਥੇ ਜੰਮੀ ਤੇ ਕਿਵੇਂ ਮਰੀ।ਜਰਾ ਵਿਚਾਰ ਕਰੋ ਕਿ ਇਕ ਅੰਮ੍ਰਿਤਧਾਰੀ ਸਿੰਘ ਸਿੱਖ
ਰਹੁਰੀਤਾਂ ਦਾ ਪਾਲਣ ਕਰਨ ਵਾਲਾ, ਕੌਮ ਦੀਆਂ ਅਤੇ ਦੂਸਰੀਆਂ ਧੀਆਂ, ਭੈਣਾਂ ਦੀਆਂ ਇਜੱਤਾਂ ਬਚਾਉਣ ਵਾਲਾ
ਬਹਾਦਰ ਯੋਧਾ ਆਪਣੀ ਬੱਚੀ ਨੂੰ ਕਿਵੇਂ ਮਾਰ ਸਕਦਾ ਹੈ? ਉਸ ਵੇਲੇ ਦੇ ਸਮਕਾਲੀਆਂ ਵੱਲੋਂ ਫੈਲਾਈ ਇਸ ਅਫਵਾਹ
ਨੂੰ ਇਤਹਾਸ ਦੀਆਂ ਕਿਤਾਬਾਂ ਵਿੱਚੌਂ ਸਦਾ ਲਈ ਕੱਢ ਦੇਣਾ ਚਾਹੀਦਾ ਹੈ ਤਾਕਿ ਆੳੇੁਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਹਾਸ ਦੀ ਸਹੀ ਜਾਨਕਾਰੀ ਮਿਲ ਸਕੇ।ਇਹ ਮੇਰੀ ਸਾਰੇ ਇਤਹਾਸ ਕਾਰਾਂ ਅਤੇ ਪ੍ਰਚਾਰਕਾਂ ਨੂੰ ਸਨਿਮਰ ਬੇਨਤੀ ਹੈ।
ਸੰਨ 1747 ਦੀ ਵਿਸਾਖੀ ਤੇ ਦਲ ਖਾਲਸਾ ਦੇ ਜੱਥੇਦਾਰ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ ਵਾਲੇ ਦੇ ਮਤੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਲਈ ਇਕ ਕੱਚੇ ਕਿਲੇ੍ਹ ਜਿਸਦਾ ਨਾਮ “ਰਾਮ ਰੌਣੀ”
ਰੱਖਿਆ ਗਿਆ, ਨੂੰ ਬਨਾਉਣ ਦੀ ਜਿਮੇਵਾਰੀ ਸ੍ਰ. ਜੱਸਾ ਸਿੰਘ ਰਾਮਗੜ੍ਹੀਏ ਨੂੰ ਦਿੱਤੀ ਗਈ ।ਇਸਨੇ ਇਹ ਰਾਉਣੀ
ਆਪਣੇ ਸਾਥੀਆਂ ਨਾਲ ਮਿਲ ਕੇ ਕੋਈ 6 ਮਹੀਨਿਆਂ ਵਿਚ ਤਿਆਰ ਕਰ ਦਿੱਤੀ ਅਤੇ ਇਸ ਵਿਚ 500 ਤਿਆਰ
ਬਰ ਤਿਆਰ ਸਿੰਘਾਂ ਨੂੰ ਤੈਨਾਤ ਕਰ ਦਿੱਤਾ।1748 ਨੂੰ ਮੀਰ ਮੱਨੂੰ ਦੇ ਹੁਕਮ ਤੇ ਅਦੀਨਾ ਬੇਗ ਨੇ ਰਾਮ ਰੌਣੀ ਨੂੰ
ਘੇਰਾ ਪਾ ਲਿਆ ਜੋ 6 ਮਹੀਨੇ ਤੱਕ ਚਲਿਆ।ਇਸ ਦੁਰਾਨ ਰੌਣੀ ਅੰਦਰ ਰਾਸ਼ਨ-ਪਾਣੀ ਖਤਮ ਹੋ ਗਿਆ ਤੇ ਸਿੰਘਾ ਦੀ
ਗਿਣਤੀ ਵੀ ਘਟ ਗਈ।ਅਜਿਹੇ ਸੰਕਟ ਦੇ ਸਮੇ ਸਿੰਘਾਂ ਨੂੰ ਮ, ਜੱਸਾ ਸਿੰਘ ਰਾਮਗੜ੍ਹੀਏ ਦੀ ਯਾਦ ਆਈ ਤਾਂ ਉਨਾਂ੍ਹ
ਨੇ ਸੂਹੀਆਂ ਰਾਹੀਂ ਉਸਨੂੰ ਉਸਦੇ ਟਿਕਾਣੇ ਤੇ ਮਦਦ ਲਈ ਸੁਨੇਹਾ ਭੇਜਿਆ ।ਜਿਸਨੂੰ ਸੁਣਦਿਆਂ ਹੀ ਮ. ਜੱਸਾ ਸਿੰਘ
ਰਾਮਗੜ੍ਹੀਆ ਆਪਣੀਆਂ ਫੌਜਾਂ ਸਮੇਤ ਰਾਮ ਰੌਣੀ ਅੰਦਰ ਦਾਖਲ ਹੋਇਆ ਅਤੇ ਇਸਨੂੰ ਦੁਸ਼ਮਣ ਦੇ ਪੰਜੇ ਤੋਂ ਛੁਡਾ
ਲਿਆ। ਮਹਾਰਾਜੇ ਦਾ ਦੁਸ਼ਮਣ ਦੀਆਂ ਫੌਜਾਂ ਵਿਚ ਸ਼ਾਮਲ ਹੋਣਾ ਅਤੇ ਤੀਰ ਨਾਲ ਚਿੱਠੀਆਂ ਭੇਜਣਾ ਇਕ ਕੋਰਾ
ਝੂਠ ਅਤੇ ਮਨਘੜ੍ਹਤ ਕਹਾਨੀ ਹੈ ਜੋ ਕਿ ਮਹਾਰਾਜੇ ਦੀ ਸ਼ਾਨ ਨੂੰ ਘਟਾਉਣ ਦੀ ਕੌਝੀ ਸਾਜਸ਼ ਹੈ।ਕੋਈ ਵੀ ਤੀਰਾਂ
ਨਾਲ ਚਿੱਠੀਆਂ ਕਿਿਲ੍ਹਆਂ ਅੰਦਰ ਨਹੀਂ ਭੇਜ ਸਕਦਾ। ਇਹ ਕੂੜ ਪ੍ਰਚਾਰ ਬੰਦ ਹੋਣਾ ਚਾਹੀਦਾ ਹੈ।
ਦਿੱਲੀ ਸ਼ਹਿਰ ਮੁਗਲਾਂ ਦੀ ਰਾਜਧਾਨੀ ਹਮੇਸ਼ਾਂ ਹੀ ਖਾਲਸੇ ਦੀ ਵੈਰੀ ਰਹੀ ਹੈ ਅਤੇ ਹਰ ਹਾਕਮ ਨੇ ਸਿੱਖਾਂ ਨੂੰ ਖਤਮ
ਕਰਨ ਲਈ ਹਰ ਯਤਨ ਕੀਤਾ ਹੈ।ਇਸਤਰਾਂ ਸਿੰਘਾਂ ਨੇ ਵੀ ਸੰਨ 1764 ਤੋਂ ਲੈਕੇ 1783 ਤੱਕ ਦਿੱਲੀ ਨੂੰ ਜਿਤਨ
ਦੇ ਤਕਰੀਬਨ 14 ਹਮਲੇ ਕੀਤੇ ਪਰ ਕਾਮਯਾਬ ਨਾ ਹੋ ਸਕੇ। ਆਖਰੀ 15ਵੇਂ ਹਮਲੇ 1783 ਨੂੰ ਮ. ਜੱਸਾ ਸਿੰਘ ਰਾਮਗੜ੍ਹੀਆ ਆਪਣੀ ਫੌਜ ਨਾਲ ਯੂ. ਪੀ. ਦੇ ਸ਼ਹਿਰਾਂ ਸਹਾਰਨਪੁਰ, ਮੁਜੱਫਰਪੁਰ, ਮੀਰਾਂਪੁਰ, ਮੇਰਠ, ਚੰਦੌਸੀ,
ਸਾਂਬਲ, ਕਾਸ ਗੰਜ, ਕੋਸੀਆ ਗੰਜ, ਖੁਰਜਾ, ਦਾਰਾ ਨਗਰ, ਸਿਕੰਦਰਾ, ਭਰਤਪੁਰ ਆਦਿ ਨੂੰ ਆਪਣੇ ਪੈਰਾਂ ਥੱਲੇ
ਰੌਂਦਦਾ ਹੋਇਆ ਮੁਗਲਾਂ ਦੇ ਗੜ੍ਹ ਮੁਗਲਪੁਰਾ ‘ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ।ਇਸਦੀ ਖਬਰ ਮਿਲਦਿਆਂ
ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਲਾਲ ਕਿਲੇ੍ਹ ਵਿਚੋਂ ਨਿਕਲ ਕੇ ਜਮੁਨਾ ਪਾਰ ਸ਼ਾਹਦਰੇ ਵੱਲ ਆਪਣੇ ਲੁਕਣ ਟਿਕਾਣੇ
ਚਲਾ ਗਿਆ ਅਤੇ ਸਮਰੂ ਬੇਗਮ ਜੋ ਕਿ ਮੇਰਠ ਦੇ ਲਾਗੇ ਸਰਧਨੇ ਦੀ ਰਿਆਸਤ ਤੇ ਰਾਜ ਕਰਦੀ ਸੀ ਅਤੇ ਜਿਸਨੇ ਸ. ਬਘੇਲ ਸਿੰਘ ਨੂੰ ਆਪਣਾ ਮੂੰਹ ਬੋਲਾ ਭਰਾ ਬਣਾਇਆ ਹੋਇਆ ਸੀ, ਰਾਹੀਂ ਮ. ਜੱਸਾ ਸਿੰਘ ਰਾਮਗੜ੍ਹੀਏ ਨੂੰ ਸੁਨੇਹਾ ਭੇਜਿਆ ਕਿ ਉਹ ਮੁਗਲਪੁਰੇ ਦੀ ਬਰਬਾਦੀ ਬੰਦ ਕਰ ਦੇਵੇ ਮੈਂ ਉਸਦੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ।ਇੰਨੇ੍ਹ ਨੂੰ ਮਹਾਰਾਜਾ ਫੌਜਾਂ ਨਾਲ ਲਾਲ ਕਿਲੇ੍ਹ ਵਿਚ ਆ ਵੜਿਆ ਅਤੇ ਖਾਲਸਾਈ ਨਿਸ਼ਾਨ ਸਾਹਿਬ ਝੁਲਾ ਕੇ ਕਿਲ੍ਹੇ ਤੇ ਕਬਜੇ ਦਾ
ਅੇਲਾਨ ਕਰ ਦਿੱਤਾ । ਨਾਲ ਹੀ ਮੁਗਲਾਂ ਦੀ ਤਾਜ ਪੌਸ਼ੀ ਵਾਲੀ ਸਿਲ ਅਤੇ ਬਾਰਾਂਦਰੀ ਦੇ 40 ਪਿੱਲਰ ਉਖਾੜ ਕੇ ਘੋੜਿਆਂ, ਹਾਥੀਆਂ ਮਗਰ ਸੰਗਲਾਂ ਨਾਲ ਬੰਨ ਕੇ ਆਪਣੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਲਿਆਕੇ ਗੁਰੁ ਰਾਮ
ਦਾਸ ਦੇ ਚਰਨਾਂ ਵਿਚ ਹਾਜਰ ਕੀਤੇ। ਇਸਤਰਾਂ ਮੁਗਲ ਰਾਜ ਦਾ ਹਮੇਸ਼ਾਂ ਲਈ ਖਾਤਮਾਂ ਕੀਤਾ।ਇਸ ਬਹਦੁਰ ਗੁਰੁ ਦੇ ਲਾਲ ਨੇ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਹੋਰ ਵੀ ਉਚਾ ਕੀਤਾ। ਸ਼ਾਹ ਆਲਮ ਨੇ ਮ. ਜੱਸਾ ਸਿੰਘ ਰਾਮਗੜ੍ਹੀਏ ਨੂੰ (ਤਿਨ ਲੱਖ ਰੁਪਏ) 3,00,000/- ਰੁਪਏ ਨਕਦ, 4 ਸ਼ਾਹੀ ਤੋਪਾਂ ਅਤੇ ਹੋਰ ਨਜਰਾਨੇ ਭੇਟ ਕੀਤੇ । ਬਾਦਸ਼ਾਹ ਨੇ ਸਮਰੂ ਬੇਗਮ, ਸ. ਬਘੇਲ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੀ ਹਾਜਰੀ ਵਿੱਚ ਇੱਕ ਸੰਧੀ ਵੀ ਕੀਤੀ ਜਿਸ ਰਾਹੀ ਂ ਦਿੱਲੀ ਦੇ ਸਾਰੇ ਗੁਰ-ਅਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਉਸਾਰੀ ਕਰਨੀ ਅਤੇ ਰੱਖ ਰਖਾਅ ਸਿੱਖਾਂ ਨੂੰ ਦੇਣਾ ਅਤੇ ਸਾਰਾ ਖਰਚਾ ਵੀ ਸਹਿਣ ਕਰਨਾ ਆਦਿ। ਇਸਦੀ ਸਾਰੀ ਜਿਮੇਵਾਰੀ ਸ. ਬਘੇਲ ਸਿੰਘ ਨੂੰ ਹੀ ਸੌਂਪੀ ਗਈ।
ਜਦੋਂ ਮ. ਜੱਸਾ ਸਿੰਘ ਰਾਮਗੜ੍ਹੀਆ ਯੂ.ਪੀ. ਦੇ ਸ਼ਹਿਰਾਂ ਨੂੰ ਜਿਤਦਾ ਹੋਇਆ ਦਿੱਲੀ ਵੱਲ ਵੱਧ ਰਿਹਾ ਸੀ ਤਾਂ ਦਲ ਖਾਲਸਾ
ਦੇ ਜਥੇ ਵੀ ਪਾਨੀ ਪੱਤ, ਸੋਨੀਪੱਤ ਅਤੇ ਸਬਜੀ ਮੰਡੀ ਰਾਹੀਂ ਦਿੱਲੀ ਦੇ ਬਾਹਰ ਆ ਪਹੁੰਚੇ।ਦਿੱਲੀ ਸ਼ਹਿਰ ਦੀ ਸੁਰੱਖਸ਼ਾ
ਲਈ ਦੀਵਾਰ ਬੜੀ ਮਜਬੂਤ ਬਣੀ ਹੋਈ ਸੀ ਇਸ ਨੂੰ ਤੋੜਨ ‘ਚ ਕਈ ਦਿਨ ਲੱਗੇ, ਅਖੀਰ ਜਦੋਂ ਦੀਵਾਰ ਟੁੱਟੀ ਤਾਂ ਸਾਰੀਆਂ ਫੌਜਾਂ ਸ਼ਹਿਰ ਵਿਚ ਦਾਖਲ ਹੋਈਆਂ।ਕਿਲੇ੍ਹ ਤੇ ਪਹਿਲਾਂ ਹੀ ਕੇਸਰੀ ਨਿਸ਼ਾਨ ਝੱੁਲ ਰਿਹਾ ਸੀ ਅਤੇ ਕਿਲ੍ਹੇ ਦੇ ਦਰਵਾਜੇ ਵੀ ਖੱੁਲੇ ਸਨ, ਇਸਤਰਾਂ ਸਾਰੇ ਮਿਸਲਦਾਰ ਆਗੂ ਅਤੇ ਫੌਜੀ ਸਿੰਘ ਅੰਦਰ ਦਾਖਲ ਹੋ ਕੇ ਖਾਲਸੇ ਦੀ ਜਿੱਤ ਦੀਆਂ ਖੁਸ਼ੀਆਂ ਮਨਾਉਣ ਲਗ ਪਏ। ਇਸ ਸਾਰੇ ਸੰਦਰਭ ਵਿਚ ਮ. ਜਸੱਾ ਸਿੰਘ ਰਾਮਗੜ੍ਹੀਏ ਦੀ ਬਜਾਏ ਸ. ਬਘੇਲ ਸਿੰਘ ਜਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਲਾਲ ਕਿਲੇ੍ਹ ਦਾ ਜੇਤੂ ਦੱਸਣਾ ਕੀ ਖਾਲਸਾ ਪੰਥ ਨੂੰ ਗੁਮਰਾਹ ਕਰਨਾ ਨਹੀਂ? ਸਿੱਖ ਇਤਹਾਸ ਨਾਲ ਛੇੜ-ਛਾੜ ਕਰਕੇ ਕੂੜ ਪ੍ਰਚਾਰ ਕਰਨਾ ਨਹੀਂ ? ਜੇ ਜੁਆਬ ਹਾਂ ਹੈ ਤਾਂ ਇਹ ਬੰਦ ਹੋਣਾ ਚਾਹੀਦਾ ਹੈ ਅਤੇ ਸਚਾਈ ਸਭ ਨੂੰ ਦਸਣੀ ਚਾਹੀਦੀ ਹੈ।
ਦਾਸਿਨ ਦਾਸ:
ਗਿਆਨ ਸਿੰਘ ਬਮਰਾਹ, 9464283050, 6283317292.
ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਕੂੜ ਪ੍ਰਚਾਰ ਬੰਦ ਕਰੋ ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜੀਵਨ ਇਤਹਾਸ ਬਹੁਤ ਸੱਚਾ-ਸੁੱਚਾ, ਸੰਘਰਸ਼ਮਈ, ਖਾਲਸਾ ਪੰਥ ਦੀ ਅਜਾਦੀ, ਆਨ ਤੇ ਸ਼ਾਨ ਨੂੰ ਕਾਇਮ ਰੱਖਣ ਵਾਲਾ ਹੈ ਜਿਸਤੇ ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਹੈ। ਰਾਮਗੜ੍ਹੀਆ
ਮਿਸਲ ਬਾਕੀ ਸਾਰੀਆਂ ਮਿਸਲਾਂ ਤੋ ਬਲਵਾਨ, ਅਮੀਰ ਅਤੇ ਰਕਬੇ ਵਿੱਚ ਵੱਡੀ ਸੀ। ਕੋਈ ਵੀ ਮਿਸਲ ਇਸਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਇਸੇ ਕਾਰਨ ਕੁਝ ਮਿਸਲਾਂ ਇਸਦੇ ਨਾਲ ਈਰਖਾ ਅਤੇ ਵੈਰ ਕਰਦੀਆਂ ਸਨ ਅਤੇ
ਇਸਦੇ ਖਿਲਾਫ ਕੁਝ ਨਾ ਕੁਝ ਝੂਠੀਆਂ ਤੁਹਮਤਾਂ ਲਾਕੇ ਬਦਨਾਮ ਕਰਨ ਅਤੇ ਨੀਵਾਂ ਦਿਖਾਉਣ ਦੀਆਂ ਕੋਝੀਆਂ ਚਾਲਾਂ
ਚਲਦੀਆਂ ਰਹਿਦੀਆਂ ਸਨ। ਕੁਝ ਨਾਸਮਝ ਇਤਹਾਸਕਾਰ ਵੀ ਇਹਨਾਂ ਦੇ ਮਗਰ ਲੱਗ ਕੇ ਇਹ ਝੂਠੀਆਂ ਗੱਲਾਂ ਇਤਹਾਸ ਵਿਚ ਦਰਜ ਕਰੀ ਜਾ ਰਹੇ ਹਨ। ਇਸਤਰਾਂ ਕਰਕੇ ਰਾਮਗੜ੍ਹੀਆ ਇਤਹਾਸ ਨੂੰ ਗੰਧਲਾ ਕਰ ਰਹੇ ਹਨ।
ਆਮਤੌਰ ਤੇ ਸਾਡੇ ਲੋਕਾਂ ਨੂੰ ਸਹੀ ਇਤਹਾਸ ਦੀ ਜਾਨਕਾਰੀ ਨਹੀਂ, ਜੋ ਕੁਝ ਉਹਨਾਂ ਨੂੰ ਲਿਿਖਆ ਜਾਂ ਦੱਸਿਆ ਜਾਂਦਾ
ਹੈ ਉਸੇ ਨੂੰ ਹੀ ਸੱਚ ਸਮਝ ਲੈਂਦੇ ਹਨ। ਇਸ ਲਈ ਇਹ ਜਰੂਰੀ ਹੋ ਗਿਆ ਹੈ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ।
(1) ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਹਾਰਾਜੇ ਨੇ ਨਵਜੰਮੀ ਕੁੜੀ ਮਾਰੀ ਸੀ ਤੇ ਇਸ ਨੂੰ ਪੰਥ ਵਿਚੋਂ ਛੇਕ ੱਦਿੱਤਾ ਸੀ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਇਕ ਅੰਮ੍ਰਿਤਧਾਰੀ ਪੂਰਨ ਗੁਰ ਸਿੱਖ ਸੀ। ਉਹਨਾਂ ਦੇ ਸਤਿਕਾਰਯੋਗ ਬਾਬਾ ਜੀ
ਭਾਈ ਹਰਦਾਸ ਜੀ ਨੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਲਈ ਸੀ। ਇਸਤਰਾਂ ਇਹਨਾਂ
ਦੇ ਪਿਤਾ ਜੀ ਗਿਆਨੀ ਭਗਵਾਨ ਸਿੰਘ ਜੀ ਵੀ ਅੰਮ੍ਰਿਤਧਾਰੀ ਸਿੰਘ ਸਨ ਅਤੇ ਬਾਣੀ ਦੇ ਪ੍ਰਚਾਰਕ ਸਨ। ਮ. ਜੱਸਾ
ਸਿੰਘ ਰਾਮਗੜ੍ਹੀਏ ਨੇ ਸ. ਗੁਰਦਿਆਲ ਸਿੰਘ ਪੰਜਗੜ ਪਾਸੋਂ ਅੰਮ੍ਰਿਤ ਛਕਿਆ ਸੀ। ਇਸਤਰਾਂ ਇਹ ਸਾਰਾ ਖਾਨਦਾਨ ਹੀ ਅੰਮ੍ਰਿਤਧਾਰੀ ਸਿੰਘਾਂ ਦਾ ਸੀ। ਇਹ ਸਾਰੇ ਸਿੱਖੀ ਦੇ ਨਿਯਮਾਂ ਅਤੇ ਰਹੁਰੀਤਾਂ ਤੋਂ ਚੰਗੀ ਤਰਾਂ ਜਾਣੂ ਸਨ ਤੇ ਉਹਨਾਂ ਦੀ ਸਖਤੀ ਨਾਲ ਪਾਲਣਾ ਵੀ ਕਰਦੇ ਸਨ। ਔਰਤਾਂ ਦਾ ਸਤਿਕਾਰ ਅਤੇ ਉਹਨਾਂ ਦੀ ਰੱਖਿਆ ਕਰਦੇ ਸਨ। ਮ. ਜੱਸਾ ਸਿੰਘ
ਰਾਮਗੜ੍ਹੀਏ ਨੇ ਹਜਾਰਾਂ ਔਰਤਾਂ ਦੀ ਜਿੰਦਗੀ ਅਤੇ ਇਜੱਤ ਨੂੰ ਮੁਗਲ ਧਾੜਵੀ ਨਾਦਿਰ ਸ਼ਾਹ ਦੇ ਜਾਲਮ ਪੰਜੇ ਚੋਂ ਬਚਾਇਆ ਸੀ। ਇਕ ਵਾਰ ਹਿਸਾਰ ਦੇ ਬਰਾਹਮਣ ਦੀਆਂ ਦੋ ਧੀਆਂ ਨੁੰ ਹੰਕਾਰੀ ਮੁਗਲ ਹਾਕਮ ਕੋਲੋਂ ਛੁਡਵਾ ਕੇ ਉਸਨੂੰ ਸੋਧਿਆ ਅਤੇ ਧੀਆਂ ਵਾਪਸ ਘਰ ਭੇਜੀਆਂ ਸਨ।ਰਾਮਗੜ੍ਹੀਆ ਮਿਸਲ ਬਾਕੀ ਸਾਰੀਆ ਮਿਸਲਾਂ ਤੋਂ ਅਮੀਰ, ਬਲਵਾਨ ਅਤੇ ਸ਼ਸਤਰ ਬਧ ਸੀ, ਕੋਈ ਵੀ ਮਿਸਲ ਇਸਨੂੰ ਹਰਾਉਣ ਯੋਗ ਨਹੀਂ ਸੀ। ਇਸ ਲਈ ਸਾਰੀਆਂ ਮਿਸਲਾਂ ਇਸਤੋਂ ਡਰਦੀਆਂ ਅਤੇ ਈਰਖਾ ਕਰਦੀਆਂ ਸਨ।ਇਸਦੀ ਚੜ੍ਹਤ ਤੇ ਵਧਦੀ ਤਾਕਤ ਵੇਖ ਕੇ ਇਸਨੂੰ ਬਦਨਾਮ ਕਰਨ ਦੀ ਸਾਜਸ਼ ਰਚੀ ਗਈ ਤੇ ਇਹ ਅਫਵਾਹ ਫੈਲਾ ਦਿੱਤੀ ਗਈ ਕਿ ਮ. ਜੱਸਾ ਸਿੰਘ ਰਾਮਗੜ੍ਹੀਏ ਨੇ ਇਕ ਨਵਜੰਮੀ ਬੱਚੀ ਨੂੰ ਮਾਰ ਦਿੱਤਾ ਹੈ ਅਤੇ ਇਸਨੂੰ ਪੰਥ ਵਿਚੋਂਂ ਛੇਕ ਦਿੱਤਾ ਹੈ। ਇਹ ਸੱਭ ਕੋਰਾ ਝੂਠ ਸੀ ਕਿਉਂਕਿ ਇਤਹਾਸ ਵਿੱਚ ਇਸਦਾ ਕੋਈ ਸਬੂਤ ਜਾਂ ਵੇਰਵਾ ਨਹੀਂ ਮਿਲਦਾ।
ਜਿਵੇਂ ਕਿ ਇਹ ਬੱਚੀ ਕਦੋਂ ਜੰਮੀ, ਕਿੱਥੇ ਜੰਮੀ ਤੇ ਕਿਵੇਂ ਮਰੀ। ਜਰਾ ਵਿਚਾਰ ਕਰੋ ਕਿ ਇਕ ਅੰਮ੍ਰਿਤਧਾਰੀ ਸਿੰਘ ਸਿੱਖ
ਰਹੁਰੀਤਾਂ ਦਾ ਪਾਲਣ ਕਰਨ ਵਾਲਾ, ਕੌਮ ਦੀਆਂ ਅਤੇ ਦੂਸਰੀਆਂ ਧੀਆਂ, ਭੈਣਾਂ ਦੀਆਂ ਇਜੱਤਾਂ ਬਚਾਉਣ ਵਾਲਾ
ਬਹਾਦਰ ਯੋਧਾ ਆਪਣੀ ਬੱਚੀ ਨੂੰ ਕਿਵੇਂ ਮਾਰ ਸਕਦਾ ਹੈ? ਦੂਸਰਾ ਜੇਕਰ ਇਸਨੂੰ ਪੰਥ ਵਿਚੋਂ ਛੇਕਿਆ ਹੰੂਦਾ ਤਾਂ 1747
ਦੇ ਦਲ ਖਾਲਸਾ ਵਿਚ ਇਸਨੂੰ ਕਿਉਂ ਬੁਲਾਇਆ ਜਾਂਦਾ ਅਤੇ ‘ਰਾਮ ਰਾਉਣੀ’ ਬਨਾਉਣ ਦੀ ਜਿੰਮੇਵਾਰੀ ਕਿਉਂ ਦਿੱਤੀ
ਜਾਂਦੀ ਜਦ ਕਿ ਪੰਥ ਵਿਚੋਂ ਛੇਕੇ ਬੰਦੇ ਨਾਲ ਤਾਂ ਕੋਈ ਸਬੰਧ ਹੀ ਨਹੀਂ ਰੱਖਿਆ ਜਾਂਦਾ, ਫਿਰ ਇਸ ਨਾਲ ਤਾਂ ਹਜਾਰਾਂ
ਲੜਾਕੇ ਸਿੰਘ ਯੋਧੇ ਸਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਸਭ ਉਸ ਵੇਲੇ ਦੇ ਸਮਕਾਲੀਆਂ ਵੱਲੋਂ ਫੈਲਾਈ ਇਕ ਅਫਵਾਹ ਸੀ। ਸੋ ਇਸ ਨੂੰ ਇਤਹਾਸ ਦੀਆਂ ਕਿਤਾਬਾਂ ਵਿੱਚੌਂ ਸਦਾ ਲਈ ਕੱਢ ਦੇਣਾ ਚਾਹੀਦਾ ਹੈ ਤਾਕਿ ਆੳੇੁਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਇਤਹਾਸ ਦੀ ਸਹੀ ਜਾਨਕਾਰੀ ਮਿਲ ਸਕੇ।ਇਹ ਮੇਰੀ ਸਾਰੇ ਇਤਹਾਸ ਕਾਰਾਂ ਅਤੇ ਪ੍ਰਚਾਰਕਾਂ ਨੂੰ ਸਨਿਮਰ ਬੇਨਤੀ ਹੈ। (ਚਲਦਾ) …………….
