ਜੱਟ, ਲਹੋਰੀ ਜੱਟ ਜਾਂ ਮਝੈਲ ਜੱਟ ਬਨਾਮ ਭਾਈ ਲਾਲੋ ਦੇ ਗੁੱਲੀ ਘੜ੍ਹ ਤਰਖਾਣ ਅਤੇ ਕਿਰਤੀ ਸਮਾਜ ਦੇ ਲੋਕ।
ਪਿਛਲੇ ਦਿਨੀ ਲੋਕ ਸਭਾ ਚੋਣਾਂ ਦੁਰਾਨ ਖਡੂਰ ਸਾਹਿਬ ਜੀ ਤੋਂ ਆਪ ਪਾਰਟੀ ਦਾ ਉਮੀਦਵਾਰ ਲਾਲ ਜੀਤ ਭੁੱਲਰ,
ਇਕ ਚੋਣ ਜਲਸੇ ਵਿਚ ਬੜਾ ਛਾਤੀ ਠੋਕ ਕੇ ਕਹਿ ਰਿਹਾ ਸੀ ਮੈ ਲਾਹੌਰੀ ਜੱਟ ਹਾਂ ਕੋਈ ਗੁੱਲੀ ਘੜ੍ਹ ਤਰਖਾਣ ਜਾਂ
ਸੁਨਿਆਰਾ ਨਹੀਂ ਜੋ ਵਿਰੋਧੀਆਂ ਤੋਂ ਡਰ ਜਾਵਾਂਗਾ। ਇਹ ਬਹੁਤ ਹੀ ਜਾਤ ਦਾ ਹੰਕਾਰੀ ਅਤੇ ਨਿੰਦਨਯੋਗ ਬਿਆਨ
ਸੀ ਜਿਸ ਦੀ ਸਾਰੇ ਪਾਸੇ ਘੋਰ ਨਿੰਦਾ ਕੀਤੀ ਗਈ । ਇਸੇ ਸੰਦਰਭ ਵਿਚ ਇਹ ਵਿਸਥਾਰ ਸਾਹਿਤ ਲੇਖ ਲਿਿਖਆ
ਜਾ ਰਿਹਾ ਹੇ ਤਾ ਕਿ ਹੋਰ ਸਾਰੇ ਅਜਿਹੇ ਜਾਤੀਵਾਦ ਹੰਕਾਰੀਆਂ ਨੂੰ ਹਕੀਕਤ ਦਰਸਾਈ ਜਾ ਸਕੇ।
‘ਏਕ ਪਿਤਾ ਏਕਸ ਕੇ ਹਮ ਬਾਰਕ’। ਧੰਨ ਧੰਨ ਸ੍ਰੀ ਗੁਰੂੁ ਨਾਨਕ ਦੇਵ ਜੀ ਤੋਂ ਲੈਕੇ ਧੰਨ ਧੰਨ ਸ੍ਰੀ ਗੁਰੁੂ
ਗੋਬਿੰਦ ਸਿੰਘ ਜੀ ਮਹਾਰਾਜ ਅਤੇ ਦਸਾਂ ਗੁਰੂਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੁੂ ਗਰੰਥ ਸਾਹਿਬ ਜੀ ਤੱਕ ਸਿੱਖੀ ਦਾ
ਇਹ ਸਪੱਸ਼ਟ ਸੰਦੇਸ਼ ਹੈ ਕਿ ਸੰਸਾਰ ਦੀ ਸਾਰੀ ਮਾਨਵ ਜਾਤੀ ਇਕ ਹੀ ਪ੍ਰਮਾਤਮਾਂ ਦੀ ਕ੍ਰਿਤ ਹੈ। ਸਭ ਮਨੱੁਖ