ਦਾਸਿਨ ਦਾਸ:
ਗਿਆਨ ਸਿੰਘ ਬਮਰਾਹ, 9464283050, 6283317292.
ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।
……………ਪਾਰਟ 2.
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਕੂੜ ਪ੍ਰਚਾਰ ਬੰਦ ਕਰੋ ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜੀਵਨ ਇਤਹਾਸ ਬਹੁਤ ਸੱਚਾ-ਸੁੱਚਾ, ਸੰਘਰਸ਼ਮਈ, ਖਾਲਸਾ ਪੰਥ ਦੀ ਅਜਾਦੀ, ਆਨ ਤੇ ਸ਼ਾਨ ਨੂੰ ਕਾਇਮ ਰੱਖਣ ਵਾਲਾ ਹੈ ਜਿਸਤੇ ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਹੈ।ਰਾਮਗੜ੍ਹੀਆ
ਮਿਸਲ ਬਾਕੀ ਸਾਰੀਆਂ ਮਿਸਲਾਂ ਤੋ ਬਲਵਾਨ, ਅਮੀਰ ਅਤੇ ਰਕਬੇ ਵਿੱਚ ਵੱਡੀ ਸੀ।ਕੋਈ ਵੀ ਮਿਸਲ ਇਸਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਇਸੇ ਕਾਰਨ ਕੁਝ ਮਿਸਲਾਂ ਇਸਦੇ ਨਾਲ ਈਰਖਾ ਅਤੇ ਵੈਰ ਕਰਦੀਆਂ ਸਨ ਅਤੇ
ਇਸਦੇ ਖਿਲਾਫ ਕੁਝ ਨਾ ਕੁਝ ਝੂਠੀਆਂ ਤੁਹਮਤਾਂ ਲਾਕੇ ਬਦਨਾਮ ਕਰਨ ਅਤੇ ਨੀਵਾਂ ਦਿਖਾਉਣ ਦੀਆਂ ਕੋਝੀਆਂ ਚਾਲਾਂ
ਚਲਦੀਆਂ ਰਹਿਦੀਆਂ ਸਨ। ਕੁਝ ਨਾਸਮਝ ਇਤਹਾਸਕਾਰ ਵੀ ਇਹਨਾਂ ਦੇ ਮਗਰ ਲੱਗ ਕੇ ਇਹ ਝੂਠੀਆਂ ਗੱਲਾਂ ਇਤਹਾਸ ਵਿਚ ਦਰਜ ਕਰੀ ਜਾ ਰਹੇ ਹਨ। ਇਸਤਰਾਂ ਕਰਕੇ ਰਾਮਗੜ੍ਹੀਆ ਇਤਹਾਸ ਨੂੰ ਗੰਧਲਾ ਕਰ ਰਹੇ ਹਨ।
ਆਮਤੌਰ ਤੇ ਸਾਡੇ ਲੋਕਾਂ ਨੂੰ ਸਹੀ ਇਤਹਾਸ ਦੀ ਜਾਨਕਾਰੀ ਦੀ ਘਾਟ ਹੈ, ਜੋ ਕੁਝ ਉਹਨਾਂ ਨੂੰ ਲਿਿਖਆ ਜਾਂ ਦੱਸਿਆ ਜਾਂਦਾ ਹੈ ਉਸੇ ਨੂੰ ਹੀ ਸੱਚ ਸਮਝ ਲੈਂਦੇ ਹਨ। ਇਸ ਲਈ ਇਹ ਜਰੂਰੀ ਹੋ ਗਿਆ ਹੈ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ।
(2) ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਅਦੀਨਾ ਬੇਗ ਕੋਲ ਨੌਕਰੀ ਕਰਨਾ, ਉਸਦੀਆਂ ਫੌਜਾਂ ਵਿਚ ਸ਼ਾਮਲ
ਹੋ ਕੇ ‘ਰਾਮ ਰਾਉਣੀ ‘ ਨੂੰ ਘੇਰਾ ਪਾਉਣਾ, ਫਿਰ ਤੀਰ ਨਾਲ ਚਿੱਠੀ ਬੰਨ ਕੇ ਰਾਮਰਾੳਣੀ ਦੇ ਅੰਦਰ ਭੇਜ ਕੇ
ਮਾਫੀ ਮੰਗਣਾ ਅਤੇ ਖਾਲਸਾ ਫੌਜਾਂ ਵਿਚ ਸ਼ਾਮਲ ਹੋ ਕੇ ਸਹਇਤਾ ਕਰਨੀ ਆਦਿਕ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਦਾਦਾ ਜੀ ਭਾਈ ਹਰਿਦਾਸ ਜੀ ਅਕਤੁਬਰ 1710 ਦੀ ਬਜਵਾੜਾ
(ਹੁਸ਼ਿਆਰਪੁਰ) ਦੀ ਲੜਾਈ ਵਿਚ ਸ਼ਹੀਦ ਹੋਏ ਅਤੇ ਪਿਤਾ ਗਿਆਨੀ ਭਗਵਾਨ ਸਿੰਘ ਜੀ ਜਕਰੀਆ ਖਾਨ ਵਲੋਂ
ਨਾਦਿਰ ਸ਼ਾਹ ਨਾਲ ਵਜੀਰਾਬਾਦ ਵਿਚ ਲੜਦਿਆਂ ਫਰਵਰੀ 1739 ਨੂੰ ਸ਼ਹੀਦ ਹੋ ਗਏ ਤਾਂ ਜਕਰੀਆ ਖਾਨ ਨੇ
ਇਨ੍ਹਾਂ ਪੰਜਾਂ ਭਰਾਵਾਂ ਨੂੰ ਪੰਜ ਪਿੰਡ ਜਗੀਰ ਵਜੋਂ ਦਿੱਤੇ।ਇਹ ਪਿੰਡ ਵੱਲਾ ਸ੍ਰ. ਜੱਸਾ ਸਿੰਘ, ਪਿੰਡ ਵੇਰਕਾ ਸ੍ਰ. ਤਾਰਾ ਸਿੰਘ, ਪਿੰਡ ਸੁਲਤਾਨਵਿੰਡ ਸ੍ਰ. ਖੁਸ਼ਹਾਲ ਸਿੰਘ, ਪਿੰਡ ਤੁੰਗ ਸ੍ਰ. ਮਾਲੀ ਸਿੰਘ ਅਤੇ ਪਿੰਡ ਚੱਬਾ ਸ੍ਰ. ਜੈ ਸਿੰਘ ਨੂੰ ਦਿੱਤੇ ਅਤੇ ਬਹੁਤ ਸਾਰਾ ਮਾਲ-ਧੰਂਨ ਵੀ ਦਿੱਤਾ।ਇਸਤਰਾਂ ਮ. ਜੱਸਾ ਸਿੰਘ ਰਾਮਗੜ੍ਹੀਆ ਨੇ ਅਪਣਾ ਰਾਜਸੀ ਜੀਵਨ ਪਿੰਡ ਵੱਲੇ ਦੀ ਜਗੀਰ ਤੋਂ ਸ਼ੁਰੂ ਕੀਤਾ ਅਤੇ ਇਸਨੂੰ ਹੋਲੀ ਹੌਲੀ ਵਧਾਉਣਾ ਸ਼ੁਰੂ ਕੀਤਾ ਤਾਂ ਆਪਣੇ ਇਲਾਕੇ ਦੀ ਹੱਦ-ਬੰਦੀ
ਕਰਦਿਆਂ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨਾਲ ਲੜਾਈ ਹੋ ਪਈ ।ਇਹ ਲੜਾਈ ਪਿੰਡ ਨੌਰੰਗਾਬਾਦ ਵਿਚ ਹੋਈ
ਜਿਸ ਵਿਚ ਅਦੀਨਾ ਬੇਗ ਨੂੰ ਮੂੰਹ ਦੀ ਖਾਣੀ ਪਈ, ਇਹ ਲੜਾਈ ਵੱਲੇ ਦੀ ਲੜਾਈ ਕਰਕੇ ਮਸ਼ਹੂਰ ਹੋਈ।ਇਸਤੋਂ
ਇਹ ਸਾਬਤ ਹੁੰਦਾ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਹਿਜ 17-18 ਸਾਲ ਦੀ ਉਮਰ ਵਿਚ ਹੀ ਇਕ
ਤਾਕਤਵਰ ਫੌਜ ਦਾ ਅਤੇ ਆਪਣੀ ਜਗੀਰ ਜਾਇਦਾਦ ਦਾ ਮਾਲਿਕ ਸੀ ਅਤੇ ਯੁੱਧ ਨੀਤੀ ਵਿਚ ਵੀ ਨਿਪੁੰਨ ਸੀ। ਉਹ
ਵੱਧ ਤੋਂ ਵੱਧ ਇਲਾਕਾ ਹਾਸਲ ਕਰਕੇ ਆਪਣਾ ਰਾਜ ਕਾਇਮ ਕਰਨ ਦੇ ਯਤਨ ਕਰ ਰਿਹਾ ਸੀ ਕਿਉਂਕਿ ਉਹ ਇਕ
ਅਣਖੀਲਾ, ਇਨਸਾਫ ਪਸੰਦ ਅਤੇ ਅਜਾਦ ਜਿੰਦਗੀ ਜਿਉਣ ਵਾਲਾ ਯੋਧਾ ਸੀ , ਅਜਿਹੇ ਵਿਚ ਉਹ ਆਪਣੇ ਦੁਸ਼ਮਣ ਅਦੀਨਾ ਬੇਗ ਕੋਲ ਨੌਕਰੀ ਕਰਕੇ ਉਸਦੀ ਗੁਲਾਮੀ ਕਿਵੇਂ ਸਵੀਕਾਰ ਕਰ ਸਕਦਾ ਸੀ ? ਇਹ ਨੌਕਰੀ ਵਾਲੀ ਕਹਾਣੀ ਫਰਜੀ ਤੇ ਗਲਤ ਸਾਬਤ ਹੁੰਦੀ ਹੈ।
ਸੰਨ 1747 ਦੀ ਵਿਸਾਖੀ ਤੇ ਦਲ ਖਾਲਸਾ ਦੇ ਜੱਥੇਦਾਰ ਭਾਈ ਸੁੱਖਾ ਸਿੰਘ ਕਲਸੀ, ਮਾੜੀ ਕੰਬੋਕੀ ਵਾਲੇ ਦੇ ਮਤੇ ਅਨੁਸਾਰ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਲਈ ਇਕ ਕੱਚੇ ਕਿਲੇ੍ਹ ਜਿਸਦਾ ਨਾਮ “ਰਾਮ ਰੌਣੀ” ਰੱਖਿਆ ਗਿਆ, ਨੂੰ ਬਨਾਉਣ ਦੀ ਜਿਮੇਵਾਰੀ ਸ੍ਰ. ਜੱਸਾ ਸਿੰਘ ਰਾਮਗੜ੍ਹੀਏ ਨੂੰ ਦਿੱਤੀ ਗਈ ।ਇਸਨੇ ਇਹ ‘ਰਾਉਣੀ’ ਆਪਣੇ ਸਾਥੀਆਂ ਨਾਲ ਮਿਲ ਕੇ ਕੁਝ ਮਹੀਨਿਆਂ ਵਿਚ ਹੀ ਤਿਆਰ ਕਰ ਦਿੱਤੀ ਅਤੇ ਇਸ ਵਿਚ 500 ਤਿਆਰ ਬਰ ਤਿਆਰ ਸਿੰਘਾਂ ਨੂੰ ਤੈਨਾਤ ਕਰ ਦਿੱਤਾ।1748 ਨੂੰ ਮੀਰ ਮੱਨੂੰ ਦੇ ਹੁਕਮ ਤੇ ਅਦੀਨਾ ਬੇਗ ਨੇ ਰਾਮ ਰੌਣੀ ਨੂੰ ਘੇਰਾ ਪਾ ਲਿਆ ਜੋ ਤਕਰੀਬਨ 6 ਮਹੀਨੇ ਤੱਕ ਚਲਿਆ।ਇਸ ਦੁਰਾਨ ‘ਰੌਣੀ ‘ਅੰਦਰ ਰਾਸ਼ਨ-ਪਾਣੀ ਖਤਮ ਹੋ ਗਿਆ ਤੇ ਸਿੰਘਾ ਦੀ ਗਿਣਤੀ ਵੀ ਘਟ ਗਈ।ਅਜਿਹੇ ਸੰਕਟ ਦੇ ਸਮੇ ਸਿੰਘਾਂ ਨੂੰ ਮ, ਜੱਸਾ ਸਿੰਘ ਰਾਮਗੜ੍ਹੀਏ ਦੀ ਯਾਦ ਆਈ ਜਿਸਨੇ ਇਹ ਰਾਮ ਰਾਉਣੀ ਬਨਾਈ ਸੀ, ਤਾਂ ਉਨਾਂ੍ਹ ਨੇ ਸੂਹੀਆਂ ਰਾਹੀਂ ਉਸਨੂੰ ਉਸਦੇ ਟਿਕਾਣੇ ਤੇ ਮਦਦ ਲਈ ਸੁਨੇਹਾ ਭੇਜਿਆ । ਜਿਸਨੂੰ ਸੁਣਦਿਆਂ ਹੀ ਮ. ਜੱਸਾ ਸਿੰਘ ਰਾਮਗੜ੍ਹੀਆ ਆਪਣੀਆਂ ਫੌਜਾਂ ਸਮੇਤ ਰਾਮ ਰੌਣੀ ਅੰਦਰ ਆ ਦਾਖਲ ਹੋਇਆ ਅਤੇ ਇਸਨੂੰ ਆਪਣੀ ਸੂਝਬੂਝ ਅਤੇ ਰਾਜਨੀਤੀ ਨਾਲ ਦੁਸ਼ਮਣ ਦੇ ਪੰਜੇ ਤੋਂ ਛੁਡਾ ਲਿਆ। ਮਹਾਰਾਜੇ ਦਾ ਦੁਸ਼ਮਣ ਦੀਆਂ ਫੌਜਾਂ ਵਿਚ ਸ਼ਾਮਲ ਹੋਣਾ ਅਤੇ ਤੀਰ ਨਾਲ ਚਿੱਠੀਆਂ ਭੇਜਣਾ ਇਕ ਕੋਰਾ ਝੂਠ ਅਤੇ ਮਨਘੜ੍ਹਤ ਕਹਾਨੀ ਹੈ ਜੋ ਕਿ ਮਹਾਰਾਜੇ ਦੀ ਸ਼ਾਨ ਨੂੰ ਘਟਾਉਣ ਦੀ ਕੌਝੀ ਸਾਜਸ਼ ਹੈ।ਕੋਈ ਵੀ ਤੀਰਾਂ ਨਾਲ ਚਿੱਠੀਆਂ ਕਿਿਲ੍ਹਆਂ ਅੰਦਰ ਨਹੀਂ ਭੇਜਦਾ ਕਿਹੜਾ ਐਸਾ ਅਨਜਾਨ ਮੂਰਖ ਜਰਨੈਲ ਹੋਵੇਗਾ ਜਿਹੜਾ ਛੇ ਮਹੀਨੇ ਆਪਣੇ ਹੱਥੀਂ ਅੰਮ੍ਰਿਤਸਰ ਸ਼ਹਿਰ ਅਤੇ ਦਰਬਾਰ ਸਾਹਿਬ ਦੀ ਰਾਖੀ ਲਈ ਬਣਾਈ ‘ਰਾਮ ਰੌਣੀ’ ਨੂੰ ਘੇਰ ਕੇ ਬੈਠਾ ਰਿਹਾ ਹੋਵੇਗਾ? ਮਹਾਰਾਜੇ ਦੇ ੳੱੁਚੇ ਸੁੱਚੇ ਚਰਿਤੱਰ ਨਾਲ ਇਹ ਗੱਲ ਬਿਲਕੁਲ ਵੀ ਮੇਲ ਨਹੀਂ ਖਾਂਦੀ ਅਤੇ ਨਾ ਹੀ ਇਹ ਗੱਲ ਯੁੱਧ ਨੀਤੀ ਦੇ ਪੈਮਾਨੇ ਤੇ ਪੂਰੀ ਉਤਰਦੀ ਹੈ। ਇਹ ਸਾਰੀਆਂ ਮਨਘੜਤ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਹਨ।…………..ਚਲਦਾ
ਦਾਸਿਨ ਦਾਸ:
ਗਿਆਨ ਸਿੰਘ ਬਮਰਾਹ, 9464283050, 6283317292.
ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।
……………ਪਾਰਟ 3.
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਕੂੜ ਪ੍ਰਚਾਰ ਬੰਦ ਕਰੋ ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜੀਵਨ ਇਤਹਾਸ ਬਹੁਤ ਸੱਚਾ-ਸੁੱਚਾ, ਸੰਘਰਸ਼ਮਈ, ਖਾਲਸਾ ਪੰਥ ਦੀ ਅਜਾਦੀ, ਆਨ ਤੇ ਸ਼ਾਨ ਨੂੰ ਕਾਇਮ ਰੱਖਣ ਵਾਲਾ ਹੈ ਜਿਸਤੇ ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਹੈ। ਰਾਮਗੜ੍ਹੀਆ
ਮਿਸਲ ਬਾਕੀ ਸਾਰੀਆਂ ਮਿਸਲਾਂ ਤੋ ਬਲਵਾਨ, ਅਮੀਰ ਅਤੇ ਰਕਬੇ ਵਿੱਚ ਵੱਡੀ ਸੀ।ਕੋਈ ਵੀ ਮਿਸਲ ਇਸਦਾ ਮੁਕਾਬਲਾ ਨਹੀਂ ਕਰ ਸਕਦੀ ਸੀ। ਇਸੇ ਕਾਰਨ ਕੁਝ ਮਿਸਲਾਂ ਇਸਦੇ ਨਾਲ ਈਰਖਾ ਅਤੇ ਵੈਰ ਕਰਦੀਆਂ ਸਨ ਅਤੇ
ਇਸਦੇ ਖਿਲਾਫ ਕੁਝ ਨਾ ਕੁਝ ਝੂਠੀਆਂ ਤੁਹਮਤਾਂ ਲਾਕੇ ਬਦਨਾਮ ਕਰਨ ਅਤੇ ਨੀਵਾਂ ਦਿਖਾਉਣ ਦੀਆਂ ਕੋਝੀਆਂ ਚਾਲਾਂ
ਚਲਦੀਆਂ ਰਹਿਦੀਆਂ ਸਨ। ਕੁਝ ਨਾਸਮਝ ਇਤਹਾਸਕਾਰ ਵੀ ਇਹਨਾਂ ਦੇ ਮਗਰ ਲੱਗ ਕੇ ਇਹ ਝੂਠੀਆਂ ਗੱਲਾਂ ਇਤਹਾਸ ਵਿਚ ਦਰਜ ਕਰੀ ਜਾ ਰਹੇ ਹਨ। ਇਸਤਰਾਂ ਕਰਕੇ ਰਾਮਗੜ੍ਹੀਆ ਇਤਹਾਸ ਨੂੰ ਗੰਧਲਾ ਕਰ ਰਹੇ ਹਨ।
ਆਮਤੌਰ ਤੇ ਸਾਡੇ ਲੋਕਾਂ ਨੂੰ ਸਹੀ ਇਤਹਾਸ ਦੀ ਜਾਨਕਾਰੀ ਦੀ ਘਾਟ ਹੈ, ਜੋ ਕੁਝ ਉਹਨਾਂ ਨੂੰ ਲਿਿਖਆ ਜਾਂ ਦੱਸਿਆ ਜਾਂਦਾ
ਹੈ ਉਸੇ ਨੂੰ ਹੀ ਸੱਚ ਸਮਝ ਲੈਂਦੇ ਹਨ। ਇਸ ਲਈ ਇਹ ਜਰੂਰੀ ਹੋ ਗਿਆ ਹੈ ਕਿ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ।
(3). ਦਿੱਲੀ ਲਾਲ ਕਿਲਾ੍ਹ ਜਿੱਤ ਕੇ ਮੁਗਲ ਰਾਜ ਕਿਸਨੇ ਸਮਾਪਤ ਕੀਤਾ ?
ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੱੁਕਾ ਹੈ ਕਿ ਰਾਮਗੜ੍ਹੀਆ ਮਿਸਲ ਬਾਕੀ ਸਾਰੀਆਂ ਮਿਸਲਾਂ ਤੋਂ ਬਲਵਾਨ, ਅਮੀਰ, ਯੁੱਧਨੀਤੀ ਵਿਚ ਨਿਪੁੰਨ ਅਤੇ ਕਿਲੇ੍ਹ ਬਨਾਉਣ ਵਿਚ ਮਾਹਿਰ ਸੀ। ਸਾਰੀਆਂ ਮਿਸਲਾਂ ਇਸਤੋਂ ਡਰਦੀਆਂ ਅਤੇ ਈਰਖਾ ਕਰਦੀਆਂ ਸਨ।ਸੰਨ 1775 ਵਿਚ ਇਕੱਲੇ ਸ੍ਰ. ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਰਾਮਗੜ੍ਹੀਆ ਸਰਦਾਰ ਉੱਤੇ ਹਮਲਾ ਕਰ ਦਿੱਤਾ, ਪਰ ਹਾਰ ਗਿਆ। ਇਸ ਸ਼ਕਤੀਸ਼ਾਲੀ ਮਿਸਲ ਦੀ ਹਾਰ ਸੁਣ ਕੇ ਬਾਕੀ ਸਰਦਾਰਾਂ ਨੂੰ ਇਹ ਸੋਚਣ ਅਤੇ ਇੱਕਠੇ ਹੋਣ ਲਈ ਮਜਬੂਰ ਕਰ ਦਿੱਤਾ ਕਿ ਕੱਲ ਨੂੰ ਸਾਡਾ ਹਾਲ ਵੀ ਇਹੀ ਹੋਣ ਵਾਲਾ ਹੈ।ਇਸਤਰਾਂ ਚਾਰ ਮਿਸਲਾਂ ਨੇ ਗਠਜੋੜ ਕਰਕੇ ਰਾਮਗੜ੍ਹੀਏ ਸਰਦਾਰ ਨਾਲ ਟਾਕਰਾ ਕਰਨ ਦਾ ਮਤਾ ਪਕਾਇਆ । ਇਹ ਮਿਸਲਾਂ ਸਨ ਆਹਲੂਵਾਲੀਆ, ਸ਼ੁਕਰਚੱਕੀਆ, ਘਨ੍ਹਈਆ ਅਤੇ ਭੰਗੀਆਂ, ਇਹਨਾਂ ਚਾਰੇ ਮਿਸਲਾਂ ਨੇ 1776 ਵਿਚ ਰਾਮਗੜ੍ਹੀਏ ਸਰਦਾਰ ਤੇ ਇਕੱਠਾ ਹਮਲਾ ਕਰਕੇ ਉਸਨੂੰ ਹਰਾ ਦਿੱਤਾ ਤੇ ਇੱਕ ਇੱਕ ਕਰਕੇ ਸਾਰੇ ਇਲਾਕਿਆਂ ਤੇ ਕਬਜਾ ਕਰ ਲਿਆ। ਇਸਨੂੰ ਪੰਜਾਬ ਛੱਡਕੇ ਸਤਲੁਜ ਪਾਰ ਪਟਿਆਲਾ ਰਿਆਸਤ ਦੇ ਰਾਜਾ ਅਮਰ ਸਿੰਘ ਪਾਸ ਜਾਣਾ ਪਿਆ।ਰਾਜਾ ਅਮਰ ਸਿੰਘ ਨੇ ਇਸਨੂੰ ਹਾਂਸੀ ਤੇ ਹਿਸਾਰ ਦੀਆਂ ਰਿਆਸਤਾਂ ਜਗੀਰ ਵਜੋਂ ਦੇ ਕੇ ਦੋਸਤੀ ਨਿਭਾਈ ਅਤੇ ਰਾਮਗੜੀਏ ਸਰਦਾਰ ਨੇ ਵੀ ਉਸਦਾ ਹਰ ਲੜਾਈ ਵਿਚ ਸਾਥ ਦੇਣ ਦਾ ਇਕਰਾਰ ਕੀਤਾ। ਰਾਮਗੜ੍ਹੀਏ ਸਰਦਾਰ ਨੇ ਦੋਵੇਂ ਜਗੀਰਾਂ ਆਪਣੇ ਪੁਤੱਰ ਬਾਬਾ ਜੌਧ ਸਿੰਘ ਨੂੰ ਸੌਂਪ ਦਿੱਤੀਆਂ ਤੇ ਆਪ ਅਗਲੇ ਹੋਰ ਇਲਾਕਿਆਂ ਨੂੰ ਜਿੱਤਣ ਲਈ ਨਿਕਲ ਪਿਆ।