ਇਕ ਹੀ ਤਰਾਂ ਦੇ ਖੂੁਨ, ਹੱਡੀਆਂ ਅਤੇ ਮਾਸ ਦੇ ਬਣੇ ਹੋਏ ਹਨ ਅਤੇ ਸੱਭ ਦੇ ਪੈਦਾ ਹੋਣ ਦਾ ਤਰੀਕਾ ਵੀ ਇੱਕੋ ਜਿਹਾ ਹੀ ਹੈ।ਹਿੰਦੁਸਤਾਨ ਵਿਚ ਇਹ ਵਰਣ ਵੰਡ, ਜਾਤ-ਪਾਤ ਅਤੇ ਊਚ ਨੀਚ ਸੱਭ ਮੱਨੂੰਵਾਦੀ ਸੋਚ ਨੇ ਪੈਦਾ ਕਰਕੇ ਸਮਾਜ ਨੂੰ ਵੰਡਿਆ ਹੈ।ਸਾਡੇ ਸਤਿਕਾਰ ਯੋਗ ਗੁਰੁੂ ਸਹਿਬਾਨ ਨੇ ਇਸ ਮੱਨੂੰਵਾਦੀ ਸੋਚ ਦਾ ਕਰੜਾ ਵਿਰੋਧ
ਕੀਤਾ ਹੈੇ ਫਿਰ ਵੀ ਸਾਡੇ ਕਈ ਤਬਕੇ ਆਪਣੇ ਆਪ ਨੂੰ ਸੱਭ ਤੋਂ ੳੱੁਚੇ ਸਮਝ ਕੇ ਕ੍ਰਿਤੀ ਲੋਕਾਂ ਨੂੰ ਨੀਚਾ ਦੱਸਕੇ
ਉਹਨਾਂ ਦਾ ਨਿਰਾਦਰ ਕਰ ਰਹੇ ਹਨ ਜਿਵੇਂ ਕਿ ਜੱਟ, ਲਾਹੋਰੀ ਜੱਟ ਅਤੇ ਮਝੈਲ ਜੱਟ ਆਦਿ ।ਇਹ ਆਮ
ਕਾਰ ਵਿਹਾਰ ਦੇ ਕੰਮਾਂ ਅਤੇ ਇਕੱਠਾਂ ਵਿਚ ਆਪਣੇ ਉੱਚੇ ਜਾਤ ਦੇ ਹੋਣ ਦਾ ਢੰਢੋਰਾ ਪਿਟਦੇ ਹੋਏ ਕ੍ਰਿਤੀ ਲੋਕਾਂ ਦਾ
ਸ਼ਰੇ-ਆਮ ਨਿਰਾਦਰ ਕਰਦੇ ਹਨ ਅਤੇ ਆਪਣੇ ਹੰਕਾਰ ਦਾ ਪ੍ਰਗਟਾਵਾ ਕਰਦੇ ਹਨ।ਇਸਤਰਾਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋਏ ਸਿੱਖੀ ਸਿਧਾਤਾਂ ਦੀਆਂ ਧੱਜੀਆਂ ਉਡਾਉਂਦੇ ਹਨ ਅਤੇ ਗੁਰੂਆਂ ਦੇ ਆਦੇਸ਼ ਦੀ ਉਲੰਘਣਾ
ਕਰਦੇ ਹਨ। ਜੱਟਾਂ ਦੇ ਨਾਮ ਤੇ ਫਿਲਮਾਂ ਬਣਾਕੇ, ਜਲਸੇ ਜਲੂਸ ਕਰਕੇ ਜੱਟਵਾਦ ਫੈਲਾ ਰਹੇ ਹਨ ਅਤੇ ਬਾਕੀ
ਜਾਤਾਂ ਨੂੰ ਨੀਵਾਂ ਦੱਸ ਰਹੇ ਹਨ ।
ਇਹ ਕਹਿੰਦੇ ਹਨ ਕਿ ਅਸੀਂ ਜਮੀਨਾਂ ਦੇ ਮਾਲਕ ਹਾਂ ਅਤੇ ਅਨਾਜ ਉਗਾਉਂਦੇ ਹਾਂ ਇਸ ਲਈ ਅਸੀਂ ਦੇਸ਼ ਦੇ ਅੰਨਦਾਤਾ ਹਾਂ ਜੇਕਰ ਅਸੀਂ ਅਨਾਜ ਪੈਦਾ ਨਾ ਕਰੀਏ ਤਾਂ ਸਾਰੀ ਦੁਨੀਆਂ ਭੁੱਖੀ ਮਰ ਜਾਵੇਗੀ। ਹੁਣ ਇਹਨਾਂ ਨੂੰ ਇਹ ਪੱੁਛੋ ਕਿ ਤੁਸੀਂ ਜਿਹਨਾਂ ਸੰਦਾਂ, ਹਲ-ਪੰਜਾਲੀਆਂ, ਸੁਹਾਗਿਆਂ ਅਤੇ ਅਜਕਲ ਦੀਆਂ ਨਵੀਆਂ ਨਵੀਆਂ ਮਸ਼ੀਨਾਂ ਟ੍ਰੈਕਟਰ, ਟਰਾਲੀਆਂ, ਕੰਬਾਈਨਾਂ ਅਤੇ ਸੀਡਰ ਆਦਿ ਤੁਹਾਨੂੰ ਕੌਣ ਬਣਾਕੇ ਦਿੰਦਾ ਹੈ? ਕੀ ਇਸਤੋਂ ਬਗੈਰ ਖੇਤੀ ਬਾੜੀ ਦਾ ਕੰਮ ਸੰਭਵ ਹੈ? ਇਹ ਕਿਰਤੀ ਸਮਾਜ ਤੇ ਗੱੁਲੀ ਘੜ੍ਹ ਤਰਖਾਣ ਹੀ ਬਣਾ ਕੇ ਦਿੰਦੇ ਹਨ। ਤੁਸੀਂ ਆਪ ਤਾਂ ਕੁਝ ਵੀ ਨਹੀਂ ਬਣਾ ਸਕਦੇ, ਫਿਰ ਹੰਕਾਰ ਕਿਸ ਗੱਲ ਦਾ ਹੈ। ਜੇਕਰ ਕਿਰਤੀ ਸਮਾਜ ਤੁਹਾਨੂੰ ਖੇਤੀ ਲਈ ਲੋੜੀਂਦਾ ਸਮਾਨ ਨਹੀਂ ਬਣਾ ਕੇ ਦੇਵੇਗਾ ਤਾਂ ਅਨਾਜ ਨੌਹਾਂ ਨਾਲ ਉਗਾਉਗੇ? ਜੇ ਅਨਾਜ ਨਹੀਂ ਉਗਾ ਸ਼ਕੋਗੇ ਤਾਂ ਫਿਰ ਅੰਨ੍ਹਦਾਤੇ ਕਿਸਤਰਾਂ ਬਣੋਗੇ? ਇਸ ਦੁਨੀਆਂ ਵਿਚ ਜਿੰਨੀਆਂ ਵੀ ਮਸ਼ੀਨਾਂ, ਫੈਕਟਰੀਆਂ, ਬਿਲਡਿੰਗਾਂ, ਆਵਾਜਾਈ ਦੇ ਸਾਧਨ, ਸੜਕਾਂ, ਰੇਲਾਂ, ਹਵਾਈ ਜਹਾਜ, ਸਮੁੰਦਰੀ ਜਹਾਜ ਅਤੇ ਹੋਰ ਸਭ ਜੀਵਨ ਦੀਆਂ ਵਰਤੋਂ ਵਾਲੀਆਂ ਚੀਜਾਂ ਸਭ ਪ੍ਰਮਾਤਮਾਂ ਨੇ ਇਸ ਕਿਰਤੀ ਸਮਾਜ ਪਾਸੋਂ ਹੀ ਬਣਵਾਈਆਂ ਹਨ ਅਤੇ ਅੱਗੋਂ ਵੀ ਬਣਵਾ ਰਿਹਾ ਹੈ।ਇਸ ਵਾਸਤੇ ਸਾਰਾ ਸੰਸਾਰ ਇਸ ਰਿਰਤੀ ਸਮਾਜ ਦਾ ਅਹਿਸਾਨਮੰਦ ਹੈ।ਤੁਹਾਨੂੰ ਵੀ ਆਪਣੇ ਜੱਟਉਪੁਣੇ ਦਾ ਅੰਹਕਾਰ ਛੱਡਕੇ ਕਿਰਤੀ ਸਮਾਜ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ ਜਿਸਨੇ ਆਪਣੀ ਹੁਨਰਮੰਦੀ ਅਤੇ ਮਿਹਨਤ ਨਾਲ ਤੁਹਾਨੂੰ ਖੇਤੀ ਬਾੜੀ ਕਰਨ ਲਾਇਕ ਬਨਾਇਆ ਹੈ।