ਪਹਿਲਾਂ ਪਹਿਲਾਂ ਤਾਂ ਸ੍ਰ. ਭਘੇਲ ਸਿੰਘ ਮ. ਜੱਸਾ ਸਿੰਘ ਰਾਮਗੜ੍ਹੀਏ ਨਾਲ ਮਿਲਕੇ ਲੜਦਾ ਰਿਹਾ ਪਰ ਚੰਦੌਸੀ ਦੀ ਲੜਾਈ ਤੋਂ ਲੱੁਟ ਦੇ ਮਾਲ ਦੀ ਵੰਡ ਤੋਂ ਝਗੜਾ ਹੋ ਗਿਆ ਤੇ ਦੋਵੇਂ ਵੱਖ ਵੱਖ ਹੋ ਗਏ ।ਇਸਤਰਾਂ ਯੂ. ਪੀ. ਦੇ ਸ਼ਹਿਰਾਂ ਸਹਾਰਨਪੁਰ, ਮੁਜੱਫਰਪੁਰ, ਮੀਰਾਂਪੁਰ, ਮੇਰਠ, ਚੰਦੌਸੀ, ਸਾਂਬਲ, ਕਾਸ ਗੰਜ, ਕੋਸੀਆ ਗੰਜ, ਖੁਰਜਾ, ਦਾਰਾ ਨਗਰ, ਸਿਕੰਦਰਾ, ਭਰਤਪੁਰ ਆਦਿ ਨੂੰ ਆਪਣੇ ਪੈਰਾਂ ਥੱਲੇ ਰੌਂਦਦਾ ਹੋਇਆ ਮੁਗਲਾਂ ਦੇ ਗੜ੍ਹ ਮੁਗਲਪੁਰਾ ‘ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ । ਇਸਦੀ ਖਬਰ ਮਿਲਦਿਆਂ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਦੂਜਾ ਲਾਲ ਕਿਲੇ੍ਹ ਵਿਚੋਂ ਨਿਕਲ ਕੇ ਜਮੁਨਾ ਪਾਰ ਸ਼ਾਹਦਰੇ ਵੱਲ ਆਪਣੇ ਲੁਕਣ ਟਿਕਾਣੇ ‘ਚ ਚਲਾ ਗਿਆ ਅਤੇ ਸਮਰੂ ਬੇਗਮ ਜੋ ਕਿ ਮੇਰਠ ਦੇ ਲਾਗੇ ਸਰਧਨੇ ਦੀ ਰਿਆਸਤ ਤੇ ਰਾਜ ਕਰਦੀ ਸੀ ਅਤੇ ਜਿਸਨੇ ਸ. ਬਘੇਲ ਸਿੰਘ ਨੂੰ ਆਪਣਾ ਮੂੰਹ ਬੋਲਾ ਭਰਾ ਬਣਾਇਆ ਹੋਇਆ ਸੀ, ਰਾਹੀਂ ਮ. ਜੱਸਾ ਸਿੰਘ ਰਾਮਗੜ੍ਹੀਏ ਨੂੰ ਸੁਨੇਹਾ ਭੇਜਿਆ ਕਿ ਉਹ ਮੁਗਲਪੁਰੇ ਦੀ ਬਰਬਾਦੀ ਬੰਦ ਕਰ ਦੇਵੇ ਮੈਂ ਉਸਦੀਆਂ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹਾਂ। ਇੰਨੇ੍ਹ ਨੂੰ ਮਹਾਰਾਜਾ ਨੇ ਆਪਣੀਆਂ ਫੌਜਾਂ ਨਾਲ ਜਮਨਾ ਨਦੀ ਪਾਰ ਕਰਕੇ ਲਾਲ ਕਿਲੇ੍ਹ ਵਿਚ ਆ ਧਾਵਾ ਬੋਲਿਆ। ਕਿਲ੍ਹੇ ਵਿਚਲੀਆਂ ਮੁਗਲ ਫੌਜਾਂ ਖਾਲਸਾ ਫੌਜਾਂ ਦਾ ਮੁਕਾਬਲਾ ਨਾ ਕਰ ਸਕੀਆਂ। ਖਾਲਸਾ ਫੌਜਾਂ ਨੇ ਨਿਸ਼ਾਨ ਸਾਹਿਬ ਝੁਲਾ ਕੇ ਕਿਲ੍ਹੇ ਤੇ ਕਬਜੇ ਦਾ ਐਲਾਨ ਕਰ ਦਿੱਤਾ । ਨਾਲ ਹੀ ਮੁਗਲਾਂ ਦੀ ਤਾਜ ਪੌਸ਼ੀ ਵਾਲੀ ਸਿਲ ਅਤੇ ਬਾਰਾਂਦਰੀ ਦੇ 40 ਪਿੱਲਰ ਉਖਾੜਨ ਦਾ ਹੁਕਮ ਦੇ ਦਿੱਤਾ ਅਤੇ ਹਾਥੀਆਂ ਮਗਰ ਸੰਗਲਾਂ ਨਾਲ ਬੰਨ ਕੇ ਆਪਣੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਲਿਆਕੇ ਗੁਰੂੁ ਰਾਮ ਦਾਸ ਜੀ ਦੇ ਚਰਨਾਂ ਵਿਚ ਹਾਜਰ ਕੀਤਾ। ਇਸਤਰਾਂ ਮੁਗਲ ਰਾਜ ਦਾ ਹਮੇਸ਼ਾਂ ਲਈ ਖਾਤਮਾਂ ਕੀਤਾ। ਇਸ ਬਹਾਦੁਰ ਗੁਰੁ ਦੇ ਲਾਲ ਨੇ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਹੋਰ ਵੀ ਉਚਾ ਕੀਤਾ। ਸ਼ਾਹ ਆਲਮ ਦੂਜਾ ਨੇ ਮ. ਜੱਸਾ ਸਿੰਘ ਰਾਮਗੜ੍ਹੀਏ ਨੂੰ (ਤਿਨ ਲੱਖ ਰੁਪਏ) 3,00,000/- ਰੁਪਏ ਨਕਦ ਹਰਜਾਨਾ (ਕਈ ਇਤਹਾਸਕਾਰ 500 ਸੋਨੇ ਦੀਆਂ ਮੋਹਰਾਂ ਲਿਖਦੇ ਹਨ) , 4 ਸ਼ਾਹੀ ਤੋਪਾਂ ਅਤੇ ਹੋਰ ਨਜਰਾਨੇ ਵੀ ਭੇਟ ਕੀਤੇ । ਬਾਦਸ਼ਾਹ ਨੇ ਸਮਰੂ ਬੇਗਮ, ਸ. ਬਘੇਲ ਸਿੰਘ ਅਤੇ ਹੋਰ ਸਿੱਖ ਸਰਦਾਰਾਂ ਦੀ ਹਾਜਰੀ ਵਿੱਚ ਇੱਕ ਸੰਧੀ ਵੀ ਕੀਤੀ ਜਿਸ ਰਾਹੀ ਂ ਦਿੱਲੀ ਦੇ ਸਾਰੇ ਗੁਰ-ਅਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਗੁਰਦੁਆਰਿਆਂ ਦੀ ਉਸਾਰੀ ਕਰਨੀ ਅਤੇ ਰੱਖ ਰਖਾਅ ਸਿੱਖਾਂ ਨੂੰ ਦੇਣਾ ਅਤੇ ਸਾਰਾ ਖਰਚਾ ਸ਼ਾਹੀ ਖਜਾਨੇ ‘ਚੋਂ ਕਰਨਾ ਆਦਿ। ਇਸਦੀ ਸਾਰੀ ਜਿਮੇਵਾਰੀ ਸ੍ਰ. ਬਘੇਲ ਸਿੰਘ ਨੂੰ ਹੀ ਸੌਂਪੀ ਗਈ। ਪ੍ਰਸਿੱਧ ਇਤਹਾਸਕਾਰ ਸ੍ਰ. ਸਵਰਨ ਸਿੰਘ ਸੱਗੂ, ਨਕੋਦਰ ਅਨੁਸਾਰ ਸੰਨ 1778 ਵਿਚ ਵੀ ਮ. ਜੱਸਾ ਸਿੰਘ ਰਾਮਗੜੀ੍ਹਆ ਨੇ ਦਿੱਲੀ ਤੇ ਹਮਲਾ ਕੀਤਾ ਸੀ ਤਾਂ ਸ਼ਾਹ ਆਲਮ ਪਹਿਲਾ ਦੇ ਵਜੀਰ ਅਬਦਲ ਅਹਿਮ ਨਜਰਾਨੇ ਲੈਕੇ ਸਮਝੋਤਾ ਕਰਨ ਲਈ ਆਇਆ ਸੀ ਤੇ ਦਿੱਲੀ ਨੂੰ ਤਬਾਹੀ ਤੋ ਬਚਾਇਆ ਸੀ।
ਜਦੋਂ ਮ. ਜੱਸਾ ਸਿੰਘ ਰਾਮਗੜ੍ਹੀਆ ਯੂ.ਪੀ. ਦੇ ਸ਼ਹਿਰਾਂ ਨੂੰ ਜਿਤਦਾ ਹੋਇਆ ਦਿੱਲੀ ਵੱਲ ਵੱਧ ਰਿਹਾ ਸੀ ਤਾਂ ਦਲ ਖਾਲਸਾ ਦੇ ਜਥੇ ਵੀ ਪਾਨੀ ਪੱਤ, ਸੋਨੀਪੱਤ ਅਤੇ ਸਬਜੀ ਮੰਡੀ ਰਾਹੀਂ ਦਿੱਲੀ ਦੇ ਬਾਹਰ ਆ ਪਹੁੰਚੇ ਸਨ। ਦਿੱਲੀ ਸ਼ਹਿਰ ਦੀ ਸੁਰੱਖਸ਼ਾ ਲਈ ਦੀਵਾਰ ਬੜੀ ਮਜਬੂਤ ਬਣੀ ਹੋਈ ਸੀ ਇਸ ਨੂੰ ਤੋੜਨ ‘ਚ ਕਈ ਦਿਨ ਲੱਗੇ, ਅਖੀਰ ਜਦੋਂ ਦੀਵਾਰ ਟੁੱਟੀ (ਇਸ ਥਾਂ ਨੂੰ ਅਜੱਕਲ ਮੋਰੀ ਗੇਟ ਕਹਿੰਦੇ ਹਨ ) ਤਾਂ ਸਾਰੀਆਂ ਫੌਜਾਂ ਸ਼ਹਿਰ ਵਿਚ ਦਾਖਲ ਹੋਈਆਂ ਅਤੇ ਤੀਸ ਹਜਾਰੀ ਵਾਲੀ ਥਾਂ ਤੇ ਇਕੱਠੀਆਂ ਹੋਈਆਂ। ਕਿਲੇ੍ਹ ਤੇ ਪਹਿਲਾਂ ਹੀ ਕੇਸਰੀ ਨਿਸ਼ਾਨ ਝੱੁਲ ਰਿਹਾ ਸੀ ਕਿੳਂਕਿ ਕਿਲ੍ਹੇ ਦੇ ਅੰਦਰ ਵੀ ਸਿੱਖ ਫੌਜਾਂ ਮੌਜੂਦ ਸਨ, ਇਸਤਰਾਂ ਸਾਰੇ ਮਿਸਲਦਾਰ ਆਗੂ ਅਤੇ ਫੌਜੀ ਸਿੰਘ ਅੰਦਰ ਦਾਖਲ ਹੋ ਕੇ ਖਾਲਸੇ ਦੀ ਜਿੱਤ ਦੇ ਜੈਕਾਰੇ ਲਗਾੳੇਣ ਲੱਗ ਪਏ ਅਤੇ ਖੁਸ਼ੀਆਂ ਮਨਾਉਣ ਲਗ ਪਏ, ਖਾਲਸੇ ਨੇ ਦਿੱਲੀ ੱਿਜੱਤਣ ਦੀ ਖੁਸ਼ੀ ਵਿਚ ਮਠਿਆਈ ਪੁਲ ਦੇ ਅਸਥਾਨ ਤੇ ਮਠਿਆਈਆਂ ਵੰਡੀਆਂ ਸਨ।