ਜਿੰਨ੍ਹਾਂ ਨੂੰ ਗੱੁਲੀ ਘਾੜ੍ਹੇ ਕਹਿ ਕੇ ਨਕਾਰਦੇ ਓ, ਤੁਸੀਂ ਤਾਂ ਗੱੁਲੀ ਵੀ ਨਹੀਂ ਘ੍ਹੜ ਸਕਦੇ ਜੋ ਕਿ ਬੱਚਿਆਂ ਦੇ ਖੇਡਣ ਦਾ ਇਕ ਖਿਲੌਨਾ ਹੈ।ਇਸ ਵਾਸਤੇ ਆਪਣੀ ਇਸ ਮਾੜੀ ਸੋਚ ਨੂੰ ਬਦਲੋ ਅਤੇ ਦੂਸਰਿਆਂ ਦਾ ਮਾਣ ਸਨਮਾਨ ਕਰਨਾ ਸਿੱਖੋ ਤਾ ਕਿ ਹਰ ਕੋਈ ਤੁਹਾਡਾ ਵੀ ਦਿਲੋਂ ਮਾਣ ਸਨਮਾਨ ਕਰੇ।
ਕਿਰਤੀ ਸਮਾਜ, ਇੰਡਸਟਰੀਜ ਅਤੇ ਕਰੋਬਾਰੀਆਂ ਦੇ ਟੈਕਸ ਦੇ ਪੈਸਿਆਂ ਨਾਲ ਸਰਕਾਰਾਂ ਚਲ ਰਹੀਆਂ ਹਨ।ਇਹਨਾਂ
ਦੇ ਪੈਸਿਆਂ ਨਾਲ ਹੀ ਤੁਹਾਨੂੰ ਸਬਸਿਡੀਆਂ ਤੇ ਕਰਜਾ ਮੁਆਫੀਆਂ ਮਿਲਦੀਆਂ ਹਨ।ਕੋਈ ਵੀ ਜੱਟ ਜਾਂ ਕਿਸਾਨ ਕੋਈ
ਟੈਕਸ ਨਹੀਂ ਦਿੰਦਾ ਉਲਟਾ ਦੂਸਰਿਆਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਸਰਕਾਰ ਪਾਸੋਂ ਲੈ ਕੇ ਖਾਂਦਾ ਹੈ, ਫਿਰ ਵੀ
ਕਹਿੰਦੇ ਹੋ ਕਿ ਅਸੀਂ ਉੱਚੇ ਹਾਂ ਅਤੇ ਆਪਣੀ ਕਮਾਈ ਦਾ ਪੈਸਾ ਸਰਕਾਰ ਨੇ ਦੇਣ ਵਾਲੇ ਨੀਵੇਂ ਹਨ। ਕਦੀ ਇਸ ਬਾਰੇ
ਵਿਚਾਰ ਕੀਤਾ ਹੈ? ਕੁਝ ਸੋਚੋ ਅਤੇ ਹਕੀਕਤ ਨੂੰ ਸਮਝ ਕੇ ਆਪਣੇ ਵਿਚਾਰਾਂ ਨੂੰ ਬਦਲੋ।
ਧੰਨ ਧੰਨ ਸ੍ਰੀ ਗੁਰੁੂ ਨਾਨਕ ਦੇਵ ਜੀ ਆਪਣਾ ਸੱਚ ਅਤੇ ਪ੍ਰਮਾਤਮਾਂ ਭਗਤੀ ਦਾ ਪ੍ਰਚਾਰ ਕਰਨ ਲਈ ਸੱਭ ਤੋਂ ਪਹਿਲਾਂ ਇਕ ਗੁੱਲੀ ਘਾੜ੍ਹੇ ਤਰਖਾਣ ਦੇ ਘਰ ਹੀ ਕਿੳਂੁ ਗਏ ਸਨ ਉਹ ਹੰਕਾਰੀ ਜੱਟਾਂ ਦੇ ਘਰ ਕਿਉਂ ਨਹੀਂ ਗਏ? ਕਿਉਂਕਿ ਸੱਚੇ ਸੁੱਚੇ ਕਿਰਤੀ ਸਮਾਜ ਦੇ ਲੋਕ ਹੀ ਪ੍ਰਮਾਤਮਾਂ ਦੇ ਨਿਵਾਜੇ ਇਸ ਸੰਸਾਰ ਦੇ ਉਸਰਈਏ ਅਤੇ ਪ੍ਰਮਾਤਮਾਂ ਨੂੰ ਧਿਆਉਣ ਵਾਲੇ ਹਨ। ਇਹੀ ਲੋਕ ਸਮਾਜ ਨੂੰ ਸਹੀ ਸੇਧ ਦਿੰਦੇ ਹਨ ਅਤੇ ਸਨਮਾਨ ਯੋਗ ਹਨ। ਸਾਰਾ ਕਿਰਤੀ ਸਮਾਜ, ਅਤੇ ਰਾਮਗੜ੍ਹੀਏ ਇਸ ਦੇਸ਼-ਦੁਨੀਆਂ ਦੇ ਉਸਰਈਏ ਹਨ ਜੋ ਇਕ ਬਹੁਤ ਮਾਣ ਅਤੇ ਸਤਿਕਾਰ ਵਾਲੀ ਗੱਲ ਹੈ ਇਹਨਾ ਦਾ ਜਿੰਨਾਂ੍ਹ ਵੀ ਸਤਿਕਾਰ ਕੀਤਾ ਜਾਵੇ ਉਹ ਘੱਟ ਹੈ।ਆਓ ਅੱਜ ਤੋਂ ਇਹ ਹੰਕਾਰ ਵਾਲਾ ਜਾਤੀਵਾਦ ਛੱਡ ਕੇ ਆਪਣੇ ਗੁਰੂੁ ਸਹਿਬਾਨ ਦੀ ਸ਼ਿਖਸ਼ਾ ਅਨੁਸਾਰ ਸੱਭ ਨੂੰ ਬਰਾਬਰ ਦਾ ਦਰਜਾ ਦੇ ਕੇ ਇਕ ਦੂਜੇ ਦਾ ਮਾਣ ਤੇ ਇਜੱਤ ਵਧਾਈਏ ਕਿਉਂਿਕ ਹਰ ਕੋਈ ਪਰਮਾਤਮਾ ਦੇ ਬਖਸ਼ਿਸ਼ ਕੀਤੇ ਹੁਨਰ ਅਨੁਸਾਰ ਇਸ ਸੰਸਾਰ ਨੂੰ ਬਨਾਉਣ ਅਤੇ ਚਲਾਉਣ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ, ਨਾ ਕੋਈ ਉੱਚਾ ਹੈ ਤੇ ਨਾ ਹੀ ਕੋਈ ਨੀਵਾਂ ਹੈ ‘ਮਾਨਸ ਕੀ ਜਾਤ ਸੱਭੈ ਏਕੇ ਪਹਿਚਾਨਬੋ’
ਦਾਸਿਨ ਦਾਸ:
ਗਿਆਨ ਸਿੰਘ ਬਮਰਾਹ, 9464283050, 6283317292.
ਪ੍ਰਧਾਨ, ਰਾਮਗੜੀ੍ਹਆ ਹੈਰੀਟੇਜ ਹਿਸਟੋਰੀਕਲ ਸੁਸਾਇਟੀ, ਅੰਮ੍ਰਿਤਸਰ।
ਚੇਅਰਮੈਨ ਸਵੱਰਨ ਸਿੰਘ ਸੱਗੂ ਨਕੋਦਰ, 9855520538, ਖਜਾਨਚੀ ਭੁਪਿੰਦਰ ਸਿੰਘ ੳੱੁਭੀ ਰਾਮਗੜ੍ਹੀਆ ਦਰਪਨ ਜਲੰਧਰ 9814308636, ਜਨਰਲ ਸਕੱਤਰ ਤਜਿੰਦਰ ਪਾਲ ਸਿੰਘ ਬਮਰਾਹ 9216789123