ਜਿਸ ਵੇਲੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਨੂੰ ਇਹ ਪਤਾ ਲਗਿਆ ਕਿ ਮੁਗਲ ਬਾਦਸ਼ਾਹਾਂ ਦਾ ਤਖਤੇ ਤਾਉਸ ਇਕ ਖਾਸ ਪੱਥਰ ਦੀ ਸਿਲ ਜੋ ਕਿ ਕੁਰਾਨ ਦੀਆਂ ਕਲਮਾਂ ਪੜ੍ਹ ਕੇ ਪਵਿਤੱਰ ਕੀਤੀ ਹੋਈ ਸੀ, ਉਪਰ ਰੱਖ ਕੇ ਨਵੇਂ ਹੁਕਮਰਾਨ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ । ਇਹ ਸਿਲ ਜੋ ਕਿ ਤਕਰੀਬਨ 5’-3” ਲੰਬੀ, 3’-6” ਚੌੜੀ ਤੇ 9” ਮੋਟੀ ਹੈ, ਬਹੁਤ ਸਾਰੇ ਕੀਮਤੀ ਤੇ ਰੰਗ ਬਰੰਗੇ ਪੱਥਰਾਂ ਨਾਲ ਜੜੀ ਹੋਈ ਸੀ, ਇਸਤੋਂ ਬਿਨਾ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਨਹੀਂ ਹੁੰਦੀ ਸੀ। ਦੂਸਰਾ ਇਸੇ ਸਿਲ ਤੇ ਰੱਖੇ ਤਖਤੇ ਤਾਉਸ ਤੋਂ ਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਦਸਮ ਪਿਤਾ ਦੇ ਲਖਤੇ ਜਿਗਰ ਛੋਟੇ ਸਾਹਿਬਜਾਦਿਆਂ ਅਤੇ ਹੋਰ ਅਨੇਕਾਂ ਸਿੰਘਾਂ ਦੀਆਂ ਸ਼ਹੀਦੀਆਂ ਦੇ ਹੁਕਮ ਜਾਰੀ ਹੁੰਦੇ ਰਹੇ ਸਨ। ਇਹ ਸਾਰੀ ਹਕੀਕਤ ਜਾਣ ਕੇ ਮੁਗਲ ਹਕੁਮਤ ਨੂੰ ਖਤਮ ਕਰਨ ਲਈ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਸਿਲ ਨੂੰ ਹੀ ਲਾਲ ਕਿਲੇ੍ਹ ਚੋਂ ਪੁਟੱਕੇ (ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੁਰੀ), ਲਾਲ ਪੱਥਰ, ਕੀਮਤੀ ਸਮਾਨ, ਤੋਪਾਂ ਤੇ ਜੰਗੀ ਸਮਾਨ ਗੱਡਿਆਂ ਉਤੇ ਲੱਦ ਕੇ ਲਿਆ ਕੇ ਅੰਮ੍ਰਿਤਸਰ ਬੁੰਗਾ ਰਾਮਗੜ੍ਹੀਆ ਵਿਚ ਲਿਆ ਰੱਖਿਆ। ਇਹ ਸਿਲ ਅੱਜ ਵੀ ਯਾਦਗਾਰ ਵਜੋਂ ਬੁੰਗੇ ਵਿਚ ਦੇਖੀ ਜਾ ਸਕਦੀ ਹੈ, ਜੋ ਸਿੰਘਾਂ ਹੱਥੌਂ ਮੁਗਲ ਹਕੁਮਤ ਦੀ ਹੋਈ ਦੁਰਦਸ਼ਾ ਦੀ ਹਕੀਕਤ ਬਿਆਨ ਕਰਦੀ ਹੈ। ਆਉ ਸਾਰੇ ਰਲਕੇ ਅਪਣੀ ਇਸ ਮਾਣਮੱਤੀ ਤੇ ਕੀਮਤੀ ਵਿਰਾਸਤ ਨੂੰ ਅੱਖੀਂ ਦੇਖੀਏ, ਇਸਦੇ ਇਤਹਾਸ ਬਾਰੇ ਜਾਣਕਾਰੀ ਹਾਸਲ ਕਰੀਏ ਅਤੇ ਆੳੇੁਣ ਵਾਲੀਆਂ ਪੀੜੀਆਂ ਲਈ ਇਸਦੀ ਸੰਭਾਲ ਕਰੀਏ।
ਹੁਣ ਦੱਸੋ ਜਿਹੜਾ ਜਰਨੈਲ ਆਪਣੇ ਨਾਲ ਜਿੱਤ ਦੀਆਂ ਸਾਰੀਆਂ ਨਿਸ਼ਾਨੀਆਂ ਜਿਵੇਂ ਮੁਗਲਰਾਜ ਦੀ ਤਾਜਪੋਸ਼ੀ ਵਾਲੀ ਸਿਲ, ਬਾਰਾਂਦਰੀ ਦੇ 40 ਲਾਲ ਪੱਥਰ ਦੇ ਪਿਲੱਰ, 4 ਤੋਪਾਂ ਅਤੇ 3,00,000/- ਰੁਪਏ ਹਰਜਾਨਾ ਲੈਕੇ ਆਇਆ ਅਤੇ ਉਹ ਅੱਜ ਤੱਕ ਸਾਰੀ ਕੌਮ ਦੇ ਸ਼ਾਹਮਣੇ ਹਨ ਉਹ ਅਸਲੀ ਜੇਤੂ ਹੈੇ ਜਾਂ ਜੋ ਕੁਝ ਵੀ ਨਹੀਂ ਲੈਕੇ ਆਏ ਉਹ ਜੇਤੂ ਹਨ? ਇਸਤੋਂ ਇਹ ਸਪਸ਼ਟ ਹੁੰਦਾ ਹੈ ਕਿ ਲਾਲ ਕਿਲੇ੍ਹ ਦਾ ਅਸਲੀ ਜੇਤੂ ਮ. ਜੱਸਾ ਸਿੰਘ ਰਾਮਗੜ੍ਹੀਆ ਹੀ ਹੈ।ਮ. ਜਸੱਾ ਸਿੰਘ ਰਾਮਗੜ੍ਹੀਏ ਦੀ ਬਜਾਏ ਸ. ਬਘੇਲ ਸਿੰਘ ਜਾਂ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਲਾਲ ਕਿਲੇ੍ਹ ਦਾ ਜੇਤੂ ਦੱਸਣਾ ਕੀ ਖਾਲਸਾ ਪੰਥ ਨੂੰ ਗੁਮਰਾਹ ਕਰਨਾ ਨਹੀਂ? ਸਿੱਖ ਇਤਹਾਸ ਨਾਲ ਛੇੜ-ਛਾੜ ਕਰਕੇ ਕੂੜ ਪ੍ਰਚਾਰ ਕਰਨਾ ਨਹੀਂ ? ਜੇ ਜੁਆਬ ਹਾਂ ਵਿਚ ਹੈ ਤਾਂ ਇਹ ਬੰਦ ਹੋਣਾ ਚਾਹੀਦਾ ਹੈ ਅਤੇ ਸਚਾਈ ਸਭ ਨੂੰ ਦਸਣੀ ਚਾਹੀਦੀ ਹੈ।
ਦਾਸਿਨ ਦਾਸ: ਗਿਆਨ ਸਿੰਘ ਬਮਰਾਹ, 9464283050, 6283317292.
ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।